Monday, 7 August 2017

ਅੱਜ ਜਿਸ ਹਾਲਤ ਵਿਚ ਕੌਮ ਪਹੁਂਚ ਚੁਕੀ ਹੈ ਇਹ ਅਕਾਲ ਤਖਤ ਦਾ ਨਾਮ ਵਰਤ ਕੇ ਉਸੇ ਆਪੂਂ ਬਣੇ ਗੁਰੁ ਪੰਥ ਵਲੋਂ ਗੁਰੁ ਗ੍ਰੰਥ ਤੋਂ ਬੇਮੁਖ ਹੋਕੇ ਨਿਰਅਧਾਰ ਕੀਤੇ ਫੈਸਲਿਆਂ ਦਾ ਹੀ ਨਤੀਜਾ ਹੈ ਕੇ ਸਿਖੀ ਸਿਧਾਂਤਕ ਤੌਰ ਤੇ ਖੇਰੂਂ ਖੇਰੂਂ ਹੋ ਇਕ ਦੂਜੇ ਦੇ ਖੁਨ ਦੀ ਪਿਆਸੀ ਬਣ ਚੁਕੀ ਹੈ ਭਰਾ ਮਾਰੂ ਜੰਗ ਸਿਖੀ ਦੀ ਕਬਰ ਰੂਪ ਮੂਹ ਅੱਡੀ ਬੈਠੀ ਹੈ।ਪਰ ਅੱਜ ਭੀ ਸਿਖ ਆਗੂ ਅਖਵਾਣ ਵਾਲਾ ਸਟੇਜ ਤੋਂ ਗੁਰੁ ਗ੍ਰੰਥ ਪ੍ਰਵਾਣਤ ਰਹਿਤ ਮ੍ਰੀਯਾਦਾ ਦੀ ਗੱਲ ਕਰਨ ਦੀ ਥਾਵੇਂ ਝੂਠ ਦੇ ਦਾਵਿਆਂ ਤੇ ਅਧਾਰਤ ਪੰਥ ਪ੍ਰਵਾਣਤ ਰਹਿਤ ਮ੍ਰੀਯਾਦਾ ਮੰਨਣ ਲਈ ਕਹਿਂਦਾ ਹੈ। ਇਸ ਵੀਰ ਨੂੰ ਪਤਾ ਹੋਵੇ ਤ੍ਰਿਆ ਚਰਿਤਰ ਦਾ ਹੀਸਾ ਚੌਪਈ ਦੁਰਗਾ ਕਾਲਕਾ ਭਗਉਤੀ ਮਾਹਕਾਲ ਦੀ ਉਪਾਸ਼ਨਾ ਨਸ਼ੇ ਵਿਭਚਾਰ ਗੁਰੁ ਗ੍ਰੰਥ ਨੂੰ ਬਿਲਕੁਲ ਪ੍ਰਵਾਣ ਨਹੀਂ ਇਸੇ ਲਈ ਗੁਰੁ ਗ੍ਰੰਥ ਨੇ ਗੁਰਬਾਣੀ ਰਹਿਤ ਵਿਚ ਏਹਨਾ ਨੂੰ ਕੋਈ ਥਾਂ ਨਹੀਂ ਦਿਤੀ ।ਇਹ ਸਭ ਕੁਛ ੧੯੨੦ ਤੋਂ ਬਾਹਦ ਅਪੂਂ ਬਣੇ ਪੰਥ ਦੀ ਪ੍ਰਵਾਣਤ ਰਹਿਤ ਮ੍ਰੀਯਾਦਾ ਦੀ ਕਿਰਪਾ ਨਾਲ ਸਮਝੌਤਾ ਵਾਦੀ ਹੋਂਦਿਆਂ ਬਚਿਤਰ ਨਾਟਕ ਦੀਆਂ ਰਚਨਾਵਾਂ ਦੀ ਪ੍ਰਵਾਣਗੀ ਰਾਹੀ ਇਹ ਸੇਹ ਦਾ ਤਕਲਾ ਕੌਮ ਦੇ ਵੇਹੜੇ ਵਿਚ ਗਡਿਆ ਗਿਆ ਹੈ ਜਿਸ ਨੇ ਕੌਮ ਖੇਰੂਂ ਖੇਰੂਂ ਕਰ ਦਿਤੀ ਹੈ ।ਇਹ ਨਿਰੋਲ ਗੁਰੁ ਗ੍ਰੰਥ ਦੀ ਬਾਣੀ ਨਾਲ ਅੰਮ੍ਰਿਤ ਛਕਾਣ ਵਾਲਿਆਂ ਤੇ ਪਰੇਸ਼ਾਣ ਹਨ, ਏਹਨਾ ਕੋਲੋਂ ਪੁਛੋ ਕੇ ਗੁਰੁ ਗ੍ਰੰਥ ਨੂੰ ਪ੍ਰਵਾਣਤ ਰਹਿਤ ਤੋਂ ਵੱਖਰੇ ਦਸ ਵਿਅਕਤੀਆਂ ਦੇ ਰਚੇ ਹੋਏ ਅਪ੍ਰਵਾਣਤ ਖਰੜੇ ਨੂੰ ਕੌਮ ਵਿਚ ਜ਼ਬਰੀ ਲਾਗੂ ਕਰਨ ਵਾਲਾ ਗੁਰੁ ਪੰਥ ਹੋ ਸਕਦਾ ਹੈ? ਗੁਰੁ ਗ੍ਰੰਥ ਸਿਧਾਂਤ ਦਾ ਵਿਰੋਧੀ ਗੁਰੁ ਪੰਥ ਕਿਵੇ ਹੋ ਸਕਦਾ ਹੈ ਏਹਨਾ ਦਸ ਬੰਦਿਆਂ ਨੂੰ ਪੰਥ ਨਾਮ ਹੇਠ ਗੁਰੁ ਗ੍ਰੰਥ ਦੀ ਗੁਰਬਾਣੀ ਬਦਲਣ ਦਾ ਹੱਕ ਕਿਸ ਨੇ ਦਿਤਾ ਕੇ ਏਹਨਾ ਨੇ ਗੁਰੁ ਗ੍ਰੰਥ ਦੇ ਸੋਦਰ ਵਿਚ ਅਪਣੀ ਮਰਜ਼ੀ ਨਾਲ ਤ੍ਰਿਆ ਚਰਿਤਰ ਵਿਚੋ ਚੌਪਈ ਅਤੇ ਹੋਰ ਦੋਹਰੇ ਪਾਕੇ ਗੁਰਬਾਣੀ ਦੀ ਬੇਅਦਬੀ ਕੀਤੀ । ਗੁਰੁ ਗ੍ਰੰਥ ਦੇ ਦਰਬਾਰ ਵਿਚ ਇਹ ਗੁਰੁ ਪੰਥ ਕੀਰਤਨੀਆਂ ਨੂੰ ਦੇਵੀ ਦੀਆਂ ਭੇਟਾਂ ਗਾਉਣ ਲਈ ਕਹਿ ਰਿਹਾ ਹੈ ।ਜਿਸ ਦਿਨ ਇਹ ਪੰਥ ਅਖਵਾਣ ਵਾਲੇ ਗੁਰੁ ਗ੍ਰੰਥ ਦੇ ਰੱਬੀ ਸਿਧਾਂਤ ਵਿਚ ਸਮਰਪਤ ਹੋਕੇ ਮ੍ਰੀਆਦਾ ਵਿਚ ਸੋਧ ਕਰਨ ਗੇ ਸਭ ਸਿਖਾਂ ਨੂੰ ਪ੍ਰਵਾਣ ਹੋਵੇ ਗੀ ਅਤੇ ਕੌਮੀ ਏਕਤਾ ਭੀ ਹੋ ਜਾਵੇਗੀ ,


http://bit.ly/2vxlrQL

No comments:

Post a Comment