Wednesday, 9 September 2015

Darshan Singh Khalsa

ਨਿਯੂਜ਼ੀ ਲੈਂਡ ਏਅਰ ਪੋਰਟ ਨਿਯੂਜ਼ੀਲੈਂਡ ਦੇ ਏਅਰਪੋਰਟ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਆਮਦ ਸਮੇ ਪਿਅਰ ਵਾਲੇ ਗੁਰਸਿਖ ਸੰਗਤਾਂ ਦੇ ਇਕੱਠ ਵਲੋਂ ਜੀ ਆਇਆਂ ਕਹਿਂਦਿਆਂ ਅਪਣੇ ਗੁਰੁ ਦੇ ਕੀਤੇ ਗਏ ਸਤਿਕਾਰ ਦੀ ਵੀਡੀਓ ਦੇਖ ਕੇ ਜਿਥੇ ਮੇਰਾ ਮਨ ਅਤੀ ਪ੍ਰਸੰਨ ਹੋਇਆ ਹੈ ਓਥੇ ਸਿਖ ਸੰਗਤਾਂ ਨੂੰ ਕੁਛ ਕਹਿਨ ਨੂੰ ਭੀ ਮਨ ਕੀਤਾ ਹੈ। ਓ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੱਨਣ ਵਾਲਿਓ ਤੁਸੀ ਮਹਾਨ ਹੋ ਵੱਡੇ ਭਾਗਾਂ ਵਾਲੇ ਹੋ, ਹੁਣ ਅਗਲਾ ਫਰਜ਼ ਸੰਭਾਲੋ ਸ਼ਬਦ ਗੁਰੁ ਨੂੰ ਅਪਣੇ ਮਨ ਮੰਦਰ ਵਿਚ ਨਿਵਾਸ ਕਰਾਓ ਕਿਉਂਕੇ ਮਨ ਨੇ ਹੀ ਤਨ ਨੂੰ ਚਲਾਉਣਾ ਹੈ ਇਉਂ ਮਨ ਵਿਚ ਬੈਠਾ ਸ਼ਬਦ ਗੁਰੁ ਜੀਵਨ ਦੇ ਕਰਮਾ ਦੀ ਅਗਵਾਈ ਕਰੇਗਾ ਅਤੇ ਜੀਵਨ ਸਫਲ ਹੋ ਜਾਵੇਗਾ। ਦਰਸ਼ਨ ਸਿੰਘ ਖਾਲਸਾ

No comments:

Post a Comment