Friday, 4 September 2015

:

ਨਾਮ ਹੇਠ ਕਰਮ ਕਾਂਡ ਦੇ ਜਾਲ ਵਿਚ ਫਟ ਫਟਾ ਰਹੇ ਸਮਾਜ ਨੂੰ ਦੇਖ ਕੇ , ਮਨੁਖਤਾ ਲਈ ਗਿਆਨ ਰਾਹੀ ਧਰਮ ਨੂੰ ਸਮਝ ਕੇ ਸਰਲ ਸੁਖੀ ਅਤੇ ਵਿਗਾਸ ਭਰਿਆ ਜੀਵਨ ਜੀਉਣ ਦੀ ਇਨਕਲਾਬੀ ਲਹਿਰ ਦਾ ਆਰੰਭ ਕੀਤਾ ਜੋ ਗੁਰੁ ਬਣ ਬੈਠੇ ਬ੍ਰਾਹਮਨ ਲਈ ਵੱਡਾ ਚੈਲੰਜ ਸੀ । ਬਦਲੇ ਵਿਚ ਇਸ ਲਹਿਰ ਨੂੰ ਬਖੇਰਣ ਲਈ ਉਸੇ ਦਿਨ ਤੋਂ ਬ੍ਰਾਹਮਨ ਸੋਚ ਵਲੋਂ ਸਮੇ ਸਮੇ ਨਾਲ ਗੁਰੁ ਵਿਰੋਧੀ ਸੋਚ ਨਾਲ ਟਕਰਾਓ ਪੈਦਾ ਕੀਤਾ ਗਿਆ ਇਸ ਲਈ ਗੁਰੁ ਪ੍ਰਵਾਰਾਂ ਦੇ ਕਈ ਜੀਆਂ ਵਲੋਂ ਭੀ ਕਈ ਵਾਰ ਸਾਥ ਮਿਲਦਾ ਰਿਹਾ ,ਸ੍ਰੀ ਚਾੰਦ ,ਪ੍ਰਿਥੀ ਚੰਦ, ਰਾਮ ਰਾਏ ਆਦ ਅਤੇ ਗੁਰੁ ਤੇਗ ਬਹਾਦਰ ਸਾਹਿਬ ਜੀ ਸਮੇ ਤਾਂ ਸੋਢੀਆਂ ਵਲੋਂ ਬਾਈ ਮੰਜੀਆਂ[ਆਸਣ] ਲਾਕੇ ਇਸ ਲਹਿਰ ਨੂੰ ਬਖੇਰਣ ਦਾ ਵੱਡਾ ਹਮਲਾ ਕੀਤਾ ਗਿਆ ਪਰ [ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਵੇ ਲਾਲੋ॥] ਅਨਸਾਰ ਧੁਰ ਕੀ ਬਾਣੀ ਰੂਪ ਸ਼ਬਦ ਗੁਰੁ ਦੇ ਹੁਕਮ ਵਿਚ ਮਨੁਖੀ ਜੀਵਨ ਨੂੰ ਸੇਧ ਦੇਕੇ ਗੁਰੁ ਜੀ ਨੇ ਦਸਾਂ ਜਾਮਿਆਂ ਵਿਚ ਇਸ ਲਹਿਰ ਨੂੰ ਸੁਰਖਸ਼ਤ ਰੱਬੀ ਪੰਥ [ਰਸਤੇ]ਤੇ ਚਲਦਾ ਰੱਖਿਆ,।ਅਤੇ ਆਖਰ ਰੋਜ਼ ਦੇ ਇਸ ਖਤਰੇ ਨੂੰ ਭਾਂਪ ਕੇ ਗੁਰੁ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੁ ਪ੍ਰਥਾ ਖਤਮ ਕਰਕੇ ਇਸ ਸਿਖੀ ਲਹਿਰ ਨੂੰ ਸ਼ਬਦ ਗੁਰੁ [ਬਾਣੀ ਗੁਰੁ ਗੁਰੁ ਹੈ ਬਾਣੀ] ਦੀ ਅਗਵਾਈ ਵਿਚਗੁਰਬਾਣੀ ਦੇ ਦੱਸੇ ਰਾਹਾਂ ਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ ਦਾ ਫੈਸਲਾ ਕੀਤਾ। f-b

No comments:

Post a Comment