Tuesday, 4 August 2015

:

ਕਮਜ਼ੋਰ ਮਨ ਦਾ ਡਰ ਕੁਛ ਲੋਕ ਪ੍ਰਚਾਰਕ ਵਰਗ ਨੂੰ ਡਰਾ ਕੇ ਅਪਣੇ ਵਾਂਗੁਂ ਸਟੇਜਾਂ ਤੇ ਮਾਇਆ ਤੇ ਹਲਵੇ ਮੰਡੇ ਖਾਣ ਵਾਲਾ ਬੁਜ਼ਦਿਲ , ਕਾਇਰ ਬਨਾਣ ਦੀ ਕੋਸ਼ਿਸ਼ ਕਰਦੇ ਹਨ।ਅਤੇ ਡਰਾਂਦੇ ਹਨ ਕਿਤੇ ਮਹਾਂਕਾਲ ਭਗਉਤੀ ਕਾਲਕਾ ਦਾ ਵਿਰੋਧ ਕਰਕੇ ਇਕੋ ਗੁਰੁ ਸ਼ਬਦ ਨਾਲ ਕੌਮ ਨੂੰ ਜੋੜਨ ਦੇ ਸੰਘਰਸ਼ ਵਿਚ ਸ਼ਾਮਲ ਨਾ ਹੋ ਜਾਇਓ ਇਹ ਖਤਰਨਾਕ ਜ਼ੋਨ ਹੈ । ਮੁੜ ਸਟੇਜਾਂ ਮਾਇਆ ਸੁਖਦੇ ਹਲਵੇ ਮੰਡੇ ਤੋਂ ਹੱਥ ਧੋ ਲਉਗੇ । ਵੀਰੋ ਹੋ ਸਕਦਾ ਹੈ ਤੁਹਾਡੇ ਵਰਗਿਆਂ ਨੇ ਕਦੀ ਗੁਰੁ ਨੂੰ ਭੀ ਬਾਬਰ ਦੇ ਸਾਹਮਣੇ ਜਾਣ ਤੋਂ ਰੋਕਿਆ ਹੋਵੇ ਗੁਰੁ ਅਰਜਨ ਸਾਹਿਬ ਨੂੰ ਸਲਾਹ ਦਿਤੀ ਹੋਵੇ ਕੇ ਜਹਾਂਗੀਰ ਦੀ ਗੱਲ ਮੱਨ ਕੇ ਕੋਈ ਮੁਹੰਮਦ ਸਾਹਿਬ ਦੀ ਸਿਫਤ ਗੁਰਬਾਣੀ ਵਿਚ ਪਾ ਦਿਉ ਕੀ ਵਿਗੜਦਾ ਹੈ ਗੁਰੁ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਸਲਾਹ ਮੰਨਣ ਲਈ ਕਿਹਾ ਹੋਵੇ ਅਤੇ ਗੁਰੁ ਗਬਿੰਦ ਸਿੰਘ ਸਾਹਿਬ ਨੂੰ ਔਰੰਗਜ਼ੇਬ ਨਾਲ ਟੱਕਰ ਲੈਕੇ ਰਾਜ ਭਾਗ ਪ੍ਰਵਾਰ ਖਤਰੇ ਵਿਚ ਪਾਉਣ ਤੋ ਰੋਕਿਆ ਹੋਵੇ, ਕਬੀਰ ਜੀ ਨਾਮ ਦੇਵ ਜੀ ਦਾ ਇਤਹਾਸ ਭੀ ਐਸੇ ਲੋਕਾਂ ਦਾ ਜ਼ਿਕਰ ਕਰਦਾ ਹੈ ਪਰ ਉਹਨਾ ਬਲਵਾਨ ਆਤਮਾਵਾਂ ਨੇ ਖਤਰਿਆਂ ਤੋਂ ਡਰ ਕੇ ਸੱਚ ਵਲੋਂ ਮੂਹ ਨਹਂਿ ਸੀ ਮੋੜਿਆ ਗੁਰਬਾਣੀ ਦਾ ਫੈਸਲਾ । ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਗੁਰਬਾਣੀ ਦਾ ਫੈਸਲਾ -ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥ ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥ ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥21॥ ਜੇਹੜੇ ਪਰਚਾਰਕ ਵੀਰ ਸੱਚ ਬੋਲਣ ਦੀ ਸਮਰੱਥਾ ਰਖਦੇ ਨੇ ਉਹਨਾ ਨੂੰ ਪੁਛੋ ਕਦੀ ਦਰਸ਼ਨ ਸਿੰਘ ਨੇ ਓਹਨਾ ਨੂੰ ਮਜਬੂਰ ਕੀਤਾ ਹੈ ਜਾਂ ਉਹਨਾ ਆਪੇ ਹੀ ਸੱਚ ਪਛਾਣ ਕੇ ਸੱਚ ਦੀ ਅਵਾਜ਼ ਉਠਾਈ ਹੈ। ਪਰਮ ਜੀਤ ਸਿਘ ਜੀ ਉਤਰਾ ਖੰਡ, ਗਿ: ਰਣਜੋਧ ਸਿੰਘ ਜੀ, ਗਿ: ਕੁਲਦੀਪ ਸਿੰਘ ਜੀ ਵਾਸ਼ਿੰਗਟਨ, ਹੇਵਡ ਦੇ ਕੀਰਤਨੀ ਸਿੰਘ ਗੁਰਦੁਆਰਾ ਕਮੇਟੀ, ਮਾਡਲ ਟਾਉਨ ਦੇਹਰਾ ਦੂਨ, ਕੁਲਦੀਪ ਸਿੰਘ ਆਦਮ ਪੁਰ, ਰਾਜਿੰਦਰ ਸਿੰਘ ਖਾਲਸਾ ਪੰਚਾਇਤ ਚੰਦੀਗੜ, ਜੋ ਪਹਿਲਾਂ ਹੀ ਇਹ ਫੈਸਲਾ ਕਰ ਚੁਕੇ ਸਨ ,ਹੁਣ ਤਾਂ ਨਿਡਰ ਕਲਮਾ ਵਾਲੇ ਸ: ਕਸ਼ਮੀਰ ਸਿੰਘ ਜੀ, ਅਵਤਾਰ ਸਿੰਘ ਮਿਸ਼ਨਰੀ, ਸ: ਦਲਬੀਰ ਸਿੰਘ ਜੀ ਉਪਕਾਰ ਸਿੰਘ ਜੀ ਫਰੀਦਾ ਬਾਦ, ਜਸਬਿੰਦਰ ਸਿੰਘ ਜੀ ਡੁਬਈ, ਇੰਦਰਜੀਤ ਸਿੰਘ ਕਾਨ ਪੁਰ ਆਦ ਹੁਣ ਬਹੁਤ ਵੱਡੀ ਲਿਸਟ ਹੈ ਤੁਹਾਡੇ ਡਰਾਇਆ ਡਰ ਕੇ ਤੁਹਾਡੇ ਵਾਂਗੂਂ ਸਭ ਗੁਰੁ ਵਲੋਂ ਮੂਹ ਨਹੀਂ ਮੋੜਨ ਲੱਗੇ ਐਵੇ ਏਹੋ ਜੇਹੀਆਂ ਧਮਕੀਆਂ ਦੇਕੇ ਮਨਮੁਖਤਾ ਨਾ ਕਮਾਓ। ਰਤੇ ਸੇਈ ਜਿ ਮੁਖੁ ਨ ਮੋੜੰਨ੍ਰਿ ਜਿਨ੍ਰੀ ਸਿਞਾਤਾ ਸਾਈ ॥ ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਰਾ ਕਾਰਿ ਨ ਆਈ ॥1॥ Darshan singh khalsa f-b

No comments:

Post a Comment