Sunday, 30 August 2015

:

ਮ: 4 ॥ ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥ ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥ ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥ ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥ ਓਨਾ ਦਾ ਆਖਿਆ ਕੋ ਨ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥ ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥ ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥ ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥ ਸਿਰੀਰਾਗੁ ਮਹਲਾ 3 ॥ ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥ ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥ ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥ ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥1॥ ਮੈ ਵਿਅਕਤੀ ਗਤ ਕਿਸੇ ਨੂੰ ਕੁਛ ਕਹਿਨਾ ਪਸੰਦ ਨਹੀਂ ਕਰਦਾ ਪਰ ਜੋ ਅੱਜ ਮੈ ਵੀਡੀਓ ਰਾਹੀਂ ਤੇਰੀ ਹਾਲਤ ਦੇਖੀ ਮਨ ਕੁਰਲਾ ਉਠਿਆ ਹੈ ਕੀ ਐਸੇ ਲੋਕ ਭੀ ਸਿਖ ਅਖਵਾਂਦੇ ਨੇ? ਤੈਨੂੰ ਕਿਹਨਾ ਲਫਜ਼ਾਂ ਨਾਲ ਸੰਬੋਧਨ ਕਰਾਂ ਬਲਬੀਰ ਸਿੰਘ ਮੇਰੇ ਕੋਲ ਐਨੇ ਸਸਤੇ ਲਫਜ਼ ਹੀ ਕੋਈ ਨਹੀਂ ਬਸ ਇਹੋ ਕਹਿਂਦਾ ਹਾਂ ਬਚਿਤਰ ਨਾਟਕ ਦੀਆਂ ਕੂੜ ਰਚਨਾਵਾਂ ਗਾ ਗਾ ਕੇ ਤੇਰੇ ਅੰਦਰੋਂ ਬਚਿਤਰ ਨਾਟਕ ਪਰਗਟ ਹੋਗਿਆ ਹੈ ।ਚੰਗਾ ਹੋਂਦਾ ਜੇ ਅਸੂਤੋਸ਼ ਦੇ ਸਾਹਮਣੇ ਭੀ ਬਚਿਤਰ ਨਾਟਕ ਹੀ ਗਾਂ ਲੈਂਦੋ, ਮੇਰੇ ਗੁਰੁ ਦੀ ਪਵਿਤਰ ਬਾਣੀ ਦੀ ਬੇਅਦਬੀ ਤਾਂ ਨਾ ਕਰਦੋਂ। ਅਰਦਾਸ ਹੈ ਗੁਰੁ ਏਹੋ ਜੇਹੇ ਲੋਕਾਂ ਨੂੰ ਸੁਮੱਤ ਬਖਸੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ ---ਦਰਸ਼ਨ ਸਿੰਘ ਖਾਲਸਾ f-b

No comments:

Post a Comment