Monday, 24 August 2015

:

ਫਰੀਦਾ ਜਿਨ੍ਰੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥59॥ ਅੱਜ ਜਦੋਂ ਟਰਬਿਉਨ ਦੀ ਇਕ ਖਬਰ ਵਿਚ ਬੀਬੀ ਰਾਜਿਂਦਰ ਕੌਰ, ਪੁਤਰੀ ਮਾਸਟਰ ਤਾਰਾ ਸਿੰਘ ਜੀ ਦੇ ਕਤਲ ਦਾ ਜ਼ਿਕਰ ਪੜ੍ਹਿਆ ਦਿਲ ਦੇ ਕਿਸੇ ਗੋਸ਼ੇ ਵਿਚ ਬੈਠੀ ਅਭੁਲ ਯਾਦ ਫਿਰ ਸਾਹਮਣੇ ਆਗਈ। ਬੇਸ਼ਕ ਬੀਬੀ ਜੀਨੂੰ ਕਤਲ ਕਰਨ ਵਾਲੇ ਹੱਥ ਕੋਈ ਭੀ ਹੋਣ ਜਿਹਨਾ ਨੇ ਭੀ ਸਿਖੀ ਭੇਸ ਵਿਚ ਇਹ ਕਾਲਾ ਕਾਰਨਾਮਾ ਕੀਤਾ ਉਹਨਾ ਸਿਖ ਇਤਹਾਸ ਵਿਚ ਨਾ ਮਿਟਨ ਵਾਲਾ ਕਲੰਕ ਹੀ ਖਟਿਆ ।ਉਸ ਵਕਤ ਤਾਂ ਕਿਸੇ ਚੰਗੇ ਮੰਦੇ ਅਪਣੇ ਬੇਗਾਨੇ ਦੀ ਪਛਾਣ ਹੀ ਨਹੀਂ ਸੀ , ।ਪਰ ਪੰਥ ਅਤੇ ਸਿਖ ਅਖਵਾਣ ਵਾਲੇ ਲੋਕ ਇਸ ਕਲ਼ੰਕ ਨੂੰ ਕਿਵੇਂ ਧੋ ਸਕਨ ਗੇ ?ੇ,। ਨਿਰਾਸ਼ਤਾ ਹੁਣ ਭੀ ਏਹੋ ਹੈ ਕੇ ਕੌਮ ਕਿਸੇ ਚੰਗੇ ਮੰਦੇ ਅਪਣੇ ਬੇਗਾਨੇ ਦੀ ਪਛਾਣ ਨਹੀਂ ਕਰ ਰਹੀ। ਮੈਨੂੰ ਅਜੇ ਤੱਕ ਯਾਦ ਹੈ ਕਤਲ ਤੋਂ ਦੂਜੇ ਦਿਨ ਹੀ ਕਾਤਲਾਂ ਵਲੋਂ ਅਖਬਾਰ ਵਿਚ ਇਹ ਸਿਰ ਲੇਖ ਸੀ ਕੇ ਇਹ ਕਤਲ ਸਿਖ ਸੰਘਰਸ਼ ਦੀ ਪਰਾਪਤੀ ਹੈ । ਉਸ ਵੱਕਤ ਲੀਡਰ ਅਖਵਾਣ ਵਾਲੇ ਲੋਕ ਇਤਨੇ ਸਹਿਮ ਚੁਕੇ ਸਨ ਕੇ ਬੀਬੀ ਜੀ ਦਾ ਅੰਤਮ ਯਾਦ ਦਾ ਸਮਾਗਮ ਮੰਜੀ ਸਾਹਿਬ ਹਾਲ ਵਿਚ ਕੀਤਾ ਗਿਆ ਦਾਸ ਨੇ ਓੋਥੇ ਕੀਰਤਨ ਦੀ ਹਾਜ਼ਰੀ ਭਰੀ ,ਦੇਖ ਕੇ ਬੜੀ ਨਿਰਾਸ਼ਤਾ ਹੋਈ ਕੇ ਥੋਹੜੀ ਜੇਹੀ ਸੰਗਤ ਅਤੇ ਅਕਾਲੀ ਪੰਥਕ ਲੀਡਰ ਅਖਵਾਣ ਵਾਲਾ ਕੋਈ ਭੀ ਨਹੀਂ ਪਹੁਂਚਿਆ। ਉਸ ਵੱਕਤ ਪਰੇਮ ਸਿੰਘ ਲਾਲ ਪੁਰਾ ਐਸ ਜੀ ਪੀ ਸੀ ਦੇ ਐਕਟਿੰਗ ਪ੍ਰਧਾਨ ਸਨ ਕੇਵਲ ਉਹ ਹਾਜ਼ਰ ਸਨ ,ਜਾਂ ਗੁਰਮੀਤ ਸਿੰਘ ਬਰਾੜ ਹਾਜ਼ਰ ਹੋਇਆ। ਮੈਨੂੰ ਯਾਦ ਹੈ ਇਕ ਵਾਰ ਭੈਣ ਜੀ ਭਾਈ ਗੁਰਦਾਸ ਹਾਲ ਮੈਨੂੰ ਮਿਲਣ ਆਏ ਅਤੇ ਉਲਾਂਭੇ ਨਾਲ ਕਹਿਨ ਲੱਗੇ ਵੀਰ ਜੀ ਮੈ ਦੋ ਵਾਰ ਤੁਹਾਡੀ ਭਾਣਜੀ ਕਿਰਨ ਨੂੰ ਸੰਤ ਸਿਪਾਹੀ ਵਾਸਤੇ ਤੁਹਾਡੀ ਇੰਟਰਵਿਯੂ ਲੈਣ ਭੇਜਿਆਂ ਹੈ ਤੁਸੀਂ ਹਮੇਸ਼ਾਂ ਟਾਲ ਦੇਂਦੇ ਹੋ, ਅੱਜ ਮੈ ਆਪ ਆਈ ਹਾਂ, ਮੈ ਕਿਹਾ ਭੈਣ ਜੀ ਦੂਜੇ ਰਿਪੋਟਰ ਜਦੋਂ ਇੰਟਰ ਵਿਯੂ ਲੈਂਦੇ ਹਨ ਮੈ ਕਹਿਂਦਾ ਹਾਂ ਸਾਡੇ ਸਿਖ ਨੌਜਵਾਨ ਤਾਂ ਗਉ ਹਨ ਪਰ ਉਹਨਾ ਦੇ ਰੂਪ ਵਿਚ ਗ਼ਲਤ ਕੰਮ ਕਰਨ ਵਾਲੇ ਸ਼ਾਮਲ ਕਰ ਦਿਤੇ ਗਏ ਹਨ,। ਪਰ ਜਦੋਂ ਅੱਜ ਤੁਸੀ ਭੀ ਜਾਂਣਦੇ ਹੋ ਮੈ ਭੀ ਜਾਣਦਾ ਹਾਂ ਅੱਜ ਸਾਡੇ ਵੇਹੜੇ ਵਿਚ ਗਉ ਤੇ ਬਘਿਆੜ ਦੀ ਕੋਈ ਪਛਾਣ ਹੀ ਨਹੀਂ ਰਹੀ ਫਿਰ ਮੈ ਤੁਹਾਨੂੰ ਇਹ ਗੱਲ ਕਿਵੇਂ ਕਹਾਂ । ਇਸ ਵਿਚ ਕੋਈ ਸ਼ੱਕ ਨਹੀਂ ਭੇਣ ਰਾਜਿੰਦਰ ਕੌਰ ਵਿਰਸੇ ਵਿਚ ਮਿਲੀ ਸਿਖੀ ਸੰਘਰਸ਼ ਪ੍ਰਤੀ ਦ੍ਰਿੜਤਾ ਦੀ ਤਸਵੀਰ ਸਨ ,ਜਿਹਨਾ ਦੀ ਯਾਦ ਅੱਜ ਅਖਬਾਰੀ ਸੁਰਖੀ ਨੇ ਮੇਰੇ ਹਿਰਦੇ ਵਿਚ ਫਿਰ ਦੁਹਰਾ ਦਿਤੀ ਹੈ। ਅੱਜ ਬੱਚੀ ਨੂੰ ਭੀ ਕਹਿਨਾ ਚਾਹੁਦਾ ਹਾਂ ਸੱਚ ਤੇ ਦ੍ਰਿੜਤਾ ਨਾਲ ਪਹਿਰਾ ਦੇਨਾ ਹੀ ਤੁਹਾਨੂੰ ਵਿਰਸੇ ਵਿਚ ਮਿਲੀ ਵਰਾਸਤ ਹੈ ਇਸ ਨੂੰ ਸੰਭਾਲ ਰਖਿਓ । ਦਰਸ਼ਨ ਸਿੰਘ ਖਾਲਸਾ f-b

No comments:

Post a Comment