Tuesday, 18 August 2015

:

ਸਤਵਿੰਦਰ ਸਿੰਘ ਭੋਲਾ ਸੁਘੜ ਫੈਂਡਰੇਸ਼ਨ ਅਤੇ ਸਿਖ ਸੰਘਰਸ਼ ਮੁਖੀ ਸਰਜਰੀ ਤੋਂ ਬਾਹਦ ਲੰਬਾੇ ਸਮੇ ਦੀ ਰਿਕਵਰੀ ਕਾਰਨ ਕੌਮੀ ਹਾਲਾਤਾਂ ਨੂੰ ਦੇਖਦਾ ਹੋਇਆ ਭੀ ਅਪਣੇ ਅੰਦਰ ਦੇ ਦੁਖ ਨੂੰ ਜ਼ਾਹਿਰ ਕਰਕੇ ਕੁਛ ਲਿਖਣ ਤੋਂ ਸੰਕੋਚਦਾ ਰਿਹਾ ਹਾਂ ਜ਼ਿਆਦਾ ਦੇਰ ਕੰਪਿਊਟਰ ਅੱਗੇ ਬੈਠਣਾ ਭੀ ਮਨ੍ਹਾ ਹੈ। ਪਰ ਅੱਜ ਜਦੋਂ ਸੁਣਿਆਂ ਕੇ ਕੌਮੀ ਕਾਜ਼ ਲਈ ਅਪਣੀ ਜ਼ਿੰਦਗੀ ਦਾਅ ਤੇ ਲਾਈ ਬੈਠੇ ਬਜ਼ੁਰਗ ਭਾਈ ਸੂਰਤ ਸਿੰਘ ਜੀ ਦੇ ਦਾਮਾਦ ਦਾ ਸਿਕਾਗੋ ਅਮਰੀਕਾ ਵਿਚ ਕਤਲ ਕਰ ਦਿਤਾ ਗਿਆ ਹੈ ਤਾਂ ਸਮਾਜਕ ਤੌਰ ਤੇ ਇਕ ਅਸਹਿ ਪੀੜਾ ਦਾ ਅਹਿਸਾਸ ਕੀਤਾ ਅੱਜ ਜਦੋਂ ਭਾਈ ਸੂਰਤ ਸਿੰਘ ਜੀ ਦੇ ਦਾਮਾਦ ਸਤਵਿੰਦਰ ਸਿੰਘ ਭੋਲਾ ਦਾ ਨਾਮ ਅਤੇ ਫੋਟੋ ਦੇਖੀ ਤਾਂ ਹੋਰ ਭੀ ਸਦਮਾ ਪੁਜਿਆ ਮੈਨੂੰ ਇਹ ਪਤਾ ਨਹੀਂ ਸੀ ਕੇ ਸਤਵਿੰਦਰ ਭੋਲਾ ਦਾ ਭਾਈ ਸੂਰਤ ਸਿੰਘ ਜੀ ਦੇ ਪਰਵਾਰ ਵਿਚ ਰਿਸ਼ਤਾ ਹੋਇਆ ਹੈ। ਕਿਉਂਕੇ ਸਤਵਿੰਦਰ ਸਿੰਘ ਭੋਲਾ ਤਖਤ ਸਾਹਿਬ ਦੀ ਸੇਵਾ ਕਾਲ ਵਿਚ ਮੇਰੇ ਬਹੁਤ ਨੇੜੇ ਰਿਹਾ ਹੈ ਫੈਂਡਰੇਸ਼ਨ ਅਤੇ ਉਸ ਸਮੇ ਸਿਖ ਸੰਘਰਸ਼ ਦੇ ਸਿਆਣੇ ਅਤੇ ਮੁਖੀ ਨੌਜਵਾਨਾ ਵਿਚੋਂ ਇਕ ਸੀ ਕਈ ਵਾਰ ਆ ਕੇ ਕਈ ਕਈ ਘੰਟੇ ਕੌਮੀ ਹਾਲਾਤਾਂ ਤੇ ਸੰਸੀਅਰ ਵੀਚਾਰ ਕਰਦਾ ਰਹਿੰਦਾ ਪਿਛਲੇ ਸਾਲ ਇਕ ਦਿਨ ਅਚਾਨਕ ਹੀ ਫੋਨ ਕਰਕੇ ਕਹਿਨ ਲੱਗਾ ਕਿਸੇ ਵੀਰ ਕੋਲੋਂ ਤੁਹਾਡਾ ਫੋਨ ਨੰਬਰ ਮਿਲ ਗਿਆ ਹੈ ਮਿਲਨ ਨੂੰ ਬਹੁਤ ਦਿਲ ਕਰਦਾ ਹੈ ਕਿਸੇ ਵੇਲੇ ਆਵਾਂਗਾ। ਕਿਸੇ ਵਲੋਂ ਭੀ ਕੀਤਾ ਗਿਆ ਇਹ ਕਾਰਾ ਅੱਜ ਦੇ ਜ਼ਾਲਮ ਹੱਥਾਂ ਅਤੇ ਜ਼ਾਲਮ ਸੋਚ ਦੀ ਤਸਵੀਰ ਦਸਦਾ ਹੈ। ਏਹੋ ਦਿਸਦਾ ਹੈ ਜਿਵੇਂ ਇਸ ਬੁਢੇਪੇ ਵਿਚ ਭੀ ਭਾਈ ਸੂਰਤ ਸਿੰਘ ਜੀ ਦੀ ਦ੍ਰਿੜਤਾ ਨੂੰ ਕਮਜ਼ੋਰ ਕਰਨ ਲਈ ਇਸ ਸੰਘਰਸ਼ ਤੋਂ ਡਰ ਰਹੀ ਵਿਰੋਧੀ ਸੋਚ ਦੇ ਕਿਸੇ ਭਾਈਵਾਲ ਦਾ ਹੀ ਕਾਰਾ ਹੈ । ਅਰਦਾਸ ਹੈ ਸਤਿਗੁਰੁ ਭਾਈ ਸੂਰਤ ਸਿੰਘ ਜੀ ਨੂੰ ਇਹ ਅਸਹਿ ਸਦਮਾਂ ਸਹਾਰਨ ਦਾ ਬਲ ਅਤੇ ਸਿਖੀ ਸੰਘਰਸ਼ ਪ੍ਰਤੀ ਦ੍ਰਿੜਤਾ ਬਖਸ਼ੇ । ਬਾਕੀ ਪੰਜਾਬ ਦੀ ਸਿਆਸੀ ਸਤਾ ਮਾਣ ਰਹੇ ਬਾਦਲ ਪਰਵਾਰ ਅਤੇ ਸਰਕਾਰੀ ਸ਼ਕਤੀ ਜਿਸ ਢੰਗ ਨਾਲ ਅਪਣਾ ਜ਼ਾਲਮ ਰੂਪ ਦਿਖਾ ਰਹੀ ਹੈ ਉਹ ਕਿਸੇ ਕੋਲੋਂ ਛੁਪਿਆ ਹੋਇਆ ਨਹੀਂ ਹੈ । ਹੁਣ ਤਾਂ ਇਸ ਰਾਜ ਵਿਚ ਇਨਸਾਫ ਨੂੰ ਤਰਸਦੇ ਲੋਕ ਬਾਦਲ ਨੂੰ ਬਾਬਰ ਦੇ ਨਾਮ ਨਾਲ ਯਾਦ ਕਰਨ ਲਗ ਪਏ ਹਨ ਪੰਜਾਬ ਪੰਜਾਬੀਅਤ ਅਤੇ ਖਾਸਕਰ ਸਿਖ ਸਰੂਪ ਅਤੇ ਸਿਖ ਸਿਧਾਂਤ , ਸਿਖੀ ਭਵਿਖ ਦਾ ਗੁਰੁ ਰਾਖਾ ਹੋਵੇ। ਦਰਸ਼ਨ ਸਿੰਘ ਖਾਲਸਾ f-b

No comments:

Post a Comment