Sunday, 30 August 2015

:

ਲ਼ੱਖ ਲੱਖ ਵਧਾਈ ਸਵਈਏ ਮਹਲੇ ਪੰਜਵੇ ਕੇ ੫ ੴ ਸਤਿਗੁਰ ਪ੍ਰਸਾਦਿ ॥ ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥ ਸਤਿਗੁਰ ਚਰਣ ਕਵਲ ਰਿਦਿ ਧਾਰੰ ॥ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥ ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥ਸਗਲ ਮਨੋਰਥ ਪੂਰੀ ਆਸਾ ॥ ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥ਕਲ੍ਹ ਜੋੜਿ ਕਰ ਸੁਜਸੁ ਵਖਾਣਿਓ ॥ ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥ ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥ ਸ਼ਬਦ ਗੁਰੁ ਦੇ ਪਹਿਲੇ ਪ੍ਰਕਾਸ ਦਿਹਾੜੇ ਦੀ ਸਮੂਚੇ ਗੁਰੁ ਗ੍ਰੰਥ ਦੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਹੋਵੇ ਅਰਦਾਸ ਹੈ ਸ਼ਬਦ ਗੁਰੁ ਅਪਣੇ ਖਾਲਸੇ ਨੂੰ ਗਿਆਨ ਰੂਪ ਗੋਦੀ ਵਿਚ ਲੈ ਕੇ ਬਲਵਾਨਤਾ ਬਖਸ਼ੇ। ਗੁਰੁ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ------ਦਰਸ਼ਨ ਸਿੰਘ ਖਾਲਸਾ f-b

:

ਮ: 4 ॥ ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥ ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥ ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥ ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥ ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥ ਓਨਾ ਦਾ ਆਖਿਆ ਕੋ ਨ ਸੁਣੈ ਨਿਤ ਹਉਲੇ ਹਉਲਿ ਮਰਾਹੀ ॥ ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥ ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥ ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥ ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥ ਸਿਰੀਰਾਗੁ ਮਹਲਾ 3 ॥ ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥ ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥ ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥ ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥1॥ ਮੈ ਵਿਅਕਤੀ ਗਤ ਕਿਸੇ ਨੂੰ ਕੁਛ ਕਹਿਨਾ ਪਸੰਦ ਨਹੀਂ ਕਰਦਾ ਪਰ ਜੋ ਅੱਜ ਮੈ ਵੀਡੀਓ ਰਾਹੀਂ ਤੇਰੀ ਹਾਲਤ ਦੇਖੀ ਮਨ ਕੁਰਲਾ ਉਠਿਆ ਹੈ ਕੀ ਐਸੇ ਲੋਕ ਭੀ ਸਿਖ ਅਖਵਾਂਦੇ ਨੇ? ਤੈਨੂੰ ਕਿਹਨਾ ਲਫਜ਼ਾਂ ਨਾਲ ਸੰਬੋਧਨ ਕਰਾਂ ਬਲਬੀਰ ਸਿੰਘ ਮੇਰੇ ਕੋਲ ਐਨੇ ਸਸਤੇ ਲਫਜ਼ ਹੀ ਕੋਈ ਨਹੀਂ ਬਸ ਇਹੋ ਕਹਿਂਦਾ ਹਾਂ ਬਚਿਤਰ ਨਾਟਕ ਦੀਆਂ ਕੂੜ ਰਚਨਾਵਾਂ ਗਾ ਗਾ ਕੇ ਤੇਰੇ ਅੰਦਰੋਂ ਬਚਿਤਰ ਨਾਟਕ ਪਰਗਟ ਹੋਗਿਆ ਹੈ ।ਚੰਗਾ ਹੋਂਦਾ ਜੇ ਅਸੂਤੋਸ਼ ਦੇ ਸਾਹਮਣੇ ਭੀ ਬਚਿਤਰ ਨਾਟਕ ਹੀ ਗਾਂ ਲੈਂਦੋ, ਮੇਰੇ ਗੁਰੁ ਦੀ ਪਵਿਤਰ ਬਾਣੀ ਦੀ ਬੇਅਦਬੀ ਤਾਂ ਨਾ ਕਰਦੋਂ। ਅਰਦਾਸ ਹੈ ਗੁਰੁ ਏਹੋ ਜੇਹੇ ਲੋਕਾਂ ਨੂੰ ਸੁਮੱਤ ਬਖਸੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ ---ਦਰਸ਼ਨ ਸਿੰਘ ਖਾਲਸਾ f-b

Thursday, 27 August 2015

:

f-b

:

ਗੁਰੂ ਗ੍ਰੰਥ ਦੇ ਪੰਥ ਨੂੰ ਹਲੂਣਾ ਸਿੰਘੋ ਜਾਗੋ ਸਿਖੀ ਦੇ ਇਕੋ ਇਕ ਸਹਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤੇ ਅੱਜ ਚਾਰੇ ਪਾਸੇ ਤੋਂ ਹਮਲੇ ਹੋ ਰਹੇ ਹਨ ਤਾਂਕੇ ਸਿਖੀ ਨੂੰ ਲਵਾਰਸ ਕਰਕੇ ਮਿਟਾਇਆ ਜਾ ਸੱਕੇ ।ਜੇ ਅਪਣਾ ਅਤੇ ਅਪਣੇ ਬਚਿਆਂ ਦਾ ਭਵਿਖ ਸੁਰੱਖਸ਼ਤ ਚਾਹੁਂਦੇ ਹੋ ਸਿਖੀ ਦਾ ਉਚਾ ਆਚਰਣ ਅਤੇ ਸੁਚੱਜਾ ਸਮਾਜ ਸਿਰਜਨਾ ਚਾਹੁਂਦੇ ਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿਤਰ ਬਾਣੀ ਦਾ ਘੁਟ ਕੇ ਪੱਲਾ ਫੜ ਲਉ। ਸਿੰਘੋ ਜਾਗੋ ਅਪਣਾ ਫਰਜ਼ ਪਛਾਣੋ ਗੁਰਦੁਆਰੇ ਗੁਰਬਾਣੀ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਬਣੇ ਸਨ ਜੇਹੜੇ ਅੱਜ ਧੜਿਆ ਟਕਸਾਲਾਂ ਡੇਰਿਆਂ ਦੀ ਮਨਮਤ ਦਾ ਕੇਂਦਰ ਬਣਦੇ ਜਾ ਰਹੇ ਹਨ ਸਟੇਜ ਤੇ ਬੋਲਣ ਵਾਲੇ ਅਨੇਕਾਂ ਰਾਗੀ ਪ੍ਰਚਾਰਕ ਪਖੰਡੀ ਸਾਧ ਬਾਹਰ ਦੀਆਂ ਕੱਚੀ ਬਾਣੀ ਦੀਆਂ ਰਚਨਾਵਾਂ ਅਤੇ ਧਾਰਨਾ, ਮਨ ਘੜਤ ਕਹਾਣੀਆਂ ਸੁਣਾ ਕੇ ਸਿਖ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ ਇਸੇ ਲਈ ਸਿਖੀ ਦਾ ਘਾਣ ਹੋ ਰਿਹਾ ਹੈ ਸਾਡੇ ਬੱਚੇ ਹੋਰ ਹੋਰ ਮਨਮਤੀ ਗਰੰਥਾਂ ਅਤੇ ਡੇਰੇਦਾਰ ਸਾਧਾਂ ਦੇ ਪਿਛੇ ਲੱਗ ਕੇ ਆਚਰਣ ਹੀਨ ਅਤੇ ਨਸ਼ਿਆਂ ਵਿਚ ਪ੍ਰਵਿਰਤ ਹੋ ਰਹੇ ਹਨ ਗੁਰਬਾਣੀ ਨਾਲੋਂ ਟੁਟ ਰਹੇ ਹਨ। ਅੱਜ ਦੀ ਸਿਆਸਤ ਅਤੇ ਧਰਮ ਕੌਮ ਲਈ ਅੱਜ ਚੱਕੀ ਦੇ ਦੋ ਪੁੜ ਬਣ ਚੁਕੇ ਹਨ ਜਿਹਨਾਂ ਵਿਚ ਸਿਖੀ ਜੀਵਨ ਪਿਸ ਰਿਹਾ ਹੈ ,ਇਸਤੋਂ ਬਚਣ ਲਈ ਸਾਡੇ ਕੋਲ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਿਲੀ ਦੇ ਸਹਾਰੇ ਦੀ ਲੋੜ ਹੈ। ਸੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਪਣੇ ਅਪਣੇ ਬ੍ਰਬੰਧ ਹੇਠਲੇ ਅਸਥਾਨਾ ਤੇ ਸਟੇਜ ਦੇ ਸਾਹਮਣੇ ਇਕ ਵੱਡਾ ਬੋ੍ਰਡ ਲਿਖ ਕੇ ਲਵਾਓ।ਅਤੇ ਹੇਠਾਂ ਬੇਨਤੀ ਕਰਤਾ--- ਅਪਣੀ ਕਮੇਟੀ ਦਾ ਨਾਮ ਲਿਖੋ ਜੀ ਨੋਟਿਸ ਬੋਰਡ ਸਿਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ ਹੋ ਸਕਦੀ ਹੈ ਇਹ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਤ ਹੈ ਇਸ ਲਈ ਇਸ ਸਟੇਜ ਤੇ ਗੁਰਬਾਣੀ ਰਹਿਤ ਮਰੀਯਾਦਾ ਅਨਸਾਰ ਕੇਵਲ ਗੁਰਬਾਣੀ ਅਤੇ ਗੁਰਮਤਿ ਨਾਲ ਮੇਲ ਖਾਂਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦਲਾਲ ਜੀ ਦੀ ਬਾਣੀ ਦਾ ਹੀ ਪ੍ਰਚਾਰ ਪ੍ਰਸਾਰ ਹੋ ਸਕਦਾ ਹੈ ਇਸ ਲਈ ਸਟੇਜ ਤੇ ਬੋਲਣ ਵਾਲਾ ਕੋਈ ਪ੍ਰਚਾਰਕ ਜਾਂ ਕੀਰਤਨੀਆਂ ਗੁਰਬਾਣੀ ਗੁਰਮਤ ਤੋ ਬਾਹਰ ਨਾ ਜਾਵੇ ਜੀ। ਬੇਨਤੀ ਕਰਤਾ ---ਸਥਾਨੀਯ ਗੁਰਦੁਆਰਾ ਕਮੇਟੀ ਦਰਸ਼ਨ ਸਿੰਘ ਖਾਲਸਾ f-b

:

ਗੁਰਬਾਣੀ ਅਭਿਆਸ ਮ: 3॥ ॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ g g s 646 ਗੁਰੁ ਦਸਮ ਪਾਤਸ਼ਾਹ ਜੀ ਵਲੋਂ ਗੁਰ ਗੱਦੀ ਤੇ ਸਸ਼ੋਬਤ ਕਰਕੇ ਕੀਤੇ ਹੁਕਮ ਅਨਸਾਰ ਇਕੋ ਇਕ ਸ੍ਰੀ ਗੁਰੁ ਗਰੰਥ ਸਾਹਿਬ ਹੀ ਸਿਖ ਦਾ ਗੁਰੁ ਹੈ , ਦਸਮ ਪਾਤਸ਼ਾਹ ਜੀ ਵਲੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਅੰਕਤ ਕੀਤੀ ਗਈ ਮੂਲ ਮੰਤਰ ਤੋਂ ਮੁਦਾਵਨੀ ਰੂਪ ਮੋਹਰ ਤੱਕ ਦੀ ਬਾਣੀ ਹੀ ਸਿਖ ਲਈ ਗੁਰਬਾਣੀ ਹੈ,। ਗੁਰਬਾਣੀ ਦੇ ਫੈਸਲੇ ਅਨਸਾਰ ਗੁਰੁ ਦਾ ਸ਼ਬਦ ਗੁਰੁ ਰੂਪ ਗ੍ਰੰਥ ਅਸਥਾਨ ਵਿਚ ਹੀ ਟਿਕਦਾ ਹੈ , ਹੋਰ ਕਿਸੇ ਗ੍ਰੰਥ ਵਿਚੋਂ ਨਹੀਂ ਮਿਲ ਸਕਦਾ। ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ] g g s 1249 ਇਸ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚੋਂ ਹੀ ਨਿਤ ਨੇਮ ਗੁਰਬਾਣੀ ਪੜਨਾ ,ਸੁਨਣਾ ,ਸਮਝਣਾ ਅਤੇ ਜੀਵਨ ਵਿਚ ਧਾਰਣ ਕਰਨਾ ਹੀ ਗੁਰਬਾਣੀ ਅਭਿਆਸ ਹੈ। ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥ f-b

Tuesday, 25 August 2015

:

ਗੁਰਬਾਣੀ ਅਨਸਾਰ ਨਾਮ ਅਭਿਆਸ ਭਾਗ 3 ਨਾਮ ਹਮੇਸ਼ਾਂ ਹਰ ਕਿਸੇ ਦੀ ਪਛਾਣ ਲਈ ਹੋਂਦਾ ਹੈ ਪਛਾਣ ਲਈ ਹੀ ਸਾਡੇ ਤੁਹਾਡੇ ਭੀ ਨਾਮ ਰੱਖੇ ਜਾਂਦੇ ਹਨ ਜੋ ਮਾ ਬਾਪ ਨਿਸਚਤ ਕਰਦੇ ਹਨ ਕਿਉਂਕੇ ਸਾਨੂੰ ਤੁਹਾਨੂੰ ਤਨ ਕਰਕੇ ਮਾ ਬਾਪ ਜਨਮ ਦੇਂਦੇ ਹਨ। ਪਰ ਅਕਾਲ ਪੁਰਖ ਤਾਂ ਤਨ ਨਹੀਂ ਹੈ ਅਤੇ ਨਾ ਹੀ ਉਸਨੂੰ ਕਿਸੇ ਮਾਂ ਬਾਪ ਨੇ ਜਨਮ ਦਿਤਾ ਹੈ। ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥ ਗ ਗ ਸ ਪੰਨਾ 339 ਇਸ ਲਈ ਕਿਸੇ ਨੇ ਭੀ ਅਪਣੀ ਸੋਚ ਸਿਆਣਪ ਨਾਲ ਉਸਦਾ ਕੋਈ ਨਾਮ ਨਹੀਂ ਰੱਖਿਆ ਹਾਂ ਉਸਦੇ ਕਿਰਤਮ ਗੁਣ ਹੀ ਉਸਦਾ ਨਾਮ ਬਣ ਗਏ ਹਨ ਜੋ ਅਕਸਰ ਜਪੇ ਜਾ ਰਹੇ ਹਨ ।ਕਿਉਂਕੇ ਉਹ ਹਮੇਸ਼ਾਂ ਸੱਤ ਰਹਿਣ ਵਾਲਾ ਹੈ ਇਹ ਭੀ ਉਸਦਾ ਗੁਣ ਹੈ। ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਦਾਰਹੈ ਨ ਚੂਕੈ ਭੋਗੁ ॥ ਗੁਣੁ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥3॥ ਗ ਗ ਸ ਪੰਨਾ 9 ਇਸ ਲਈ ਉਸਦਾ ਸਭ ਤੋ ਪੁਰਬਲਾ ਨਾਮ ਸਤਿ ਨਾਮ ਹੈ। ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਗ ਗ ਸ ਪੰਨਾ 1083 ਸੋ ਪ੍ਰਭੂ ਦਾ ਨਾਮ ਗੁਣ ਸਰੂਪ ਪ੍ਰਭੂ ਦੇ ਗੁਣਾਂ ਤੇ ਅਧਾਰਤ ਹੈ ਗੁਰਬਾਣੀ ਦੀ ਅਗਵਾਈ ਵਿਚ ਪ੍ਰਭੂ ਦੇ ਗੁਣਾ ਨੂੰ ਸਮਝ ਕੇ ਜਪਦਿਆਂ ਹਿਰਦੇ ਵਿਚ ਵਸਾਣਾ ਅਤੇ ਉਸਦੇ ਕਿਰਤਮ ਨਾਮ ਰੂਪੀ ਗੁਣਾ ਨੂੰ ਜੀਵਨ ਦੇ ਕਰਮਾ ਵਿਚ ਧਾਰਨ ਕਰਣਾ ਹੀ ਅਸਲ ਵਿਚ ਨਾਮ ਅਭਿਆਸ ਭਗਤੀ ਹੈ। ਸਭਿ ਗੁਣ ਤੇਰੇ ਮੈ ਨਾਹੀ ਕੋਇ ॥ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਗ ਗ ਸ ਪੰਨਾ 4 ਗੁਰਮੁਖਿ ਹਸੈ ਗੁਰਮੁਖਿ ਰੋਵੈ ॥ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥ ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥ਗੁਰਮੁਖਿ ਨਾਨਕ ਪਾਵੈ ਪਾਰੁ ॥14॥ ਗ ਗ ਸ ਪੰਨਾ 1422 ਰਾਮ ਰਾਮ ਸਭ ਕੋ ਕਹੈ ਕਹਿਆ ਰਾਮ ਨਾ ਹੋਇ॥ ਗੁਰੁ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਇ ਗ ਗ ਸ ਪੰਨਾ 491 ਮੁਖਹੁ ਹਰਿ ਹਰਿ ਸਭ ਕੋ ਕਹੈ ਵਿਰਲੇ ਹਿਰਦੇ ਵਸਾਇਆ॥ ਨਾਨਕ ਜਿਨ ਕੇ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ॥ ਗ ਗ ਸ ਪੰਨਾ 565 f-b

Monday, 24 August 2015

:

ਫਰੀਦਾ ਜਿਨ੍ਰੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥59॥ ਅੱਜ ਜਦੋਂ ਟਰਬਿਉਨ ਦੀ ਇਕ ਖਬਰ ਵਿਚ ਬੀਬੀ ਰਾਜਿਂਦਰ ਕੌਰ, ਪੁਤਰੀ ਮਾਸਟਰ ਤਾਰਾ ਸਿੰਘ ਜੀ ਦੇ ਕਤਲ ਦਾ ਜ਼ਿਕਰ ਪੜ੍ਹਿਆ ਦਿਲ ਦੇ ਕਿਸੇ ਗੋਸ਼ੇ ਵਿਚ ਬੈਠੀ ਅਭੁਲ ਯਾਦ ਫਿਰ ਸਾਹਮਣੇ ਆਗਈ। ਬੇਸ਼ਕ ਬੀਬੀ ਜੀਨੂੰ ਕਤਲ ਕਰਨ ਵਾਲੇ ਹੱਥ ਕੋਈ ਭੀ ਹੋਣ ਜਿਹਨਾ ਨੇ ਭੀ ਸਿਖੀ ਭੇਸ ਵਿਚ ਇਹ ਕਾਲਾ ਕਾਰਨਾਮਾ ਕੀਤਾ ਉਹਨਾ ਸਿਖ ਇਤਹਾਸ ਵਿਚ ਨਾ ਮਿਟਨ ਵਾਲਾ ਕਲੰਕ ਹੀ ਖਟਿਆ ।ਉਸ ਵਕਤ ਤਾਂ ਕਿਸੇ ਚੰਗੇ ਮੰਦੇ ਅਪਣੇ ਬੇਗਾਨੇ ਦੀ ਪਛਾਣ ਹੀ ਨਹੀਂ ਸੀ , ।ਪਰ ਪੰਥ ਅਤੇ ਸਿਖ ਅਖਵਾਣ ਵਾਲੇ ਲੋਕ ਇਸ ਕਲ਼ੰਕ ਨੂੰ ਕਿਵੇਂ ਧੋ ਸਕਨ ਗੇ ?ੇ,। ਨਿਰਾਸ਼ਤਾ ਹੁਣ ਭੀ ਏਹੋ ਹੈ ਕੇ ਕੌਮ ਕਿਸੇ ਚੰਗੇ ਮੰਦੇ ਅਪਣੇ ਬੇਗਾਨੇ ਦੀ ਪਛਾਣ ਨਹੀਂ ਕਰ ਰਹੀ। ਮੈਨੂੰ ਅਜੇ ਤੱਕ ਯਾਦ ਹੈ ਕਤਲ ਤੋਂ ਦੂਜੇ ਦਿਨ ਹੀ ਕਾਤਲਾਂ ਵਲੋਂ ਅਖਬਾਰ ਵਿਚ ਇਹ ਸਿਰ ਲੇਖ ਸੀ ਕੇ ਇਹ ਕਤਲ ਸਿਖ ਸੰਘਰਸ਼ ਦੀ ਪਰਾਪਤੀ ਹੈ । ਉਸ ਵੱਕਤ ਲੀਡਰ ਅਖਵਾਣ ਵਾਲੇ ਲੋਕ ਇਤਨੇ ਸਹਿਮ ਚੁਕੇ ਸਨ ਕੇ ਬੀਬੀ ਜੀ ਦਾ ਅੰਤਮ ਯਾਦ ਦਾ ਸਮਾਗਮ ਮੰਜੀ ਸਾਹਿਬ ਹਾਲ ਵਿਚ ਕੀਤਾ ਗਿਆ ਦਾਸ ਨੇ ਓੋਥੇ ਕੀਰਤਨ ਦੀ ਹਾਜ਼ਰੀ ਭਰੀ ,ਦੇਖ ਕੇ ਬੜੀ ਨਿਰਾਸ਼ਤਾ ਹੋਈ ਕੇ ਥੋਹੜੀ ਜੇਹੀ ਸੰਗਤ ਅਤੇ ਅਕਾਲੀ ਪੰਥਕ ਲੀਡਰ ਅਖਵਾਣ ਵਾਲਾ ਕੋਈ ਭੀ ਨਹੀਂ ਪਹੁਂਚਿਆ। ਉਸ ਵੱਕਤ ਪਰੇਮ ਸਿੰਘ ਲਾਲ ਪੁਰਾ ਐਸ ਜੀ ਪੀ ਸੀ ਦੇ ਐਕਟਿੰਗ ਪ੍ਰਧਾਨ ਸਨ ਕੇਵਲ ਉਹ ਹਾਜ਼ਰ ਸਨ ,ਜਾਂ ਗੁਰਮੀਤ ਸਿੰਘ ਬਰਾੜ ਹਾਜ਼ਰ ਹੋਇਆ। ਮੈਨੂੰ ਯਾਦ ਹੈ ਇਕ ਵਾਰ ਭੈਣ ਜੀ ਭਾਈ ਗੁਰਦਾਸ ਹਾਲ ਮੈਨੂੰ ਮਿਲਣ ਆਏ ਅਤੇ ਉਲਾਂਭੇ ਨਾਲ ਕਹਿਨ ਲੱਗੇ ਵੀਰ ਜੀ ਮੈ ਦੋ ਵਾਰ ਤੁਹਾਡੀ ਭਾਣਜੀ ਕਿਰਨ ਨੂੰ ਸੰਤ ਸਿਪਾਹੀ ਵਾਸਤੇ ਤੁਹਾਡੀ ਇੰਟਰਵਿਯੂ ਲੈਣ ਭੇਜਿਆਂ ਹੈ ਤੁਸੀਂ ਹਮੇਸ਼ਾਂ ਟਾਲ ਦੇਂਦੇ ਹੋ, ਅੱਜ ਮੈ ਆਪ ਆਈ ਹਾਂ, ਮੈ ਕਿਹਾ ਭੈਣ ਜੀ ਦੂਜੇ ਰਿਪੋਟਰ ਜਦੋਂ ਇੰਟਰ ਵਿਯੂ ਲੈਂਦੇ ਹਨ ਮੈ ਕਹਿਂਦਾ ਹਾਂ ਸਾਡੇ ਸਿਖ ਨੌਜਵਾਨ ਤਾਂ ਗਉ ਹਨ ਪਰ ਉਹਨਾ ਦੇ ਰੂਪ ਵਿਚ ਗ਼ਲਤ ਕੰਮ ਕਰਨ ਵਾਲੇ ਸ਼ਾਮਲ ਕਰ ਦਿਤੇ ਗਏ ਹਨ,। ਪਰ ਜਦੋਂ ਅੱਜ ਤੁਸੀ ਭੀ ਜਾਂਣਦੇ ਹੋ ਮੈ ਭੀ ਜਾਣਦਾ ਹਾਂ ਅੱਜ ਸਾਡੇ ਵੇਹੜੇ ਵਿਚ ਗਉ ਤੇ ਬਘਿਆੜ ਦੀ ਕੋਈ ਪਛਾਣ ਹੀ ਨਹੀਂ ਰਹੀ ਫਿਰ ਮੈ ਤੁਹਾਨੂੰ ਇਹ ਗੱਲ ਕਿਵੇਂ ਕਹਾਂ । ਇਸ ਵਿਚ ਕੋਈ ਸ਼ੱਕ ਨਹੀਂ ਭੇਣ ਰਾਜਿੰਦਰ ਕੌਰ ਵਿਰਸੇ ਵਿਚ ਮਿਲੀ ਸਿਖੀ ਸੰਘਰਸ਼ ਪ੍ਰਤੀ ਦ੍ਰਿੜਤਾ ਦੀ ਤਸਵੀਰ ਸਨ ,ਜਿਹਨਾ ਦੀ ਯਾਦ ਅੱਜ ਅਖਬਾਰੀ ਸੁਰਖੀ ਨੇ ਮੇਰੇ ਹਿਰਦੇ ਵਿਚ ਫਿਰ ਦੁਹਰਾ ਦਿਤੀ ਹੈ। ਅੱਜ ਬੱਚੀ ਨੂੰ ਭੀ ਕਹਿਨਾ ਚਾਹੁਦਾ ਹਾਂ ਸੱਚ ਤੇ ਦ੍ਰਿੜਤਾ ਨਾਲ ਪਹਿਰਾ ਦੇਨਾ ਹੀ ਤੁਹਾਨੂੰ ਵਿਰਸੇ ਵਿਚ ਮਿਲੀ ਵਰਾਸਤ ਹੈ ਇਸ ਨੂੰ ਸੰਭਾਲ ਰਖਿਓ । ਦਰਸ਼ਨ ਸਿੰਘ ਖਾਲਸਾ f-b

Tuesday, 18 August 2015

:

ਸਤਵਿੰਦਰ ਸਿੰਘ ਭੋਲਾ ਸੁਘੜ ਫੈਂਡਰੇਸ਼ਨ ਅਤੇ ਸਿਖ ਸੰਘਰਸ਼ ਮੁਖੀ ਸਰਜਰੀ ਤੋਂ ਬਾਹਦ ਲੰਬਾੇ ਸਮੇ ਦੀ ਰਿਕਵਰੀ ਕਾਰਨ ਕੌਮੀ ਹਾਲਾਤਾਂ ਨੂੰ ਦੇਖਦਾ ਹੋਇਆ ਭੀ ਅਪਣੇ ਅੰਦਰ ਦੇ ਦੁਖ ਨੂੰ ਜ਼ਾਹਿਰ ਕਰਕੇ ਕੁਛ ਲਿਖਣ ਤੋਂ ਸੰਕੋਚਦਾ ਰਿਹਾ ਹਾਂ ਜ਼ਿਆਦਾ ਦੇਰ ਕੰਪਿਊਟਰ ਅੱਗੇ ਬੈਠਣਾ ਭੀ ਮਨ੍ਹਾ ਹੈ। ਪਰ ਅੱਜ ਜਦੋਂ ਸੁਣਿਆਂ ਕੇ ਕੌਮੀ ਕਾਜ਼ ਲਈ ਅਪਣੀ ਜ਼ਿੰਦਗੀ ਦਾਅ ਤੇ ਲਾਈ ਬੈਠੇ ਬਜ਼ੁਰਗ ਭਾਈ ਸੂਰਤ ਸਿੰਘ ਜੀ ਦੇ ਦਾਮਾਦ ਦਾ ਸਿਕਾਗੋ ਅਮਰੀਕਾ ਵਿਚ ਕਤਲ ਕਰ ਦਿਤਾ ਗਿਆ ਹੈ ਤਾਂ ਸਮਾਜਕ ਤੌਰ ਤੇ ਇਕ ਅਸਹਿ ਪੀੜਾ ਦਾ ਅਹਿਸਾਸ ਕੀਤਾ ਅੱਜ ਜਦੋਂ ਭਾਈ ਸੂਰਤ ਸਿੰਘ ਜੀ ਦੇ ਦਾਮਾਦ ਸਤਵਿੰਦਰ ਸਿੰਘ ਭੋਲਾ ਦਾ ਨਾਮ ਅਤੇ ਫੋਟੋ ਦੇਖੀ ਤਾਂ ਹੋਰ ਭੀ ਸਦਮਾ ਪੁਜਿਆ ਮੈਨੂੰ ਇਹ ਪਤਾ ਨਹੀਂ ਸੀ ਕੇ ਸਤਵਿੰਦਰ ਭੋਲਾ ਦਾ ਭਾਈ ਸੂਰਤ ਸਿੰਘ ਜੀ ਦੇ ਪਰਵਾਰ ਵਿਚ ਰਿਸ਼ਤਾ ਹੋਇਆ ਹੈ। ਕਿਉਂਕੇ ਸਤਵਿੰਦਰ ਸਿੰਘ ਭੋਲਾ ਤਖਤ ਸਾਹਿਬ ਦੀ ਸੇਵਾ ਕਾਲ ਵਿਚ ਮੇਰੇ ਬਹੁਤ ਨੇੜੇ ਰਿਹਾ ਹੈ ਫੈਂਡਰੇਸ਼ਨ ਅਤੇ ਉਸ ਸਮੇ ਸਿਖ ਸੰਘਰਸ਼ ਦੇ ਸਿਆਣੇ ਅਤੇ ਮੁਖੀ ਨੌਜਵਾਨਾ ਵਿਚੋਂ ਇਕ ਸੀ ਕਈ ਵਾਰ ਆ ਕੇ ਕਈ ਕਈ ਘੰਟੇ ਕੌਮੀ ਹਾਲਾਤਾਂ ਤੇ ਸੰਸੀਅਰ ਵੀਚਾਰ ਕਰਦਾ ਰਹਿੰਦਾ ਪਿਛਲੇ ਸਾਲ ਇਕ ਦਿਨ ਅਚਾਨਕ ਹੀ ਫੋਨ ਕਰਕੇ ਕਹਿਨ ਲੱਗਾ ਕਿਸੇ ਵੀਰ ਕੋਲੋਂ ਤੁਹਾਡਾ ਫੋਨ ਨੰਬਰ ਮਿਲ ਗਿਆ ਹੈ ਮਿਲਨ ਨੂੰ ਬਹੁਤ ਦਿਲ ਕਰਦਾ ਹੈ ਕਿਸੇ ਵੇਲੇ ਆਵਾਂਗਾ। ਕਿਸੇ ਵਲੋਂ ਭੀ ਕੀਤਾ ਗਿਆ ਇਹ ਕਾਰਾ ਅੱਜ ਦੇ ਜ਼ਾਲਮ ਹੱਥਾਂ ਅਤੇ ਜ਼ਾਲਮ ਸੋਚ ਦੀ ਤਸਵੀਰ ਦਸਦਾ ਹੈ। ਏਹੋ ਦਿਸਦਾ ਹੈ ਜਿਵੇਂ ਇਸ ਬੁਢੇਪੇ ਵਿਚ ਭੀ ਭਾਈ ਸੂਰਤ ਸਿੰਘ ਜੀ ਦੀ ਦ੍ਰਿੜਤਾ ਨੂੰ ਕਮਜ਼ੋਰ ਕਰਨ ਲਈ ਇਸ ਸੰਘਰਸ਼ ਤੋਂ ਡਰ ਰਹੀ ਵਿਰੋਧੀ ਸੋਚ ਦੇ ਕਿਸੇ ਭਾਈਵਾਲ ਦਾ ਹੀ ਕਾਰਾ ਹੈ । ਅਰਦਾਸ ਹੈ ਸਤਿਗੁਰੁ ਭਾਈ ਸੂਰਤ ਸਿੰਘ ਜੀ ਨੂੰ ਇਹ ਅਸਹਿ ਸਦਮਾਂ ਸਹਾਰਨ ਦਾ ਬਲ ਅਤੇ ਸਿਖੀ ਸੰਘਰਸ਼ ਪ੍ਰਤੀ ਦ੍ਰਿੜਤਾ ਬਖਸ਼ੇ । ਬਾਕੀ ਪੰਜਾਬ ਦੀ ਸਿਆਸੀ ਸਤਾ ਮਾਣ ਰਹੇ ਬਾਦਲ ਪਰਵਾਰ ਅਤੇ ਸਰਕਾਰੀ ਸ਼ਕਤੀ ਜਿਸ ਢੰਗ ਨਾਲ ਅਪਣਾ ਜ਼ਾਲਮ ਰੂਪ ਦਿਖਾ ਰਹੀ ਹੈ ਉਹ ਕਿਸੇ ਕੋਲੋਂ ਛੁਪਿਆ ਹੋਇਆ ਨਹੀਂ ਹੈ । ਹੁਣ ਤਾਂ ਇਸ ਰਾਜ ਵਿਚ ਇਨਸਾਫ ਨੂੰ ਤਰਸਦੇ ਲੋਕ ਬਾਦਲ ਨੂੰ ਬਾਬਰ ਦੇ ਨਾਮ ਨਾਲ ਯਾਦ ਕਰਨ ਲਗ ਪਏ ਹਨ ਪੰਜਾਬ ਪੰਜਾਬੀਅਤ ਅਤੇ ਖਾਸਕਰ ਸਿਖ ਸਰੂਪ ਅਤੇ ਸਿਖ ਸਿਧਾਂਤ , ਸਿਖੀ ਭਵਿਖ ਦਾ ਗੁਰੁ ਰਾਖਾ ਹੋਵੇ। ਦਰਸ਼ਨ ਸਿੰਘ ਖਾਲਸਾ f-b

Tuesday, 4 August 2015

:

ਕਮਜ਼ੋਰ ਮਨ ਦਾ ਡਰ ਕੁਛ ਲੋਕ ਪ੍ਰਚਾਰਕ ਵਰਗ ਨੂੰ ਡਰਾ ਕੇ ਅਪਣੇ ਵਾਂਗੁਂ ਸਟੇਜਾਂ ਤੇ ਮਾਇਆ ਤੇ ਹਲਵੇ ਮੰਡੇ ਖਾਣ ਵਾਲਾ ਬੁਜ਼ਦਿਲ , ਕਾਇਰ ਬਨਾਣ ਦੀ ਕੋਸ਼ਿਸ਼ ਕਰਦੇ ਹਨ।ਅਤੇ ਡਰਾਂਦੇ ਹਨ ਕਿਤੇ ਮਹਾਂਕਾਲ ਭਗਉਤੀ ਕਾਲਕਾ ਦਾ ਵਿਰੋਧ ਕਰਕੇ ਇਕੋ ਗੁਰੁ ਸ਼ਬਦ ਨਾਲ ਕੌਮ ਨੂੰ ਜੋੜਨ ਦੇ ਸੰਘਰਸ਼ ਵਿਚ ਸ਼ਾਮਲ ਨਾ ਹੋ ਜਾਇਓ ਇਹ ਖਤਰਨਾਕ ਜ਼ੋਨ ਹੈ । ਮੁੜ ਸਟੇਜਾਂ ਮਾਇਆ ਸੁਖਦੇ ਹਲਵੇ ਮੰਡੇ ਤੋਂ ਹੱਥ ਧੋ ਲਉਗੇ । ਵੀਰੋ ਹੋ ਸਕਦਾ ਹੈ ਤੁਹਾਡੇ ਵਰਗਿਆਂ ਨੇ ਕਦੀ ਗੁਰੁ ਨੂੰ ਭੀ ਬਾਬਰ ਦੇ ਸਾਹਮਣੇ ਜਾਣ ਤੋਂ ਰੋਕਿਆ ਹੋਵੇ ਗੁਰੁ ਅਰਜਨ ਸਾਹਿਬ ਨੂੰ ਸਲਾਹ ਦਿਤੀ ਹੋਵੇ ਕੇ ਜਹਾਂਗੀਰ ਦੀ ਗੱਲ ਮੱਨ ਕੇ ਕੋਈ ਮੁਹੰਮਦ ਸਾਹਿਬ ਦੀ ਸਿਫਤ ਗੁਰਬਾਣੀ ਵਿਚ ਪਾ ਦਿਉ ਕੀ ਵਿਗੜਦਾ ਹੈ ਗੁਰੁ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਸਲਾਹ ਮੰਨਣ ਲਈ ਕਿਹਾ ਹੋਵੇ ਅਤੇ ਗੁਰੁ ਗਬਿੰਦ ਸਿੰਘ ਸਾਹਿਬ ਨੂੰ ਔਰੰਗਜ਼ੇਬ ਨਾਲ ਟੱਕਰ ਲੈਕੇ ਰਾਜ ਭਾਗ ਪ੍ਰਵਾਰ ਖਤਰੇ ਵਿਚ ਪਾਉਣ ਤੋ ਰੋਕਿਆ ਹੋਵੇ, ਕਬੀਰ ਜੀ ਨਾਮ ਦੇਵ ਜੀ ਦਾ ਇਤਹਾਸ ਭੀ ਐਸੇ ਲੋਕਾਂ ਦਾ ਜ਼ਿਕਰ ਕਰਦਾ ਹੈ ਪਰ ਉਹਨਾ ਬਲਵਾਨ ਆਤਮਾਵਾਂ ਨੇ ਖਤਰਿਆਂ ਤੋਂ ਡਰ ਕੇ ਸੱਚ ਵਲੋਂ ਮੂਹ ਨਹਂਿ ਸੀ ਮੋੜਿਆ ਗੁਰਬਾਣੀ ਦਾ ਫੈਸਲਾ । ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਗੁਰਬਾਣੀ ਦਾ ਫੈਸਲਾ -ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥ ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥ ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥21॥ ਜੇਹੜੇ ਪਰਚਾਰਕ ਵੀਰ ਸੱਚ ਬੋਲਣ ਦੀ ਸਮਰੱਥਾ ਰਖਦੇ ਨੇ ਉਹਨਾ ਨੂੰ ਪੁਛੋ ਕਦੀ ਦਰਸ਼ਨ ਸਿੰਘ ਨੇ ਓਹਨਾ ਨੂੰ ਮਜਬੂਰ ਕੀਤਾ ਹੈ ਜਾਂ ਉਹਨਾ ਆਪੇ ਹੀ ਸੱਚ ਪਛਾਣ ਕੇ ਸੱਚ ਦੀ ਅਵਾਜ਼ ਉਠਾਈ ਹੈ। ਪਰਮ ਜੀਤ ਸਿਘ ਜੀ ਉਤਰਾ ਖੰਡ, ਗਿ: ਰਣਜੋਧ ਸਿੰਘ ਜੀ, ਗਿ: ਕੁਲਦੀਪ ਸਿੰਘ ਜੀ ਵਾਸ਼ਿੰਗਟਨ, ਹੇਵਡ ਦੇ ਕੀਰਤਨੀ ਸਿੰਘ ਗੁਰਦੁਆਰਾ ਕਮੇਟੀ, ਮਾਡਲ ਟਾਉਨ ਦੇਹਰਾ ਦੂਨ, ਕੁਲਦੀਪ ਸਿੰਘ ਆਦਮ ਪੁਰ, ਰਾਜਿੰਦਰ ਸਿੰਘ ਖਾਲਸਾ ਪੰਚਾਇਤ ਚੰਦੀਗੜ, ਜੋ ਪਹਿਲਾਂ ਹੀ ਇਹ ਫੈਸਲਾ ਕਰ ਚੁਕੇ ਸਨ ,ਹੁਣ ਤਾਂ ਨਿਡਰ ਕਲਮਾ ਵਾਲੇ ਸ: ਕਸ਼ਮੀਰ ਸਿੰਘ ਜੀ, ਅਵਤਾਰ ਸਿੰਘ ਮਿਸ਼ਨਰੀ, ਸ: ਦਲਬੀਰ ਸਿੰਘ ਜੀ ਉਪਕਾਰ ਸਿੰਘ ਜੀ ਫਰੀਦਾ ਬਾਦ, ਜਸਬਿੰਦਰ ਸਿੰਘ ਜੀ ਡੁਬਈ, ਇੰਦਰਜੀਤ ਸਿੰਘ ਕਾਨ ਪੁਰ ਆਦ ਹੁਣ ਬਹੁਤ ਵੱਡੀ ਲਿਸਟ ਹੈ ਤੁਹਾਡੇ ਡਰਾਇਆ ਡਰ ਕੇ ਤੁਹਾਡੇ ਵਾਂਗੂਂ ਸਭ ਗੁਰੁ ਵਲੋਂ ਮੂਹ ਨਹੀਂ ਮੋੜਨ ਲੱਗੇ ਐਵੇ ਏਹੋ ਜੇਹੀਆਂ ਧਮਕੀਆਂ ਦੇਕੇ ਮਨਮੁਖਤਾ ਨਾ ਕਮਾਓ। ਰਤੇ ਸੇਈ ਜਿ ਮੁਖੁ ਨ ਮੋੜੰਨ੍ਰਿ ਜਿਨ੍ਰੀ ਸਿਞਾਤਾ ਸਾਈ ॥ ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਰਾ ਕਾਰਿ ਨ ਆਈ ॥1॥ Darshan singh khalsa f-b

Sunday, 2 August 2015

:

ਜਾਤ ਪਾਤ ਜਾਤ ਪਾਤ ਕਿਤੇ ਦੇ ਅਧਾਰ ਤੇ ਜਾਂ ਕਿਸੇ ਕਰਨੀ ਵਾਲੇ ਪੁਰਸ਼ ਦੇ ਨਾਮ ਨੂੰ ਖਾਣਦਾਨੀ ਪਛਾਣ ਸਮਝ ਕੇ ਮਨੁਖ ਦੀ ਪਛਾਣ ਵਜੋਂ ਨਿਸਚਤ ਸੀ ਇਸ ਅਧਾਰ ਤੇ ਗੁਰਬਾਣੀ ਵਿਚ ਭੀ ਕਿਹਾ ਗਿਆ ਜਾਤਿ ਜੁਲਾਹਾ ਮਤਿ ਕਾ ਧੀਰੁ ॥ ਸਹਜਿ ਸਹਜਿ ਗੁਣ ਰਮੈ ਕਬੀਰੁ ॥3॥ ਓਛੀ ਮਤਿ ਮੇਰੀ ਜਾਤਿ ਜੁਲਾਹਾ ॥ ਹਰਿ ਕਾ ਨਾਮੁ ਲਹਿਓ ਮੈ ਲਾਹਾ ਨਾਮਾ ਛੀਬਾ ਕਬੀਰੁ ਜੁੋਲਾਹਾ ਪੂਰੇ ਗੁਰ ਤੇ ਗਤਿ ਪਾਈ ॥ ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥3॥ ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥5॥ ਲਹਣੈ ਪੰਥੁ ਧਰਮ ਕਾ ਕੀਆ ॥ ਅਮਰਦਾਸ ਭਲੇ ਕਉ ਦੀਆ ॥ ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਹਉ ॥ ਹਰਿ ਕਾ ਨਾਮੁ ਅਖੈ ਨਿਧਿ ਅਪ੍ਹਉ ॥ ਪਰ ਬ੍ਰਾਹਮਨ ਇਜ਼ਮ ਨੇ ਜਾਤ ਪਾਤ ਦੇ ਨਾਮ ਤੇ ਨੀਵੇ ਉਚੇ ਦੀ ਵਰਨ ਵੰਡ ਬਣਾ ਕੇ ਨਫਰਤ ਦਾ ਬੀਜ ਬੋਇਆ ਜਿਸਤੋਂ ਗੁਰਬਾਣੀ ਨੇ ਜਾਗਰਤ ਕਰਕੇ ਜਾਤਿ ਗਰਬ ਖਤਮ ਕੀਤਾ।ਤੇ ਬਚਨ ਕੀਤਾ।ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥3॥ ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਪਰ ਅੱਜ ਫਿਰ ਗੁਰਬਾਣੀ ਦੇ ਉਲਟ ਜੱਟ ਭਾਪਾ ਰਵੀਦਾਸੀਆ ਤਖਾਣ ਆਦ ਵਰਨ ਵੰਡ ਰਾਹੀ ਸਾਡੇ ਵਿਚ ਬ੍ਰਾਹਮਨ ਇਜ਼ਮ ਪ੍ਰਵੇਸ਼ ਕਰ ਰਿਹਾਂ ਹੈ ਅਤੇ ਧਰਮ ਸਥਾਨ [ਗੁਰਦੁਆਰੇ] ਭੀ ਵੱਖ ਵੱਖ ਜਾਤਾਂ ਦੇ ਅਧਾਰ ਤੇ ਬਣ ਰਹੇ ਹਨ, ਜੋ ਮਨਮਤ ਦਾ ਪ੍ਰਤੀਕ ਹਨ। Darshan singh khalsa f-b