Monday, 27 July 2015

:

ਬਿਨਾ ਸਮਝੇ ਬਿਨਾ ਹੰਡਾਏ ਸਾਡੇ ਕੁਛ ਵੀਰਾਂ ਨੂੰ ਇਹ ਗੱਲ ਬੜੀ ਪਿਆਰੀ ਲਗਦੀ ਹੈ ਸਾਡੇ ਕੌਮੀ ਫੈਸਲਿਆ ਵਿਚ ਕੋਈ ਤਬਦੀਲੀ ਕੌਮੀ ਸਹਿਮਤੀ ਨਾਲ ਹੀ ਹੋਣੀ ਚਾਹੀਦੀ ਹੈ। ਜਿਹਨਾ ਲੋਕਾਂ ਦੀ ਸਹਿਮਤੀ ਦੀ ਲੋੜ ਦੱਸੀ ਜਾ ਰਹੀ ਹੈ ਸਭ ਜਾਣਦੇ ਹਨ ਕੇ ਉਹਨਾ ਲੋਕਾਂ ਵਿਚ ਕੁਛ ਉਹ ਲੋਕ ਭੀ ਬੈਠੇ ਹਨ ਜੋ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾਂ ਭਾਈ ਅਨਸਾਰ ਆਰ ਐਸ ਐਸ, ਜੋ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਦੁਰਗਾ ਭਗਉਤੀ ਸਿਖੀ ਦੇ ਗਲ ਪਾ ਰਹੇ ਹਨ, ਬਾਦਲ ਦਲੀਏ ਜੱਥੇਦਾਰਾਂ ਦੇ ਹੁਕਮ ਦੇ ਗੁਲਾਮ ਬਣ ਚੁਕੇ ਹਨ ਉਹਨਾ ਦੀ ਸਹਿਮਤੀ ਨਾਲ ਗੁਰਮਤਿ ਦੇ ਕੋਈ ਕੌਮੀ ਕਾਜ਼ ਨਾ ਅਜ ਤੱਕ ਸਿਰੇ ਚੜੇ ਹਨ ਨਾ ਆਸ ਹੈ। ਉਸ ਕੌਮੀ ਸਹਿਮਤੀ ਦੀ ਲੋੜ ਦੀ ਉਡੀਕ ਕਰਨ ਵਾਲੇ ਲੋਕਾਂ ਨੇ ਨਾਨਕ ਸ਼ਾਹੀ ਕਲੰਡਰ ਰੋਲ ਲਿਆ। ਤਾਂ ਕੀ ਉਠ ਦਾ ਬੁ੍ਹਲ ਕਦੋਂ ਡਿਗਦਾ ਹੈ ਇਸ ਉਡੀਕ ਵਿਚ ਕਦੋਂ ਤੱਕ ਗੁਰੁ ਕੀ ਹਜ਼ੂਰੀ ਵਿਚ ਇਹ ਦੁਰਗਾ ਦੀ ਉਪਾਸ਼ਨਾ ਕਰਦੇ ਰਹੋਗੇ? ਵੀਰੋ ਤੁਹਾਡੇ ਇਸ ਕੌਮੀ ਸਹਿਮਤੀ ਦੇ ਖਿਆਲ ਨਾਲ ਦਾਸ ਜਦੋਂ 2009 ਵਿਚ ਅਕਾਲ ਤਖਤ ਤੇ ਹਾਜ਼ਰ ਹੋਇਆ ਉਦੋਂ ਤੋਂ ਹੀ ਤੁਹਾਡੇ ਅਖੌਤੀ ਗੁਰੁ ਪੰਥ ਨੂੰ ਜਗਾਂਦਾ ਰਿਹਾ ਅਤੇ ਹੁਣ ਫਿਰ ਦੋ ਸਾਲ ਤੋਂ ਸ਼ਰੋਮਣੀ ਕਮੇਟੀ ਨੂੰ ਚਿਠੀਆਂ ਪਾਉਂਦਾ ਰਿਹਾ ਜੋ ਕੌਮ ਦੇ ਗਿਆਤ ਲਈ ਇਸ ਲਿਖਤ ਦੇ ਅਖੀਰ ਤੇ ਦੇ ਰਿਹਾ ਹਾਂ ਪਰ ਜਿਸਨੂੰ ਤੁਸੀਂ ਇਕ ਕੋਮ ਜਾਂ ਪੰਥ ਮੰਨ ਰਹੇ ਹੋ ਉਹ ਟੱਸ ਤੋਂ ਮੱਸ ਨਹੀਂ ਹੋਏ। ਵੀਰੋ ਜਿਉਂ ਜਿਉਂ ਸਮਾ ਬੀਤਦਾ ਗਿਆ ਇਹ ਭਗਉਤੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾ ਦੀ ਜ੍ਹੜੀਂ ਬੈਠ ਜਾਵੇਗੀ। ਮੈ ਹੈਰਾਣ ਹਾਂ ਕੇ ਜਿਥੇ ਗੁਰਦੁਆਰਿਆਂ ਵਿਚ ਗੁਰੂੁ ਕੀ ਹਜ਼ੂਰੀ ਵਿਚ ਭਗਉਤੀ ਦੀ ਅਰਦਾਸ ਹੋਂਦੀ ਹੈ ਓਥੇ ਏਹਨਾ ਵੀਰਾਂ ਨੂੰ ਕੋਈ ਇਤਰਾਜ਼ ਨਹੀ ਅੱਜ ਤੱਕ ਇਹ ਵੀਰ ਓਥੇ ਜਾਕੇ ਕਦੀ ਨਹੀਂ ਬੋਲੇ ਪਰ ਜੇ ਜਾਗਰਤ ਵੀਰ ਭਗਉਤੀ ਦੀ ਥਾਵੇਂ ਅਕਾਲ ਪੁਰਖ ਆਖ ਦੇਵੋ ਤਾਂ ਇਹ ਵੀਰ ਕਿਵੇਂ ਕੌਮੀ ਵਾਸਤੇ ਪਾ ਕੇ ਰਾਹ ਰੋਕਦੇ ਹਨ ਜਿਵੇ ਗੁਰਬਾਣੀ ਦੀ ਤੁਕ ਬਦਲ ਦਿਤੀ ਗਈ ਹੋਵੇ, ਨਾਮ ਕੌਮ ਵਿਚ ਏਕਤਾ ਅਤੇ ਸ਼ਾਂਤੀ ਭੰਗ ਹੋਣ ਦਾ ਵਰਤਿਆ ਜਾਂਦਾ ਹੈ। ਕੀ ਇਹ ਲੋਕ ਮਸਾਨ ਘਾਟ ਵਾਲੀ ਏਕਤਾ ਤੇ ਸ਼ਾਤੀ ਚਾਹੁਂਦੇ ਹਨ ਜਿਥੇ ਸਭ ਮੁਰਦੇ ਹੋਣ ਕਬਰਾਂ ਦੀ ਮਿਟੀ ਭੀ ਪੁਟ ਕੇ ਕੁਮਾ੍ਹਰ ਲੈ ਜਾਣ ਮ: 1 ॥ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਰਿਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਕੁਮਾ੍ਹਰ ਅਪਣੇ ਭਾਂਡੇ ਘੜ ਲੈਣ ਮਿਟੀ ਜਲ ਰਹੀ ਭੀ ਕੋਈ ਪੁਕਾਰ ਨਾ ਕਰੇ ਜੇ ਜਲਨ ਮਾਸੂਸ ਕਰਕੇ ਰੋਵੇ ਤਾਂ ਉਸਦੇ ਸਾਥੀ ਅੰਗਾਰ ਭੀ ਉਸ ਨਾਲੋਂ ਸਾਥ ਛੱਡ ਜਾਣ [ਝੜ] ਜਾਣ, ਆਹਾਂ ਕੈਸੀ ਸ਼ਾਂਤੀ ਹੈ ਕਿਸੇ ਦੀ ਕੋਈ ਅਵਾਜ਼ ਨਾ ਹੋਵੇ। ਸੋ ਅੱਜ ਓਹਨਾ ਸਵਾਲਾਂ ਸਬੰਧੀ ਸੰਗਤਾਂ ਨੂੰ ਸੁਚੇਤ ਕਰਣਾ ਅਪਣਾ ਫਰਜ਼ ਸਮਝਦਾ ਹਾਂ। ਇਹ ਕੌਮੀ ਸਹਿਮਤੀ ਹੈ ? ਗੁਰਮਤਿ ਦੀ ਧਾਰਨੀ ਉਸਾਰੂ ਸੋਚ ਦੇ ਗਲ ਵਿਚ ਡਹਿਆ ਹੈ ਤਾਂ ਕੇ ਕੋਈ ਕਾਜ਼ ਅੱਗੇ ਨਾ ਚਲ ਸੱਕੇ ਗੁਰਬਾਣੀ ਗੁਰਮਤਿ ਦੀ ਵੀਚਾਰ ਨੂੰ ਹੀ ਫੁਲ ਸਟਾਪ ਲੱਗ ਜਾਵੇ , ਨਾ ਸੌ ਮਨ ਤੇਲ ਹੋਵੇ ਨਾ ਰਾਧਕਾ ਨੱਚੇ।ਮੈ ਵੀਰ ਕੋਲੋਂ ਪੁਛਦਾ ਹਾਂ ਕੀ ਪਹਿਲਾਂ ਰਚੀ ਗਈ ਰਹਿਤ ਮਰੀਯਾਦਾ ਜਿਸ ਨੂੰ ਪੰਥ ਪ੍ਰਮਾਣਤ ਆਖਦੇ ਹੋ ਕੀ ਉਹ ਕੌਮੀ ਸਹਿਮਤੀ ਨਾਲ ਬਣੀ ਸੀ ਜਾਂ ਉਸਨੂੰ ਸਾਰੀ ਕੌਮ ਨੇ ਪ੍ਰਵਾਣ ਕੀਤਾ? ਕੌਮ ਦਾ ਵੱਡਾ ਹਿਸਾ ਸਭ ਸਾਧ ਡੇਰੇ, ਅਤੇ ਓਹਨਾ ਨਾਲ ਸਬੰਧਤ ਗੁਰਦੁਆਰੇ ਟਕਸਾਲਾਂ, ਅਖੰਡ ਕੀਰਤਨੀ ਜੱਥਾ, ਪੰਜਾਂ ਵਿਚੋਂ ਦੋ ਤਖਤ ਕੋਈ ਭੀ ਉਸ ਰਹਿਤ ਮਰੀਯਾਦਾ ਨੂੰ ਨਹੀਂ ਮੰਨਦਾ ।ਅਜ ਕੌਮ ਦੇ ਰਾਜਨੀਤਕ ,ਧਾਰਮਕ ਲੋਕ ਇਕ ਪੰਥ ਨਹੀਂ ਹਨ ,ਸਭ ਦੇ ਪਹਿਰਾਵੇ ,ਪਜਾਮੇ ਲਾਹੁਣੇ ਪਜਾਮੇ ਪਾਉਣੇ ,ਖਾਣਾ ਖੁਰਾਕ, ਅੰਮ੍ਰਿਤ, ਅਰਦਾਸਾਂ , ਰਹਿਰਾਸਾਂ, ਨਿਤਨੇਮ ਸਭ ਕੁਛ ਵੱਖ ਵੱਖ ਹੈ ਕਿਸ ਨੂੰ ਪੰਥ ਆਖਦੇ ਹੋ ? ਕਿਸ ਕੌਮ ਦੀ ਸਹਿਮਤੀ ਨਾਲ ਫੈਸਲੇ ਕਰੋ ਗੇ ?। ਇਸ ਲਈ ਬੇਨਤੀ ਹੈ ਕੌਮ ਦੀ ਸਹਿਮਤੀ ਨਾਲ ਫੈਸਲੇ ਕਰਨ ਦਾ ਫਾਨਾ ਨਾ ਅੜਾਓ, ਗੁਰਬਾਣੀ ਗੁਰੁ ਦੀ ਸਹਿਮਤੀ ਨਾਲ ਫੈਸਲਿਆਂ ਦੀ ਅਗਵਾਈ ਵਿਚ ਲਿਆ ਕੇ ਕੌਮ ਦਾ ਭਵਿਖ ਸੁਰਖਸ਼ਤ ਕਰੋ। ਹਾਂ-ਅਰਦਾਸ ਦੀ ਮੁਢਲੀ ਸੰਪਾਦਨਾ ਤੋਂ ਪਹਿਲਾਂ ਕਈ ਵਾਰ ਸਮੇ ਸਮੇ ਪੰਜਾਬ ਵਿਚ ਸ: ਰਾਜਿੰਦਰ ਸਿੰਘ ਖਾਲਸਾ ਪੰਚਾਇਤ ਸ: ਜਸਬਿੰਦਰ ਸਿੰਘ ਕਰਤਾ ਦਸਮ ਗ੍ਰੰਥ ਦਾ ਲਿਖਾਰੀ ਕਉਣ, ਸ: ਕੁਲਦੀਪ ਸਿੰਘ ਆਦਮ ਪੁਰ ਜੋ ਅਸਥਾਣ ਤੇ ਅਕਾਲ ਪੁਰਖ ਦੇ ਨਾਮ ਨਾਲ ਅਰਦਾਸ ਕਰਦੇ ਹਨ ਅਤੇ ਡਬਈ ਦੇ ਸ: ਸਤਿਨਾਮ ਸਿੰਘ ਸ: ਹਰਜੀਤ ਸਿੰਘ ਆਦ ਬਹੁਤ ਸੰਗਤਾਂ ਨਾਲ ਖੁਲੇ ਤੌਰ ਤੇ ਦਿਲੀ ਵਿਚ ਭੀ ਸ: ਦਿਲਬੀਰ ਸ਼ਿੰਘ ਜੀ ਕਰਤਾ ਦਸਮ ਗ੍ਰੰਥ ਦੀ ਅਸਲੀਅਤ, ਡਾ: ਹਰਬੰਸ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਜੀ ਮਿਸ਼ਨਰੀ ਅਤੇ ਹੋਰ ਬਹੁਤ ਸਾਰੇ ਵੀਰਾਂ ਨਾਲ ਗਾਹਿ ਬਗਾਹਿ ਵੀਚਾਰਾਂ ਹੋਈਆਂ ,ਅਤੇ ਇਹ ਭੀ ਵੀਚਾਰਿਆ ਗਿਆ ਕੇ ਕਿਸੇ ਦੀ ਕਵਿਤਾ ਵਿਚ ਸਾਡੇ ਵਲੋਂ ਕਿਸੇ ਨਾਮ ਦੀ ਤਬਦੀਲੀ ਜਾਇਜ਼ ਨਹੀਂ --ਅਤੇ ਭਗਉਤੀ ਦੀ ਥਾਵੇ ਅਕਾਲ ਪੁਰਖ ਲਿਖਨ ਨਾਲ ਇਹ ਸਾਰੀ ਪਉੜੀ ਗੁਰਮਤਿ ਅਨਸਾਰੀ ਨਹੀਂ ਹੋ ਜਾਣੀ। ਗੁਰਬਾਣੀ ਦਾ ਸ਼ਬਦ ਲਿਖਣ ਬਾਰੇ ਭੀ ਸੋਚਿਆ ਗਿਆ ਪਰ ਗੁਰਬਾਣੀ ਵਿਚੋਂ ਕੋਈ ਐਸਾ ਸ਼ਬਦ ਨਹੀਂ ਮਿਲਿਆ ਜਿਸ ਵਿਚ ਦਸਾਂ ਗੁਰੁ ਜਾਮਿਆਂ ਦੇ ਨਾਮ ਆਉਂਦੇ ਹੋਣ ਜੋ ਅਰਦਾਸ ਦੇ ਨਾਲ ਨਾਲ ਹਰ ਸਿਖ ਨੂੰ ਯਾਦ ਹੋ ਜਾਂਦੇ ਹਨ ।ਇਸੇ ਲਈ ਇਸ ਸੰਪਾਦਨਾ ਦੇ ਆਰੰਭ ਵਿਚ ਪੜ੍ਹੇ ਜਾਨ ਵਾਲੇ ਸਾਰੇ ਲਫਜ਼ ਦੁਰਗਾ ਪਉੜੀ ਤੋਂ ਬਿਲ ਕੁਲ ਵੱਖਰੇ ਕਰਕੇ ਇਸ ਰਚਨਾ ਦੀ ਸੰਪਾਦਨਾ ਕੀਤੀ ਗਈ । ਫਿਰ ਇਹ ਭੀ ਨੋਟ ਦੇ ਦਿਤਾ ਕੇ ਇਹ ਸੰਪਾਦਨਾ ਕੋਈ ਗੁਰਬਾਣੀ ਨਹੀਂ ਹੈ [ਅਸਲ ਅਰਦਾਸ ਤਾਂ ਜੀਅ ਕੀ ਬਿਰਥਾ ਹੋਇ ਸੋ ਗੁਰ ਪਇ ਅਰਦਾਸ ਕਰ ਹੀ ਹੈ] ਇਸ ਲਈ ਗੁਰਬਾਣੀ ਗੁਰਮਤਿ ਦੇ ਘੇਰੇ ਵਿਚ ਰਹਿ ਕੇ ਕੋਈ ਬਦਲਵਾਂ ਲਫਜ਼ ਭੀ ਪਾ ਸਕਦੇ ਹੋ। ਤਾਂ ਕੇ ਭਗਉਤੀ ਭਗਤ ਵਾਲੀ ਪਉੜੀ ਦੀ ਮਾਨਤਾ ਹੀ ਨਾ ਰਹੇ। ਕਾਂਸ਼ ਕਦੀ ਇਹ ਸਵਾਲ ਖੜਾ ਕਰਨ ਵਾਲਾ ਵੀਰ ਪਹਿਲੇ ਉਸ ਸੰਪਾਦਨਾ ਦੇ ਪੂਰੇ ਮੁਢਲੇ ਲਫਜ਼ ਧਿਆਨ ਨਾਲ ਪੜ ਲੈਂਦਾ ਜਾਂ ਮੇਰੇ ਨਾਲ ਵੀਚਾਰ ਕਰ ਲੈਂਦਾ ਤਾਂ ਸੰਗਤਾਂ ਵਿਚ ਇਹ ਸ਼ੰਕੇ ਖੜੇ ਕਰਨ ਦਾ ਸਮਾ ਨਾ ਆਉਂਦਾ। ਭਗਉਤੀ ਭਗਤ ਕਵੀ ਨੇ ਅਪਣੀ ਲਿਖਤ ਵਿਚ ਗੁਰੁ ਜਾਮਿਆ ਦੇ ਨਾਮ ਬੜੇ ਰੁਖੇ ਢੰਗ ਨਾਲ ਲਿਖੇ ਹਨ ਜਿਸ ਵਿਚ ਬਹੁਤਿਆਂ ਨਾਵਾਂ ਨਾਲ ਗੁਰੁ ਜਾਂ ਜੀ ਦੀ ਵਰਤੋਂ ਭੀ ਨਹੀਂ ਕੀਤੀ। ਜੋ ਇਸਤਰਾਂ ਹਨ। ਪਰ ਇਸ ਸੰਪਾਦਨਾ ਦੀ ਰਚਨਾ ਵੱਖ ਕਰਦਿਆਂ ਹੋਇਆਂ ਅਸੀ ਜੋ ਲਿਖਿਆਂ ਉਹ ਇਉਂ ਹੈ ਅਰੰਭ ਵਿਚ ਸੰਗਤੀ ਅਰਦਾਸ ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਅਦਾਸੀਏ ਰਾਹੀ ਸਲੋਕ ਮ: 2 ॥ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ ੴ ਸਤਿਗੁਰੁ ਪਰਸਾਦਿ ਅਕਾਲ ਪੁਰਖ ਜੀ ਸਹਾਏ ਪ੍ਰਥਮ ਅਕਾਲ ਪੁਰਖ ਸਿਮਰ ਕੇ ,ਗੁਰੁ ਨਾਨਕ ਜੀ ਲਈਂ ਧਿਆਇ ਗੁਰੁ ਅੰਗਦ ਜੀ ਗੁਰੁ ਅਮਰ ਦਾਸ ਜੀ ਗੁਰੁ ਰਾਮਦਾਸ ਜੀ ਹੋਈਂ ਸਹਾਇ ਗੁਰੁ ਅਰਜਨ ਜੀ ਗੁਰ ਹਰ ਗੋਬਿੰਦ ਜੀ ਸਿਮਰਉਂ ਗੁਰੂ ਹਰ ਰਾਇ ਗੁਰੁ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ ਗੁਰੁ ਤੇਗ ਬਹਾਦਰ ਜੀ ਸਿਮਰੀਐ ਨਿਰਭਉ ਨਾਮ ਧਿਆਇ ਦਸਮ ਪਾਤਸ਼ਾਹ ਸਾਹਿਬ ਗੁਰੁ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ ਸਭ ਥਾਈਂ ਹੋਈਂ ਸਹਾਇ ਦਸਾਂ ਜਾਮਿਆਂ ਵਿਚ ਵਰਤੀ ਇਕੋ ਗੁਰੁ ਜੋਤ, ਸ਼ਬਦ ਗੁਰੁ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਹੁਣ ਇਹ ਧਿਆਨ ਨਾਲ ਪੜ੍ਹ ਕੇ ਦੇਖੋ ਕੇ ਇਸ ਵਿਚ ਲਿਖੇ ਸਭ ਲਫਜ਼ ਵੱਖਰੇ ਨਹੀਂ ਹਨ? ਭਗਉਤੀ ਭਗਤ ਕਵੀ ਦੀ ਰਚਨਾ ਦਾ ਇਸ ਵਿਚ ਕੀ ਹੈ? ਗੁਰੁ ਜਾਮਿਆਂ ਦੇ ਨਾਮ ਤਾਂ ਕਿਸੇ ਦੀ ਮਨਾਪਲੀ ਨਹੀਂ ਹੈ ਕੇ ਜੇ ਕਿਸੇ ਨੇ ਅਪਣੀ ਰਚਨਾ ਵਿਚ ਗੁਰੁ ਦਾ ਨਾਮ ਲਿਖਿਆ ਹੈ ਤਾਂ ਦੂਜਾ ਨਹੀਂ ਲਿਖ ਸਕਦਾ । ਦਰਸ਼ਨ ਸਿੰਘ ਖਾਲਸਾ f-b

No comments:

Post a Comment