Tuesday, 14 July 2015

:

ਗੁਰੂ ਦਾ ਦਰਸ਼ਨ ਗੁਰੁ ਸ਼ਬਦ ਦੀ ਵੀਚਾਰ ਹੈ ਸਲੋਕੁ ਮ; ੩ ॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਗੁਰਬਾਣੀ ਗੁਰਮਤਿ ਦੇ ਫੈਸਲੇ ਅਨਸਾਰ ਰੱਬ ਸਰੀਰ ਨਹੀਂ ਨਿਰੰਕਾਰ{ਨਿਰਅਕਾਰ} ਹੈ ਜੋਤ ਰੂਪ ਹਰਿ ਆਪ ਗੁਣ ਰੂਪ ਹੈ। ਗੁਰੁ ਸਰੀਰ ਨਹੀਂ ਸ਼ਬਦ ਰੂਪ ਗੁਣ ਰੂਪ ਹੈ । ਸਿਖੀ ਜਿਸ ਨੂੰ ਧਾਰਣ ਕਰਕੇ ਸਿਖ ਅਖਵਾਂਦਾ ਹੈ ਉਹ ਸਰੀਰ ਨਹੀਂ ਸਬਦ ਗੁਰੁ ਦੀ ਵੀਚਾਰ ਦੇ ਹੁਕਮ ਅੱਗੇ ਸਮਰਪਣ ਹੋਣਾ ਹੈ । ਇਸ ਲਈ ਇਹ ਤਿਨੋ ਹੀ ਸਥੁਲ ਨਹੀ ਸੂਖਸ਼ਮ ਹਨ ਏਹਨਾ ਨੂੰ ਏਹਨਾ ਅਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਮਾਣਿਆ ਜਾ ਸਕਦਾ ਹੈ ,ਏਹਨਾ ਅੱਖਾਂ ਨਾਲ ਕੀਤੇ ਦਰਸ਼ਨ ਸਮਝਣ ਵਾਲਾ ਭੁਲ ਜਾਂਦਾ ਹੈ ਰੱਬ ਦੇ ਭੁਲੇਖੇ ਬੁਤ ਪੂਜ ਬਣ ਜਾਂਦਾ ਹੈ, ਗੁਰੁ ਦੇ ਭੁਲੇਖੇ ਦੇਹਧਾਰੀਆਂ ਨੂੰ ਪੂਜਦਾ ਹੈ , ਸਿਖ ਦੇ ਭੁਲੇਖੇ ਕੇਵਲ ਸਿਖ ਦਾ ਭੇਖ ਬਣਾ ਲੈਂਦਾ ਹੈ ਬੱਸ ਏਹਨਾ ਅਖਾਂ ਨਾਲ ਦੇਖਣ ਲਈ ਭਰਮਾ ਵਿਚ ਪੈ ਜਾਂਦਾ ਹੈ ਅਤੇ ਰੱਬੀ ਜੋਤ, ਗੁਣ ,ਸ਼ਬਦ ,ਹੁਕਮ ਸਮਰਪਣ ਸਭ ਕੁਛ ਗੁਆ ਬੈਠਦਾ ਹੈ , ਅਤੇ ਗੁਰੁ ਹੁਕਮ "ਅਖੀਂ ਬਾਝਹੁ ਦੇਖਣਾ ਵਿਣ ਕੰਨਾ ਸੁਨਣਾ} ਦਾ ਖਿਆਲ ਭੀ ਨਹੀਂ ਕਰਦਾ। ਸਤਿਗੁਰੁ ਦੇਖਿਆ ਦੀਖਿਆ ਲੀਨੀ ॥ ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥ ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ॥ ਸਤਿਗੁਰੂ ਦਾ ਦੇਖਣਾ ਗੁਰੁ ਦਾ ਸਬਦ ਉਪਦੇਸ਼ ਪਰਾਪਤ ਕਰਣਾ ਹੈ ਇਸੇ ਦਾ ਨਾਮ ਸ਼ਬਦ ਸੁਰਤ ਦਾ ਮੇਲ ਹੈ। ਸਬਦ ਗੁਰੁ ਹੈ ਸੁਰਤ ਸਿਖ ਹੈ। ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਇਉਂ ਸਿਖ ਨੇ ਸ਼ਬਦ ਦੀ ਵੀਚਾਰ ਰਾਹੀਂ ਸ਼ਬਦ ਗੁਰੁ ਦੇ ਦਰਸ਼ਨ ਕਰਨੇ ਹਨ। ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥ ਦਰਸ਼ਨ ਸਿੰਘ ਖਾਲਸਾ f-b

No comments:

Post a Comment