Thursday, 16 July 2015

:

ਅਕਾਲ ਤਖਤ ਜਿਥੋਂ ਪਾਤਸ਼ਾਹ ਅਪਣੇ ਪੂਰੇ ਰਾਜ ਅਤੇ ਰਿਆਇਆ ਦੀ ਸੰਭਾਲ ਕਰਦਾ ਸਾਰੇ ਜੀਆਂ ਨੂੰ ਨਿਯਾਏਂ ਇਨਸਾਫ ਦੇਂਦਾ ਅਤੇ ਰਾਜ ਨੂੰ ਖੁਸ਼੍ਹਾਲ ਰਖਦਾ ਹੈ ਉਸ ਨੂੰ ਪਾਤਸ਼ਾਹ ਦਾ ਤਖਤ ਆਖਦੇ ਹਨ ਤਖਤ ਦੇ ਮਾਲਕ ਪਾਤਸ਼ਾਹ ਦੇ ਰਾਜ ਵਿਚ ਪਾਤਸ਼ਾਹ ਦਾ ਹੁਕਮ ਚਲਦਾ ਹੈ। ਇਸੇ ਤਰਾਂ ਉਹ ਅਕਾਲ ਪੁਰਖ ਜਿਸਦਾ "ਅਟੱਲ ਰਾਜ ਅਭੱਗ ਦਲ" ਹੈ ਅਤੇ ਸਾਰੇ ਬ੍ਰਹਿਮੰਡ ਤੇ ਉਸਦਾ ਸਦੀਵੀ ਰਾਜ ਹੈ" ਹਉ ਬਲਿਹਾਰੀ ਸਾਚੇ ਨਾਵੈ ॥ ਰਾਜੁ ਤੇਰਾ ਕਬਹੁ ਨ ਜਾਵੈ ॥ ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ । ਉਸ ਅਕਾਲ ਪੁਰਖ ਨੇ ਇਹ ਬ੍ਰਹਿਮੰਡ ਅਪਣਾ ਰਾਜ ਤਖਤ ਆਪ ਸਾਜਿਆ ਹੈ। ਅਸਲ ਵਿਚ ਇਹ ਬ੍ਰਹਿਮੰਡ ਹੀ ਸੰਪੂਰਣ ਰੂਪ ਵਿਚ ਅਕਾਲ ਤਖਤ ਹੈ , ਜਿਥੇ ਅਕਾਲ ਦਾ ਹੁਕਮ ਚਲ਼ਦਾ ਹੈ "ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ" ਸਲੋਕ ਮ; ੧ ॥ ਭੈ ਵਿਚਿ ਪਵਣੁ ਵਹੈ ਸਦਵਾਉ ॥ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ਭੈ ਵਿਚਿ ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥ ਪਉੜੀ ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥ ਏਕੋ ਤਖਤੁ ਏਕੋ ਪਾਤਿਸਾਹੁ ॥ਸਰਬੀ ਥਾਈ ਵੇਪਰਵਾਹੁ ॥ ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥ ਏਕਾ ਮੂਰਤਿ ਸਾਚਾ ਨਾਉ ॥ ਤਿਥੈ ਨਿਬੜੈ ਸਾਚੁ ਨਿਆਉ ॥ ਸਾਚੀ ਕਰਣੀ ਪਤਿ ਪਰਵਾਣੁ ॥ ਸਾਚੀ ਦਰਗਹ ਪਾਵੈ ਮਾਣੁ ਸੋ ਅਕਾਲ ਪੁਰਖ ਦਾ ਟਿਕਾਣਾ "ਇਹ ਜਗ ਸਚੇ ਕੀ ਹੈ ਕੋਠੜੀ ਸਚੇ ਕਾ ਵਿਚ ਵਾਸ" ਹੀ ਸੱਚਾ ਅਕਾਲ ਤਖਤ ਹੈ ਜੋ ਹਰ ਥਾਵੇਂ ਹੈ। ਅਤੇ ਇਹ ਧੁਰ ਕੀ ਬਾਣੀ ਹੀ ਉਸ ਅਕਾਲ ਤਖਤ ਵਲੋਂ ਸਮੇ ਸਮੇ ਨਾਲ ਬੇਜਿਆ ਗਿਆ ਹੁਕਮ ਨਾਮਾ ਹੈ। ਜਿਸ ਅੱਗੇ ਹਰ ਸਿਖ ਦਾ ਸਿਰ ਝੁਕਦਾ ਹੈ ਕਿਉਂਕੇ ਓਥੇ ਸੱਚਾ ਨਿਆਓਂ ਹੈ। ਬਾਕੀ ਤਖਤ ਤਾਂ ਅਪਣੀ ਲੋੜ ਅਨਸਾਰ ਮਨੁਖਾਂ ਵਲੋ ਹੀ ਸਿਰਜੇ ਗਏ ਹਨ।ਅਤੇ ਉਹਨਾ ਤਖਤਾਂ ਤੇ ਮਨੁਖਾਂ ਦਾ ਹੀ ਕਬਜ਼ਾ ਹੈ ,ਉਹ ਮਾਨੁਖ ਹੀ ਅਪਣੇ ਆਪ ਨੂੰ ਅਕਾਲ ਤਖਤ ਮੱਨ ਬੈਠੇ ਹਨ , ਅਤੇ ਆਪਣਾ ਹੁਕਮ ਚਲਾਂਦੇ ਹਨ । ਓਥੇ ਅਕਾਲ ਦਾ ਹੁਕਮ ਨਹੀਂ ਚਲਦਾ। ਦਰਸ਼ਨ ਸਿੰਘ ਖਾਲਸਾ f-b

No comments:

Post a Comment