Monday, 27 July 2015

:

ਬਿਨਾ ਸਮਝੇ ਬਿਨਾ ਹੰਡਾਏ ਸਾਡੇ ਕੁਛ ਵੀਰਾਂ ਨੂੰ ਇਹ ਗੱਲ ਬੜੀ ਪਿਆਰੀ ਲਗਦੀ ਹੈ ਸਾਡੇ ਕੌਮੀ ਫੈਸਲਿਆ ਵਿਚ ਕੋਈ ਤਬਦੀਲੀ ਕੌਮੀ ਸਹਿਮਤੀ ਨਾਲ ਹੀ ਹੋਣੀ ਚਾਹੀਦੀ ਹੈ। ਜਿਹਨਾ ਲੋਕਾਂ ਦੀ ਸਹਿਮਤੀ ਦੀ ਲੋੜ ਦੱਸੀ ਜਾ ਰਹੀ ਹੈ ਸਭ ਜਾਣਦੇ ਹਨ ਕੇ ਉਹਨਾ ਲੋਕਾਂ ਵਿਚ ਕੁਛ ਉਹ ਲੋਕ ਭੀ ਬੈਠੇ ਹਨ ਜੋ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾਂ ਭਾਈ ਅਨਸਾਰ ਆਰ ਐਸ ਐਸ, ਜੋ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਦੁਰਗਾ ਭਗਉਤੀ ਸਿਖੀ ਦੇ ਗਲ ਪਾ ਰਹੇ ਹਨ, ਬਾਦਲ ਦਲੀਏ ਜੱਥੇਦਾਰਾਂ ਦੇ ਹੁਕਮ ਦੇ ਗੁਲਾਮ ਬਣ ਚੁਕੇ ਹਨ ਉਹਨਾ ਦੀ ਸਹਿਮਤੀ ਨਾਲ ਗੁਰਮਤਿ ਦੇ ਕੋਈ ਕੌਮੀ ਕਾਜ਼ ਨਾ ਅਜ ਤੱਕ ਸਿਰੇ ਚੜੇ ਹਨ ਨਾ ਆਸ ਹੈ। ਉਸ ਕੌਮੀ ਸਹਿਮਤੀ ਦੀ ਲੋੜ ਦੀ ਉਡੀਕ ਕਰਨ ਵਾਲੇ ਲੋਕਾਂ ਨੇ ਨਾਨਕ ਸ਼ਾਹੀ ਕਲੰਡਰ ਰੋਲ ਲਿਆ। ਤਾਂ ਕੀ ਉਠ ਦਾ ਬੁ੍ਹਲ ਕਦੋਂ ਡਿਗਦਾ ਹੈ ਇਸ ਉਡੀਕ ਵਿਚ ਕਦੋਂ ਤੱਕ ਗੁਰੁ ਕੀ ਹਜ਼ੂਰੀ ਵਿਚ ਇਹ ਦੁਰਗਾ ਦੀ ਉਪਾਸ਼ਨਾ ਕਰਦੇ ਰਹੋਗੇ? ਵੀਰੋ ਤੁਹਾਡੇ ਇਸ ਕੌਮੀ ਸਹਿਮਤੀ ਦੇ ਖਿਆਲ ਨਾਲ ਦਾਸ ਜਦੋਂ 2009 ਵਿਚ ਅਕਾਲ ਤਖਤ ਤੇ ਹਾਜ਼ਰ ਹੋਇਆ ਉਦੋਂ ਤੋਂ ਹੀ ਤੁਹਾਡੇ ਅਖੌਤੀ ਗੁਰੁ ਪੰਥ ਨੂੰ ਜਗਾਂਦਾ ਰਿਹਾ ਅਤੇ ਹੁਣ ਫਿਰ ਦੋ ਸਾਲ ਤੋਂ ਸ਼ਰੋਮਣੀ ਕਮੇਟੀ ਨੂੰ ਚਿਠੀਆਂ ਪਾਉਂਦਾ ਰਿਹਾ ਜੋ ਕੌਮ ਦੇ ਗਿਆਤ ਲਈ ਇਸ ਲਿਖਤ ਦੇ ਅਖੀਰ ਤੇ ਦੇ ਰਿਹਾ ਹਾਂ ਪਰ ਜਿਸਨੂੰ ਤੁਸੀਂ ਇਕ ਕੋਮ ਜਾਂ ਪੰਥ ਮੰਨ ਰਹੇ ਹੋ ਉਹ ਟੱਸ ਤੋਂ ਮੱਸ ਨਹੀਂ ਹੋਏ। ਵੀਰੋ ਜਿਉਂ ਜਿਉਂ ਸਮਾ ਬੀਤਦਾ ਗਿਆ ਇਹ ਭਗਉਤੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾ ਦੀ ਜ੍ਹੜੀਂ ਬੈਠ ਜਾਵੇਗੀ। ਮੈ ਹੈਰਾਣ ਹਾਂ ਕੇ ਜਿਥੇ ਗੁਰਦੁਆਰਿਆਂ ਵਿਚ ਗੁਰੂੁ ਕੀ ਹਜ਼ੂਰੀ ਵਿਚ ਭਗਉਤੀ ਦੀ ਅਰਦਾਸ ਹੋਂਦੀ ਹੈ ਓਥੇ ਏਹਨਾ ਵੀਰਾਂ ਨੂੰ ਕੋਈ ਇਤਰਾਜ਼ ਨਹੀ ਅੱਜ ਤੱਕ ਇਹ ਵੀਰ ਓਥੇ ਜਾਕੇ ਕਦੀ ਨਹੀਂ ਬੋਲੇ ਪਰ ਜੇ ਜਾਗਰਤ ਵੀਰ ਭਗਉਤੀ ਦੀ ਥਾਵੇਂ ਅਕਾਲ ਪੁਰਖ ਆਖ ਦੇਵੋ ਤਾਂ ਇਹ ਵੀਰ ਕਿਵੇਂ ਕੌਮੀ ਵਾਸਤੇ ਪਾ ਕੇ ਰਾਹ ਰੋਕਦੇ ਹਨ ਜਿਵੇ ਗੁਰਬਾਣੀ ਦੀ ਤੁਕ ਬਦਲ ਦਿਤੀ ਗਈ ਹੋਵੇ, ਨਾਮ ਕੌਮ ਵਿਚ ਏਕਤਾ ਅਤੇ ਸ਼ਾਂਤੀ ਭੰਗ ਹੋਣ ਦਾ ਵਰਤਿਆ ਜਾਂਦਾ ਹੈ। ਕੀ ਇਹ ਲੋਕ ਮਸਾਨ ਘਾਟ ਵਾਲੀ ਏਕਤਾ ਤੇ ਸ਼ਾਤੀ ਚਾਹੁਂਦੇ ਹਨ ਜਿਥੇ ਸਭ ਮੁਰਦੇ ਹੋਣ ਕਬਰਾਂ ਦੀ ਮਿਟੀ ਭੀ ਪੁਟ ਕੇ ਕੁਮਾ੍ਹਰ ਲੈ ਜਾਣ ਮ: 1 ॥ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਰਿਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਕੁਮਾ੍ਹਰ ਅਪਣੇ ਭਾਂਡੇ ਘੜ ਲੈਣ ਮਿਟੀ ਜਲ ਰਹੀ ਭੀ ਕੋਈ ਪੁਕਾਰ ਨਾ ਕਰੇ ਜੇ ਜਲਨ ਮਾਸੂਸ ਕਰਕੇ ਰੋਵੇ ਤਾਂ ਉਸਦੇ ਸਾਥੀ ਅੰਗਾਰ ਭੀ ਉਸ ਨਾਲੋਂ ਸਾਥ ਛੱਡ ਜਾਣ [ਝੜ] ਜਾਣ, ਆਹਾਂ ਕੈਸੀ ਸ਼ਾਂਤੀ ਹੈ ਕਿਸੇ ਦੀ ਕੋਈ ਅਵਾਜ਼ ਨਾ ਹੋਵੇ। ਸੋ ਅੱਜ ਓਹਨਾ ਸਵਾਲਾਂ ਸਬੰਧੀ ਸੰਗਤਾਂ ਨੂੰ ਸੁਚੇਤ ਕਰਣਾ ਅਪਣਾ ਫਰਜ਼ ਸਮਝਦਾ ਹਾਂ। ਇਹ ਕੌਮੀ ਸਹਿਮਤੀ ਹੈ ? ਗੁਰਮਤਿ ਦੀ ਧਾਰਨੀ ਉਸਾਰੂ ਸੋਚ ਦੇ ਗਲ ਵਿਚ ਡਹਿਆ ਹੈ ਤਾਂ ਕੇ ਕੋਈ ਕਾਜ਼ ਅੱਗੇ ਨਾ ਚਲ ਸੱਕੇ ਗੁਰਬਾਣੀ ਗੁਰਮਤਿ ਦੀ ਵੀਚਾਰ ਨੂੰ ਹੀ ਫੁਲ ਸਟਾਪ ਲੱਗ ਜਾਵੇ , ਨਾ ਸੌ ਮਨ ਤੇਲ ਹੋਵੇ ਨਾ ਰਾਧਕਾ ਨੱਚੇ।ਮੈ ਵੀਰ ਕੋਲੋਂ ਪੁਛਦਾ ਹਾਂ ਕੀ ਪਹਿਲਾਂ ਰਚੀ ਗਈ ਰਹਿਤ ਮਰੀਯਾਦਾ ਜਿਸ ਨੂੰ ਪੰਥ ਪ੍ਰਮਾਣਤ ਆਖਦੇ ਹੋ ਕੀ ਉਹ ਕੌਮੀ ਸਹਿਮਤੀ ਨਾਲ ਬਣੀ ਸੀ ਜਾਂ ਉਸਨੂੰ ਸਾਰੀ ਕੌਮ ਨੇ ਪ੍ਰਵਾਣ ਕੀਤਾ? ਕੌਮ ਦਾ ਵੱਡਾ ਹਿਸਾ ਸਭ ਸਾਧ ਡੇਰੇ, ਅਤੇ ਓਹਨਾ ਨਾਲ ਸਬੰਧਤ ਗੁਰਦੁਆਰੇ ਟਕਸਾਲਾਂ, ਅਖੰਡ ਕੀਰਤਨੀ ਜੱਥਾ, ਪੰਜਾਂ ਵਿਚੋਂ ਦੋ ਤਖਤ ਕੋਈ ਭੀ ਉਸ ਰਹਿਤ ਮਰੀਯਾਦਾ ਨੂੰ ਨਹੀਂ ਮੰਨਦਾ ।ਅਜ ਕੌਮ ਦੇ ਰਾਜਨੀਤਕ ,ਧਾਰਮਕ ਲੋਕ ਇਕ ਪੰਥ ਨਹੀਂ ਹਨ ,ਸਭ ਦੇ ਪਹਿਰਾਵੇ ,ਪਜਾਮੇ ਲਾਹੁਣੇ ਪਜਾਮੇ ਪਾਉਣੇ ,ਖਾਣਾ ਖੁਰਾਕ, ਅੰਮ੍ਰਿਤ, ਅਰਦਾਸਾਂ , ਰਹਿਰਾਸਾਂ, ਨਿਤਨੇਮ ਸਭ ਕੁਛ ਵੱਖ ਵੱਖ ਹੈ ਕਿਸ ਨੂੰ ਪੰਥ ਆਖਦੇ ਹੋ ? ਕਿਸ ਕੌਮ ਦੀ ਸਹਿਮਤੀ ਨਾਲ ਫੈਸਲੇ ਕਰੋ ਗੇ ?। ਇਸ ਲਈ ਬੇਨਤੀ ਹੈ ਕੌਮ ਦੀ ਸਹਿਮਤੀ ਨਾਲ ਫੈਸਲੇ ਕਰਨ ਦਾ ਫਾਨਾ ਨਾ ਅੜਾਓ, ਗੁਰਬਾਣੀ ਗੁਰੁ ਦੀ ਸਹਿਮਤੀ ਨਾਲ ਫੈਸਲਿਆਂ ਦੀ ਅਗਵਾਈ ਵਿਚ ਲਿਆ ਕੇ ਕੌਮ ਦਾ ਭਵਿਖ ਸੁਰਖਸ਼ਤ ਕਰੋ। ਹਾਂ-ਅਰਦਾਸ ਦੀ ਮੁਢਲੀ ਸੰਪਾਦਨਾ ਤੋਂ ਪਹਿਲਾਂ ਕਈ ਵਾਰ ਸਮੇ ਸਮੇ ਪੰਜਾਬ ਵਿਚ ਸ: ਰਾਜਿੰਦਰ ਸਿੰਘ ਖਾਲਸਾ ਪੰਚਾਇਤ ਸ: ਜਸਬਿੰਦਰ ਸਿੰਘ ਕਰਤਾ ਦਸਮ ਗ੍ਰੰਥ ਦਾ ਲਿਖਾਰੀ ਕਉਣ, ਸ: ਕੁਲਦੀਪ ਸਿੰਘ ਆਦਮ ਪੁਰ ਜੋ ਅਸਥਾਣ ਤੇ ਅਕਾਲ ਪੁਰਖ ਦੇ ਨਾਮ ਨਾਲ ਅਰਦਾਸ ਕਰਦੇ ਹਨ ਅਤੇ ਡਬਈ ਦੇ ਸ: ਸਤਿਨਾਮ ਸਿੰਘ ਸ: ਹਰਜੀਤ ਸਿੰਘ ਆਦ ਬਹੁਤ ਸੰਗਤਾਂ ਨਾਲ ਖੁਲੇ ਤੌਰ ਤੇ ਦਿਲੀ ਵਿਚ ਭੀ ਸ: ਦਿਲਬੀਰ ਸ਼ਿੰਘ ਜੀ ਕਰਤਾ ਦਸਮ ਗ੍ਰੰਥ ਦੀ ਅਸਲੀਅਤ, ਡਾ: ਹਰਬੰਸ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਜੀ ਮਿਸ਼ਨਰੀ ਅਤੇ ਹੋਰ ਬਹੁਤ ਸਾਰੇ ਵੀਰਾਂ ਨਾਲ ਗਾਹਿ ਬਗਾਹਿ ਵੀਚਾਰਾਂ ਹੋਈਆਂ ,ਅਤੇ ਇਹ ਭੀ ਵੀਚਾਰਿਆ ਗਿਆ ਕੇ ਕਿਸੇ ਦੀ ਕਵਿਤਾ ਵਿਚ ਸਾਡੇ ਵਲੋਂ ਕਿਸੇ ਨਾਮ ਦੀ ਤਬਦੀਲੀ ਜਾਇਜ਼ ਨਹੀਂ --ਅਤੇ ਭਗਉਤੀ ਦੀ ਥਾਵੇ ਅਕਾਲ ਪੁਰਖ ਲਿਖਨ ਨਾਲ ਇਹ ਸਾਰੀ ਪਉੜੀ ਗੁਰਮਤਿ ਅਨਸਾਰੀ ਨਹੀਂ ਹੋ ਜਾਣੀ। ਗੁਰਬਾਣੀ ਦਾ ਸ਼ਬਦ ਲਿਖਣ ਬਾਰੇ ਭੀ ਸੋਚਿਆ ਗਿਆ ਪਰ ਗੁਰਬਾਣੀ ਵਿਚੋਂ ਕੋਈ ਐਸਾ ਸ਼ਬਦ ਨਹੀਂ ਮਿਲਿਆ ਜਿਸ ਵਿਚ ਦਸਾਂ ਗੁਰੁ ਜਾਮਿਆਂ ਦੇ ਨਾਮ ਆਉਂਦੇ ਹੋਣ ਜੋ ਅਰਦਾਸ ਦੇ ਨਾਲ ਨਾਲ ਹਰ ਸਿਖ ਨੂੰ ਯਾਦ ਹੋ ਜਾਂਦੇ ਹਨ ।ਇਸੇ ਲਈ ਇਸ ਸੰਪਾਦਨਾ ਦੇ ਆਰੰਭ ਵਿਚ ਪੜ੍ਹੇ ਜਾਨ ਵਾਲੇ ਸਾਰੇ ਲਫਜ਼ ਦੁਰਗਾ ਪਉੜੀ ਤੋਂ ਬਿਲ ਕੁਲ ਵੱਖਰੇ ਕਰਕੇ ਇਸ ਰਚਨਾ ਦੀ ਸੰਪਾਦਨਾ ਕੀਤੀ ਗਈ । ਫਿਰ ਇਹ ਭੀ ਨੋਟ ਦੇ ਦਿਤਾ ਕੇ ਇਹ ਸੰਪਾਦਨਾ ਕੋਈ ਗੁਰਬਾਣੀ ਨਹੀਂ ਹੈ [ਅਸਲ ਅਰਦਾਸ ਤਾਂ ਜੀਅ ਕੀ ਬਿਰਥਾ ਹੋਇ ਸੋ ਗੁਰ ਪਇ ਅਰਦਾਸ ਕਰ ਹੀ ਹੈ] ਇਸ ਲਈ ਗੁਰਬਾਣੀ ਗੁਰਮਤਿ ਦੇ ਘੇਰੇ ਵਿਚ ਰਹਿ ਕੇ ਕੋਈ ਬਦਲਵਾਂ ਲਫਜ਼ ਭੀ ਪਾ ਸਕਦੇ ਹੋ। ਤਾਂ ਕੇ ਭਗਉਤੀ ਭਗਤ ਵਾਲੀ ਪਉੜੀ ਦੀ ਮਾਨਤਾ ਹੀ ਨਾ ਰਹੇ। ਕਾਂਸ਼ ਕਦੀ ਇਹ ਸਵਾਲ ਖੜਾ ਕਰਨ ਵਾਲਾ ਵੀਰ ਪਹਿਲੇ ਉਸ ਸੰਪਾਦਨਾ ਦੇ ਪੂਰੇ ਮੁਢਲੇ ਲਫਜ਼ ਧਿਆਨ ਨਾਲ ਪੜ ਲੈਂਦਾ ਜਾਂ ਮੇਰੇ ਨਾਲ ਵੀਚਾਰ ਕਰ ਲੈਂਦਾ ਤਾਂ ਸੰਗਤਾਂ ਵਿਚ ਇਹ ਸ਼ੰਕੇ ਖੜੇ ਕਰਨ ਦਾ ਸਮਾ ਨਾ ਆਉਂਦਾ। ਭਗਉਤੀ ਭਗਤ ਕਵੀ ਨੇ ਅਪਣੀ ਲਿਖਤ ਵਿਚ ਗੁਰੁ ਜਾਮਿਆ ਦੇ ਨਾਮ ਬੜੇ ਰੁਖੇ ਢੰਗ ਨਾਲ ਲਿਖੇ ਹਨ ਜਿਸ ਵਿਚ ਬਹੁਤਿਆਂ ਨਾਵਾਂ ਨਾਲ ਗੁਰੁ ਜਾਂ ਜੀ ਦੀ ਵਰਤੋਂ ਭੀ ਨਹੀਂ ਕੀਤੀ। ਜੋ ਇਸਤਰਾਂ ਹਨ। ਪਰ ਇਸ ਸੰਪਾਦਨਾ ਦੀ ਰਚਨਾ ਵੱਖ ਕਰਦਿਆਂ ਹੋਇਆਂ ਅਸੀ ਜੋ ਲਿਖਿਆਂ ਉਹ ਇਉਂ ਹੈ ਅਰੰਭ ਵਿਚ ਸੰਗਤੀ ਅਰਦਾਸ ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਅਦਾਸੀਏ ਰਾਹੀ ਸਲੋਕ ਮ: 2 ॥ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ ੴ ਸਤਿਗੁਰੁ ਪਰਸਾਦਿ ਅਕਾਲ ਪੁਰਖ ਜੀ ਸਹਾਏ ਪ੍ਰਥਮ ਅਕਾਲ ਪੁਰਖ ਸਿਮਰ ਕੇ ,ਗੁਰੁ ਨਾਨਕ ਜੀ ਲਈਂ ਧਿਆਇ ਗੁਰੁ ਅੰਗਦ ਜੀ ਗੁਰੁ ਅਮਰ ਦਾਸ ਜੀ ਗੁਰੁ ਰਾਮਦਾਸ ਜੀ ਹੋਈਂ ਸਹਾਇ ਗੁਰੁ ਅਰਜਨ ਜੀ ਗੁਰ ਹਰ ਗੋਬਿੰਦ ਜੀ ਸਿਮਰਉਂ ਗੁਰੂ ਹਰ ਰਾਇ ਗੁਰੁ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ ਗੁਰੁ ਤੇਗ ਬਹਾਦਰ ਜੀ ਸਿਮਰੀਐ ਨਿਰਭਉ ਨਾਮ ਧਿਆਇ ਦਸਮ ਪਾਤਸ਼ਾਹ ਸਾਹਿਬ ਗੁਰੁ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ ਸਭ ਥਾਈਂ ਹੋਈਂ ਸਹਾਇ ਦਸਾਂ ਜਾਮਿਆਂ ਵਿਚ ਵਰਤੀ ਇਕੋ ਗੁਰੁ ਜੋਤ, ਸ਼ਬਦ ਗੁਰੁ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਹੁਣ ਇਹ ਧਿਆਨ ਨਾਲ ਪੜ੍ਹ ਕੇ ਦੇਖੋ ਕੇ ਇਸ ਵਿਚ ਲਿਖੇ ਸਭ ਲਫਜ਼ ਵੱਖਰੇ ਨਹੀਂ ਹਨ? ਭਗਉਤੀ ਭਗਤ ਕਵੀ ਦੀ ਰਚਨਾ ਦਾ ਇਸ ਵਿਚ ਕੀ ਹੈ? ਗੁਰੁ ਜਾਮਿਆਂ ਦੇ ਨਾਮ ਤਾਂ ਕਿਸੇ ਦੀ ਮਨਾਪਲੀ ਨਹੀਂ ਹੈ ਕੇ ਜੇ ਕਿਸੇ ਨੇ ਅਪਣੀ ਰਚਨਾ ਵਿਚ ਗੁਰੁ ਦਾ ਨਾਮ ਲਿਖਿਆ ਹੈ ਤਾਂ ਦੂਜਾ ਨਹੀਂ ਲਿਖ ਸਕਦਾ । ਦਰਸ਼ਨ ਸਿੰਘ ਖਾਲਸਾ f-b

Sunday, 26 July 2015

:

ਮੁਕਤੀ ਬ੍ਰਹਮਨ ਇਜ਼ਮ ਨੇ ਮਰਨ ਤੋਂ ਬਾਹਦ ਮੁਕਤ ਹੋਣ ਦਾ ਲੰਬਾ ਲਾਰਾ ਲਾਲਚ ਦੇਕੇ ਮਨੁਖ ਨੂੰ ਅਪਣੇ ਵੀਚਾਰਾਂ ਦੇ ਪਿਛੇ ਲਾਈ ਰਖਣ ਦਾ ਸਾਧਨ ਬਣਾਇਆ ਇਹ ਇਕ ਉਧਾਰ ਧਰਮ ਸੀ ਕਿਉਂਕੇ ਉਸ ਕੋਲ ਮਨੁਖ ਨੂੰ ਦੇਣ ਲਈ ਕਰਮ ਕਾਂਡਾਂ ਜਾਂ ਭਰਮਾ ਤੋ ਬਿਨਾ ਹੋਰ ਕੁਛ ਨਹੀਂ ਸੀ, ਮਰਨ ਮੁਕਤੀ ਦਾ ਐਸਾ ਲਾਲਚ ਜਿਸ ਨਾਲ ਉਹ ਸੁਰਖਸ਼ਤ ਹੋ ਗਿਆ ਸਾਰੀ ਜ਼ਿੰਦਗੀ ਤੀਰਥਾਂ ਦੇ ਇਸਨਾਨ ਬ੍ਰਹਮਨ ਨੂੰ ਦਾਨ ਅਤੇ ਮਰਨ ਤੋਂ ਬਾਹਦ ਕਿਸਨੇ ਆਕੇ ਪੁਛਣਾ ਦਸਨਾ ਹੈ ਕੇ ਉਸ ਨੂੰ ਮੁਕਤੀ ਮਿਲੀ ਹੈ ਕੇ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਕਦ ਧਰਮ ਅਹਿਕਰ ਕਰੇ ਸੋ ਅਹਿਕਰ ਪਾਏ ਕਹਿਤ ਕਬੀਰ ਸਣਹੁ ਰੇ ਸੰਤਹੁ ਖੇਤ ਹੀ ਕਰਹੁ ਨਬੇਰਾ ਦਾ ਸਿਧਾਂਤ ਦੇਂਦਾ ਹੈ। ਮੂਏ ਹੂਏ ਜੁ ਮੁਕਤ ਦਿਹੋਗੇ ਮੁਕਤ ਨਾ ਜਾਨੇ ਕੋਇਲਾ ਜਾਂ ਬੇਣੀ ਕਹੈ ਸੁਣਹੁ ਰੇ ਭਗਤਉ ਮਰਨ ਮੁਕਤ ਕਿਨ ਪਾਈ ਕਈ ਬੈਕੁੰਠ ਨਾਹੀ ਲਵੈ ਲਾਗੇ ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥ ਇਸ ਲਈ ਗੁਰਬਾਣੀ ਗੁਰਮਤਿ ਵਿਚ ਮਰਨ ਮੁਕਤ ਪ੍ਰਵਾਣ ਨਹੀਂ ਹੈ ਬਲਕੇ ਗੁਰੂ ਸ਼ਬਦ ਦੀ ਅਗਵਾਈ ਵਿਚ ਜੀਵਨ ਮੁਕਤ ਦਾ ਸਿਧਾਂਤ ਦਿਤਾ ਗਿਆ ਹੈ ਕੇ ਜੀਵਨ ਵਿਚ ਹੀ ਅਗਿਆਣਤਾ ਵਿਕਾਰਾਂ ਭਰਮਾਂ ਪੰਜਾ ਦੋਖੀਆਂ ਆਦ ਦੇ ਪਰਭਾਵਾਂ ਤੋਂ ਮੁਕਤ ਹੋਣਾ, ਸਹਿਜ ਆਵਸਥਾ ਨਾਲ ਹਮੇਸ਼ਾਂ ਪ੍ਰਮੇਸ਼ਰ ਦੇ ਹੁਕਮ ਵਿਚ ਪ੍ਰਸੰਨ ਰਹਿਣਾ ਜੀਵਨ ਮੁਕਤੀ ਹੈਗੁਰ ਕੈ ਸਬਦ ਸਦ ਜੀਵਨ ਮੁਕਤ ਭਏ ਹਰਿ ਕੇ ਨਾਮਿ ਲਿਵ ਲਾਏ ਰਾਮ ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥2 ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥ ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨਦੁ ਤਹ ਨਹੀ ਬਿਓਗੁ ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥ ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ॥ f-b

Wednesday, 22 July 2015

:

ਸੁਕਿਰਤ ਗੁਰੁ ਨੇ ਸਿਖ ਨੂੰ ਘਾਲਣਾ ਰਾਹੀ ਦਸਾ ਨੌਹਾਂ ਦੀ ਕਿਰਤ ਕਰਕੇ ਜੀਵਨ ਨਿਰਬਾਹ ਕਰਦਿਆਂ ਵੰਡ ਛਕਣ ਦਾ ਹੁਕਮ ਕੀਤਾ ਹੈ। ਏਹੋ ਹੀ ਧਰਮ ਹੈ ।ਪਾਪਾਂ ਗੁਨਾਹਾਂ ਰਾਹੀ ਕੀਤੀ ਕਮਾਈ ਵਿਚੋ ਪੁਨ ਦਾਨ ਪਾਠ ਪੂਜਾ ਧਰਮ ਕਰਮ ਪ੍ਰਵਾਣ ਨਹੀਂ ਹੈ । ਪਉੜੀ॥ ਸੇਵ ਕੀਤੀ ਸੰਤੋਖੀੲਂੀ ਜਿਨ੍ਰੀ ਸਚੋ ਸਚੁ ਧਿਆਇਆ ॥ ਓਨ੍ਰੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ ਸਲੋਕੁ ਮ: 1 ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥ ਸਲੋਕ ਮ: 1 ॥ ਗਿਆਨ ਵਿਹੂਣਾ ਗਾਵੈ ਗੀਤ ॥ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ ਪਛਾਣਹਿ ਸੇਇ ॥1॥ ਦਰਸ਼ਨ ਸਿੰਘ ਖਾਲਸਾ f-b

Thursday, 16 July 2015

:

ਅਕਾਲ ਤਖਤ ਜਿਥੋਂ ਪਾਤਸ਼ਾਹ ਅਪਣੇ ਪੂਰੇ ਰਾਜ ਅਤੇ ਰਿਆਇਆ ਦੀ ਸੰਭਾਲ ਕਰਦਾ ਸਾਰੇ ਜੀਆਂ ਨੂੰ ਨਿਯਾਏਂ ਇਨਸਾਫ ਦੇਂਦਾ ਅਤੇ ਰਾਜ ਨੂੰ ਖੁਸ਼੍ਹਾਲ ਰਖਦਾ ਹੈ ਉਸ ਨੂੰ ਪਾਤਸ਼ਾਹ ਦਾ ਤਖਤ ਆਖਦੇ ਹਨ ਤਖਤ ਦੇ ਮਾਲਕ ਪਾਤਸ਼ਾਹ ਦੇ ਰਾਜ ਵਿਚ ਪਾਤਸ਼ਾਹ ਦਾ ਹੁਕਮ ਚਲਦਾ ਹੈ। ਇਸੇ ਤਰਾਂ ਉਹ ਅਕਾਲ ਪੁਰਖ ਜਿਸਦਾ "ਅਟੱਲ ਰਾਜ ਅਭੱਗ ਦਲ" ਹੈ ਅਤੇ ਸਾਰੇ ਬ੍ਰਹਿਮੰਡ ਤੇ ਉਸਦਾ ਸਦੀਵੀ ਰਾਜ ਹੈ" ਹਉ ਬਲਿਹਾਰੀ ਸਾਚੇ ਨਾਵੈ ॥ ਰਾਜੁ ਤੇਰਾ ਕਬਹੁ ਨ ਜਾਵੈ ॥ ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ । ਉਸ ਅਕਾਲ ਪੁਰਖ ਨੇ ਇਹ ਬ੍ਰਹਿਮੰਡ ਅਪਣਾ ਰਾਜ ਤਖਤ ਆਪ ਸਾਜਿਆ ਹੈ। ਅਸਲ ਵਿਚ ਇਹ ਬ੍ਰਹਿਮੰਡ ਹੀ ਸੰਪੂਰਣ ਰੂਪ ਵਿਚ ਅਕਾਲ ਤਖਤ ਹੈ , ਜਿਥੇ ਅਕਾਲ ਦਾ ਹੁਕਮ ਚਲ਼ਦਾ ਹੈ "ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ" ਸਲੋਕ ਮ; ੧ ॥ ਭੈ ਵਿਚਿ ਪਵਣੁ ਵਹੈ ਸਦਵਾਉ ॥ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ਭੈ ਵਿਚਿ ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥ ਪਉੜੀ ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥ ਏਕੋ ਤਖਤੁ ਏਕੋ ਪਾਤਿਸਾਹੁ ॥ਸਰਬੀ ਥਾਈ ਵੇਪਰਵਾਹੁ ॥ ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥ ਏਕਾ ਮੂਰਤਿ ਸਾਚਾ ਨਾਉ ॥ ਤਿਥੈ ਨਿਬੜੈ ਸਾਚੁ ਨਿਆਉ ॥ ਸਾਚੀ ਕਰਣੀ ਪਤਿ ਪਰਵਾਣੁ ॥ ਸਾਚੀ ਦਰਗਹ ਪਾਵੈ ਮਾਣੁ ਸੋ ਅਕਾਲ ਪੁਰਖ ਦਾ ਟਿਕਾਣਾ "ਇਹ ਜਗ ਸਚੇ ਕੀ ਹੈ ਕੋਠੜੀ ਸਚੇ ਕਾ ਵਿਚ ਵਾਸ" ਹੀ ਸੱਚਾ ਅਕਾਲ ਤਖਤ ਹੈ ਜੋ ਹਰ ਥਾਵੇਂ ਹੈ। ਅਤੇ ਇਹ ਧੁਰ ਕੀ ਬਾਣੀ ਹੀ ਉਸ ਅਕਾਲ ਤਖਤ ਵਲੋਂ ਸਮੇ ਸਮੇ ਨਾਲ ਬੇਜਿਆ ਗਿਆ ਹੁਕਮ ਨਾਮਾ ਹੈ। ਜਿਸ ਅੱਗੇ ਹਰ ਸਿਖ ਦਾ ਸਿਰ ਝੁਕਦਾ ਹੈ ਕਿਉਂਕੇ ਓਥੇ ਸੱਚਾ ਨਿਆਓਂ ਹੈ। ਬਾਕੀ ਤਖਤ ਤਾਂ ਅਪਣੀ ਲੋੜ ਅਨਸਾਰ ਮਨੁਖਾਂ ਵਲੋ ਹੀ ਸਿਰਜੇ ਗਏ ਹਨ।ਅਤੇ ਉਹਨਾ ਤਖਤਾਂ ਤੇ ਮਨੁਖਾਂ ਦਾ ਹੀ ਕਬਜ਼ਾ ਹੈ ,ਉਹ ਮਾਨੁਖ ਹੀ ਅਪਣੇ ਆਪ ਨੂੰ ਅਕਾਲ ਤਖਤ ਮੱਨ ਬੈਠੇ ਹਨ , ਅਤੇ ਆਪਣਾ ਹੁਕਮ ਚਲਾਂਦੇ ਹਨ । ਓਥੇ ਅਕਾਲ ਦਾ ਹੁਕਮ ਨਹੀਂ ਚਲਦਾ। ਦਰਸ਼ਨ ਸਿੰਘ ਖਾਲਸਾ f-b

Tuesday, 14 July 2015

:

ਗੁਰੂ ਦਾ ਦਰਸ਼ਨ ਗੁਰੁ ਸ਼ਬਦ ਦੀ ਵੀਚਾਰ ਹੈ ਸਲੋਕੁ ਮ; ੩ ॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਗੁਰਬਾਣੀ ਗੁਰਮਤਿ ਦੇ ਫੈਸਲੇ ਅਨਸਾਰ ਰੱਬ ਸਰੀਰ ਨਹੀਂ ਨਿਰੰਕਾਰ{ਨਿਰਅਕਾਰ} ਹੈ ਜੋਤ ਰੂਪ ਹਰਿ ਆਪ ਗੁਣ ਰੂਪ ਹੈ। ਗੁਰੁ ਸਰੀਰ ਨਹੀਂ ਸ਼ਬਦ ਰੂਪ ਗੁਣ ਰੂਪ ਹੈ । ਸਿਖੀ ਜਿਸ ਨੂੰ ਧਾਰਣ ਕਰਕੇ ਸਿਖ ਅਖਵਾਂਦਾ ਹੈ ਉਹ ਸਰੀਰ ਨਹੀਂ ਸਬਦ ਗੁਰੁ ਦੀ ਵੀਚਾਰ ਦੇ ਹੁਕਮ ਅੱਗੇ ਸਮਰਪਣ ਹੋਣਾ ਹੈ । ਇਸ ਲਈ ਇਹ ਤਿਨੋ ਹੀ ਸਥੁਲ ਨਹੀ ਸੂਖਸ਼ਮ ਹਨ ਏਹਨਾ ਨੂੰ ਏਹਨਾ ਅਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਮਾਣਿਆ ਜਾ ਸਕਦਾ ਹੈ ,ਏਹਨਾ ਅੱਖਾਂ ਨਾਲ ਕੀਤੇ ਦਰਸ਼ਨ ਸਮਝਣ ਵਾਲਾ ਭੁਲ ਜਾਂਦਾ ਹੈ ਰੱਬ ਦੇ ਭੁਲੇਖੇ ਬੁਤ ਪੂਜ ਬਣ ਜਾਂਦਾ ਹੈ, ਗੁਰੁ ਦੇ ਭੁਲੇਖੇ ਦੇਹਧਾਰੀਆਂ ਨੂੰ ਪੂਜਦਾ ਹੈ , ਸਿਖ ਦੇ ਭੁਲੇਖੇ ਕੇਵਲ ਸਿਖ ਦਾ ਭੇਖ ਬਣਾ ਲੈਂਦਾ ਹੈ ਬੱਸ ਏਹਨਾ ਅਖਾਂ ਨਾਲ ਦੇਖਣ ਲਈ ਭਰਮਾ ਵਿਚ ਪੈ ਜਾਂਦਾ ਹੈ ਅਤੇ ਰੱਬੀ ਜੋਤ, ਗੁਣ ,ਸ਼ਬਦ ,ਹੁਕਮ ਸਮਰਪਣ ਸਭ ਕੁਛ ਗੁਆ ਬੈਠਦਾ ਹੈ , ਅਤੇ ਗੁਰੁ ਹੁਕਮ "ਅਖੀਂ ਬਾਝਹੁ ਦੇਖਣਾ ਵਿਣ ਕੰਨਾ ਸੁਨਣਾ} ਦਾ ਖਿਆਲ ਭੀ ਨਹੀਂ ਕਰਦਾ। ਸਤਿਗੁਰੁ ਦੇਖਿਆ ਦੀਖਿਆ ਲੀਨੀ ॥ ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥ ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ॥ ਸਤਿਗੁਰੂ ਦਾ ਦੇਖਣਾ ਗੁਰੁ ਦਾ ਸਬਦ ਉਪਦੇਸ਼ ਪਰਾਪਤ ਕਰਣਾ ਹੈ ਇਸੇ ਦਾ ਨਾਮ ਸ਼ਬਦ ਸੁਰਤ ਦਾ ਮੇਲ ਹੈ। ਸਬਦ ਗੁਰੁ ਹੈ ਸੁਰਤ ਸਿਖ ਹੈ। ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਇਉਂ ਸਿਖ ਨੇ ਸ਼ਬਦ ਦੀ ਵੀਚਾਰ ਰਾਹੀਂ ਸ਼ਬਦ ਗੁਰੁ ਦੇ ਦਰਸ਼ਨ ਕਰਨੇ ਹਨ। ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥ ਦਰਸ਼ਨ ਸਿੰਘ ਖਾਲਸਾ f-b

:

ਗੁਰੁ ਪੰਥ ਗੁਰੁ ਗ੍ਰੰਥ ਹੀ ਗੁਰੁ ਪੰਥ ਹੈ ਪੰਥ ਸ਼ਬਦ ਪੱਥ ਸਬਦ ਤੋਂ ਬਣਿਆ ਹੈ {ਪੱਥ} ਪੰਥ ਰਸਤੇ ਨੂੰ ਆਖਿਆ ਜਾਂਦਾ ਹੈ ਗੁਰਬਾਣੀ ਵਿਚ ਪੰਥ ਸਬਦ ਅਨੇਕਾਂ ਵਾਰ ਆਇਆ ਹੈ ਅਤੇ ਕਰੀਬ ਹਰਿ ਥਾਵੇ ਇਸਦਾ ਅਰਥ ਰਸਤਾ ਹੀ ਹੈ ਮਨੁਖਾਂ ਦਾ ਸਮੂਹ ਕਿਤੇ ਭੀ ਨਹੀਂ। ਪੰਥ ਦਸਾਵਾਂ ਨਿਤ ਖੜੀ ਮੁੰਦ ਜੋਬਨ ਬਾਲੀ ਰਾਮ ਰਾਜੇ॥ ਮੰਦਰ ਚ੍ਹਰ ਕੇ ਪੰਥ ਨਿਹਾਰਉਂ ਨੈਨ ਨੀਰ ਭਰ ਆਇਓ॥ ਪੰਥਾ ਪ੍ਰੇਮ ਨਾ ਜਾਨਈ ਭੂਲੀ ਫਿਰਹਿ ਗਾਵਾਰ॥ ਪੁਰ ਸਲਾਤ ਕਾ ਪੰੰਥ ਦੁਹੇਲਾ ॥ਸੰਗ ਨਾ ਸਾਥੀ ਗਵਨ ਅਕੇਲਾ॥ ਸਿਖ ਲਈ ਜੀਵਨ ਦਾ ਰਸਤਾ ਨਿਰਾਲਾ {ਪੰਥ} ਗੁਰਬਾਣੀ ਰਾਹੀ ਗੁਰੁ ਨੇ ਸਿਰਜਿਆ ਹੈ ਇਸ ਲਈ ਗੁਰੁ ਸ਼ਬਦ ਹੀ ਸਿਖ ਦਾ ਗੁਰੁ ਪੰਥ ਹੈ।ਜਿਸਦੀ ਤਿਆਰੀ ਗੁਰੁ ਨੇ ਦਸਾਂ ਜਾਮਿਆਂ ਦੇ ਸਮੇ ਵਿਚ ਕੀਤੀ। ਕੋਈ ਵਿਅੱਕਤੀ ਜਾਂ ਕੁਛ ਵਿਅਕਤੀਆਂ ਦਾ ਇਕੱਠ ਸਿਖ ਦਾ ਗੁਰੁ ਪੰਥ ਹੋ ਹੀ ਨਹੀਂ ਸਕਦਾ । ਸਿਖ ਤਾਂ ਗੁਰੁ ਦੇ ਦੱਸੇ ਉਸ ਰਸਤੇ ਤੇ ਚੱਲਨ ਵਾਲਾ ਇਕ ਪੱਥਕ {ਮੁਸਾਫਰ} ਹੋ ਸਕਦਾ ਹੈ। ਬੜੀ ਸਾਜਸ਼ ਨਾਲ ਕੌਮ ਨੂੰ ਅਪਣਾ ਗੁਲਾਮ ਰੱਖਣ ਲਈ ਗੁਰੁਬਾਣੀ ਸਿਧਾਂਤ ਦੇ ਉਲਟ ਵਿਅਕਤੀਆਂ ਦੇ ਇਕੱਠ ਨੂੰ ਗੁਰੁ ਪੰਥ ਦਾ ਨਾਮ ਦਿਤਾ ਗਿਆ ਨਤੀਜਾ ਇਹ ਹੋਇਆ ਕੇ ਆਚਰਣ ਹੀਨ ਕੁਛ ਸਿਆਸੀ ਲੋਕ ਗੁਰੁ ਪੰਥ ਦੇ ਨਾਮ ਹੇਠ ਸਿਖੀ ਤੇ ਕਾਬਜ਼ ਹੋ ਕੇ ਸਿਖੀ ਵਿਰਸੇ ਨੂੰ ਬਰਬਾਦ ਕਰ ਰਹੇ ਹਨ। ਗੁਰਬਾਣੀ ਅਨਸਾਰ ਪੂਰੇ ਗੁਰੁ ਵਲੋਂ ਬਖਸ਼ੇ ਹੋਏ ਗੁਰਮਤਿ ਸਿਧਾਂਤ ਰੂਪ ਰਸਤੇ ਜਿਸਤੇ ਸਿਖ ਨੇ ਜੀਵਨ ਭਰ ਚਲਣਾ ਹੈ ਉਹ ਗੁਰੁ ਸ਼ਬਦ ਹੀ ਗੁਰੁ ਪੰਥ ਹੈ।ਇਸ ਲਈ ਗੁਰੁ ਗ੍ਰੰਥ ਹੀ ਗੁਰੁ ਪੰਥ ਹੈ f-b

Thursday, 9 July 2015

:

ਗੁਰੁ ਉਪਦੇਸ਼ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਿਖ ਨੂੰ ਜੀਵਨ ਜਾਚ ਸਿਖਾ ਰਹੀ ਹੈ ਉਸੇ ਨੂੰ ਗੁਰੂ ਉਪਦੇਸ਼ ਆਖਿਆ ਜਾਂਦਾ ਹੈ ਇਸ ਲਈ ਸਿਖ ਨੇ ਗੁਰਬਾਣੀ ਪੜ੍ਹ ਕੇ ਸੁਣ ਕੇ ਸਮਝ ਕੇ, ਮੰਨ ਕੇ ਗੁਰਬਾਣੀ ਉਪਦੇਸ ਅਨਸਾਰ ਹੀ ਜੀਵਨ ਜੀਉਣਾ ਹੈ। ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥ ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥4॥7॥ ਸਲੋਕ ਮ: 5 ॥ ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ॥ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ॥ ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥1॥ ਮ: 5 ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ਕਰਮ ਧਰਮ ਨੇਮ ਬ੍ਰਤ ਪੂਜਾ ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥2॥ ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥3॥ ਸੋ ਬੈਸਨੋ ਹੈ ਅਪਰ ਅਪਾਰੁ ॥ ਕਹੁ ਨਾਨਕ ਜਿਨਿ ਤਜੇ ਬਿਕਾਰ ॥4॥96॥ ਦਰਸ਼ਨ ਸਿੰਘ ਖਾਲਸਾ f-b

Monday, 6 July 2015

:

ਸ਼ਾਇਰ ਦੇ ਬੋਲਾਂ ਦੀ ਸਚਾਈ ਹਰ ਸ਼ਾਖ ਪੇ ੳਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕਿਆ ਹੋਗਾ , ਆਹ ਕੈਸੀ ਸਚਾਈ ਦੀ ਗੱਲ ਕਿਸੇ ਸ਼ਾਇਰ ਨੇ ਵੱਕਤ ਦੇ ਹਾਲਾਤ ਵੇਖ ਕੇ ਡੂੰਘੀ ਹਮਦਰਦੀ ਨਾਲ ਕਹੀ ਹੈ। ਪਰ ਜੇਕਰ ਉਹ ਸ਼ਾਇਰ ਅੱਜ ਦੇ ਸਿਖੀ ਹਾਲਾਤ ਦੇਖ ਲੈਂਦਾ ਤਾਂ ਅਗਲੀ ਲਾਈਨ ਵਿਚ ਉਹ ਇਹ ਭੀ ਜਰੂਰ ਅੰਕਤ ਕਰ ਦੇਂਦਾ ਕੇ ਅੱਜ ਤਾਂ ਬਹੁਤ ਸਾਰੇ ਉਹ ਉਲੂ ਮਉਜੂਦ ਹਨ ਜੇਹੜੇ ਇਸ ਤਾਕ ਵਿਚ ਹਨ ਕੇ ਕਦੋਂ ਕਿਸੇ ਸ਼ਾਖ ਤੇ ਮੇਰੇ ਜੋਗੀ ਥਾਂ ਭੀ ਬਣੇ । f-b

Friday, 3 July 2015

:

ਗੁਰੂ ਦਾ ਅਦਬ ਗੁਰੁ ਦੇ ਅਦਬ ਲਈ ਸਿਖ ਦਾ ਜੀਵਨ ਸੰਮਰਪਨ ਹੋਵੇ।ਸਿਖ ਦਾ ਗੁਰੁ ਗੁਰੁ ਸ਼ਬਦ, ਗੁਰੁ ਦੀ ਰਸਨਾ ਤੋਂ ਜਾਂ ਗੁਰੁ ਵਲੋਂ ਪ੍ਰਮਾਣਤ ਭਗਤਾਂ ਭੱਟਾਂ ਸਿਖਾਂ ਦੀ ਰਸਨਾ ਤੋਂ ਪ੍ਰਗਟ ਹੋਈ ਉਹ ਰੱਬੀ ਬਾਣੀ ਜੋ ਗੁਰੁ ਵਲੋਂ ਆਪ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਕੇ ਉਸ ਗ੍ਰੰਥ ਨੂੰ ਗੁਰੁ ਗੱਦੀ ਦੇ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਗੁਰੁ ਸਿੰਘਾਸਣ ਦਿਤਾ,ਉਹ ਰੱਬੀ ਸਿਧਾਂਤ ਹੀ ਸਿਖ ਦਾ ਗੁਰੁ ਹੈ, ਇਸ ਲਈ ਸ਼ਬਦ ਗੁਰੁ ਜਾਣ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਹਮੇਸ਼ਾਂ ਧਿਆਨ ਰੱਖਣਾ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ [ਸਾਹਮਣੇ] ਕਦੀ ਕਿਸੇ ਹੋਰ ਗਰੰਥ ਪੋਥੀ ਜਾਂ ਕਿਸੇ ਦੇਹਧਾਰੀ ਸੰਤ ਸਾਧ ਦਾ ਆਸਣ ਨਹੀਂ ਲਾਇਆ ਜਾ ਸਕਦਾ।ਗੁਰੁ ਜਾਮਿਆਂ ਦਾ ਨਾਮ ਵਰਤ ਕੇ ਪਥਰ ਜਾ ਕਾਗਜ਼ ਆਦ ਕਿਸੇ ਕਿਸਮ ਦੀ ਮੂਰਤੀ ਦੀ ਪੂਜਾ ਨੂੰ ਮਾਨਤਾ ਨਹੀਂ ਦੇਣੀ। ਸਿਖ ਦਾ ਗੁਰੁ ਇਕੋ ਇਕ ਸ੍ਰੀ ਗੁਰੁ ਗ੍ਰੰਥ ਸਾਹਿਬ ਹੈ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰਬਾਣੀ ਹੈ ਇਸ ਲਈ ਗੁਰਬਾਣੀ ਗੁਰੁ ਦੇ ਬਰਾਬਰ ਸਮਝ ਕੇ ਜਾਂ ਨਾਲ ਮਿਲਾਕੇ ਕਿਸੇ ਹੋਰ ਗ੍ਰੰਥ ਪੋਥੀ ਦੀ ਰਚਨਾ ਨਹੀਂ ਪੜ੍ਹੀ ਜਾ ਸਕਦੀ। ਮ: 4 ॥ ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥ ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥ ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥ ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥ ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥ ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥ ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥2॥ ਜਦੋਂ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਓਥੇ ਹੀ ਨਮਸ਼ਕਾਰ ਕਰਨੀ ਹੈ, ਹੋਰ ਮੰਜਿਆਂ ਪੀੀੜਆਂ ਨਿਸ਼ਾਨ ਸਾਹਿਬਾਂ ਨੂੰ ਮੱਥਾ ਨਹੀਂ ਟੇਕਣਾ।ਪਰ ਦੂਜੇ ਪਾਸੇ ਗੁਰੁ ਅਦਬ ਦੇ ਨਾਮ ਹੇਠ ਬਿਨਾ ਸੋਚੇ ਸਮਝੇ ਕੋਈ ਬੇਲੋੜਾ ਕਰਮ ਕਾਂਡ ਭੀ ਨਹੀਂ ਕਰਣਾ। Darshan Singh Khalsa f-b

Wednesday, 1 July 2015

:

ਨਿਤ ਨੇਮ ਨਿਤ ਨੇਮ ਕਿਸੇ ਬਾਣੀ ਜਾਂ ਬਾਣੀ ਦੇ ਸੰਗ੍ਰਹਿ ਦਾ ਨਾਮ ਨਹੀਂ ਹੈ , ਨਿਤ ਨੇਮ ਦਾ ਅਰਥ ਹੈ ਜੇਹੜਾ ਕੰਮ ਹਰ ਰੋਜ਼ ਕਰਨ ਦਾ ਨੇਮ ਬਣਾ ਲਿਆ ਜਾਵੇ, ਗੁਰਬਾਣੀ ਵਿਚ ਤਾਂ ਸਿਖ ਦੇ ਪੂਰੇ ਜੀਵਨ ਦਾ ਨਿਤ ਨੇਮ ਵੀ ਸਮਝਾ ਦਿਤਾ ਗਿਆ ਜੋ ਇਸਤਰਾਂ ਹੈ।ਕੇ ਸਿਖ ਦਾ ਨਿਤ ਦਾ ਨੇਮ [ਹਰ ਰੋਜ਼ ਦਾ ਜੀਵਨ ਕਿਸਤਰਾਂ ਦਾ ਹੋਵੇ] ਮ: 4 ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥ ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥ ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥ ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ॥ ਪਰ ਏਥੇ ਗੁਰਬਾਣੀ ਦੇ ਨਿਤ ਨੇਮ ਲਈ ਇਕ ਗੱਲ ਸਮਝਣ ਵਾਲੀ ਹੈ ਕੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਿਖ ਨੂੰ ਘਟੋ ਘਟ ਜ਼ਰੂਰੀ ਨਿਤ ਨੇਮ ਵਜੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਰੰਭ ਵਿਚ ਹੀ 13 ਅੰਕਾਂ ਵਿਚ ਸੁਭਾ ਜਪ [ਜਪੁਜੀ ਸਾਹਿਬ] ਸੰਧਿਆ ਵੇਲੇ ਸੋਦਰ [ਰਹਿਰਾਸ] ਅਤੇ ਰਾਤ ਨੂੰ ਸੌਣ ਸਮੇ ਸੋਹਿਲਾ [ਕੀਰਤਨ ਸੋਹਿਲਾ] ਬਖਸ਼ਿਸ਼ ਕਰ ਦਿਤੇ ਹਨ। ਸਿਖ ਲਈ ਇਹ ਨਿਤ ਨੇਮ ਜ਼ਰੂਰੀ ਹੈ। ਬਾਕੀ ਕੋਈ ਭੀ ਸਿਖ ਅਪਣੀ ਸਹੂਲਤ ਅਤੇ ਸਮੇ ਅਨਸਾਰ ਪੰਜ, ਸੱਤ ਜਾਂ ਏਦੋਂ ਭੀ ਵਧੀਕ ਬਾਣੀਆਂ ਪੜ੍ਹਨ ਵਿਚਾਰਣ ਦਾ ਨੇਮ ਰੱਖ ਸਕਦਾ ਹੈ ਤਾਂ ਰੱਖੇ ਚੰਗੀ ਗੱਲ ਹੈ, ਪਰ ਬਾਣੀਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚੋਂ ਹੀ ਹੋਣ। ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚਂੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥24॥ ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥ ਬਾਣੀ ਗੁਰਬਾਣੀ ਲਾਗੇ ਤਿਨ੍ਰ ਹਥਿ ਚੜਿਆ ਰਾਮ ॥ Darshan Singh Khalsa f-b