Tuesday, 23 June 2015

:

ਕੁਛ ਵੀਰਾਂ ਵਲੋਂ ਅਕਸਰ ਇਹ ਸ਼ੰਕੇ ਸਵਾਲ ਰੂਪ ਵਿਚ ਆਉਂਦੇ ਰਹਿੰਦੇ ਹਨ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਭੀ ਕੁਛ ਹਿੰਦੂ ਦੇਵੀ ਦੇਵਤਿਆਂ ਅਵਤਾਰਾਂ ਦੇ ਵਰਤੇ ਜਾਂਦੇ ਨਾਮ ਆਉਂਦੇ ਹਨ ਜਿਹਨਾ ਤੋਂ ਜਾਪਦਾ ਹੈ ਕੇ ਉਹਨਾ ਨੂੰ ਅਕਾਲ ਪੁਰਖ ਦੇ ਜੇਹਾ ਹੀ ਮੱਨਿਆ ਗਿਆ ਹੈ, ਇਸ ਭੋਲੇ ਭਾਏ ਪੈਦਾ ਹੋਣ ਵਾਲੇ ਸੰਕੇ ਦੀ ਨਵਿਰਤੀ ਲਈ ਗੁਰਬਾਣੀ ਦੇ ਅਧਾਰ ਤੇ ਜੋ ਗੁਰੁ ਨੇ ਬਖਸ਼ਿਆ ਉਹ ਵੀਚਾਰ ਪੇਸ਼ ਕਰ ਰਿਹਾ ਹਾਂ ਅਕਾਲ ਪੁਰਖ ਜੋ ਦੀਸਹਿ ਸੋ ਸਗਲ ਬਿਨਾਸੈ ਨਿਰ ਅਕਾਰ, ਅਕਾਰ ਰਹਿਤ, ਨਾ ਦਿਸਨ ਵਾਲਾ, [ਨਿਰੰਕਾਰ], ਅਬਿਨਾਸ਼ੀ, ਹਮੇਸ਼ ਰਹਿਨ ਵਾਲਾ ਹੀ ਅਕਾਲ ਪੁਰਖ ਹੈ। ਉਹ ਅਬਿਨਾਸੀ ਰਾਇਆ, ਨਾ ਉਹ ਮਰੇ ਨਾ ਹੋਵੈ ਸੋਗ, ਨਿਰੰਕਾਰ ਪ੍ਰਭੁ ਸਦਾ ਸਲਾਮਤਿ ਕਹਿ ਨਾ ਸਕੇ ਕੋਊ ਤੂੰ ਕਦਕਾ॥ ਨਿਰ ਅਕਾਰ ਨਾ ਦਿਸਨ ਵਾਲਾ ਹੋਣ ਕਰਕੇ ਉਸਦੀ ਕੋਈ ਫੋਟੋ ਬੁਤ ਆਦਿਕ ਨਹੀਂ ਹੈ ਸਮੇ, ਸਥਾਨ ਦੇ ਬੰਧਨ ਤੋਂ ਮੁਕਤ ਉਹ ਅਕਾਲ ਪੁਰਖ ਹੈ। ਉਸਦਾ ਰੂਪ ਰੇਖ ਅਕਾਰ ਕੁਛ ਨਹੀ, ਉਹ ਰੂਪ ਰੇਖ ਤੋਂ ਨਿਆਰਾ ਹੈ। ਸਲੋਕੁ ॥ ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥1॥ ਗੁਰਬਾਣੀ ਅਨਸਾਰ ਸਮਝਣ ਵਾਲਾ ਵਿਸ਼ਾ ਇਹ ਹੈ ਕੇ ਪ੍ਰਥਮ ਉਹ ਅਕਾਲ ਪੁਰਖ ਨਿਰਗੁਣ ਹੈ, ਅਤੇ ਉਸ ਨਿਰਗੁਣ ਤੋਂ ਹੀ ਬਾਹਦ ਵਿਚ ਬਹੁ ਰੂਪੀ ਸਰਗੁਣ ਸੰਸਾਰ ਪੈਦਾ ਹੋਇਆ ਹੈ ਪਰ ਪ੍ਰਥਮ ਨਿਰਗੁਣ ਅਕਾਲ ਪੁਰਖ ਇਕੋ ਇਕ ਨਿਆਰਾ ਹੈ। ਪਉੜੀ ॥ ਓਅੰ ਗੁਰਮੁਖਿ ਕੀਓ ਅਕਾਰਾ ॥ ਏਕਹਿ ਸੂਤਿ ਪਰੋਵਨਹਾਰਾ ॥ ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥ ਸਗਲ ਭਾਤਿ ਕਰਿ ਕਰਹਿ ਉਪਾਇਓ ॥ ਜਨਮ ਮਰਨ ਮਨ ਮੋਹੁ ਬਢਾਇਓ ॥ ਦੁਹੂ ਭਾਤਿ ਤੇ ਆਪਿ ਨਿਰਾਰਾ ॥ ਨਾਨਕ ਅੰਤੁ ਨ ਪਾਰਾਵਾਰਾ ॥2॥ ਜੋਤੀ ਸਰੂਪ ਅਕਾਲ ਪੁਰਖ ਦੀ ਜੋਤ ਸਾਰੇ ਦਿਸਨ ਵਾਲੇ ਬ੍ਰਹਿਮੰਡ, ਸਾਰੀ ਕੁਦਰਤ ਵਿਚ ਸਾਰੇ ਜੀਵਾਂ ਪਸੂ ਪੰਛੀਆਂ ਵਿਚ ਵਰਤ ਰਹੀ ਹੈ । ਨਿਕਟਿ ਜੀਅ ਕੈ ਸਦ ਹੀ ਸੰਗਾ ॥ ਕੁਦਰਤਿ ਵਰਤੈ ਰੂਪ ਅਰੁ ਰੰਗਾ ॥1॥ ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ॥ ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥ ਉਸ ਵਿਚ ਹਿੰਦੂ ਮੱਤ ਦੇ ਦੇਵੀ ਦੇਵਤੇ, ਅਵਤਾਰ ਭੀ ਸ਼ਾਮਲ ਹਨ ਕਿਉਂਕੇ ਹਿੰਦੂ ਮੈਥਲੋਜ਼ੀ ਮੁਤਾਬਕ ਹਿੰਦੁਆਂ ਵਲੋਂ ਸਭ ਦੇਵੀ ਦੇਵਤੇ ਦੇਹ ਧਾਰੀ ਦਿਸਨ ਵਾਲੇ ਉਹਨਾ ਦੀਆਂ ਮੂਰਤਾਂ ਫੋਟੋ ਬੁਤ ਬਨਾਏ ਜਾਂਦੇ ਹਨ। ਖੁਨ ਪੀਨੈ ,ਸ਼ਰਾਬ ਪੀਨੇ, ਤਰਾਂ ਤਰਾਂ ਦੀਆਂ ਸਵਾਰੀਆਂ ਤੇ ਸਵਾਰ ਅਤੇ ਤਰਾਂ ਤਰਾਂ ਦੀਆਂ ਸ਼ਕਲਾਂ ਵਾਲੇ ਦਿਖਾਏ ਜਾਂਦੇ ਹਨ। ਉਹ ਹੋਏ ਭੀ ਹਨ ਜਾਂ ਨਹੀਂ ਇਹ ਇਕ ਵੱਖਰਾ ਮਸਲਾ ਹੈ ਪਰ ਜੇ ਹੋਏ ਭੀ ਹਨ ਤਾਂ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਸਭ ਜੋਤ ਤੇਰੀ ਜਗ ਜੀਵਨਾ ਅਨਸਾਰ ਉਹਨਾ ਦੇ ਅੰਦਰ ਜੀਵਨ ਸਮੇ ਦੇ ਬੰਧਨ ਵਿਚ ਜੋਤੀ ਦੀ ਜੋਤ ਵਰਤ ਰਹੀ ਸੀ, ਉਹ ਜੋਤ ਜੀਵਨ ਸਮੇ ਦੇ ਬੰਧਨ ਵਿਚ ਸਾਡੇ ਤੁਹਾਡੇ ਸਭ ਅੰਦਰ ਭੀ ਵਰਤ ਰਹੀ ਹੈ ਗੁਰੁ ਆਖਦਾ ਹੈ ਹੇ ਪ੍ਰਭੂ ਮੈ ਕਦੀ ਤੈਨੂੰ ਇਸ ਨਾਮ ਵਿਚ ਵਰਤ ਰਿਹਾ ਵੇਖਿਆ ਹੈ ਕਦੀ ਕਿਸੇ ਹੋਰ ਵਿਚ ਤੂੰ ਵੱਖ ਵੱਖ ਨਾਵਾਂ ਵਿਚ ਵਰਤ ਰਿਹਾ ਹੈ ਸਭ ਮਹਿ ਜੋਤ ਜੋਤ ਹੈ ਸੋਇ॥ ਤਿਸਦੇ ਚਾਨਣ ਸਭ ਮਹਿ ਚਾਨਣ ਹਇ॥ ਪਰ ਜੋ ਦੀਸੇ ਸੋ ਸਗਲ ਬਿਨਾਸੇ ਗੁਰਬਾਣੀ ਫੈਸਲੇ ਅਨਸਾਰ ਦਿਸਣ ਵਾਲੀ ਕੋਈ ਭੀ ਵਸਤੂ ਜਾਂ ਵਿਅਕਤੀ ਹਮੇਸ਼ਾਂ ਨਹੀਂ ਰਹਿਂਦਾ। ਜੋ ਦੀਸੈ ਸੋ ਸਗਲ ਬਿਨਾਸੇ ਇਸੇ ਲਈ ਹਿੰਦੂ ਮੈਥੁਲੋਜ਼ੀ ਦੇ ਭਗਵਾਨ ਹਮੇਸ਼ਾ ਨਹੀਂ , ਅਬਿਨਾਸ਼ੀ ਨਹੀਂ ਹਨ ਉਹਨਾ ਦੀਆਂ ਦੇਹਾਂ ਸ਼ਕਲਾਂ ਬਸਤਰ ਪੈਦਾ ਹੋਣ ਦੇ ਸਮੇ ਵੱਖ ਵੱਖ ਅਤੇ ਸੀਮਾ ਵਿਚ ਹਨ ਕ੍ਰਿਸ਼ਨ ਦੁਆਪਰ ਵਿਚ ਹੋਏ ਤਰੇਤੇ ਵਿਚ ਨਹੀਂ, ਰਾਮ ਚੰਦਰ ਤਰੇਤੇ ਵਚ ਹੋਏ ਦੁਆਪਰ ਵਿਚ ਨਹੀਂ,ਪਰ ਗੁਰਬਾਣੀ ਅਨਸਾਰ ਅਕਾਲ ਪੁਰਖ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹੈ ਇਸ ਲਈ ਅਸੀਂ ਤੁਸੀਂ ਦੇਵੀ ਦੇਵਤੇ ਅਵਤਾਰ ਅਕਾਲ ਪੁਰਖ ਨਹੀਂ ਆਖੇ ਜਾ ਸਕਦੇ,। ਗੁਰਬਾਣੀ ਅਨਸਾਰ ਕ੍ਰਿਸ਼ਨ ਸਦਾ ਅਵਤਾਰੀ ਰੂਧਾ, ਦਸ ਅਵਤਾਰੀ ਰਾਮ ਰਾਜਾ ਆਇਆ, ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ॥ਤਿਨ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ॥ ਇਹ ਕ੍ਰਿਸ਼ਨ, ਰਾਮ ਚੰਦਰ, ਮਹਾਦੇਵ ਆਦਕ ਜੇ ਦੇਵਤੇ ਜਾਂ ਅਵਤਾਰ ਹੋਇ ਹਨ ਏਹਨਾ ਵਿਚ ਜੀਵਨ ਕਾਲ ਅੰਦਰ ਜੋਤੀ ਦੀ ਜੋਤ ਵਰਤੀ ਪਰ ਅਕਾਲ ਪੁਰਖ ਦਾ ਅੰਤ ਨਹੀਂ ਪਾ ਸੱਕੇ। ਫਿਰ ਦੁਹਰਾ ਦੇਵਾਂ ਜੋਤ ਤਾਂ ਸਾਡੇ ਤੁਹਾਡੇ ਸਾਰਿਆਂ ਵਿਚ ਵਰਤ ਰਹੀ ਹੈ ਉਧਾ੍ਹਰਨ ਵਜੋਂ ਜੋਤ ਤਾਂ ਦਰਸ਼ਨ ਸਿੰਘ ਵਿਚ ਭੀ ਵਰਤ ਰਹੀ ਹੈ । ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥2॥ ਪਰ ਪ੍ਰਥਮ ਦਰਸ਼ਨ ਸਿੰਘ ਸਿਮਰ ਕੇ ਤਾਂ ਨਹੀਂ ਆਖਿਆ ਜਾ ਸਕਦਾ।ਬਸ ਇਸੇ ਤਰਾਂ ਹਿੰਦੂ ਮੈਥੁਲੋਜ਼ੀ ਮੁਤਾਬਕ ਜਿਤਨੇ ਨਾਮ ਦੇਵੀ ਦੇਤਿਆਂ ਦੇ ਆਏ ਹਨ ਭਗਉਤੀ ਦੁਰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਨਾਰਾਇਣ ਗੋਪਾਲ ਚਤਰਭੁਜ ਗੋਵਰਧਨ ਆਦ ਉਹਨਾ ਸਭ ਨੂੰ ਦੇਹ ਵਿਚ ਦਿਖਾਇਆ ਗਿਆ ਹੈ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਤਾਂ ਉਹਨਾ ਦਾ ਨਾਮ ਲੈ ਕੇ ਇਹ ਦੱਸਿਆ ਗਿਆ ਹੈ ਕੇ ਹੇ ਅਕਾਲ ਪੁਰਖ ਸਭ ਦੇ ਘਟ ਘਟ ਵਿਚ ਤੂੰ ਹੀ ਜੋਤ ਰੂਪ ਹੋ ਕੇ ਵਰਤਿਆ ਹੈ ਪਰ ਸਭ ਵਿਚ ਵਰਤਦਿਆਂ ਹੋਇਆਂ ਭੀ ਤੂੰ ਸਭ ਰੂਪ ਰੇਖ ਤੋਂ ਨਿਆਰਾ ਹੈਂ ।ਇਸ ਗੁਰਬਾਣੀ ਸਿਧਾਂਤ ਨੂੰ ਸਮਝ ਕੇ ਹੁਣ ਇਹ ਸਾਰਾ ਸ਼ਬਦ ਧਿਆਨ ਨਾਲ ਪੜ੍ਹੋ। ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ ॥ ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥1॥ ਮੋਹਨ ਮਾਧਵ ਕ੍ਰਿਸ੍ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥2 ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥2॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਸਤ ਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ॥ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ॥ ਦੁਆਪਰ ਕ੍ਰਿਸ਼ਨ ਮੁਰਾਰ ਆਦ ਜੋ ਇਹ ਹੋਏ ਹਨ ਤਾਂ ਇਹਨਾ ਵਿਚ ਸਾਡੇ ਤੁਹਾਡੇ ਤਰਾਂ ਜੋਤ ਵਰਤੀ ਹੈ ਇਹ ਜੋਤੀ ਅਕਾਲ ਪੁਰਖ ਨਹੀਂ ਹਨ।ਕਿਉਂਕੇ ਇਹ ਸਮੇ ਨਾਲ ਆਏ ਤੇ ਚਲੇ ਗਏ ਪਰ ਅਕਾਲ ਪੁਰਖ ਅਬਿਨਾਸ਼ੀ ਹੈ।ਜਦੋਂ ਅਸੀ ਤੁਸੀਂ ਦੇਵੀ ਦੇਵਤੇ ਧਰਤੀ ਆਸਮਾਨ ਨਹੀਂ ਸਨ ਉਸ ਵਕਤ ਬੱਸ ਗੁਰਬਾਣੀ ਅਨਸਾਰ। ਪ੍ਰਥਮ ਕੇਵਲ ਅਕਾਲ ਪੁਰਖ ਹੀ ਹੈ ਸੀ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ॥ ਅਬਿਨਾਸੀ ਸੁਖ ਆਪਨ ਆਸਨ ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥ ਝਬ ਪੂਰਨ ਕਰਤਾ ਪ੍ਰਭੁ ਸੋਇ ॥ ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥ ਜਬ ਅਬਿਗਤ ਅਗੋਚਰ ਪ੍ਰਭ ਏਕਾ ॥ ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥ ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥ ਆਪਨ ਆਪ ਆਪ ਹੀ ਅਚਰਜਾ ॥ ਨਾਨਕ ਆਪਨ ਰੂਪ ਆਪ ਹੀ ਉਪਰਜਾ ॥3॥ ਉਸ ਤੋਂ ਬਾਹਦ ਅਕਾਲ ਪੁਰਖ ਵਲੋਂ ਇਹ ਸਾਰਾ ਪਸਾਰਾ ਪਰਪੰਚ ਸੰਸਾਰ ਕੁਦਰਤ ਦੇਵੀ ਦੇਵਤੇ ਰਾਖਸ਼ਿਸ ਅਸੀ ਤੁਸੀ ਮਾਇਆ ਦਾ ਪਸਾਰਾ ਸਭ ਰਚਿਆ ਗਿਆ। ਜਹ ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥ ਪਾਪੁ ਪੁੰਨੁ ਤਹ ਭਈ ਕਹਾਵਤ ॥ ਕੋਊ ਨਰਕ ਕੋਊ ਸੁਰਗ ਬੰਛਾਵਤ ॥ ਆਲ ਜਾਲ ਮਾਇਆ ਜੰਜਾਲ ॥ ਹਉਮੈ ਮੋਹ ਭਰਮ ਭੈ ਭਾਰ ॥ ਦੂਖ ਸੂਖ ਮਾਨ ਅਪਮਾਨ ॥ ਅਨਿਕ ਪ੍ਰਕਾਰ ਕੀਓ ਬਖ੍ਹਾਨ ॥ ਆਪਨ ਖੇਲੁ ਆਪਿ ਕਰਿ ਦੇਖੈ ॥ ਖੇਲੁ ਸੰਕੋਚੈ ਤਉ ਨਾਨਕ ਏਕੈ ॥7॥ ਇਸ ਲਈ ਇਸ ਪਸਾਰੇ ਨੂੰ ਪ੍ਰਥਮ ਜਾਂ ਅਕਾਲ ਪੁਰਖ ਨਹੀਂ ਆਖਿਆ ਜਾ ਸਕਦਾ। ਪ੍ਰਥਮ ਅਕਾਲ ਪੁਰਖ ਹੀ ਹੈ ਅਤੇ ਰਹੇਗਾ। ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ॥ ਜੈਸਾ ਤੂ ਤੈਸਾ ਤੁਹੀ ਕਿਆ ੳਪਮਾ ਦੀਜੈ॥ ਦਰਸ਼ਨ ਸਿੰਘ ਖਾਲਸਾ f-b

No comments:

Post a Comment