Thursday, 18 June 2015

.

ਲੜੀ ਵਾਰ ਸੰਖੇਪ ਵਿਚ
ਕਿਸੇ ਦੇਹ ਧਾਰੀ ਸੰਤ, ਜਾਂ ਪੰਥ ਦੀ ਅਪਣੀ ਸੋਚ ਮੱਤ ਬੁਧ ਗਿਆਨ ਸੀਮਾ ਵਿਚੋ ਜਨਮ ਲੈਣ ਵਾਲੀ ਰਹਿਤ ਮਰੀਯਾਦਾ ਜਿਸ ਨਾਲ ਸਿਖੀ ਵਿਚ ਵੰਡੀਆਂ ਹੀ ਪਈਆਂ ਹਨ ਐਸੀ ਕਿਸੇ ਭੀ ਰਹਿਤ ਮਰੀਯਾਦਾ ਨਾਲ ਮੇਰਾ ਕੋਈ ਜ਼ਾਤੀ ਵਿਰੋਧ ਨਹੀਂ ਹੈ ਅਤੇ ਨਾ ਹੀ ਏਹਨਾ ਵੱਖ ਵੱਖ ਵੀਚਾਰਾਂ ਵਿਚ ਅਪਣਾ ਕੋਈ ਵੱਖਰਾ ਝੰਡਾ ਗੱਡਣ ਦੀ ਇਛਾ ਹੈ।
ਮੈ ਤਾਂ ਇਹ ਇਛਾ ਰਖਦਾ ਹਾਂ ਜੇ ਸਭ ਸਿਖਣ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ ਅਨਸਾਰ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੱਨਣ ਵਾਲਾ ਹਰ ਗੁਰਸਿਖ ਅਪਣੀ ਸੀਮਤ ਸੋਚ ਮੱਤ ਦਾ ਤਿਆਗ ਕਰਕੇ ਸੰਪੂਰਣ ਗਿਆਨ ਦੇ ਸੂਰਜ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ[ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਰਾਹੀਂ ਬਖਸ਼ੀ ਹੋਈ ਸਰਲ ਜੀਵਨ ਜੁਗਤ ਵਿਚ ਹਰ ਤਰਾਂ ਦੇ ਭਿਨ ਭੇਦ ਮਿਟਾ ਕੇ ਜੀ ਸੱਕੇ।
ਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮੱਨਣ ਵਾਲਾ ਹਰ ਸਿਖ ਗੁਰਬਾਣੀ ਦੀ ਅਗਵਾਈ ਮੱਨਣ ਲਈ ਤਿਆਰ ਹੈ?
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਲੋਂ ਸਿਖ ਨੂੰ ਗੁਰਬਾਣੀ ਰਾਹੀਂ ਬਖਸ਼ੀ ਗਈ ਜੀਵਨ ਜੁਗਤਿ
ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ ॥
ਉਦਾ੍ਹਰਣ ਵਜੋਂ ਗੁਰਬਾਣੀ ਰਹਿਤ ਦੇ ਸਾਗਰ ਵਿਚੋਂ ਕੁਝ ਕੂ ਜੀਵਣ ਜੁਗਤ ਦੇ ਵਿਸ਼ੇ ਪੇਸ਼ ਕਰ ਰਿਹਾ ਹਾਂ ਆਓ ਅਪਣੀ ਅਪਣੀ ਧਾਰੀ ਦੀ ਹਉਮੈ ਛੱਡ ਕੇ ਹਰਿ ਮੋੜ ਤੇ ਹਰ ਅਗਵਾਈ ਦੀ ਮੰਗ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਕੋਲੋਂ ਕਰੀਏ।
ਸ੍ਰੀ ਗੁਰੁ ਗ੍ਰੰਥ ਸਾਹਿਬ ਅਨਸਾਰ ਸਿਖ ਦੀ ਤਾਰੀਫ
ਸੋਰਠਿ ਮਹਲਾ 3 ॥ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਜੋ ਗੁਰੁ ਨੂੰ ਭਾਂਵਦੀ ਜੀਵਨ ਜੁਗਤ ਅਪਨਾਵੇ ਸਿਖ ਓਹੋ ਹੀ ਪ੍ਰਵਾਣ ਹੈ। ਇਸੇ ਲਈ ਗੁਰੁ ਹੁਕਮ ਹੈ ।
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਜਦੋਂ ਤਨ ਦਾ ਸਰੂਪ ਅਤੇ ਵਿਹਾਰ, ਮਨ ਦੇ ਵੀਚਾਰ, ਅਤੇ ਧਨ ਦੀ ਪ੍ਰਾਪਤੀ ਅਤੇ ਵਰਤੋ ਦੇ ਸਾਧਨ , ਸਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਗੁਰੁ ਹੁਕਮ ਅਧੀਨ ਹੋ ਜਾਂਦੇ ਹਨ ਅਤੇ ਸਿਖ ,
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨ ਜਾਣਾ ਦੂਆ ਤੀਆ ॥ ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ॥
ਅਨਸਾਰ ਗੁਰੁ ਜੋਤ ਦੇ ਦਸਵੇਂ ਜਾਮੇ ਸਮੇ ਇਕੋ ਇਕ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਤਿਆਰ ਕੀਤੇ ਹੋਏ ਬਾਣੀ ਅੰਮ੍ਰਿਤ ਤੇ ਨਿਸਚਾ ਅਤੇ ਸਚਾ ਰੱਬੀ ਹੁਕਮ ਮੰਨ ਲਵੇ ਗਾ ਤਾਂ ਹੀ ਉਹ ਸੰਪੂਰਨ ਰੂਪ ਵਿਚ ਸਿਖ ਹੈ।
ਪਉੜੀ ॥ ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ ਬਿਨੁ ਹਰਿ ਨਾਵੈ ਕੋ ਮਿਤ੍ਰੁੂ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥ ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥12॥
 ਮ: 4 ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥ ਦਰਸ਼ਨ ਸਿੰਘ ਖਾਲਸਾ f-b

No comments:

Post a Comment