Thursday, 11 June 2015

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ
ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥

ਏਹੋ ਕਾਰਨ ਹੈ ਸਿਖ ਬਾਣੀ ਗੁਰੁ ਕੋਲੋਂ ਜੀਵਨ ਦੀ ਕਿਸੇ ਉਲਝਣ ਲਈ ਅਗਵਾਈ
ਲੈਣ ਦੀ ਥਾਵੇਂ ਸਿਅਸੀ ਕੁਰਸੀਆਂ ਤੇ ਬੈਠੇ ਆਪੂਂ ਬਣੇ ਪੰਥ ਕੋਲੋਂ ਦੇਹਧਾਰੀ ਸਿੰਘ
ਸਹਿਬਾਨ ਜਾਂ ਗੁਰਦਵਾਰੇ ਦੇ ਹਾਲ ਵਿਚ ਬੈਠੀ ਇਕਤਰਤਾ ਕੋਲੋਂ ਫੈਸਲੇ ਅਗਵਾਈ
ਲੈ ਰਿਹਾ ਹੈ ਹਰ ਚੋਰ ਯਾਰ ਜੂਆਰੀਆ ਸ਼ਰਾਬੀ ਤਮਾਕੂ ਪੀਣ ਵਾਲਾ ਗੁਰੁ ਤੋਂ ਬੇਮੁਖ ਕੇਸਾਂ ਦੀ ਬੇਅਦਬੀ ਸਮੇਤ ਸਭ ਕੁਰੈਹਿਤਾਂ ਕਰਨ ਵਾਲਾ ਗੁਰਦੁਆਰੇ ਹਾਲ ਵਿਚ ਇਕੱਤਰ ਕਰਕੇ ਉਸ ਇਕਤਰਤਾ ਨੂੰ ਸੰਗਤ ਆਖ ਕੇ ਅਤੇ ਸੰਗਤ ਅਤੇ ਪੰਗਤ ਦੀ ਸਾਂਝ , ਗੁਰੁ ਵੀਹ ਬਿਸਵੇ ਅਤੇ ਸੰਗਤ ਇਕੀ ਬਿਸਵੇ ਆਖ ਕੇ ਦੇਹ ਧਾਰੀ ਗੁਰੁ ਦੀ ਇਕਤਰਤਾ ਨੂੰ ਵੱਡਾ ਆਖਕੇ ਪਰਚਾਰਿਆਂ ਗਿਆ, ਇਉਂ ਉਹਨਾ ਦੀਆਂ ਵੋਟਾਂ ਨਾਲ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਜਾਂਦਾ ਹੈ ਇਸੇ ਲਈ ਉਹਨਾ ਦੀ ਮਰਜ਼ੀ ਨੂੰ ਹੀ ਗੁਰਮਤਿ ਆਖ ਕੇ ਪ੍ਰਚਾਰਿਆ ਜਾਂਦਾ ਹੈ ਉਹਨਾ ਦੀ ਮਰਜ਼ੀ ਨਾਲ ਹੀ ਭੇਖ ਧਾਰੀ ਸਾਧ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਮਨਮਤ ਦਾ ਪਰਚਾਰ ਕਰਦੇ ਹਨ ਗੁਰੁ ਕੀ ਸੰਗਤ ਦੀ ਪ੍ਰੀਭਾਸ਼ਾ ਬਦਲ ਦਿਤੀ ਗਈ ਹੈ “ਹਾਂ ਗੁਰਦੁਆਰੇ ਆਕੇ ਗੁਰਬਾਣੀ ਸਮਝ ਕੇ ਕੋਈ ਭੀ ਮਨੁਖ ਹੌਲੀ ਹੌਲੀ ਸਿਖੀ ਦੇ ਰਾਹ ਤੁਰ ਸਕਦਾ ਹੈ, ਪਰ ਕੇਵਲ ਗੁਰਦੁਆਰੇ ਆਕੇ ਬੈਠਣ ਨਾਲ ਗੁਰੁ ਤੋਂ ਵੱਡਾ ਨਹੀਂ ਬਣ ਜਾਂਦਾ।ਗੁਰੁ ਸਪਸ਼ਟ ਆਖ ਰਿਹਾ ਹੈ ਕੇ ਬਾਣੀ ਗੁਰੁ ਸਿਧਾਂਤ ਨਾਲੋਂ ਟੁਟਿਆ ਹੋਇਆ ਮਨੁਖ ਕੇਵਲ ਗੁਰਦੁਆਰੇ ਆਕੇ ਬੈਠਣ ਨਾਲ ਗੁਰੁ ਸੰਗਤ ਨਹੀਂ ਬਣ ਜਾਂਦਾ

ਦੂਜੈ ਭਾਇ ਦੁਸਟਾ ਕਾ ਵਾਸਾ ॥ਭਉਦੇ ਫਿਰਹਿ ਬਹੁ ਮੋਹ ਪਿਆਸਾ ॥
ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥11॥

ਸਤਿਗੁਰ ਬਾਝਹੁ ਸੰਗਤਿ ਨ ਹੋਈ ॥ਬਿਨੁ ਸਬਦੇ ਪਾਰੁ ਨ ਪਾਏ ਕੋਈ ॥
ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥12॥

ਪਰ ਸਿਖ ਦੇਹਧਾਰੀ ਪੰਥ ਦਾ ਗੁਲਾਮ ਬਣ ਚੁਕਾ ਹੈ
ਓਹਨਾ ਵੱਲੋਂ ਰਹਿਤ ਮਰੀਯਾਦਾ ਵਿਚ ਰਚੀ ਸਾਜਸ਼ ਸਫਲ ਹੋ ਰਹੀ ਹੈ।ਏਹਨਾ
ਦੇਹਧਾਰੀ ਗੁਰੂਆਂ ਨੇ ਸਿਖ ਨੂੰ ਬਾਣੀ ਗੁਰੁ ਨਾਲੋਂ ਤੋੜ ਕੇ ਸਿਵਿਆਂ ਦੇ ਰਾਹ ਪਾ
ਲਿਆ ਹੈ ਗੁਰੁ ਰਾਖਾ ਹੋਵੇ।
                              ਦਰਸ਼ਨ ਸਿੰਘ ਖਾਲਸਾ

No comments:

Post a Comment