Wednesday, 10 June 2015

ਸਿਖ ਰਹਿਤ ਮਰੀਯਾਦਾ ਸਮੇ ਦੇ ਵੀਰਾਂ ਦੀ ਵੱਡੀ ਘਾਲਣਾ ਹੈ ਪਰ ਇਸ ਵਿਚ ਬਹੁਤ
ਸਾਰੀਆਂ ਗੱਲਾਂ ਦੁਬਿਧਾ ਵਾਲੀ ਸੋਚ ਦੀਆਂ ਉਪਜ ਹਨ ਜਿਹਨਾ ਤੇ ਵੀਚਾਰ ਹੋਣੀ
ਜਰੂਰੀ ਹੈ।ਇਸ ਦੁਬਿਧਾ ਕਾਰਣ ਹੀ ਇਹ ਸਿਖ ਰਹਿਤ ਮਰੀਯਾਦਾ ਸ਼੍ਰੋਮਣੀ ਕਮੇਟੀ
ਸਮੇਤ ਸੰਪੂਰਣ ਸਿਖਾਂ ਅਤੇ ਸਿਖ ਅਦਾਰਿਆਂ ਵਿਚ ਲਾਗੂ ਨਹੀਂ ਹੋ ਸੱਕੀ । ਕਿਉਂ ਕੇ
ਸਿਖ ਲਈ ਜੀਵਨ ਜਾਚ [ਮਰੀਯਾਦਾ] ਗੁਰੁ ਬਖਸ਼ਦਾ ਹੈ ,ਦਸਮ ਪਾਤਸ਼ਾਹ ਜੀਦੇ
ਆਖਰੀ ਫੈਸਲੇ ਅਨਸਾਰ ਸਿਖ ਦਾ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ
ਗੁਰੁ ਸ਼ਬਦ ਹੈ ਇਸ ਲਈ ਸਿਖ ਨੂੰ ਜੀਵਨ ਜਾਚ [ਮਰੀਯਾਦਾ] ਗੁਰਬਾਣੀ ਨੇ ਬਖਸ਼ਣੀ
ਹੈ ਪਰ ਜਾਪਦਾ ਹੈ ਸਿਖ ਰਹਿਤ ਮਰੀਯਾਦਾ ਦੀ ਸੰਪਾਦਣਾ ਵੇਲੇ ਬਹੁਤੀ ਥਾਈਂ
ਗੁਰਬਾਣੀ ਦੀ ਅਗਵਾਈ ਨੂੰ ਅਖੋਂ ਪਰੋਖੇ ਕਰਕੇ ।
ਜਬ ਇਨਿ ਅਪੁਨੀ ਅਪਨੀ ਧਾਰੀ ॥ ਤਬ ਇਸ ਕਉ ਹੈ ਮੁਸਕਲੁ ਭਾਰੀ ॥
ਅਤੇ ਆਖਰ ਅਪਣੀ ਅਪਣੀ ਧਾਰੀ ਦੇ ਟਕਰਾਓ ਦੀ ਮੁਸ਼ਕਲ ਵਿਚੋ ਨਿਕਲਣ ਲਈ
ਸਮਝੌਤਾ ਵਾਦੀ ਦੁਬਿਧਾ ਪ੍ਰਵਾਣ ਕਰ ਲਈ ਗਈ ।ਇਸੇ ਦੇ ਨਤੀਜੇ ਵਜੋਂ ਸਿਖ ਦੇ
ਨਿਤ ਨੇਮ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮਿਲਾ ਕੇ ਬਚਿਤਰ
ਨਾਟਕ ਦੀਆਂ ਰਚਨਾਵਾਂ ਅਤੇ ਅਰਦਾਸ ਵਿਚ ਭਗਉਤੀ ਦੁਰਗਾ ਦੇਵੀ ਦੀ ਉਪਾਸ਼ਣਾ
ਸਿਖੀ ਦੇ ਗਲ ਪਾ ਦਿਤੀਆਂ ਗਈਆਂ। ਜੇਕਰ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ ॥ ਦੀ ਅਗਵਾਈ ਵਿਚ ਫੈਸਲੇ ਕੀਤੇ ਜਾਂਦੇ ਤਾਂ ਕਦੀ ਦੁਬਿਧਾ ਨਾ ਪੈਂਦੀ ਅਤੇ
ਕਿਸੇ ਨੂੰ ਅਪਣੀ ਅਪਣੀ ਵੱਖ ਵੱਖ ਰਹਿਤ ਮਰੀਯਾਦਾ ਬਨਾਣ ਦਾ ਮੌਕਾ ਨਾ ਮਿਲਦਾ।
ਅਜ ਨਤੀਜਾ ਸਾਹਮਣੇ ਹੈ ਕੇ ਸਿਖੀ ਗੁਰਬਾਣੀ ਦੀ ਅਗਵਾਈ ਨਾਲੋਂ ਟੁਟ ਕੇ।ਆਪਣੈ
ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਦੀ ਗੰਭੀਰ ਹਾਲਤ ਵਿਚ ਹੈ।ਕਿਉਂਕੇ
ਇਸ ਸੰਪਾਦਣਾ ਦੇ ਬਹੁਤ ਸਾਰੇ ਫੈਸਲੇ ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ ਗੁਰੁ ਸ਼ਬਦ
ਸਿਧਾਂਤ ਦੇ ਵਿਰੁਧ ਹਨ।ਬਲਕੇ ਬ੍ਰਾਹਮਨਇਜ਼ਮ ਦੀ ਸੋਚ ਅਨਸਾਰ “ ਸਿਖਾਂ ਕਨ
ਚੜਾਈਆਂ ਗੁਰ ਬਾਮਨ ਥੀਆ” ਦੀ ਸਾਜਸ਼ ਤੇ ਚਲਦਿਆਂ ਸਿਖੀ ਨੂੰ ਅਪਣਾ
ਗੁਲਾਮ ਰਖਣ ਲਈ ਗੁਰਬਾਣੀ ਦੇ ਅਨਰਥ ਕਰਕੇ ਪੰਜ ਸਿਘ ਸਹਿਬਾਨ, ਗੁਰੁ ਪੰਥ,
ਗੁਰੁ ਸੰਗਤ ,ਆਦ ਅਨੇਕਾਂ ਲਫਜ਼ਾਂ ਵਿਚ ਉਲਝਾ ਕੇ ਸ਼ਬਦ ਗੁਰੁ ਦੀ ਥਾਵੇਂ ਦੇਹ
ਧਾਰੀ ਗੁਰੁ ਦੀ ਸਥਾਪਣਾ ਕਰ ਲਈ ਗਈ ਹੈ।ਹਾਲਾਂ ਕੇ ਗੁਰੁ ਆਖ ਰਿਹਾ ਹੈ।
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥
Darshan Singh Khalsa

No comments:

Post a Comment