Thursday, 30 May 2013

ਪੰਥਕ ਜੱਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਾਈਕਾਟ ਦਾ ਐਲਾਨ

ਕਦੀ ਬ੍ਰਾਹਮਨਇਜ਼ਮ ਨੇ ਮਨੁਖਤਾ ਨੂੰ ਭਗਵਾਨ ਦੇ ਨਾਮ ਹੇਠ ਪੱਥਰ ਦੀ ਪੂਜਾ ਵਿਚ ਲਾ ਦਿਤਾ ਸੀ ਅੱਜ ਅੰਧ ਵਿਸ਼ਵਾਸ਼ੀ ਬ੍ਰਾਹਮਨ ਇਜ਼ਮ ਨੇ ਸਿਖ ਨੂੰ ਅਕਾਲ ਤਖਤ ਦੇ ਨਾਮ ਹੇਠ ਪੱਥਰ ਰੂਪ {ਜੱਥੇਦਾਰਾਂ} ਦੀ ਪੂਜਾ ਵਿਚ ਲਾ ਦਿਤਾ।ਇਕ ਗੱਲ ਕੌਮ ਨੂੰ ਬਹੁਤ ਪਹਿਲਾਂ ਸਮਝ ਲੈਣੀ ਚਾਹੀਦੀ ਸੀ ਕੇ ਸਿਆਸੀ ਤਖਤਾਂ ਦੇ ਸੇਵਾਦਾਰ ਕਦੀ ਅਕਾਲ ਤਖਤ ਦੇ ਸੇਵਾਦਾਰ ਨਹੀਂ ਬਣ ਸਕਦੇ ਪਰ ਭੋਲੇ ਭਾਲੇ ਅੰਧ ਵਿਸ਼ਵਾਸੀ ਜਾਂ ਸਿਆਸੀ ਏਜੰਟ ਲੋਕਾਂ ਨੇ ਐਸਾ ਜਾਲ ਵਿਛਾਇਆ ਕੇ ਸਿਖ ਅਕਾਲ ਤਖਤ ਤੇ ਕਾਬਜ਼ ਸਿਆਸੀ ਸੇਵਾਦਾਰਾਂ ਨੂੰ ਅਕਾਲ ਤਖਤ ਦਾ ਸੇਵਾਦਾਰ ਹੀ ਨਹੀਂ ਬਲਕੇ ਅਕਾਲ ਤਖਤ ਹੀ ਸਮਝ ਬੈਠੇ ਅਤੇ ਇਸ ਭੁਲੇਖੇ ਕਰਨ ਹਰ ਮੋੜ ਤੇ ਕੌਮੀ ਸਿਧਾਂਤ ਦੀ ਬਰਬਾਦੀ ਹੁਂਦੀ ਸਭ ਦੇਖਦੇ ਰਹੇ ਪਰ ਸੱਚ ਕਹਿਨ ਦੀ ਜੁਰਤ ਨਾ ਕੀਤੀ ਚਲੋ ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨਸਾਰ ਕੁਛ ਲੋਕਾਂ ਨੂੰ ਸੁਰਤ ਆਈ ਹੋ ਸਕਦਾ ਹੈ ਬਾਕੀ ਭੀ ਜਾਗ ਪੈਣ ਤੇ ਸਮਝ ਲੈਣ ਏਹਨਾ ਤਿਲਾਂ ਵਿਚ ਤਲ ਨਹੀਂ ਕਬੀਰ ਜੀਨੇ ਤਾਂ ਪਹਿਲਾਂ ਹੀ ਬਚਨ ਕਰ ਦਿਤਾ "ਗਾਡਰ ਲੇ ਕਾਮ ਧੇਨ ਕਰ ਪੂਜੀ" ਜਾਂ "ਬੈਲ ਕੋ ਨੇਤਰਾ ਪਾਏ ਦੁਹਾਵੇ" ਭਾਵ ਗਉ ਸਮਝ ਕੇ ਬੈਲ ਨੂੰ ਚੋਣ ਵਾਲੇ ਤੇ ਬੈਲ ਕੋਲੋਂ ਦੁਧ ਦੀ ਆਸ ਰਖਣ ਵਾਲੇ ਆਖਰ ਪਛਤਾਂਦੇ ਹੀ ਹਨ ਪਰ ਬਾਦਲ ਦੇ ਪੈਰਾਂ ਵਿਚ ਬੈਠਕੇ ਉਸਦੇ ਹੁਕਮ ਵਿਚ ਜੀਉਣ ਵਾਲੇ ਅਕਾਲ ਤਖਤ ਦੇ ਪਵਿਤਰ ਅਸਥਾਨ ਤੇ ਖਲੋਕੇ ਸੰਗਤ ਦੇ ਸਾਹਮਣੇ ਝੂਠ ਲਿਖਣ ਅਤੇ ਬੋਲਣ ਵਾਲੇ ਝੂਠੇਦਾਰਾਂ ਦੇ ਕੂੜ ਨਾਮਿਆਂ ਨੂੰ ਅਕਾਲ ਤਖਤ ਦਾ ਹੁਕਮ ਨਾਮਾ ਸਮਝਣ ਅਤੇ ਮੰਨਣ ਵਾਲੇ ਲੋਕ ਪਾਪ ਮਹਾਂ ਪਾਪ ਕਰ ਰਹੇ ਹਨ ਜੋ ਲੋਕ ਅਨਜਾਣੇ ਭੋਲੇ ਪਣ ਵਿਚ ਇਹ ਪਾਪ ਕਰ ਰਹੇ ਹਨ ਉਹ ਤਾਂ ਹੋ ਸਕਦਾ ਹੈ ਬਖਸ਼ੇ ਜਾਣ ,ਪਰ ਅਪਣੀਆਂ ਸਟੇਜਾਂ ਲੀਡਰੀਆਂ ਪਰਧਾਨਗੀਆਂ ਅਤੇ ਕੁਰਸੀਆਂ ਬਾਚਾਣ ਲਈ ਜੇਹੜੇ ਲੋਕ ਇਹ ਮਾਹ ਪਾਪ ਕਰ ਰਹੇ ਹਨ ਉਹ ਗੁਰੂ ਸਿਧਾਂਤ ਦੀ ਸੱਚ ਸ਼ਕਤੀ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਸੱਚੇ ਦਰਬਾਰ ਵਿਚ ਸੱਚੇ ਪਾਤਸ਼ਾਹ ਅੱਗੇ ਜ਼ਰੂਰ ਦੇਣ ਦਾਰ ਹੋਣ ਗੇ।
ਆਹਾ ਕੁਛ ਲੋਕ ਜਦੋਂ ਕਹਿਂਦੇ ਹਨ ਬਾਦਲ ਬਹੁਤ ਮਾੜਾ ਹੈ ਕੌਮ ਘਾਤਕ ਹੈ ਜ਼ਾਲਮ ਹੈ ਬੇ ਇਨਸਾਫ ਹੈ ਕਰੱਪਟ ਹੈ ਸਿਖੀ ਦੇ ਭਵਿਖ ਲਈ ਇਹ ਵੱਡਾ ਖਤਰਾ ਹੈ।
ਪਰ ਦੁਜੇ ਪਾਸੇ ਜ੍ਹੇੜੇ ਲੋਕ ਉਸੇ ਹੀ ਬਾਦਲ ਦੇ ਦਰਵਾਜ਼ੇ ਤੇ ਦੁਮ ਹਿਲਾਣ ਵਾਲੇ ਗਲ ਪਟਾ ਪਾਕੇ ਉਸੇ ਦੇ ਕਿਲੇ ਨਾਲ ਬੱ੍ਹਨੇ ਹੋਏ ਉਸਦੇ ਟੁਕਰ ਤੇ ਪਲਣ ਵਾਲੇ ਉਸ ਦੇ ਕਦਮਾਂ ਵਿਚ ਬੈਠੇ ਉਸੇ ਦਾ ਹੁਕਮ ਬਜਾ ਰਹੇ ਉਹਨਾ ਲੋਕਾਂ ਨੂੰ ਕੌਮ ਦਾ ਅਤੇ ਆਪਣਾ ਰਾਹਬਰ ਮੰਨਕੇ ਉਹਨਾ ਅੱਗੇ ਇਨਸਾਫ ਲਈ ਅਪੀਲਾਂ ਅਤੇ ਦਰਖਾਸਤਾਂ ਲੈ ਕੇ ਜਾਂਦੇ ਦੇਖਦਾ ਹਾਂ ਅਤੇ ਅਪਣੇ ਬਚਾ ਲਈ ਸਿਰ ਝੁਕਾ ਕੇ ਏਹਨਾ ਦੀ ਮੁਠੀ ਵਿਚ ਲਫਾਫੇ ਦੇਂਦਾ ਭੀ ਦੇਖਦਾ ਹਾਂ ਤਾਂ ਉਹਨਾ ਲੋਕਾਂ ਦੀ ਨਾਦਾਨੀ ਤੇ ਭੀ ਅਫਸੋਸ ਹੋਂਦਾ ਹੈ ਕੀ ਇਹ ਲੋਕ ਕੌਮ ਨੂੰ ਧੌਖਾ ਦੇ ਰਹੇ ਹਨ ਜਾਂ ਅਪਣੇ ਆਪ ਨਾਲ ਧੋਖਾ ਕਰ ਰਹੇ ਹਨ ।
ਅਕਸਰ ਘਰਦਾ ਮਾਲਕ ਤਾਂ ਅਪਣੀ ਰਾਖੀ ਲਈ ਕੂਕਰ ਅਪਣੇ ਦਰਵਾਜੇ ਤੇ ਰੱਖਦਾ ਹੈ ਅਤੇ ਉਸਨੂੰ ਟੁਕਰ ਭੀ ਪਾਉਂਦਾ ਹੈ ਪਰ ਕਈ ਵਾਰ ਚੋਰ ਭੀ ਅਪਣੇ ਬਚਾ ਲਈ ਕੂਕਰ ਵਾਸਤੇ ਟੁਕਰ ਨਾਲ ਲੈ ਜਾਂਦਾ ਹੈ ਇਸ ਲਈ ਖਿਆਲ ਕਰਿਓ ਮਾਲਕ ਦੇ ਹੁਕਮ ਵਿਚ ਖਲੋਤੇ ਕੂਕਰ ਨੂੰ ਟੁਕਰ ਪਾਉਣ ਵਾਲਾ ਭੀ ਜ਼ਰੂਰ ਚੋਰ ਹੀ ਸਮਝਿਆ ਜਾਂਣਾ ਚਾਹੀਦਾ ਹੈ।
ਇਸ ਲਈ ਮੈ ਪੁਛਣਾ ਚਾਹੁਂਦਾ ਹਾਂ ਕੇ ਜੇ ਬਾਦਲ ਬਹੁਤ ਮਾੜਾ ਹੈ ਤਾਂ ਉਸਦੇ ਹੁਕਮ ਨਾਲ ਦਰਵਾਜ਼ੇ ਤੇ ਬੰ੍ਹਨੇ ਹੋਏ ਲੋਕ ਕਿਵੇਂ ਕੌਮ ਦੇ ਰਾਹਬਰ ਹੋ ਗਏ? ਕੀ ਓਹਨਾ ਕੋਲੋਂ ਇਨਸਾਫ ਜਾਂ ਕੌਮ ਦੀ ਭਲਾਈ ਦੀ ਕੋਈ ਆਸ ਰੱਖਨਾ ਮੂਰਖਤਾ ਨਹੀਂ?।

ਦਰਸ਼ਨ ਸਿੰਘ ਖਾਲਸਾ

No comments:

Post a Comment