Thursday, 30 May 2013ਕਿਸ਼ਤੀ ਕੌਮ ਦੀ ਮਨਮੱਤ ਦੀਆਂ ਲਹਿਰਾਂ ਵਿਚ

ਸਲੋਕੁ ਮ; ੧ ॥

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥

ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥ ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
ਅੰਧਕਾਰ ਸੰਸਾਰ ਨੂੰ ਸਾਰੀ ਸੁੰਦਰਤਾ ਖੁਸ਼ੀਆਂ ਖੇੜੇ ਤੋਂ ਵਾਂਝਾ ਕਰ ਦੇਂਦਾ ਹੈ ਕੁਛ ਨਹੀਂ ਦਿਸਦਾ ਹਰ ਪਾਸੇ ਕੇਵਲ ਅੰਧੇਰਾ ਹੀ ਅੰਧੇਰਾ ਇਸੇ ਲਈ ਲੋਕ ਅੰਧੇਰੇ ਤੋਂ ਨਫਰਤ ਕਰਦੇ ਨੇ ਅੰਧੇਰੇ ਨੂੰ ਦੇਖਣਾ ਨਹੀਂ ਚਾਹੁਂਦੇ ਅੰਧੇਰਾ ਇਕ ਖੌਫ ਹੈ ਅੰਧੇਰਾ ਡਰ ਨੂੰ ਜਨਮ ਦੇਂਦਾ ਹੈ ਇਸੇ ਲਈ ਅੰਧੇਰੇ ਵਿਚ ਲੋਕ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਅਖਾਂ ਬੰਦ ਕਰਕੇ ਸੌਂ ਜਾਂਦੇ ਨੇ।

ਪਰ ਇਕ ਗੱਲ ਹੋਰ ਸਮਝਣ ਵਾਲੀ ਹੈ ਕੇ ਅੰਧੇਰੇ ਜਾਂ ਚਾਨਣ ਦਾ ਫਰਕ ਅਖਾਂ ਹੀ ਪਛਾਣਦੀਆਂ ਹਨ। ਕਈ ਵਾਰ ਅੰਧੇਰੇ ਵਿਚ ਹੋਰ ਕੁਛ ਨਹੀਂ ਦਿਸਦਾ ਪਰ ਜ੍ਹੇੜੀਆਂ ਚੀਜ਼ਾਂ ਵਿਚ ਚਮਕ ਚਾਨਣ ਹੋਵੇ ਉਹ ਅੰਧੇਰੇ ਵਿਚ ਭੀ ਦਿਸਦੀਆਂ ਹਨ ਜਿਵੇਂ ਰਾਤ ਦੇ ਅੰਧੇਰੇ ਵਿਚ ਅਕਾਸ਼ ਤੇ ਚਮਕਦੇ ਤਾਰੇ,ਬਾਗਾਂ ਵਿਚ ਉਡਦੇ ਜੁਗਨੂ {ਟਟੈਹਣੇ} ਭੀ ਦਿਸਦੇ ਅਤੇ ਬੜੇ ਸੋਹਣੇ ਲਗਦੇ ਹਨ ਪਰ ਇਕ ਖਿਆਲ ਕਰਿਓ ਇਹ ਅੰਧੇਰੇ ਵਿਚ ਚਮਕਦੇ ਚਾਨਣ ਭੀ ਅਖਾਂ ਵਾਲਿਆਂ ਨੂੰ ਹੀ ਦਿਸਦੇ ਹਨ ਪਰ ਜਿਹਨਾ ਦੀਆਂ ਅਪਣੀਆਂ ਅਖਾਂ ਅੰਧੇਰਾ ਹੋ ਚੁਕੀਆਂ ਹੋਣ ਅਖਾਂ ਵਿਚ ਰੌਸ਼ਣੀ ਨਾ ਹੋਵੇ ਉਹਨਾ ਨੂੰ ਚਮਕਦੀਆਂ ਚੀਜ਼ਾਂ ਦੀ ਪਛਾਣ ਭੀ ਨਹੀਂ ਹੋਂਦੀ ਬਲਕੇ ਉਹਨਾ ਨੂੰ ਦਿਨ ਦੇ ਚਾਨਣ ਅਤੇ ਚ੍ਹੜੇ ਸੂਰਜ ਦਾ ਭੀ ਪਤਾ ਨਹੀਂ ਲਗਦਾ ਉਹਨਾ ਲਈ ਰਾਤ ਭੀ ਰਾਤ ਅਤੇ ਦਿਨ ਭੀ ਰਾਤ ਵਾਂਗੂਂ ਬਰਾਬਰ ਹੀ ਹੋਂਦਾ ਹੈ ਉਹਨਾ ਲਈ ਰਾਤ ਤੇ ਦਿਨ ਇਕੋ ਜੇਹਾ ਹੋਂਦਾ ਹੈ ਇਸੇ ਤਰਾਂ ਜਿਵੇਂ ਗਿਆਨ ਦੀਆਂ ਅਖਾਂ ਤੋਂ ਵਿਹੂਣੇ ਲੋਕ ਅਗਿਆਣਤਾ ਦੇ ਅੰਧੇਰੇ ਵਿਚ ਆਖ ਦੇਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਚਿਤਰ ਨਾਟਕ ਦਾ ਸਿਧਾਂਤ ਇਕੋ ਜੇਹਾ ਹੈ।ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਬਚਿਤਰ ਨਾਟਕ ਨੂੰ ਭੀ ਗੁਰੂ ਵਾਂਗੂ ਪੂਜਿਆ ਜਾ ਸਕਦਾ ਹੈ। ਹੁਣ ਇਸ ਦਿਨ ਰਾਤ ਦੇ ਫਰਕ ਨੂੰ ਤਾਂ ਅਖਾਂ ਵਾਲੇ ਹੀ ਜਾਨਣ ਨਹੀਂ ਤਾਂ ਏਹਨਾ ਵਿਚਾਰਿਆ ਕੋਲੋਂ ਹੁਣ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਮੂਲ ਮੰਤਰ ਭੀ ਨਹੀਂ ਪਛਾਣਿਆਂ ਗਿਆ।ਏਹਨਾ ਨੇ ਬਿਨਾ ਮਾਤਾ ਪਿਤਾ ਤੋਂ ਇਕ ਬ੍ਰਾਹਮਨ ਤਪੱਸ਼ਵੀ ਦੀ ਆਸਣ ਝਾੜਨ ਵਿਚੋਂ ਜਨਮ ਲੈਣ ਵਾਲੇ ਦੁਸਟ ਦਮਨ ਦੇ ਨਾਮ ਹੇਠ ਪਿਛਲੇ ਜਨਮ ਦਾ ਅਖੌਤੀ ਤਪ ਸਥਾਨ ਹੇਮ ਕੁਂਟ ਤਾਂ ਪਛਾਣ ਲਿਆ ਪਰ ਗੁਰੂ ਦਸਮ ਪਾਤਸ਼ਾਹ ਜੀ ਨੇ ਅਪਣੇ ਇਸ ਜਾਮੇ ਵਿਚ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਉਸ ਨੂੰ ਨਹੀਂ ਪਛਾਣ ਸੱਕੇ।

ਇਕ ਹੋਰ ਪਰੇਸ਼ਾਨੀ ਲੋਕਾਂ ਦੀ ਬੜੀ ਪੁਰਾਨੀ ਕਹਾਵਤ ਹੈ ਕੇ ਅੰਧੇ ਦਾ ਜੱਫਾ ਬੜਾ ਮਜਬੂਤ ਹੋਂਦਾ ਹੈ ਜਾਣੇ ਅਨਜਾਣੇ ਜਿਸਨੂੰ ਫੜ ਲਏ ਉਸ ਨੂੰ ਛੱਡਦਾ ਨਹੀਂ ਹੁਣ ਏਹਨਾ ਗਿਆਨ ਦੀਆਂ ਅਖਾਂ ਤੋਂ ਵਾਂਝੇ ਕੁਛ ਲੋਕਾਂ ਨੇ ਜ੍ਹੇੜਾ ਬਚਿਤਰ ਨਾਟਕ {ਅਖੌਤੀ ਦਸਮ ਗ੍ਰੰਥ} ਨੂੰ ਜੱਫਾ ਮਾਰਕੇ ਫੜਿਆ ਹੋਇਆ ਹੈ ,ਏਹਨਾ ਨੂੰ ਜਿਤਨਾ ਮਰਜੀ ਸਮਝਾ ਕੇ ਪਿਆਰ ਨਾਲ ਅਵਾਜ਼ਾਂ ਦਿਓ ਕੇ ਭਲਿਓ ਇਹ ਗ੍ਰੰਥ ਅਤੇ ਇਸਦੀ ਵੀਚਾਰਧਾਰਾ ਤੁਹਾਡੀ ਨਹੀਂ ਇਸ ਬ੍ਰਾਹਮਨ ਇਜ਼ਮ ਦੇ ਪਲੰਦੇ ਨੂੰ ਛੱਡੋ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕੋ ਇਕ ਗੋਦੀ ਵਿਚ ਬੈਠੀਏ ਪਰ ਇਹ ਵੀਰ ਅੰਧੇ ਦੇ ਜੱਫੇ ਵਾਂਗੂਂ ਅਪਣਾ ਜੱਫਾ ਛੱਡਣ ਲਈ ਤਿਆਰ ਨਹੀਂ ।ਏਹਨਾ ਦੇ ਅਪਣੇ ਜੀਵਨ ਦਾ ਅਤੇ ਗੁਰੂ ਵਲੋਂ ਬਖਸ਼ੇ ਸਿਖੀ ਸਿਧਾਂਤ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਰਿਹਾ ਹੈ ਭਲਿਓ ਜਦੋਂ ਤੁਹਾਡੇ ਸਾਡੇ ਬੱਚੇ ਬਚਿਤਰ ਨਾਟਕ ਚ੍ਿਰਤਰੋਪਖਿਯਾਣ ਦੀਆਂ ਅਸ਼ਲੀਲ ਕਹਾਣੀਆਂ ਦੇ ਪਰਭਾਵ ਹੇਠ ਜੀਵਨ ਦਾ ਕੀਮਤੀ ਆਚਰਣ ਬਰਬਾਦ ਕਰ ਲੈਣ ਗੇ ਫਿਰ ਪਛਤਾਣ ਨਾਲ ਸਮਾ ਹੱਥ ਨਹੀਂ ਆਉਣਾ।ਕਿਸ਼ਤੀ ਹੋ ਤੁਫਾਂ ਮੇ ਤੋ ਕਾਮ ਆਤੀ ਹੈ ਤਦਬੀਰੇਂ।ਅਗਰ ਕਿਸ਼ਤੀ ਮੇ ਤੁਫਾਂ ਹੋ ਤੋ ਮਿਟ ਜਾਤੀ ਹੈ ਤਕਦੀਰੇਂ।
ਕੌਮੀ ਵਿਚਾਧਾਰਾ ਦੀ ਕਿਸ਼ਤੀ ਕਿਸੇ ਅਨਮੱਤ ਜਾਂ ਮਨਮਤ ਦੇ ਤੁਫਾਨ ਵਿਚ ਘਿਰ ਜਾਵੇ ਤਾਂ ਕਿਸੇ ਚੰਗੇ ਮਲਾਹ {ਆਗੂ} ਦੀ ਕੋਈ ਸਿਆਣਪ ਅਗਵਾਈ ਅਤੇ ਸਭ ਤੋਂ ਵੱਧ ਸ਼ਕਤੀ ਸ਼ਾਲੀ ਸਤਿਗੁਰੂ ਜੇ ਬਾਂਹ ਫੜ ਲਏ ਅਗਨਿ ਸਾਗਰ ਬੂਡਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ਅਨਸਾਰ ਗੁਰਮਤਿ ਦੀ ਤਦਬੀਰ ਨਾਲ ਇਸ ਤੁਫਾਨ ਵਿਚੋਂ ਕੱਢ ਲੈਂਦਾ ਹੈ ।

ਪਰ ਬਦਕਿਸਮਤੀ ਨਾਲ ਜੇ ਕੌਮੀ ਵਿਚਾਰਧਾਰਾ ਵਿਚ ਹੀ ਮਨਮਤ ਦਾ ਤੁਫਾਨ ਅਤੇ ਵਿਚਾਧਾਰਾ ਹੀ ਮਨਮਤ ਦਾ ਰੂਪ ਧਾਰਣ ਕਰ ਲਵੇ ਤਾਂ ਕਿਸ਼ਤੀ ਡੁਬਣ ਦੇ ਅਸਾਰ ਸਾਹਮਣੇ ਦਿਸਣ ਲਗ ਪੈਂਦੇ ਹਨ ਬੱਸ ਉਸ ਡੁਬਦੀ ਕਿਸ਼ਤੀ ਵਿਚੋਂ ਕੋਈ ਚੰਗਾ ਸਿਆਣਾ ਮਲਾਹ ਜਾਂ ਤਾਰੂਪਾਣ ਹੀ ਅਪਣਾ ਆਪ ਬਚਾ ਕੇ ਸੁਰਖਸ਼ਤ ਨਿਕਲ ਸਕਦਾ ਹੈ ਅਤੇ ਐਸੇ ਭਿਆਣਕ ਸਮੇ ਇਤਨੀ ਆਸ ਰਖਨੀ ਅਤੇ ਇਸ ਮਨਮਤ ਦੇ ਤਫਾਨ ਵਿਚੋ ਅਪਣਾ ਆਪ ,ਪ੍ਰਵਾਰ ਅਤੇ ਆਸਪਾਸ ਬਚਾ ਲੈਣਾ ਭੀ ਭਲਾ ਹੈ ।

ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ ।

ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ ।

ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ ਸੋਇ ਗਏ ਰੀਤੋ ਘਰ ਦੇਖੈ ਉਠਿ ਪਾ੍ਰਤ ਹੈ ।

ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ ॥
ਕਦੀ ਆਖਿਆ ਜਾਂਦਾ ਸੀ ਸਿਖੀ ਦੀ ਵਿਚਾਰਧਾਰਕ ਬੇੜੀ ਨੂੰ ਬ੍ਰਾਹਮਨ ਇਜ਼ਮ ਦੇ ਤੁਫਾਨ ਨੇ ਘੇਰਿਆ ਹੋਇਆ ਹੈ ਕੌਮ ਨੂੰ ਜਗਾਓ ਅਤੇ ਇਸ ਤੁਫਾਨ ਤੋਂ ਬਚਾਓ ।

ਪਰ ਅੱਜ ਦੇਖਣ ਵਿਚ ਆਰਿਹਾ ਹੈ ਕੇ ਬ੍ਰਾਹਮਨ ਇਜ਼ਮ ਦਾ ਉਹ ਤੁਫਾਨ ਸਿਖੀ ਦੀ ਵਿਚਾਰਧਾਰਕ ਬੇੜੀ ਵਿਚ ਇਤਨਾ ਪ੍ਰਵੇਸ਼ ਕਰ ਚੁਕਾ ਹੈ ਕੇ ਹੁਣ ਤਾਂ ਸਿਖੀ ਪ੍ਰਚਾਰ ਦਾ ਕੇਂਦਰ ਸਮਝੇ ਜਾਂਦੇ ਬਹੁਤਾਤ ਗੁਰਦੁਵਾਰੇ, ਪ੍ਰਚਾਰਕ , ਧਰਮਸਥਾਨ ,ਡੇਰੇ ,ਸਾਧ ਸੰਤ ਧਾਰਮਕ ਆਗੂ ਬ੍ਰਾਹਮਨਇਜ਼ਮ ਦਾ ਰੂਪ ਧਾਰਨ ਕਰ ਚੁਕੇ ਹਨ ,ਬਹੁਤਾਤ ਨੀਲੀਆਂ ,ਪੀਲੀਆਂ ਗੋਲ ਪੱਗਾਂ ਵਾਲੇ ਬ੍ਰਾਹਮਨ ਊਪਰੋਂ ਗਾਤਰਿਆਂ ਵਾਲੇ ਨੀਲੇ ਚਿਟੇ ਚੋਲਿਆਂ ਵਾਲੇ ਬ੍ਰਾਹਮਨ ਕੌਮ ਵਿਚ ਬ੍ਰਾਹਮਨ ਹੀ ਬ੍ਰਾਹਮਨ ਵਿਚਰ ਰਹੇ ਹਨ ਮਾਨੋ ਹਰ ਪਾਸੇ ਡੇਰਾ ਵਾਦ ,ਕਰਮ ਕਾਂਡੀ ਦੀਵਿਆ ਵਾਲੀਆ ਆਰਤੀਆਂ,ਜਗਰਾਤੇ ,ਗੁਰਮਤਿ ਵਿਰੁਧ ਤੀਰਥਾਂ ਤੇ ਭਟਕਦੇ ਫਿਰ ਰਹੇ ਹਨ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥੧੬॥ ਦੇ ਗੁਰੂ ਬਚਨਾ ਨੂੰ ਭੁਲਕੇ ,ਭਿਆਣਕ ਰੂਪ ਵਾਲੀ ਦੇਵੀ ਦੁਰਗਾ ਅਤੇ ,ਮੌਤ ਰੂਪ ਮਾਹਕਾਲ ਦੀਆਂ ਉਪਾਸ਼ਣਾ ਕਰਨ ਕਰਕੇ ਹੰਕਾਰ ਵਿਚ ਤਲਵਾਰਾਂ ਲਹਿਰਾ ਲਹਿਰਾ ਇਕ ਦੁਜੇ ਨੂੰ ਡਰਾਉਂਦੇ ਕੌਮ ਵਿਚ ਈਰਖਾਂ ਕ੍ਰੋਧ ਨਫਰਤ ਦਾ ਬੀਜ ਬੀਜ ਰਹੇ ਹਨ, ਕੁੰਭ ਅਤੇ ਜੋਤਾਂ ਦੇ ਨਾਮ ਹੇਠ ਪਾਣੀ ਅਤੇ ਅੱਗ ਦੇ ਪੂਜਾਰੀ ,ਜਿਵੇਂ ਭਗਵਾਨ ਦੇ ਨਾਮ ਹੇਠ ਬ੍ਰਾਹਮਨ ਪੱਥਰ ਦੇ ਬੁਤਾਂ ਨੂੰ ਭਗਵਾਨ ਮੰਨ ਕੇ ਪੁਜਾ ਕਰ ਰਿਹਾ ਸੀ ਅੱਜ ਸਿਖ ਅਖਵਾਣ ਵਾਲਾ ਭੀ ਅਕਾਲ ਪੁਰਖ ਦੇ ਸਿਧਾਂਤ ਰੂਪ ਆਕਾਲ ਤਖਤ ਨੂੰ ਛੱਡ ਕੇ ਆਕਾਲ ਦੇ ਨਾਮ ਹੇਠ ਕਾਲ ਕੋਠੜੀਆਂ ਵਿਚ ਬੈਠੇ ਪਥਰਾ ਚੁਕੀਆਂ ਆਤਮਾ ਵਾਲੇ ਲੋਕਾਂ ਦਾ ਪੂਜਾਰੀ ਬਣ ਚੁਕਾ ਹੈ ,ਹੁਣ ਤਾਂ ਹਜੂਰ ਸਾਹਿਬ ਵਿਖੇ ਸ਼ਰਾਬੀ ਮਾਹਕਾਲ ਦਾ ਗੁਰਦੁਵਾਰਾ ਭੀ ਬਣਾ ਦਿਤਾ ਗਿਆ ਹੈ {ਗੁਰਦੁਵਾਰਾ ਮਾਹਕਾਲ ਸਾਹਿਬ}ਤਾਂਕੇ ਸਧਾਰਨ ਸਿਖ ਨੂੰ ਮਾਹ ਕਾਲ ਦੇ ਗੁਰਦਵਾਰੇ ਦੀ ਯਾਤਰਾ ਜਰੂਰੀ ਹੋ ਜਾਵੇ ਆਹ ਕੈਸਾ ਤੁਫਾਨ ਹਰ ਪਾਸੇ ਬ੍ਰਾਹਮਨਇਜ਼ਮ ਹੀ ਬ੍ਰਾਹਮਨਇਜ਼ਮ। ਓ ਤਾਰੂ ਪਾਣ ਲੋਕੋ ਬਚਾਓ ਬਚਾਓ ਅਪਣੇ ਆਪ ਨੂੰ ਅਪਣੇ ਪ੍ਰਵਾਰਾਂ ਨੂੰ ਅਪਣੇ ਆਸਪਾਸ ਨੂੰ ,ਬਚਾਓ ਸਿਖੀ ਵਿਚਾਰਧਾਰਾ ਸਿਖੀ ਸਿਧਾਂਤ ਨੂੰ ਇਸ ਕਾਲਕਾ ਪੰਥ ਦੇ ਪ੍ਰਭਾਵ ਤੋਂ ਅਰਦਾਸ ਹੈ ਗੁਰੂ ਤੁਹਾਡੀ ਬਾਂਹ ਫੜੇ ।
ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥

ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥
ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਸੇਵਕ -ਦਰਸ਼ਨ ਸਿੰਘ ਖਾਲਸਾ

No comments:

Post a Comment