Thursday, 30 May 2013

ਖੂਨੀ ਦਰਿੰਦੇ ਸੱਜਨ ਕੁਮਾਰ ਨੂੰ ਕੀਤਾ ਬਰੀ

ਮ: ੧ ॥ ਜੇ ਦੇਹੈ ਦੁਖੁ ਲਾਈਐ, ਪਾਪ ਗਰਹ ਦੁਇ ਰਾਹੁ ॥
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ ॥

ਕਾਂਗਰਸ ਅਤੇ ਬੀ ਜੇ ਪੀ ਮਾਨੋ ਚੱਕੀ ਦੇ ਦੋ ਪੁੜ ਹਨ ਇਕ ਥੱਲੇ ਵਾਲਾ ਇਕ aੌਪਰ ਵਾਲਾ ਕਿਤੇ ਥੱਲੇ ਵਾਲਾ ਪੁੜ ਚੱਲਦਾ ਹੈ ਕਿਤੇ ਊਪਰ ਵਾਲਾ ਪੁੜ ਚੱਲਦਾ ਹੈ, ਵਿਚ ਪਿਸ ਰਹੇ ਨੇ ਵਿਚਾਰੇ ਦਾਣੇ।
ਦਾਣੇ ਕੋਈ ਅਪਣੀ ਮਰਜ਼ੀ ਜਾਂ ਖੁਸ਼ੀ ਨਾਲ ਥੋੜਾ ਪਿਸਨ ਲਈ ਏਹਨਾ ਪੁੜਾਂ ਵਿਚ ਆਏ ਨੇ,
ਦਹਾਕਿਆਂ ਤੋਂ ਦਾਣਿਆਂ ਦੇ ਵਾਰਸ ਬਣ ਬੈਠੇ ਲੋਕ ਅਪਣੀਆਂ ਰੋਟੀਆਂ ਸੇਕਣ ਲਈ ਅਪਣਾ ਪੇਟ ਭਰਨ ਲਈ ਚੱਕੀ ਨਾਲ ਜੁੜ ਬੈਠ ਕੇ ਲਗਾਤਾਰ ਮੁਠੀ ਮੁਠੀ ਦਾਣੇ ਇਸ ਚੱਕੀ ਵਿਚ ਪਾਉਂਦੇ ਆ ਰਹੇ ਹਨ ਅਤੇ ਸਿਖ ਕੌਮ ਇਸ ਦੋਇ ਪੁੜ ਚੱਕੀ ਦਾ ਗਾਲਾ ਬਣ ਕੇ ਰਹੇ ਗਈ ਹੈ। ਇਕ ਖਿਆਲ ਕਰਿਓ ਚੱਕੀ ਜਦੋਂ ਚੱਲਦੀ ਹੈ , ਦਾਣੇ ਜਦੋਂ ਪਿਸਦੇ ਹਨ ਤਾਂ ਇਕ ਦਰਦਨਾਕ ਅਵਾਜ਼ ਪੈਦਾ ਹੋਂਦੀ ਹੈ ਬੱਸ ਚੱਕੀ ਵਿਚ ਪਿਸ ਰਹੇ ਦਾਣਿਆਂ ਦੀ ਇਹ ਆਵਾਜ਼ ਹੀ ਤਾਂ ਉਹਨਾ ਦਾ ਹਉਕਾ ਜਾਂ ਹੱਕ ਰਹੇ ਗਿਆ ਹੈ ਬਾਕੀ ਹੋਰ ਹੁਣ ਏਹਨਾ ਦੇ ਪੱਲੇ ਹੈ ਕੀ ?। ਪਿਸ ਰਹੇ ਦਾਣਿਆਂ ਦੀ ਥੋਹੜੇ ਸਮੇ ਦੀ ਇਹ ਅਵਾਜ਼ ਭੀ ਲੋਕ ਅਨਸੁਣੀ ਕਰ ਦੇਂਦੇ ਹਨ।
ਆਹ -ਪੀਸਣ ਵਾਲਿਆਂ ਨਾਲ ਚੱਕੀ ਦੇ ਪੁੜਾਂ ਦਾ ਕੈਸਾ ਡੁੰਘਾ ਰਿਸ਼ਤਾ ਹੈ ਉਹ ਦਾਣੇ ਪੀਸਣ ਤੋਂ ਬਾਹਦ ਪੁੜਾਂ ਨੂੰ ਝਾੜ ਪੂੰਜ ਕੇ ਸਾਫ ਸੁਥਰਾ ਕਰ ਕਲੀਨ ਚਿਟ ਦੇ ਦੇਂਦੇ ਹਨ, ਦੇਖੋ ਦਾਣਿਆਂ ਦੇ ਖੁਨ ਨਾਲ ਲਿਬੜੇ ਇਸ ਪੁੜ ਨੂੰ ਸਾਫ ਸੁਥਰਾ ਕਰਕੇ ਕਲੀਨ ਚਿਟ ਦੇਂਦਿਆਂ ੨੯ ਸਾਲ ਲੱਗ ਗਏ। ਕਿਉਂਕੇ ਮੁੜ ਭੀ ਤਾਂ ਏਹਨਾ ਪੁੜਾਂ ਨਾਲ ਦਾਣੇ ਪੀਸਣੇ ਹਨ।ਬੱਸ ਇਹ ਪੁੜ ਹੀ ਤਾਂ ਏਹਨਾ ਵੇਚਾਰੇ ਦਾਣਿਆਂ ਦੀ ਕਿਸਮਤ ਵਿਚ ਲਿਖੇ ਹਨ ਜਦੋਂ ਤੱਕ ਏਹ ਬਚਣ ਲਈ {ਗੁਰੂ ਗ੍ਰੰਥ ਸਾਹਿਬ ਰੂਪ} ਕਿਲੀ ਨਾਲ ਨਹੀਂ ਜੁੜ ਜਾਂਦੇ।
ਮੇਰੇ ਮਨ ਵਿਚ ਕੁਛ ਸਵਾਲ ਉਠਦੇ ਹਨ, ਕੀ ਇਹ ਪੁੜ ਚੱਲਦੇ ਰਹਿਣ ਗੇ ? ਦਾਣੇ ਪਿਸਦੇ ਰਹਿਣ ਗੇ ? ਗਾਲੇ ਦੇ ਵਾਰਸ ਗਾਲਾ ਪਾਉਂਦੇ ਰਹਿਣ ਗੇ ? ਰੋਟੀਆਂ ਸੇਕਦੇ ਰਹਿਣ ਗੇ? ਕੀ ਇਹ ਜ਼ਾਲਮ ਲੋਕ ਕਦੀ ਰੱਜਣ ਗੇ ਨਹੀਂ ? ਨਹੀਂ ? ਨਹੀਂ ?। ਜਵਾਬ ਮੰਗਦਾ ਹਾਂ ।
ਵਹੀ ਮੁਲਜ਼ਿਮ, ਵਹੀ ਮੁਨਸਿਫ ਠਹਿਰੇ, ਫਰੀਆਦ ਕਰੂੰ ਮੈ ਕਿਸਕੇ ਆਗੇ।
ਦਰਸ਼ਨ ਸਿੰਘ ਖਾਲਸਾ
ਪੰਥਕ ਜੱਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਾਈਕਾਟ ਦਾ ਐਲਾਨ

ਕਦੀ ਬ੍ਰਾਹਮਨਇਜ਼ਮ ਨੇ ਮਨੁਖਤਾ ਨੂੰ ਭਗਵਾਨ ਦੇ ਨਾਮ ਹੇਠ ਪੱਥਰ ਦੀ ਪੂਜਾ ਵਿਚ ਲਾ ਦਿਤਾ ਸੀ ਅੱਜ ਅੰਧ ਵਿਸ਼ਵਾਸ਼ੀ ਬ੍ਰਾਹਮਨ ਇਜ਼ਮ ਨੇ ਸਿਖ ਨੂੰ ਅਕਾਲ ਤਖਤ ਦੇ ਨਾਮ ਹੇਠ ਪੱਥਰ ਰੂਪ {ਜੱਥੇਦਾਰਾਂ} ਦੀ ਪੂਜਾ ਵਿਚ ਲਾ ਦਿਤਾ।ਇਕ ਗੱਲ ਕੌਮ ਨੂੰ ਬਹੁਤ ਪਹਿਲਾਂ ਸਮਝ ਲੈਣੀ ਚਾਹੀਦੀ ਸੀ ਕੇ ਸਿਆਸੀ ਤਖਤਾਂ ਦੇ ਸੇਵਾਦਾਰ ਕਦੀ ਅਕਾਲ ਤਖਤ ਦੇ ਸੇਵਾਦਾਰ ਨਹੀਂ ਬਣ ਸਕਦੇ ਪਰ ਭੋਲੇ ਭਾਲੇ ਅੰਧ ਵਿਸ਼ਵਾਸੀ ਜਾਂ ਸਿਆਸੀ ਏਜੰਟ ਲੋਕਾਂ ਨੇ ਐਸਾ ਜਾਲ ਵਿਛਾਇਆ ਕੇ ਸਿਖ ਅਕਾਲ ਤਖਤ ਤੇ ਕਾਬਜ਼ ਸਿਆਸੀ ਸੇਵਾਦਾਰਾਂ ਨੂੰ ਅਕਾਲ ਤਖਤ ਦਾ ਸੇਵਾਦਾਰ ਹੀ ਨਹੀਂ ਬਲਕੇ ਅਕਾਲ ਤਖਤ ਹੀ ਸਮਝ ਬੈਠੇ ਅਤੇ ਇਸ ਭੁਲੇਖੇ ਕਰਨ ਹਰ ਮੋੜ ਤੇ ਕੌਮੀ ਸਿਧਾਂਤ ਦੀ ਬਰਬਾਦੀ ਹੁਂਦੀ ਸਭ ਦੇਖਦੇ ਰਹੇ ਪਰ ਸੱਚ ਕਹਿਨ ਦੀ ਜੁਰਤ ਨਾ ਕੀਤੀ ਚਲੋ ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨਸਾਰ ਕੁਛ ਲੋਕਾਂ ਨੂੰ ਸੁਰਤ ਆਈ ਹੋ ਸਕਦਾ ਹੈ ਬਾਕੀ ਭੀ ਜਾਗ ਪੈਣ ਤੇ ਸਮਝ ਲੈਣ ਏਹਨਾ ਤਿਲਾਂ ਵਿਚ ਤਲ ਨਹੀਂ ਕਬੀਰ ਜੀਨੇ ਤਾਂ ਪਹਿਲਾਂ ਹੀ ਬਚਨ ਕਰ ਦਿਤਾ "ਗਾਡਰ ਲੇ ਕਾਮ ਧੇਨ ਕਰ ਪੂਜੀ" ਜਾਂ "ਬੈਲ ਕੋ ਨੇਤਰਾ ਪਾਏ ਦੁਹਾਵੇ" ਭਾਵ ਗਉ ਸਮਝ ਕੇ ਬੈਲ ਨੂੰ ਚੋਣ ਵਾਲੇ ਤੇ ਬੈਲ ਕੋਲੋਂ ਦੁਧ ਦੀ ਆਸ ਰਖਣ ਵਾਲੇ ਆਖਰ ਪਛਤਾਂਦੇ ਹੀ ਹਨ ਪਰ ਬਾਦਲ ਦੇ ਪੈਰਾਂ ਵਿਚ ਬੈਠਕੇ ਉਸਦੇ ਹੁਕਮ ਵਿਚ ਜੀਉਣ ਵਾਲੇ ਅਕਾਲ ਤਖਤ ਦੇ ਪਵਿਤਰ ਅਸਥਾਨ ਤੇ ਖਲੋਕੇ ਸੰਗਤ ਦੇ ਸਾਹਮਣੇ ਝੂਠ ਲਿਖਣ ਅਤੇ ਬੋਲਣ ਵਾਲੇ ਝੂਠੇਦਾਰਾਂ ਦੇ ਕੂੜ ਨਾਮਿਆਂ ਨੂੰ ਅਕਾਲ ਤਖਤ ਦਾ ਹੁਕਮ ਨਾਮਾ ਸਮਝਣ ਅਤੇ ਮੰਨਣ ਵਾਲੇ ਲੋਕ ਪਾਪ ਮਹਾਂ ਪਾਪ ਕਰ ਰਹੇ ਹਨ ਜੋ ਲੋਕ ਅਨਜਾਣੇ ਭੋਲੇ ਪਣ ਵਿਚ ਇਹ ਪਾਪ ਕਰ ਰਹੇ ਹਨ ਉਹ ਤਾਂ ਹੋ ਸਕਦਾ ਹੈ ਬਖਸ਼ੇ ਜਾਣ ,ਪਰ ਅਪਣੀਆਂ ਸਟੇਜਾਂ ਲੀਡਰੀਆਂ ਪਰਧਾਨਗੀਆਂ ਅਤੇ ਕੁਰਸੀਆਂ ਬਾਚਾਣ ਲਈ ਜੇਹੜੇ ਲੋਕ ਇਹ ਮਾਹ ਪਾਪ ਕਰ ਰਹੇ ਹਨ ਉਹ ਗੁਰੂ ਸਿਧਾਂਤ ਦੀ ਸੱਚ ਸ਼ਕਤੀ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਸੱਚੇ ਦਰਬਾਰ ਵਿਚ ਸੱਚੇ ਪਾਤਸ਼ਾਹ ਅੱਗੇ ਜ਼ਰੂਰ ਦੇਣ ਦਾਰ ਹੋਣ ਗੇ।
ਆਹਾ ਕੁਛ ਲੋਕ ਜਦੋਂ ਕਹਿਂਦੇ ਹਨ ਬਾਦਲ ਬਹੁਤ ਮਾੜਾ ਹੈ ਕੌਮ ਘਾਤਕ ਹੈ ਜ਼ਾਲਮ ਹੈ ਬੇ ਇਨਸਾਫ ਹੈ ਕਰੱਪਟ ਹੈ ਸਿਖੀ ਦੇ ਭਵਿਖ ਲਈ ਇਹ ਵੱਡਾ ਖਤਰਾ ਹੈ।
ਪਰ ਦੁਜੇ ਪਾਸੇ ਜ੍ਹੇੜੇ ਲੋਕ ਉਸੇ ਹੀ ਬਾਦਲ ਦੇ ਦਰਵਾਜ਼ੇ ਤੇ ਦੁਮ ਹਿਲਾਣ ਵਾਲੇ ਗਲ ਪਟਾ ਪਾਕੇ ਉਸੇ ਦੇ ਕਿਲੇ ਨਾਲ ਬੱ੍ਹਨੇ ਹੋਏ ਉਸਦੇ ਟੁਕਰ ਤੇ ਪਲਣ ਵਾਲੇ ਉਸ ਦੇ ਕਦਮਾਂ ਵਿਚ ਬੈਠੇ ਉਸੇ ਦਾ ਹੁਕਮ ਬਜਾ ਰਹੇ ਉਹਨਾ ਲੋਕਾਂ ਨੂੰ ਕੌਮ ਦਾ ਅਤੇ ਆਪਣਾ ਰਾਹਬਰ ਮੰਨਕੇ ਉਹਨਾ ਅੱਗੇ ਇਨਸਾਫ ਲਈ ਅਪੀਲਾਂ ਅਤੇ ਦਰਖਾਸਤਾਂ ਲੈ ਕੇ ਜਾਂਦੇ ਦੇਖਦਾ ਹਾਂ ਅਤੇ ਅਪਣੇ ਬਚਾ ਲਈ ਸਿਰ ਝੁਕਾ ਕੇ ਏਹਨਾ ਦੀ ਮੁਠੀ ਵਿਚ ਲਫਾਫੇ ਦੇਂਦਾ ਭੀ ਦੇਖਦਾ ਹਾਂ ਤਾਂ ਉਹਨਾ ਲੋਕਾਂ ਦੀ ਨਾਦਾਨੀ ਤੇ ਭੀ ਅਫਸੋਸ ਹੋਂਦਾ ਹੈ ਕੀ ਇਹ ਲੋਕ ਕੌਮ ਨੂੰ ਧੌਖਾ ਦੇ ਰਹੇ ਹਨ ਜਾਂ ਅਪਣੇ ਆਪ ਨਾਲ ਧੋਖਾ ਕਰ ਰਹੇ ਹਨ ।
ਅਕਸਰ ਘਰਦਾ ਮਾਲਕ ਤਾਂ ਅਪਣੀ ਰਾਖੀ ਲਈ ਕੂਕਰ ਅਪਣੇ ਦਰਵਾਜੇ ਤੇ ਰੱਖਦਾ ਹੈ ਅਤੇ ਉਸਨੂੰ ਟੁਕਰ ਭੀ ਪਾਉਂਦਾ ਹੈ ਪਰ ਕਈ ਵਾਰ ਚੋਰ ਭੀ ਅਪਣੇ ਬਚਾ ਲਈ ਕੂਕਰ ਵਾਸਤੇ ਟੁਕਰ ਨਾਲ ਲੈ ਜਾਂਦਾ ਹੈ ਇਸ ਲਈ ਖਿਆਲ ਕਰਿਓ ਮਾਲਕ ਦੇ ਹੁਕਮ ਵਿਚ ਖਲੋਤੇ ਕੂਕਰ ਨੂੰ ਟੁਕਰ ਪਾਉਣ ਵਾਲਾ ਭੀ ਜ਼ਰੂਰ ਚੋਰ ਹੀ ਸਮਝਿਆ ਜਾਂਣਾ ਚਾਹੀਦਾ ਹੈ।
ਇਸ ਲਈ ਮੈ ਪੁਛਣਾ ਚਾਹੁਂਦਾ ਹਾਂ ਕੇ ਜੇ ਬਾਦਲ ਬਹੁਤ ਮਾੜਾ ਹੈ ਤਾਂ ਉਸਦੇ ਹੁਕਮ ਨਾਲ ਦਰਵਾਜ਼ੇ ਤੇ ਬੰ੍ਹਨੇ ਹੋਏ ਲੋਕ ਕਿਵੇਂ ਕੌਮ ਦੇ ਰਾਹਬਰ ਹੋ ਗਏ? ਕੀ ਓਹਨਾ ਕੋਲੋਂ ਇਨਸਾਫ ਜਾਂ ਕੌਮ ਦੀ ਭਲਾਈ ਦੀ ਕੋਈ ਆਸ ਰੱਖਨਾ ਮੂਰਖਤਾ ਨਹੀਂ?।

ਦਰਸ਼ਨ ਸਿੰਘ ਖਾਲਸਾ


ਕਿਸ਼ਤੀ ਕੌਮ ਦੀ ਮਨਮੱਤ ਦੀਆਂ ਲਹਿਰਾਂ ਵਿਚ

ਸਲੋਕੁ ਮ; ੧ ॥

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥

ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥

ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥ ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
ਅੰਧਕਾਰ ਸੰਸਾਰ ਨੂੰ ਸਾਰੀ ਸੁੰਦਰਤਾ ਖੁਸ਼ੀਆਂ ਖੇੜੇ ਤੋਂ ਵਾਂਝਾ ਕਰ ਦੇਂਦਾ ਹੈ ਕੁਛ ਨਹੀਂ ਦਿਸਦਾ ਹਰ ਪਾਸੇ ਕੇਵਲ ਅੰਧੇਰਾ ਹੀ ਅੰਧੇਰਾ ਇਸੇ ਲਈ ਲੋਕ ਅੰਧੇਰੇ ਤੋਂ ਨਫਰਤ ਕਰਦੇ ਨੇ ਅੰਧੇਰੇ ਨੂੰ ਦੇਖਣਾ ਨਹੀਂ ਚਾਹੁਂਦੇ ਅੰਧੇਰਾ ਇਕ ਖੌਫ ਹੈ ਅੰਧੇਰਾ ਡਰ ਨੂੰ ਜਨਮ ਦੇਂਦਾ ਹੈ ਇਸੇ ਲਈ ਅੰਧੇਰੇ ਵਿਚ ਲੋਕ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਅਖਾਂ ਬੰਦ ਕਰਕੇ ਸੌਂ ਜਾਂਦੇ ਨੇ।

ਪਰ ਇਕ ਗੱਲ ਹੋਰ ਸਮਝਣ ਵਾਲੀ ਹੈ ਕੇ ਅੰਧੇਰੇ ਜਾਂ ਚਾਨਣ ਦਾ ਫਰਕ ਅਖਾਂ ਹੀ ਪਛਾਣਦੀਆਂ ਹਨ। ਕਈ ਵਾਰ ਅੰਧੇਰੇ ਵਿਚ ਹੋਰ ਕੁਛ ਨਹੀਂ ਦਿਸਦਾ ਪਰ ਜ੍ਹੇੜੀਆਂ ਚੀਜ਼ਾਂ ਵਿਚ ਚਮਕ ਚਾਨਣ ਹੋਵੇ ਉਹ ਅੰਧੇਰੇ ਵਿਚ ਭੀ ਦਿਸਦੀਆਂ ਹਨ ਜਿਵੇਂ ਰਾਤ ਦੇ ਅੰਧੇਰੇ ਵਿਚ ਅਕਾਸ਼ ਤੇ ਚਮਕਦੇ ਤਾਰੇ,ਬਾਗਾਂ ਵਿਚ ਉਡਦੇ ਜੁਗਨੂ {ਟਟੈਹਣੇ} ਭੀ ਦਿਸਦੇ ਅਤੇ ਬੜੇ ਸੋਹਣੇ ਲਗਦੇ ਹਨ ਪਰ ਇਕ ਖਿਆਲ ਕਰਿਓ ਇਹ ਅੰਧੇਰੇ ਵਿਚ ਚਮਕਦੇ ਚਾਨਣ ਭੀ ਅਖਾਂ ਵਾਲਿਆਂ ਨੂੰ ਹੀ ਦਿਸਦੇ ਹਨ ਪਰ ਜਿਹਨਾ ਦੀਆਂ ਅਪਣੀਆਂ ਅਖਾਂ ਅੰਧੇਰਾ ਹੋ ਚੁਕੀਆਂ ਹੋਣ ਅਖਾਂ ਵਿਚ ਰੌਸ਼ਣੀ ਨਾ ਹੋਵੇ ਉਹਨਾ ਨੂੰ ਚਮਕਦੀਆਂ ਚੀਜ਼ਾਂ ਦੀ ਪਛਾਣ ਭੀ ਨਹੀਂ ਹੋਂਦੀ ਬਲਕੇ ਉਹਨਾ ਨੂੰ ਦਿਨ ਦੇ ਚਾਨਣ ਅਤੇ ਚ੍ਹੜੇ ਸੂਰਜ ਦਾ ਭੀ ਪਤਾ ਨਹੀਂ ਲਗਦਾ ਉਹਨਾ ਲਈ ਰਾਤ ਭੀ ਰਾਤ ਅਤੇ ਦਿਨ ਭੀ ਰਾਤ ਵਾਂਗੂਂ ਬਰਾਬਰ ਹੀ ਹੋਂਦਾ ਹੈ ਉਹਨਾ ਲਈ ਰਾਤ ਤੇ ਦਿਨ ਇਕੋ ਜੇਹਾ ਹੋਂਦਾ ਹੈ ਇਸੇ ਤਰਾਂ ਜਿਵੇਂ ਗਿਆਨ ਦੀਆਂ ਅਖਾਂ ਤੋਂ ਵਿਹੂਣੇ ਲੋਕ ਅਗਿਆਣਤਾ ਦੇ ਅੰਧੇਰੇ ਵਿਚ ਆਖ ਦੇਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਚਿਤਰ ਨਾਟਕ ਦਾ ਸਿਧਾਂਤ ਇਕੋ ਜੇਹਾ ਹੈ।ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਬਚਿਤਰ ਨਾਟਕ ਨੂੰ ਭੀ ਗੁਰੂ ਵਾਂਗੂ ਪੂਜਿਆ ਜਾ ਸਕਦਾ ਹੈ। ਹੁਣ ਇਸ ਦਿਨ ਰਾਤ ਦੇ ਫਰਕ ਨੂੰ ਤਾਂ ਅਖਾਂ ਵਾਲੇ ਹੀ ਜਾਨਣ ਨਹੀਂ ਤਾਂ ਏਹਨਾ ਵਿਚਾਰਿਆ ਕੋਲੋਂ ਹੁਣ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰੰਭ ਮੂਲ ਮੰਤਰ ਭੀ ਨਹੀਂ ਪਛਾਣਿਆਂ ਗਿਆ।ਏਹਨਾ ਨੇ ਬਿਨਾ ਮਾਤਾ ਪਿਤਾ ਤੋਂ ਇਕ ਬ੍ਰਾਹਮਨ ਤਪੱਸ਼ਵੀ ਦੀ ਆਸਣ ਝਾੜਨ ਵਿਚੋਂ ਜਨਮ ਲੈਣ ਵਾਲੇ ਦੁਸਟ ਦਮਨ ਦੇ ਨਾਮ ਹੇਠ ਪਿਛਲੇ ਜਨਮ ਦਾ ਅਖੌਤੀ ਤਪ ਸਥਾਨ ਹੇਮ ਕੁਂਟ ਤਾਂ ਪਛਾਣ ਲਿਆ ਪਰ ਗੁਰੂ ਦਸਮ ਪਾਤਸ਼ਾਹ ਜੀ ਨੇ ਅਪਣੇ ਇਸ ਜਾਮੇ ਵਿਚ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਉਸ ਨੂੰ ਨਹੀਂ ਪਛਾਣ ਸੱਕੇ।

ਇਕ ਹੋਰ ਪਰੇਸ਼ਾਨੀ ਲੋਕਾਂ ਦੀ ਬੜੀ ਪੁਰਾਨੀ ਕਹਾਵਤ ਹੈ ਕੇ ਅੰਧੇ ਦਾ ਜੱਫਾ ਬੜਾ ਮਜਬੂਤ ਹੋਂਦਾ ਹੈ ਜਾਣੇ ਅਨਜਾਣੇ ਜਿਸਨੂੰ ਫੜ ਲਏ ਉਸ ਨੂੰ ਛੱਡਦਾ ਨਹੀਂ ਹੁਣ ਏਹਨਾ ਗਿਆਨ ਦੀਆਂ ਅਖਾਂ ਤੋਂ ਵਾਂਝੇ ਕੁਛ ਲੋਕਾਂ ਨੇ ਜ੍ਹੇੜਾ ਬਚਿਤਰ ਨਾਟਕ {ਅਖੌਤੀ ਦਸਮ ਗ੍ਰੰਥ} ਨੂੰ ਜੱਫਾ ਮਾਰਕੇ ਫੜਿਆ ਹੋਇਆ ਹੈ ,ਏਹਨਾ ਨੂੰ ਜਿਤਨਾ ਮਰਜੀ ਸਮਝਾ ਕੇ ਪਿਆਰ ਨਾਲ ਅਵਾਜ਼ਾਂ ਦਿਓ ਕੇ ਭਲਿਓ ਇਹ ਗ੍ਰੰਥ ਅਤੇ ਇਸਦੀ ਵੀਚਾਰਧਾਰਾ ਤੁਹਾਡੀ ਨਹੀਂ ਇਸ ਬ੍ਰਾਹਮਨ ਇਜ਼ਮ ਦੇ ਪਲੰਦੇ ਨੂੰ ਛੱਡੋ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕੋ ਇਕ ਗੋਦੀ ਵਿਚ ਬੈਠੀਏ ਪਰ ਇਹ ਵੀਰ ਅੰਧੇ ਦੇ ਜੱਫੇ ਵਾਂਗੂਂ ਅਪਣਾ ਜੱਫਾ ਛੱਡਣ ਲਈ ਤਿਆਰ ਨਹੀਂ ।ਏਹਨਾ ਦੇ ਅਪਣੇ ਜੀਵਨ ਦਾ ਅਤੇ ਗੁਰੂ ਵਲੋਂ ਬਖਸ਼ੇ ਸਿਖੀ ਸਿਧਾਂਤ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਰਿਹਾ ਹੈ ਭਲਿਓ ਜਦੋਂ ਤੁਹਾਡੇ ਸਾਡੇ ਬੱਚੇ ਬਚਿਤਰ ਨਾਟਕ ਚ੍ਿਰਤਰੋਪਖਿਯਾਣ ਦੀਆਂ ਅਸ਼ਲੀਲ ਕਹਾਣੀਆਂ ਦੇ ਪਰਭਾਵ ਹੇਠ ਜੀਵਨ ਦਾ ਕੀਮਤੀ ਆਚਰਣ ਬਰਬਾਦ ਕਰ ਲੈਣ ਗੇ ਫਿਰ ਪਛਤਾਣ ਨਾਲ ਸਮਾ ਹੱਥ ਨਹੀਂ ਆਉਣਾ।ਕਿਸ਼ਤੀ ਹੋ ਤੁਫਾਂ ਮੇ ਤੋ ਕਾਮ ਆਤੀ ਹੈ ਤਦਬੀਰੇਂ।ਅਗਰ ਕਿਸ਼ਤੀ ਮੇ ਤੁਫਾਂ ਹੋ ਤੋ ਮਿਟ ਜਾਤੀ ਹੈ ਤਕਦੀਰੇਂ।
ਕੌਮੀ ਵਿਚਾਧਾਰਾ ਦੀ ਕਿਸ਼ਤੀ ਕਿਸੇ ਅਨਮੱਤ ਜਾਂ ਮਨਮਤ ਦੇ ਤੁਫਾਨ ਵਿਚ ਘਿਰ ਜਾਵੇ ਤਾਂ ਕਿਸੇ ਚੰਗੇ ਮਲਾਹ {ਆਗੂ} ਦੀ ਕੋਈ ਸਿਆਣਪ ਅਗਵਾਈ ਅਤੇ ਸਭ ਤੋਂ ਵੱਧ ਸ਼ਕਤੀ ਸ਼ਾਲੀ ਸਤਿਗੁਰੂ ਜੇ ਬਾਂਹ ਫੜ ਲਏ ਅਗਨਿ ਸਾਗਰ ਬੂਡਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ਅਨਸਾਰ ਗੁਰਮਤਿ ਦੀ ਤਦਬੀਰ ਨਾਲ ਇਸ ਤੁਫਾਨ ਵਿਚੋਂ ਕੱਢ ਲੈਂਦਾ ਹੈ ।

ਪਰ ਬਦਕਿਸਮਤੀ ਨਾਲ ਜੇ ਕੌਮੀ ਵਿਚਾਰਧਾਰਾ ਵਿਚ ਹੀ ਮਨਮਤ ਦਾ ਤੁਫਾਨ ਅਤੇ ਵਿਚਾਧਾਰਾ ਹੀ ਮਨਮਤ ਦਾ ਰੂਪ ਧਾਰਣ ਕਰ ਲਵੇ ਤਾਂ ਕਿਸ਼ਤੀ ਡੁਬਣ ਦੇ ਅਸਾਰ ਸਾਹਮਣੇ ਦਿਸਣ ਲਗ ਪੈਂਦੇ ਹਨ ਬੱਸ ਉਸ ਡੁਬਦੀ ਕਿਸ਼ਤੀ ਵਿਚੋਂ ਕੋਈ ਚੰਗਾ ਸਿਆਣਾ ਮਲਾਹ ਜਾਂ ਤਾਰੂਪਾਣ ਹੀ ਅਪਣਾ ਆਪ ਬਚਾ ਕੇ ਸੁਰਖਸ਼ਤ ਨਿਕਲ ਸਕਦਾ ਹੈ ਅਤੇ ਐਸੇ ਭਿਆਣਕ ਸਮੇ ਇਤਨੀ ਆਸ ਰਖਨੀ ਅਤੇ ਇਸ ਮਨਮਤ ਦੇ ਤਫਾਨ ਵਿਚੋ ਅਪਣਾ ਆਪ ,ਪ੍ਰਵਾਰ ਅਤੇ ਆਸਪਾਸ ਬਚਾ ਲੈਣਾ ਭੀ ਭਲਾ ਹੈ ।

ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ ।

ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ ।

ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ ਸੋਇ ਗਏ ਰੀਤੋ ਘਰ ਦੇਖੈ ਉਠਿ ਪਾ੍ਰਤ ਹੈ ।

ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ ॥
ਕਦੀ ਆਖਿਆ ਜਾਂਦਾ ਸੀ ਸਿਖੀ ਦੀ ਵਿਚਾਰਧਾਰਕ ਬੇੜੀ ਨੂੰ ਬ੍ਰਾਹਮਨ ਇਜ਼ਮ ਦੇ ਤੁਫਾਨ ਨੇ ਘੇਰਿਆ ਹੋਇਆ ਹੈ ਕੌਮ ਨੂੰ ਜਗਾਓ ਅਤੇ ਇਸ ਤੁਫਾਨ ਤੋਂ ਬਚਾਓ ।

ਪਰ ਅੱਜ ਦੇਖਣ ਵਿਚ ਆਰਿਹਾ ਹੈ ਕੇ ਬ੍ਰਾਹਮਨ ਇਜ਼ਮ ਦਾ ਉਹ ਤੁਫਾਨ ਸਿਖੀ ਦੀ ਵਿਚਾਰਧਾਰਕ ਬੇੜੀ ਵਿਚ ਇਤਨਾ ਪ੍ਰਵੇਸ਼ ਕਰ ਚੁਕਾ ਹੈ ਕੇ ਹੁਣ ਤਾਂ ਸਿਖੀ ਪ੍ਰਚਾਰ ਦਾ ਕੇਂਦਰ ਸਮਝੇ ਜਾਂਦੇ ਬਹੁਤਾਤ ਗੁਰਦੁਵਾਰੇ, ਪ੍ਰਚਾਰਕ , ਧਰਮਸਥਾਨ ,ਡੇਰੇ ,ਸਾਧ ਸੰਤ ਧਾਰਮਕ ਆਗੂ ਬ੍ਰਾਹਮਨਇਜ਼ਮ ਦਾ ਰੂਪ ਧਾਰਨ ਕਰ ਚੁਕੇ ਹਨ ,ਬਹੁਤਾਤ ਨੀਲੀਆਂ ,ਪੀਲੀਆਂ ਗੋਲ ਪੱਗਾਂ ਵਾਲੇ ਬ੍ਰਾਹਮਨ ਊਪਰੋਂ ਗਾਤਰਿਆਂ ਵਾਲੇ ਨੀਲੇ ਚਿਟੇ ਚੋਲਿਆਂ ਵਾਲੇ ਬ੍ਰਾਹਮਨ ਕੌਮ ਵਿਚ ਬ੍ਰਾਹਮਨ ਹੀ ਬ੍ਰਾਹਮਨ ਵਿਚਰ ਰਹੇ ਹਨ ਮਾਨੋ ਹਰ ਪਾਸੇ ਡੇਰਾ ਵਾਦ ,ਕਰਮ ਕਾਂਡੀ ਦੀਵਿਆ ਵਾਲੀਆ ਆਰਤੀਆਂ,ਜਗਰਾਤੇ ,ਗੁਰਮਤਿ ਵਿਰੁਧ ਤੀਰਥਾਂ ਤੇ ਭਟਕਦੇ ਫਿਰ ਰਹੇ ਹਨ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥੧੬॥ ਦੇ ਗੁਰੂ ਬਚਨਾ ਨੂੰ ਭੁਲਕੇ ,ਭਿਆਣਕ ਰੂਪ ਵਾਲੀ ਦੇਵੀ ਦੁਰਗਾ ਅਤੇ ,ਮੌਤ ਰੂਪ ਮਾਹਕਾਲ ਦੀਆਂ ਉਪਾਸ਼ਣਾ ਕਰਨ ਕਰਕੇ ਹੰਕਾਰ ਵਿਚ ਤਲਵਾਰਾਂ ਲਹਿਰਾ ਲਹਿਰਾ ਇਕ ਦੁਜੇ ਨੂੰ ਡਰਾਉਂਦੇ ਕੌਮ ਵਿਚ ਈਰਖਾਂ ਕ੍ਰੋਧ ਨਫਰਤ ਦਾ ਬੀਜ ਬੀਜ ਰਹੇ ਹਨ, ਕੁੰਭ ਅਤੇ ਜੋਤਾਂ ਦੇ ਨਾਮ ਹੇਠ ਪਾਣੀ ਅਤੇ ਅੱਗ ਦੇ ਪੂਜਾਰੀ ,ਜਿਵੇਂ ਭਗਵਾਨ ਦੇ ਨਾਮ ਹੇਠ ਬ੍ਰਾਹਮਨ ਪੱਥਰ ਦੇ ਬੁਤਾਂ ਨੂੰ ਭਗਵਾਨ ਮੰਨ ਕੇ ਪੁਜਾ ਕਰ ਰਿਹਾ ਸੀ ਅੱਜ ਸਿਖ ਅਖਵਾਣ ਵਾਲਾ ਭੀ ਅਕਾਲ ਪੁਰਖ ਦੇ ਸਿਧਾਂਤ ਰੂਪ ਆਕਾਲ ਤਖਤ ਨੂੰ ਛੱਡ ਕੇ ਆਕਾਲ ਦੇ ਨਾਮ ਹੇਠ ਕਾਲ ਕੋਠੜੀਆਂ ਵਿਚ ਬੈਠੇ ਪਥਰਾ ਚੁਕੀਆਂ ਆਤਮਾ ਵਾਲੇ ਲੋਕਾਂ ਦਾ ਪੂਜਾਰੀ ਬਣ ਚੁਕਾ ਹੈ ,ਹੁਣ ਤਾਂ ਹਜੂਰ ਸਾਹਿਬ ਵਿਖੇ ਸ਼ਰਾਬੀ ਮਾਹਕਾਲ ਦਾ ਗੁਰਦੁਵਾਰਾ ਭੀ ਬਣਾ ਦਿਤਾ ਗਿਆ ਹੈ {ਗੁਰਦੁਵਾਰਾ ਮਾਹਕਾਲ ਸਾਹਿਬ}ਤਾਂਕੇ ਸਧਾਰਨ ਸਿਖ ਨੂੰ ਮਾਹ ਕਾਲ ਦੇ ਗੁਰਦਵਾਰੇ ਦੀ ਯਾਤਰਾ ਜਰੂਰੀ ਹੋ ਜਾਵੇ ਆਹ ਕੈਸਾ ਤੁਫਾਨ ਹਰ ਪਾਸੇ ਬ੍ਰਾਹਮਨਇਜ਼ਮ ਹੀ ਬ੍ਰਾਹਮਨਇਜ਼ਮ। ਓ ਤਾਰੂ ਪਾਣ ਲੋਕੋ ਬਚਾਓ ਬਚਾਓ ਅਪਣੇ ਆਪ ਨੂੰ ਅਪਣੇ ਪ੍ਰਵਾਰਾਂ ਨੂੰ ਅਪਣੇ ਆਸਪਾਸ ਨੂੰ ,ਬਚਾਓ ਸਿਖੀ ਵਿਚਾਰਧਾਰਾ ਸਿਖੀ ਸਿਧਾਂਤ ਨੂੰ ਇਸ ਕਾਲਕਾ ਪੰਥ ਦੇ ਪ੍ਰਭਾਵ ਤੋਂ ਅਰਦਾਸ ਹੈ ਗੁਰੂ ਤੁਹਾਡੀ ਬਾਂਹ ਫੜੇ ।
ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥

ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥
ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਸੇਵਕ -ਦਰਸ਼ਨ ਸਿੰਘ ਖਾਲਸਾ

Wednesday, 29 May 2013

ਨਿਗੁਰੇ ਕਾ ਹੈ ਨਾਉ ਬੁਰਾ ॥
ਜਦੋਂ ਤੋਂ ਇਸ ਅਖੌਤੀ ਜੱਥੇਦਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਚਿਤਰ ਨਾਟਕ ਬਿਨਾ ਅਧੂਰਾ ਸਾਬਤ ਕਰਨ ਦੀ ਹਿਮਾਕਤ ਕੀਤੀ ਹੈ ਮੈ ਗੁਰਬਾਣੀ ਅਨਸਾਰ "ਨਿਗੁਰੇ ਕਾ ਹੈ ਨਾਉ ਬੁਰਾ" ਸਮਝ ਕੇ ਇਸ ਨਿਗੁਰੇ ਨੂੰ ਮੁਖਾਤਬ ਕਰਨਾ ਛੱਡ ਦਿਤਾ ਸੀ।
ਪਰ ਹੁਣ ਕੱਲ ਜਦੋਂ ਪਤਾ ਲੱਗਾ ਕੇ ਇਸ "ਦੀਨ ਕੇ ਬਉਰੇ" ਨੇ ਕਾਨ ਪੁਰ ਵਿਚ ਕੀਰਤਨ ਬੰਦ ਕਰਾਨ ਸਬੰਧੀ ਕਿਰਪਾਲ ਸਿੰਘ ਬਠਿੰਡਾ ਨਾਲ ਫੋਨ ਤੇ ਹੋਈ ਗੱਲ ਬਾਤ ਵਿਚ ਆਖਿਆ ਹੈ ਕੇ ਜੇ ਦਰਸ਼ਨ ਸਿੰਘ ਨੇ ਸਿਖ ਸਟੇਜਾਂ ਤੇ ਕੀਰਤਨ ਕਰਨਾ ਹੈ ਤਾਂ ਆਕੇ ਮਾਫੀ ਮੰਗ ਲਵੇ ਤਾਂ ਉਸਨੂੰ ਕੀਰਤਨ ਕਰਨ ਦੀ ਇਜਾਸਤ ਦਿਤੀ ਜਾਵੇਗੀ।
ਤਾਂ ਮੈਨੂੰ ਹੁਣ ਇਸਦਾ ਭੁਲੇਖਾ ਦੂਰ ਕਰਨ ਲਈ ਕੁਛ ਲਿਖਣਾ ਪਿਆ ਹੈ ।

ਭੋਲਿਆ ਤੂੰ ਤਾਂ ਸਿਆਸੀ ਗ਼ੁਲਾਮੀ ਦੇ ਖੇਤਰ ਵਿਚ ਜੱਮਿਆ ਹੈ ਅਤੇ ਟੁਕਰ ਪੈਣ ਦੀ ਆਸ ਨਾਲ ਰੋਜ਼ ਨੀਲੇ ਚਿਟੇ ਚੋਲਿਆਂ ਵਾਲਿਆਂ ਦੇ ਡੇਰਿਆਂ ਵਿਚ ਝਖਾਂ ਮਾਰਦਾ ਫਿਰ ਰਿਹਾ ਹੈਂ। ਤੂੰ ਅਜੇ ਧਰਮ ਦੇ ਖੇਤਰ ਵਿਚ ਜੱਮਿਆਂ ਹੀ ਨਹੀਂ, ਤੈਨੂੰ ਕੀ ਪਤਾ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿਚ ਪਲਣ ਵਾਲੇ ਅਤੇ ਗੁਰਬਾਣੀ ਭੌਜਨ ਨੂੰ ਖਾਣ ਅਤੇ ਭੂੰਚਨ ਵਾਲੇ ਦੀ ਆਤਮਾ ਕੇਡੀ ਬਲਵਾਨ ਹੋਂਦੀ ਹੈ ਉਹ "ਠਾਕਰ ਛੋਡ ਦਾਸੀ ਕਉ ਸਿਮਰੈ" ਵਾਂਗੂਂ ਗ਼ੁਲਾਮਾਂ,ਅਕਾਲ ਤਖਤ ਤੇ ਖਲੋਕੇ ਝੂਠ ਬੋਲਣ ਵਾਲਿਆਂ ਅਤੇ ਦਰ ਦਰ ਦੇ ਮੰਗਤਿਆਂ ਅੱਗੇ ਕਦੀ ਨਹੀਂ ਝੁਕਦਾ, ਭੋਲਿਆਂ ਮੇਰੇ ਤੇ ਆਸ ਨਾ ਰੱਖ ਕੋਈ ਹੋਰ ਢੂੰਡ ਤੈਨੂੰ ਮਾਫੀ ਮੰਗਣ ਵਾਲੇ ਮੁਰਦਾ ਆਤਮਾਂ ਬਹੁਤ ਮਿਲ ਜਾਣ ਗੇ ਜੇਹੜੇ ਤੇਰਾ ਰਾਂੰਝਾ ਰਾਜ਼ੀ ਕਰ ਦੇਣ ਗੇ।

ਬਾਕੀ ਰਹਿ ਗਏ ਤੇਰੇ ਵਲੋਂ ਕੀਰਤਨ ਬੰਦ ਕਰਾਣ ਦੇ ਔਰੰਗਜ਼ੇਬੀ ਹਰਬੇ ਜੇ ਭਲਾ ਕੁਛ ਸਮੇ ਲਈ ਤੂੰ ਕਾਮ ਯਾਬ ਭੀ ਹੋ ਜਾਵੇਂ ਜੋ ਅਸੰਭਵ ਹੈ, ਇਸ ਨਾਲ ਮੇਰਾ ਕੁਛ ਨਹੀਂ ਵਿਗੜਨਾ ਪਰ ਗੁਰਬਾਣੀ ਕੀਰਤਨ ਵਿਚਾਰ ਨਾਲ ਜੁੜਨ ਵਾਲੀਆਂ ਸੰਗਤਾਂ ਜੋ ਤੈਨੂੰ ਤੇ ਤੇਰੇ ਹਰਬਿਆਂ ਨੂੰ ਨਹੀਂ ਮੰਨਦੀਆਂ ਉਹਨਾ ਦੀਆਂ ਬਦ ਅਸੀਸਾਂ ਨਾਲ ਅਪਣਾ ਬੇੜਾ ਡੋਬ ਲਵੇਂਗਾ । ਯਕੀਨ ਕਰੀਂ ਜਦ ਤਕ ਮੇਰੇ ਕੋਲ ਜੀਵਨ ਅਤੇ ਗੁਰੂ ਦਾ ਬਖਸ਼ਿਆ ਬਲ ਹੈ ਤਦ ਤਕ "ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥" ਯਾਦ ਕਰ ਜਿਥੇ ਤੂੰ ਬੈਠਾ ਹੈਂ ਏਥੇ ਬੈਠ ਕੇ ਮੱਸੇ ਰੰਘੜ ਨੇ ਭੀ ਕਦੀ ਕੀਰਤਨ ਬੰਦ ਕਰਾਕੇ ਵੇਸਵਾ ਨਚਾਈਆਂ ਸਨ, ਮੱਸਾ ਰੰਘੜ ਤਾਂ ਖਾਕ ਹੋਗਿਆ ਪਰ ਹਰਮੰਦਰ ਦਾ ਕੀਰਤਨ ਨਹੀਂ ਬੰਦ ਹੋ ਸਕਿਆ ਕੀਰਤਨ ਅੱਜ ਭੀ ਹੋ ਰਿਹਾ ਹੈ ,ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦਾ ਪ੍ਰਕਾਸ ਹੋਵੇ ਉਹ ਹਰ ਥਾਂ ਹਰ ਮੰਦਰ ਹੈ ਅਤੇ ਤੂੰ ਹਰ ਥਾਵੇਂ ਕੀਰਤਨ ਬੰਦ ਕਰਾਣ ਦੀਆਂ ਧਮਕੀਆਂ ਦੇਕੇ ਇਤਹਾਸ ਦਾ ਦੁਜਾ ਵੱਡਾ ਮੱਸਾ ਰੰਘੜ ਸਾਬਤ ਹੋ ਰਿਹਾ ਹੈਂ। ਦਰਸ਼ਨ ਸਿੰਘ ਖਾਲਸਾ

Gursikh Meet Chalo Gur Chali


ਸੋ ਗੁਰਸਿਖੁ ਕਹੀਐ
ਆਹ- ਗੁਰਦੇਵ ਮਾਤਾ, ਗੁਰਦੇਵ ਪਿਤਾ ਦਾ ਗੁਰ ਮਿਤਾਂ ਪੁਤਾਂ ਭਾਈਆਂ ਰੂਪ ਇਕ ਪਿਆਰਾ ਪ੍ਰਵਾਰ ਆਪਸੀ ਪਿਆਰ, ਜਿਹਨਾ ਦਾ ਲਜ ਪਾਤਿ ਗੁਰੂ ਹੈ, ਅਤੇ ਜੇਹੜੇ ਵਿਸ਼ਵਾਸ਼ ਰੱਖਦੇ ਸਨ ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ, ਉਹ ਗੁਰੂ ਦਾ ਪ੍ਰਵਾਰ ਅੱਜ ਕਿਥੇ ਹੈ ਪਿਆਰ ਅੱਜ ਕਿਥੇ ਹੈ , ਕਹਿੰਦੇ ਨੇ ਕਦੀ ਪ੍ਰਵਾਰ ਵਿਛੋੜਾ ਹੋਇਆ ਸੀ ਜ਼ਾਲਮ ਸਰਸਾ ਨਦੀ ਦੇ ਕੰਢੇ ਇਕ ਗੰਗੂ ਬ੍ਰਾਹਮਨ ਦੀ ਉਂਗਲੇ ਲੱਗ ਕੇ ਅੱਜ ਤੱਕ ਨਹੀਂ ਭੁਲਿਆ, ਹੁਣ ਪ੍ਰਵਾਰ ਵਿਛੋੜਾ ਹੋਗਿਆ ਜ਼ਾਲਮ ਸਿਆਸਤ ਨਦੀ ਦੇ ਕੰਢੇ ਹਜ਼ਾਰਾਂ ਗੰਗੂਆਂ ਦੀ ਉੰਗਲ ਫੜ ਕੇ  ਆਹ ਉਹ ਪ੍ਰਵਾਰ ਤਾਂ ਗੁਰੂ ਹੁਕਮ ਵਿਚ ਰਹਿ ਕੇ ਸ਼ਹੀਦੀਆਂ ਪਾ ਗਿਆਂ ਪਰਵਾਣ ਹੋਗਿਆ।ਪਰ ਇਸ ਪ੍ਰਵਾਰ ਦਾ ਕੀ ਭਵਿਖ ਹੋਵੇਗਾ ਗੁਰੂ ਜਾਣੇ।
ਸਪੋਕਿਸ ਮੈਨ ਵਿਚ ਛਪੀ ਇਕ ਗੁਰੂਬਾਣੀ ਵਿਹੂਣੇ ਹੋਏ ਵਿਆਹ ਸਬੰਧੀ ਖਬਰ ਪੜ੍ਹ ਕੇ ਹੈਰਾਨੀ ਹੋਈ ਕੇ ਅੱਜ ਵਾਲਾ ਪ੍ਰਵਾਰ ਗੁਰੂ ਹੁਕਮ ਮੰਨਣਾ ਤਾਂ ਕਿਤੇ ਰਿਹਾ ਗੁਰੂ ਕੋਲ ਬੈਠ ਕੇ ਗੁਰੂ ਹੁਕਮ ਸੁਨਣ ਨੂੰ ਭੀ ਕਰਮ ਕਾਂਡ ਹੀ ਕਹਿ ਰਿਹਾ ਹੈ।
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥
ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥

ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥
ਦੇ ਹੁਕਮ ਨੂੰ ਭੁਲਕੇ ਕਹਿ ਰਿਹਾ ਹੈ ਕੇ ਇਹ ਅਧਿਆਤਮਕ ਬਾਣੀ ਅਸੀ ਅਪਣੇ ਸੰਸਾਰਕ ਜੀਵਣ ਨਾਲ ਨਹੀਂ ਜੋੜ ਸਕਦੇ ,ਭਲਿਆ ਗੁਰੂ ਦੀ ਅਧਿਆਤਮਕਤਾ ਸਮਝ ਕੇ ਹੀ ਅਪਣੇ ਵਿਗੜੇ ਹੋਏ ਸੰਸਾਰਕ ਜੀਵਨ ਨੂੰ ਸੁਧਾਰਿਆ ਜਾ ਸਕਦਾ ਹੈ, ਨਹੀਂ ਤਾਂ ਕੇਵਲ ਸੰਸਾਰਕ ਜੀਵਣ ਵਿਚੋਂ ਅਧਿਆਤਮਕਤਾ ਨਹੀ ਮਿਲਣੀ, ਦੇਖ ਲੈ ਗੁਰੂ ਨੇ ਅਧਿਆਤਮਕ ਰੱਬੀ ਪਿਆਰ ਨੂੰ ਪਰਗਟ ਕਰਦਿਆਂ ਸੰਸਾਰਕ ਰਿਸ਼ਤਿਆਂ ਦੀ ਉਧਾ੍ਹਰਣ ਦਿਤੀ।
ਮੈ ਬਉਰੀ ਮੇਰਾ ਰਾਮੁ ਭਤਾਰੁ ॥ ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥
ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ ॥੧॥

ਇਉਂ ਸੰਸਾਰ ਅਤੇ ਅਧਿਆਤਮਕਤਾ ਨੂੰ ਜੋੜ ਕੇ ਸੰਸਾਰਕ ਰਿਸ਼ਤਿਆਂ ਦੇ ਨਾਮ ਹੇਠ ਸੇਧ ਦਿਤੀ, ਅਧਿਆਤਮਕ ਅਗਵਾਈ ਦੀ ਸੇਧ ਬਿਨਾ ਕੇਵਲ ਸੰਸਾਰਕ ਜੀਵਣ ਗੁਰਮਤਿ ਵਿਹੂਣਾ ਹੋ ਕੇ ਭਟਕ ਰਿਹਾ ਹੈ।ਕਹਿੰਦਾ ਹੈ ਹੁਣ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਦੀ ਲੋੜ ਕੋਈ ਨਹੀਂ ਮੇਰਾ ਹਰ ਕਾਜ਼ ਗੁਰੂ ਸ਼ਬਦ ਦੀ ਅਗਵਾਈ ਬਿਨਾ ਗੁਰੂ ਕੋਲ ਬੈਠੇ ਬਿਨਾ ਭੀ ਹੋ ਸਕਦਾ ਹੈ ਮੈ ਹੈਰਾਣ ਹਾਂ ਅਤੇ ਉਹ ਲੋਕ ਭੀ ਇਸ ਪ੍ਰਵਾਰ ਵਿਚ ਸ਼ਾਮਲ ਦਿਸਦੇ ਨੇ ਜ੍ਹੇੜੇ ਦੇਖਣ ਨੂੰ ਤਾਂ ਬ੍ਰਾਹਮਨ ਦੇ ਗੁਰੂ ਬਚਿਤਰ ਨਾਟਕ ਨੂੰ ਨਹੀਂ ਮੰਨਦੇ ਪਰ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਕੇ ਹੁਣ ਉਹ ਜਿਸ ਨੂੰ ਗੁਰੂ ਕਹਿਂਦੇ ਹਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭੀ ਗੁਰੂ ਨਹੀਂ ਮੰਨਦੇ ਸਮਝਦੇ ਹਨ ਬੱਸ ਹੁਣ ਸਾਨੂੰ ਗੁਰਮਤਿ ਦੀ ਅਗਵਾਈ ਦੀ ਲੋੜ ਨਹੀਂ ਬਸ ਏਹੋ ਹੀ ਸਾਡਾ ਤੱਤ ਹੈ,
ਭਲਿਓ ਇਉਂ ਨਿਗੁਰੇ ਬਣ ਜਾਈਦਾ ਹੈ ਗੁਰੂ ਦਾ ਬਚਨ ਹੈ ।
ਮ; ੧ ॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਬੱਸ ਇਉਂ ਪ੍ਰਵਾਰ ਵਿਛੋੜਾ ਹੋ ਗਿਆ ਸਮਝੋ, ਗੁਰੂ ਨੇ ਸਿਖੀ ਨੂੰ ਸੰਪੂਰਣ ਰੂਪ ਦੇਕੇ ਗੁਰੂ ਦਾ ਖਾਲਸਾ ਪ੍ਰਵਾਰ ਬਣਾਇਆ ਸੀ ਅਤੇ ਸਿੰਘ ਨਾਮ ਦਿਤਾ ਸੀ ਪਰ ਅੱਜ ਕੁਝ ਲੋਕ ਸਾਧਾਂ ਦੀਆਂ ਭੇਡਾਂ ਬਣ ਗਏ ਕੁਝ ਸਿਆਸੀ ਦਰਾਂ ਦੇ ਕੂਕਰ ਬਣ ਗਏ ਕੁਝ ਗੰਗੂ ਦੇ ਲੜ ਲੱਗ ਗਏ, ਪਰ ਕੁਝ ਕੁ ਭਾਗਾਂ ਵਾਲਿਆਂ ਨੇ ਗੁਰੂ ਦਾ ਪੱਲਾ ਘੁਟ ਕੇ ਫੜ ਲਿਆ, ਜਿਹਨਾ ਨੂੰ ਗੁਰੂ ਦਸਮ ਪਾਤਸ਼ਾਹ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਕੇ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਰਹਿਣ ਦਾ ਹੁਕਮ ਯਾਦ ਹੈ ਉਹ ਗੁਰਸਿਖ ਗੁਰੂ ਦਸਮ ਪਥਸ਼ਾਹ ਜੀ ਦੇ ਹੁਕਮ ਤੋ ਬੇਮੁਖ ਹੋਕੇ ਗੁਰੂ ਗ੍ਰੰਥ ਸਾਹਿਬ ਜੀ ਤੋ ਬੇਮੁਖ ਨਹੀਂ ਹੋ ਸਕਦੇ ਅਤੇ ਉਹ ਹਮੇਸ਼ਾਂ ਸ਼ਬਦ ਗੁਰੂ ਗ੍ਰੰਥ ਦੇ ਸਿਖ ਹੀ ਰਹਿਣ ਗੇ ਯਕੀਨ ਕਰੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖ ਗੁਰੂ ਦੀ ਕੀਮਤ ਤੇ ਕਦੀ ਭੀ ਕਿਸੇ ਨਾਲ ਭੀ ਕੋਈ ਸਮਝੌਤਾ ਨਹੀਂ ਕਰਣ ਗੇ।ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਮੱਰਪਤ ਸਿਖ ਨੂੰ ਹੀ ਅਪਣਾ ਪ੍ਰਵਾਰ ਅਪਣਾ ਭਾਈ ਜਾਣਦੇ ਹਨ।
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥
ਗੁਰੂ ਹੁਕਮ ਹੈ।
ਸਲੋਕ ਮ; ੩ ॥ ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥
ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥
ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥
ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥

ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥ ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥
ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥
ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥
ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥
ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥

ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥

                                             ਦਰਸ਼ਨ ਸਿੰਘ ਖਾਲਸਾ
ਸ਼੍ਰੋਮਣੀ ਕਮੇਟੀ ਦੇ ਨਾਮ ਖੁੱਲਾ ਪੱਤਰ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪੰਥਕ ਫੈਸਲੇ ਦੇ ਨਾਮ ਹੇਠ ਕੋਈ ਭੀ ਲਿਖਤ ਮੇਰੇ ਸਾਹਮਣੇ ਆਈ, ਭਾਵੇਂ ਪੰਥ ਪਰਵਾਣਤ ਕਹੀ ਜਾਂਦੀ ਸਿੱਖ ਰਹਿਤ ਮਰੀਯਾਦਾ ਜਾਂ ਕੁਝ ਹੋਰ, ਮੈਂ ਹਮੇਸ਼ਾਂ ਸਨਮਾਨ ਦਿਤਾ ਹੈ। ਗੁਰਮਤਿ ਅਨੁਸਾਰ ਪੰਥਕ ਫੈਸਲਿਆਂ ਅਤੇ ਪੰਥਕ ਸਿੱਖ ਰਹਿਤ ਮਰਿਯਾਦਾ ਦਾ ਹੀ ਪ੍ਰਚਾਰਕ ਹਾਂ, ਵਿਰੋਧੀ ਬਿਲਕੁਲ ਨਹੀਂ। ਇਹ ਗੱਲ ਵੱਖਰੀ ਹੈ ਕਿ ਕਿਸੇ ਫੈਸਲੇ ਨੂੰ ਗੁਰਮਤਿ ਦੀ ਕਸਵੱਟੀ ‘ਤੇ ਪਰਖਿਆਂ, ਜੇ ਮੈਨੂੰ ਕੋਈ ਸ਼ੰਕਾ ਪੈਦਾ ਹੋਵੇ, ਤਾਂ ਮੈ ਪੰਥ ਦੇ ਸਾਹਮਣੇ ਸਵਾਲ ਰੂਪ ਵਿੱਚ ਅਪਣਾ ਸ਼ੰਕਾ ਰੱਖਾਂ, ਇਹ ਮੇਰਾ ਬਲਕਿ ਸਭ ਦਾ ਹੱਕ ਹੈ। ਕਿਉਂਕਿ ਮੈਂ ਇਹ ਭੀ ਨਹੀਂ ਚਾਹੁੰਦਾ ਕਿ ਪੰਥ ਨਾਮ ਹੇਠ ਕੋਈ ਗੁਰਮਤਿ ਵਿਰੋਧੀ ਗੱਲ ਪ੍ਰਚਾਰ ਵਿੱਚ ਆਵੇ ਜਾਂ ਪ੍ਰਚਾਰੀ ਜਾਂਦੀ ਰਹੇ, ਇਸ ਨਾਲ ਸਿੱਖੀ ਸਿਧਾਂਤ ਦਾ ਵੱਡਾ ਨੁਕਸਾਨ ਹੋਂਦਾ ਹੈ, ਅਤੇ ਸਮੇਂ ਬੀਤਣ ਬਾਅਦ ਕੌਮ ਗੁਰਮਤਿ ਵੀਚਾਰਧਾਰਾ ਤੋਂ ਗੁੰਮਰਾਹ ਹੋਂਦੀ ਹੈ।

ਅੱਜ ਜਦੋਂ ਮੇਰੇ ਮਨ ਵਿਚ ਕੁੱਝ ਪੰਥਕ ਫੈਸਲਿਆਂ ਸਬੰਧੀ ਉਠੇ ਕੁੱਝ ਸਵਾਲ, ਸ਼ੰਕਿਆਂ ਦੀ ਨਵਿਰਤੀ ਲਈ ਪੰਥ ਦੇ ਸਾਹਮਣੇ ਰੱਖਣ ਲੱਗਾ, ਤਾਂ ਮੇਰੇ ਸਾਹਮਣੇ ਇਕ ਹੋਰ ਨਵਾਂ ਸਵਾਲ ਖੜਾ ਹੋ ਗਿਆ ਕਿ ਤੂੰ ਕਿਸ ਪੰਥ ਨੂੰ ਮੁਖਾਤਬ ਕਰਕੇ ਇਹ ਸਵਾਲ ਕਰ ਰਿਹਾ ਹੈਂ? ਪਹਿਲੇ ਉਸ ਪੰਥ ਦੀ ਨਿਸ਼ਾਨਦੇਹੀ ਅਤੇ ਉਸ ਪੰਥ ਦੇ ਅਡਰੈਸ ਦਾ ਤਾਂ ਪਤਾ ਕਰ। ਅੱਜ ਤਾਂ ਸਿੱਖੀ ਦੇ ਵਿਹੜੇ ਵਿੱਚ ਬਕਾਲੇ ਦੀਆਂ ਬਾਈ ਮੰਜੀਆਂ ਵਾਂਗੂਂ ਵੱਖ ਵੱਖ ਪੰਥਾਂ ਦੀਆਂ ਲਾਈਨਾਂ ਲਗੀਆਂ ਹੋਈਆਂ ਨੇ, ਹਰ ਕੋਈ ਅਸਲ ਪੰਥ ਹੋਣ ਦਾ ਦਾਵੇਦਾਰ ਹੈ, ਕਿਤੇ ਇਹ ਤੇਰੇ ਸਵਾਲ ਬਹੁਤੇ ਪੰਥਾਂ ਵਿਚ ਰੁਲ ਨਾ ਜਾਣ। ਇਸ ਲਈ ਜਿਹੜਾ ਅਸਲ ਪੰਥ ਹੈ, ਤੇ ਅਪਣੇ ਆਪ ਨੂੰ ਪੰਥਕ ਫੈਸਲੇ ਕਰਨ ਦਾ ਅਧਿਕਾਰੀ ਸਮਝਦਾ ਹੈ, ਉਹ ਮੇਰੀ ਮਦਦ ਕਰੇ ਤੇ ਅਪਣਾ ਨਾਮ ਆਈ.ਡੀ. ਅਤੇ ਅਡਰੈਸ ਮੈਨੂੰ ਜ਼ਰੂਰ ਭੇਜੇ ਅਤੇ ਮੇਰੇ ਮਨ ਦੇ ਸ਼ੰਕੇ ਨਵਿਰਤ ਕਰੇ। ਇਹ ਪੱਤਰ ਮੈਂ ਪਹਿਲੇ ਭੀ ਲਿਖਿਆ ਸੀ, ਪਰ ਅੱਜ ਅੱਠ ਮਹੀਨੇ ਬੀਤ ਗਏ ਹਨ, ਮੈਨੂੰ ਪੰਥ ਵਲੋਂ ਕੋਈ ਜਵਾਬ ਨਹੀਂ ਆਇਆ, ਇਸ ਲਈ ਹੁਣ ਦੋਬਾਰਾ ਸਿੱਖ ਰਹਿਤ ਮਰਿਯਾਦਾ ਦੀ ਕਾਪੀ ਤੇ ਸ਼੍ਰੋਮਣੀ ਕਮੇਟੀ ਦੀ ਮੋਹਰ ਹੋਣ ਕਰਕੇ, ਇਹ ਪੱਤਰ ਸਿਧਾ ਸ੍ਰੋਮਣੀ ਕਮੇਟੀ ਨੂੰ ਮੁਖਾਤਬ ਕਰਕੇ ਲਿਖ ਰਿਹਾ ਹਾਂ ਅਤੇ ਆਸ ਰੱਖਦਾ ਹਾਂ, ਬੜੀ ਸਿਆਣਪ ਅਤੇ ਜੁੰਮੇਵਾਰੀ ਨਾਲ, ਗੁਰੂ ਘਰ ਦਾ ਛੇ ਅਰਬ ਤੋਂ ਵੱਧ ਸਰਮਾਏ ਦਾ ਬਜਟ ਸੰਭਾਲਣ ਅਤੇ ਖਰਚ ਕਰਨ ਵਾਲੀ ਇਹ ਪੰਥ ਦੀ ਸਿਰਮੌਰ ਸੰਸਥਾ, ਸਿੱਖੀ ਵਿੱਚ ਉਠੇ ਇਨ੍ਹਾਂ ਕੁਛ ਸਵਾਲਾਂ ਦਾ ਜਵਾਬ ਭੀ ਬੜੀ ਜੁੰਮੇਵਾਰੀ ਨਾਲ ਜ਼ਰੂਰ ਹੀ ਦੇਵੇਗੀ।

ਉਦਾਹਰਣ ਵਜੋਂ ਜਿਵੇਂ ਸਿੱਖ ਰਹਿਤ ਮਰਿਯਾਦਾ ਵਿੱਚ ਸਿੱਖ ਲਈ ਹੇਠ ਲਿਖੇ ਫੈਸਲੇ ਸਪਸ਼ਟ ਹਨ।

{ੳ}  ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ


ਫੈਸਲਾ ਬਹੁਤ ਚੰਗਾ ਹੈ ਅਤੇ ਗੁਰਬਾਣੀ ਦੀ ਕਸਵੱਟੀ ‘ਤੇ ਪੂਰਾ ਉਤਰਦਾ ਹੈ।

ਮਾਇਆ ਮੋਹੇ ਦੇਵੀ ਸਭਿ ਦੇਵਾ ॥ ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥ ਓਹੁ ਅਬਿਨਾਸੀ ਅਲਖ ਅਭੇਵਾ ॥2॥ {ਗੁਰਬਾਣੀ}

ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥ {ਗੁਰਬਾਣੀ}

ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥4॥ {ਗੁਰਬਾਣੀ}

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥6॥ {ਗੁਰਬਾਣੀ}

ਪਰ ਉਸੇ ਹੀ ਸਿੱਖ ਰਹਿਤ ਮਰਿਯਾਦਾ ਵਿੱਚ ਜਿਥੇ ਪੰਥਕ ਫੈਸਲੇ ਦੇ ਨਾਮ ਹੇਠ ਅਰਦਾਸ ਲਿਖੀ ਗਈ ਹੈ, ਉਸ ਦੇ ਅਰੰਭ ਵਿਚ ਲਿਖੀ ਗਈ ਪੳੜੀ,

ਸ੍ਰੀ ਭਗੌਤੀ ਜੀ ਸਹਾਇ। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ।
ਮੈ ਤਾਂ ਸਮਝਦਾ ਸਾਂ ਏਥੇ ਗੁਰਬਾਣੀ ਵਿਚ ਆਏ ਭਗਉਤੀ ਲਫਜ਼ ਨੂੰ ਮੰਨਿਆਂ ਗਿਆ ਹੈ, ਪਰ ਜਦੋਂ ਮੈਂ ਇਸ ਪਉੜੀ ਦੇ ਅਸਲ ਟਿਕਾਣੇ ‘ਤੇ ਪੁੱਜਦਾ ਹਾਂ ਤਾਂ ਹੈਰਾਨੀ ਹੋਂਦੀ ਹੈ, ਕਿ ਬਚਿੱਤਰ ਨਾਟਕ ਵਿੱਚ ਇਸ ਪਉੜੀ ਦਾ ਹੈਡਿੰਗ ਅਤੇ ਅਰੰਭ ਇਸ ਪ੍ਰਕਾਰ ਹੈ।
ਵਾਰ ਦੁਰਗਾ ਕੀ
ੴ ਸਤਿਗੁਰ ਪ੍ਰਸਾਦਿ
ਸ੍ਰੀ ਭਗਉਤੀ ਜੀ ਸਹਾਇ
ਅਬ ਵਾਰ ਦੁਰਗਾ ਕੀ ਲਿਖਯਤੇ
ਪਾਤਸ਼ਾਹੀ 10
ਮੈ ਅਪਣੇ ਮਨ ਵਿਚ ਪੈਦਾ ਹੋਏ ਸ਼ੰਕੇ ਪੰਥਕ ਫੈਸਲੇ ਕਰਨ ਦੇ ਅਧਿਕਾਰੀ ਪੰਥ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ।
ਕੀ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੁਰਗਾ {ਭਗੌਤੀ} ਦੇ ਉਪਾਸ਼ਕ ਸਨ? ਜਿਸ ਨੂੰ ਗੁਰ ਨਾਨਕ ਤੋਂ ਭੀ ਪਹਿਲੇ ਸਿਮਰਦੇ ਹਨ। ਜੇ ਗੁਰੂ ਜੀ ਦੁਰਗਾ ਦੇ ੳਪਾਸ਼ਕ ਸਨ, ਤਾਂ ਪੰਥ ਨੇ ਸਿੱਖ ਰਹਿਤ ਮਰਿਯਾਦਾ ਵਿਚ ਇਹ ਕਿਉਂ ਲਿਖਿਆ ਕਿ ਸਿੱਖ ਨੇ ਕਿਸੇ ਦੇਵੀ ਦੇਵਤੇ ਦੀ ੳਪਾਸ਼ਨਾ ਨਹੀਂ ਕਰਨੀ, ਜੇ ਫਿਰ ਭੀ ਇਸ ਪਉੜੀ ਨੂੰ ਅਰਦਾਸ ਦਾ ਅੰਗ ਰੱਖਣਾ ਹੈ, ਤਾਂ ਮੇਰਾ ਸ਼ੰਕਾ ਨਵਿਰਤ ਕਰੋ ਤੇ ਮੈਨੂੰ ਸਮਝਾਓ, ਇਹ ਪਉੜੀ ਕਿਥੋਂ ਆਈ ਹੈ, ਅਤੇ ਇਸ ਦਾ ਪਿਛੋਕੜ ਕੀ ਹੈ ਮੈ ਪੰਥ ਦਾ ਧੰਨਵਾਦੀ ਹੋਵਾਂਗਾ।

ਅੱਜ ਦੇ ਸ਼੍ਰੋਮਣੀ ਕਮੇਟੀ ਦੇ ਭਾਈਵਾਲ ਸੰਤ ਸਮਾਜ, ਬਹੁਤੇ ਡੇਰੇਦਾਰ ਅਤੇ ਉਨ੍ਹਾਂ ਦੇ ਸ਼ਰਧਾਲੂ ਟਕਸਾਲ ਅਤੇ ਨਾਨਕਸਰ ਵਾਲੇ ਭੀ ਅਪਣੀ ਰਹਿਰਾਸ ਵਿਚ ਦੇਵੀ ਦੁਰਗਾ {ਭਗਉਤੀ} ਦੀ ਉਪਾਸ਼ਨਾ ਕਰ ਰਹੇ ਦਿਸਦੇ ਹਨ ਜਦੋਂ ਪ੍ਹੜਦੇ ਹਨ।

ਪ੍ਰਥਮ ਧਰਉਂ ਭਗਵਤ ਕੋ ਧਿਆਨਾ। ਬਹੁਰ ਕਰਉਂ ਕਵਿਤਾ ਬਿਧ ਨਾਨਾ।

ਇਸਦਾ ਭਾਵ ਹੈ ਕਿ - ਮੈਂ ਪਹਿਲੇ ਭਗਵਤੀ ਦੇਵੀ ਦੁਰਗਾ ਦਾ ਧਿਆਨ ਧਰਦਾ ਹਾਂ, ਫਿਰ ਹੀ ਕੋਈ ਕਾਵ ਰਚਨਾ ਉਚਾਰਦਾ ਹਾਂ।

ਦੋਹਿਰਾ –ਨੇਤਰ ਤੁੰਗ ਕੇ ਚਰਨ ਤਰ ਸੁਤੱਦਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ ਰਘੁਵਰ ਕਥਾ ਪਰਸੰਗ।
ਸਤਲੁਝ ਦੇ ਕੰਢੇ ਰਾਮ ਕਥਾ ਦਾ ਗ੍ਰੰਥ ਸ੍ਰੀ ਭਗਵਤੀ ਦੁਰਗਾ ਦੇਵੀ ਜੀ ਨੇ ਸੰਪੂਰਨ ਕੀਤਾ ਹੈ।

ਦੋਹਿਰਾ - ਸਾਧ ਅਸਾਧ ਜਾਨਿਓ ਨਹੀ ਬਾਦ ਸੁਬਾਦ ਬੇਬਾਦ।ਗ੍ਰੰਥ ਸਗਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ।

ਚੰਗੇ ਮੰਦੇ ਦੀ ਪਛਾਣ ਛੱਡ ਕੇ, ਕਿਸੇ ਬਾਦ ਸੁਬਾਦ ਬਿਬਾਦ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਭਗਵਤੀ ਦੀ ਕਿਰਪਾ ਨਾਲ ਇਹ ਗ੍ਰੰਥ ਸੰਪੂਰਨ ਕਰ ਲਿਆ।

ਅਗਲੇ ਸਵਾਲ - ਸਿੱਖ ਰਹਿਤ ਮਰਿਯਾਦਾ ਵਿਚ ਹੇਠ ਲਿਖੇ ਫੈਸਲੇ ਭੀ ਹਨ।

{ਸ}  ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਣੀ, ਭੋਗ ਲਾਉਣਾ, ਜੋਤਾਂ ਜਗਾਣੀਆਂ, ਟੱਲ ਖੜਕਾਉਣੇ, ਆਦਿ ਕਰਮ ਗੁਰਮਤਿ ਅਨਸਾਰ ਨਹੀਂ।

ਮੂਲ ਮੰਤਰ - ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ 

ਜੇ ਪੰਥਕ ਫੈਸਲੇ ਮੁਤਾਬਕ ਸਿੱਖ ਰਹਿਤ ਮਰਿਯਾਦਾ ਵਿੱਚ ਇਹ ਲਿਖਿਆ ਹੈ, ਕਿ ਸਿੱਖ ਨੇ ਉਪਰ ਲਿਖੇ ਕਰਮ ਕਾਂਡੀ ਕੰਮ ਨਹੀਂ ਕਰਨੇ ਅਤੇ ਮੂਲ ਮੰਤਰ ੴ ਤੋਂ ਗੁਰ ਪ੍ਰਸਾਦਿ ਤੱਕ ਹੀ ਪੜ੍ਹਨਾ ਹੈ, ਬਿਲਕੁਲ ਠੀਕ ਫੈਸਲਾ ਹੈ ।

ਤਾਂ ਫਿਰ ਅੱਜ ਦੇ ਸ਼੍ਰੋਮਣੀ ਕਮੇਟੀ ਦੇ ਭਾਈਵਾਲ ਸੰਤ ਸਮਾਜ, ਬਹੁਤੇ ਡੇਰੇਦਾਰ ਅਤੇ ਉਹਨਾ ਦੇ ਸ਼ਰਧਾਲੂ ਟਕਸਾਲ ਅਤੇ ਨਾਨਕਸਰ ਵਾਲੇ ਭੀ ਅਪਣੀ ਰਹਿਰਾਸ ਵਿਚ ਦੇਵੀ ਦੁਰਗਾ{ਭਗਉਤੀ} ਦੀ ਉਪਾਸ਼ਨਾ ਕਰ ਰਹੇ ਦਿਸਦੇ ਹਨ, ਕਿਤੇ ਜੋਤਾਂ ਜਗਾ ਕੇ ਅਗਨੀ ਦੀ ਪੂਜਾ ਕੀਤੀ ਜਾ ਰਹੀ ਹੈ ਹੁਣ ਤਾਂ ਤਖਤਾਂ ‘ਤੇ ਭੀ ਪੰਥਕ ਫੈਸਲੇ ਦੇ ਉਲਟ ਦੀਵਿਆਂ ਵਾਲੀ ਆਰਤੀ, ਭੰਗ ਦਾ ਭੋਗ ਲਵਾਕੇ ਸ਼ਿਵ ਜੀ ਦੀ ਪ੍ਰਤੀਕ ਭੰਗ ਦਾ ਪ੍ਰਸ਼ਾਦ ਵੰਡਣਾ, ਜਾਨਵਰਾਂ ਦੀ ਬਲੀ ਦੇਣੀ, ਹੁਣ ਤਾਂ ਹਜੂਰ ਸਾਹਿਬ ਭਿਆਣਕ ਰੂਪ ਵਾਲੇ ਹਿੰਦੂ ਦੇਵਤੇ ਮਾਹਕਾਲ ਦੇ ਨਾਮ ਦਾ ਗੁਰਦੁਆਰਾ ਭੀ ਬਣਾ ਦਿਤਾ ਗਿਆ ਹੈ, ਅਤੇ ਇਹ ਲੋਕ ਗੁਰਬਾਣੀ ਅਤੇ ਸਿੱਖ ਰਹਿਤ ਮਰਿਯਾਦਾ ਦੇ ਉਲਟ ਮੂਲ ਮੰਤਰ – “ਨਾਨਕ ਹੋਸੀ ਭੀ ਸੱਚ” ਤੱਕ ਪੜ੍ਹਦੇ ਨੇ, ਤਾਂ ਫਿਰ ਸਿੱਖ ਰਹਿਤ ਮਰਿਯਾਦਾ ਦੇ ਫੈਸਲੇ ਮੁਤਾਬਕ ਪੰਥ ਵਲੋਂ ਇਨ੍ਹਾਂ ਨੂੰ ਸਿੱਖ ਕਿਵੇਂ ਮੰਨਿਆਂ ਜਾ ਰਿਹਾ ਹੈ?

ਜਦੋਂ ਕੇ ਗੁਰੂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਮੈਂ ਕਿਸੇ ਦੇਵੀ ਦੇਵਤੇ ਦੇ ਹੁਕਮ ਵਿੱਚ ਨਹੀਂ, ਜੋ ਕੁਝ ਬੋਲਦਾ ਹਾਂ ਇਕ ਅਕਾਲ ਪੁਰਕ ਦੇ ਹੁਕਮ ਵਿਚ ਬੋਲਾਇਆ ਬੋਲਦਾ ਹਾਂ ਇਸੇ ਲਈ ਮੈਨੂੰ ਬਾਣੀ ਨਿਰੰਕਾਰ ਜਾਪਦੀ ਹੈ।

ਏਕੋ ਕਰਤਾ ਆਪੇ ਆਪ ॥ ਹਰਿ ਕੇ ਭਗਤ ਜਾਣਹਿ ਪਰਤਾਪ ॥ ਨਾਵੈ ਕੀ ਪੈਜ ਰਖਦਾ ਆਇਆ ॥ ਨਾਨਕੁ ਬੋਲੈ ਤਿਸ ਕਾ ਬੋਲਾਇਆ ॥4॥

ਤਿਲੰਗ ਮਹਲਾ 1 ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥

ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

ਸਲੋਕੁ ਮਃ 3 ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
ਜਹ ਅਬਿਗਤੁ ਭਗਤੁ ਤਹ ਆਪਿ ॥ ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥ ਦੁਹੂ ਪਾਖ ਕਾ ਆਪਹਿ ਧਨੀ ॥ ਉਨ ਕੀ ਸੋਭਾ ਉਨਹੂ ਬਨੀ ॥ ਆਪਹਿ ਕਉਤਕ ਕਰੈ ਅਨਦ ਚੋਜ ॥ ਆਪਹਿ ਰਸ ਭੋਗਨ ਨਿਰਜੋਗ ॥ ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥ ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥8॥

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥

ਆਸ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੇਰੇ ਇਹ ਸ਼ੰਕੇ ਨਵਿਰਤ ਕਰਣ ਦੀ ਕ੍ਰਿਪਾਲਤਾ ਕਰਨਗੇ, ਫਿਰ ਕੁਝ ਹੋਰ ਬੇਨਤੀਆਂ ਕਰਾਂਗਾ ਜੀ।
|| ਗੁਰੂ ਗ੍ਰੰਥ ਦਾ ਖਾਲਸਾ ਪੰਥ || 
(ਇੰਟਰਨੈਸ਼ਨਲ ਮੂਵਮੈਂਟ) 
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ 

ਵਿਸ਼ਵਾਸ਼ ਕਰੋ 
ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹੀ ਸਿਖ ਹੋ ਸਕਦਾ ਹੈ 

ਪ੍ਰਣ ਕਰੋ 
ਜਿਥੇ ਭੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਿਸੇ ਹੋਰ ਗ੍ਰੰਥ, ਪੋਥੀ ਦਾ ਆਸਣ ਲਾ ਕੇ ਗੁਰੂ ਕੀ ਬੇਅਦਬੀ ਕੀਤੀ ਜਾਂਦੀ ਹੋਵੇ 
ਸਿਖ ਉਸ ਥਾਵੇਂ ਬਿਲਕੁਲ ਨਾ ਜਾਵੇ 

ਦਰਸ਼ਨ ਸਿੰਘ ਖਾਲਸਾ 
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ