Monday, 8 April 2013

ਵੇਸਾਖੀ ਸੰਦੇਸ਼
    ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ॥
                  ਨਿਰਮਲ ਪੰਥ –ਖਾਲਸਾ ਪੰਥ
ਨਿਰਮਲ ਪੰਥ ਦੀ ਨੀਹ ਗੁਰੂ ਨਾਨਕ ਜੀ ਨੇ ਰੱਖੀ ਅਤੇ ਇਸੇ ਲਈ ਦਸਵੇਂ ਜਾਮੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹੀ ਪਹਿਲੀ ਵੇਸਾਖ {ਵੇਸਾਖੀ} ਨੂੰ ਖੰਡੇ ਦੇ ਅੰਮ੍ਰਿਤ ਰਾਹੀਂ ਬਾਣੀ ਦੇ ਨਾਲ ਨਾਲ ਬਾਣੇ ਵਿਚ ਸਜਾ ਕੇ ਉਸ ਨਿਰਮਲ ਪੰਥ ਨੂੰ ਖਾਲਸਾ ਪੰਥ ਨਾਮ ਹੇਠ ਸੰਪੂਰਣ ਰੂਪ ਮਾਨ ਕੀਤਾ।ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਆਪ ਖਾਲਸਾ ਪੰਥ ਨੂੰ ਸਦੀਵੀ ਸਦੀਵੀ ਕਰਣ ਲਈ 
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ ਰੂਪ ਜੁਗੋ ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਬਣਾ ਦਿਤਾ।

ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ 
ਜਿਨਾ ਗੁਰਮੁਖ ਸਿਖਾਂ ਦੇ ਮਨ ਚਿਤ ਵਿਚ ਗੁਰੂ ਆ ਵਸਦਾ ਹੈ ,ਗੁਰੂ ਉਹਨਾ ਦੀ ਝੋਲੀ  ਭਾਓੁ {ਪਿਆਰ} ਪਾ ਦੇਂਦਾ ਹੈ ਇਓਂ ਗੁਰ ਸਿਖਾਂ ਇਕੋ ਪਿਆਰ ਗੁਰ ਮਿਤਾਂ ਪੁਤਾਂ ਭਾਈਆਂ ਵਾਲਾ {ਪਿਆਰ} ਬਣ ਜਾਂਦਾ  ਹੈ ।ਅਤੇ ਗੁਰੂ ਅੱਗੇ ਸਮਰਪਨ ਹੋਏ ਸਿਖ ਹਮੇਸ਼ਾਂ ਲਈ ਗੁਰੂ ਦੇ ਪਿਆਰੇ ਬਣ ਜਾਂਦੇ ਹਨ। ਵੇਸਾਖੀ ਦਾ ਦਿਹਾੜਾ ਇਸੇ ਸਿਧਾਂਤਕ ਸਚਾਈ ਦਾ ਪ੍ਰਤੀਕ ਹੈ ਇਓਂ ਹੀ ਵੇਸਾਖੀ ਵਾਲੇ ਦਿਹਾੜੇ ਪੰਜ ਪਿਆਰੇ ਬਣੇ ਸਨ। 
ਇਹ ਫੈਸਲਾ ਹੁਣ ਸਿਖ ਨੇ ਆਪ ਕਰਨਾ ਹੈ ਕੇ ਕੀ ਇਸ ਵਿਸਾਖੀ ਤੇ ਉਸਨੇ ਗੁਰੂ ਪਿਆਰੇ ਬਨਣਾ ਹੈ ?।
ਤਾਂ ਫਿਰ ਆਓ ਅੰਮ੍ਰਿਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਈਏ।
                                           ਦਰਸ਼ਨ ਸਿੰਘ ਖਾਲਸਾ

No comments:

Post a Comment