Sunday, 31 March 2013

ਸਿੰਘੌ ਜਾਗੋ -

ਕੀ ਜ਼ਾਲਮ ਹੱਥੋਂ ਤਰਸ ਦੀ ਉਡੀਕ ਕਰਦੇ ਰਹੋਗੇ ? ਅੱਜ ਚਾਰੋ ਪਾਸੇ ਤੋਂ ਸਿਖੀ ਤੇ ਮਾਰੂ ਹਮਲੇ ਹੋ ਰਹੇ ਹਨ

੧. ਸਿਖੀ ਦੀ ਜਿੰਦ ਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਸ਼ੱਕੀ ਬਨਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਘਿਨਾaਣੇ ਕੰਮ ਲਈ ਭੀ ਸਿਖੀ ਭੇਖ ਵਾਲੀਆਂ ਬਹੁਤ ਸਾਰੀਆਂ ਕਲਮਾ ਦੀ ਹੀ ਡਿਉਟੀ ਲਾਈ ਗਈ ਹੈ।

੨. ਅਖੌਤੀ ਦਸਮ ਗ੍ਰੰਥ ਰਾਹੀ ਸਿਖੀ ਨੂੰ ਹਿੰਦੂਇਜ਼ਮ ਦੇ ਖਾਰੇ ਸਮੁੰਦਰ ਵਿਚ ਮਰਜ ਕਰਨ , ਗੁਰੂ ਅਤੇ ਸਿਖ ਨਾਲ ਆਚਰਣ ਹੀਣਤਾ ਜੋੜਨ ਲਈ ਜੱਥੇਦਾਰਾਂ ਅਤੇ ਸੰਤ ਸਮਾਜ ਦੀ ਵਰਤੋਂ ਕੀਤੀ ਜਾ ਰਹੀ ਹੈ।

੩. ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਸਿਖ ਇਤਹਾਸ ਦਾ ਰੂਪ ਬਦਲ ਕੇ ਘਿਨਾਉਣੀ ਛੇੜ ਛਾੜ ਰਾਹੀ ਗੁਰੂ ਦੇ ਪਵਿਤਰ ਜੀਵਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
੪. ਅਤੇ ਹੁਣ ਸਭ ਤੋਂ ਤਾਜ਼ਾ ਅਤੇ ਵੱਡਾ ਹਮਲਾ ਹੈ ਸ਼੍ਰੋਮਣੀ ਕਮੇਟੀ ,ਸੰਤ ਸਮਾਜ ,ਅਤੇ ਤਖਤਾਂ ਦੇ ਜੱਥੇਦਾਰਾਂ ਰਾਹੀ ਨਾਨਕ ਸ਼ਾਹੀ ਕਲੰਡਰ ਖਤਮ ਕਰਕੇ ਸਿਖੀ ਨੂੰ ਜ਼ਬਰਨ ਬਿਕਰਮੀ ਕਲ਼ੰਡਰ ਦੇ ਦਰਵਾਜ਼ਿਓਂ ਬ੍ਰਹਮਨਇਜ਼ਮ ਵਿਚ ਪ੍ਰਵੇਸ਼ ਕਰਾਉਣਾ। ਖਾ ਕੇ ਜ਼ਖਮ ਜਬ ਦੇਖਾ ਸਿਤਮਗ਼ਰ ਕੀ ਤਰਫ, ਤੋ ਅਪਣੇ ਹੀ ਦੋਸਤੋਂ ਸੇ ਮੁਲਾਕਾਤ ਹੋ ਗਈ।

੫. ਮੈ ਅੱਜ ਸਿਤਮਗ਼ਰ ਦੋਸਤਾਂ ਕੋਲੋਂ ਪੁਛਣਾ ਚਾਹੁਂਦਾ ਹਾਂ ਕੇ ਇਸੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੋਜ਼ ਮੱਥਾ ਭੀ ਟੇਕਦੇ ਹੋ ਪਰ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਵਾਂਗੂੰ ਗੁਰੂ ਦੀ ਸੰਪੂਰਣਤਾ ਤੇ ਸ਼ੰਕੇ ਭੀ ਪੈਦਾ ਕਰਦੇ ਹੋ।ਯਕੀਨ ਕਰੋ ਅੇਸੇ ਕਿਸੇ ਹਰਬੇ ਨਾਲ ਭੀ ਸਿਖ ਦਾ ਸਿਦਕ ਨਹੀਂ ਡੋਲ ਸਕਦਾ।

੬. ਨਾਨਕ ਸ਼ਾਹੀ ਜੰਤਰੀ ੫੩੧ ਨੂੰ ਰਲੀਜ਼ ਕਰਦਿਆਂ ਉਸੇ ਜੰਤਰੀ ਵਿਚ ਵੱਕਤ ਦੇ ਪਰਧਾਨ ਗੁਰਚਰਨ ਸਿੰਘ ਟਹੁੜਾ ਦੇ ਸੰਦੇਸ਼, ਕਰਮ ਸਿੰਘ ਹਿਸਟੋਰੀਅਨ , ਪ੍ਰੋ: ਸਾਹਿਬ ਸਿੰਘ ਅਤੇ ਪਾਲ ਸਿੰਘ ਪੁਰੇਵਾਲ ਦੇ ਵੀਚਾਰ ਛਾਪ ਕੇ ਸਿਖ ਕੌਮ ਨੂੰ ਨਾਨਕ ਸ਼ਾਂਹੀ ਕਲ਼ੰਡਰ ਦੀ ਲੋੜ ਅਤੇ ਇਸ ਵਡਮੁਲੇ ਕਾਰਜ ਦੇ ਸੋਹਿਲੇ ਤੁਸਾਂ ਆਪ ਨਹੀਂ ਗਾਏ ਸਨ ? ਜੋ ਮੈ ਸੰਗਤਾਂ ਦੀ ਗਿਆਤ ਲਈ ਅੱਗੇ ਦੇ ਰਿਹਾ ਹਾਂ।

ਫਿਰ ਕਿਸ ਸਾਜਸ਼ ਅਤੇ ਸੌਦੇ ਅਧੀਨ ਕੌਮ ਨਾਲ ਗ਼ਦਾਰੀ ਕਰਦਿਆਂ ਬਿਕਰਮੀ ਕਲੰਡਰ ਅੱਗੇ ਨਾਨਕ ਸ਼ਾਹੀ ਕਲੰਡਰ ਦੀ ਬਲੀ ਦੇ ਦੇਣ ਦਾ ਫੈਸਲਾ ਕੀਤਾ ਗਿਆ ਹੈ ?। ਪਰ ਯਾਦ ਰੱਖੋ ਕੌਮ ਜਾਗ ਪਈ ਹੈ ਜਾਗਰਤ ਸਿਖ ਜਿਥੇ ਅਪਣੀ ਜਿੰਦ ਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦੇ ਅਦਬ ਸਰਵਉਚਤਾ ਤੇ ਨਿਰਸੰਕ ਪਹਿਰਾ ਦੇਵੇਗਾ ਓਥੇ ਅਪਣਾ ਵਿਰਸਾ ਸਮਝ ਕੇ ਨਾਨਕ ਸ਼ਾਹੀ ਕਲੰਡਰ ਨੂੰ ਭੀ ਸੰਭਾਲੇ ਗਾ ਅਤੇ ਪਾਲੇ ਗਾ। ੭. ਸਿੰਘੋ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਖੋਲ ਕੇ ਦੇਖੋ ਉਸ ਵਿਚ ਸ਼ਰੋਮਣੀ ਕਮੇਟੀ ਆਪ ਫੈਸਲਾ ਲਿਖਦੀ ਹੈ ਕੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ੧ ਵੈਸਾਖ ਦਾ ਹੈ ।

 ਹੇਠਾਂ ਦੇ ਰਿਹਾ ਹਾਂ ਕੇ ਸ਼੍ਰੋਮਣੀ ਕਮੇਟੀ ਨਾਨਕ ਸ਼ਾਹੀ ਜੰਤਰੀ ਵਿਚ ਦਿਤੇ ਗੁਰ ਪੁਰਬਾਂ ਦੇ ਚਾਰਟ ਵਿਚ ਭੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ੧ ਵੈਸਾਖ ਦਾ ਦੇ ਰਹੀ ਹੈ । ਸ਼੍ਰੋਮਣੀ ਕਮੇਟੀ ਆਪ ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ਛਾਪਦੀ ਹੈ ਕੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਵਸ ਪਹਿਲੀ ਵੈਸਾਖ ਦਾ ਹੈ ਪਰ ਪੰਥਕ ਪ੍ਰਪਰਾਵਾਂ ਅਨਸਾਰ ਕਤਕ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ, ਅੱਗੇ ਜਾਕੇ ਲਿਖਦੇ ਹਨ ,ਪੂਰਨਮਾਸ਼ੀ ਨੂੰ ਉਦੋਂ ਤੱਕ ਮਨਾਇਆ ਜਾਇਆ ਕਰੇਗਾ ਜਦ ਤੱਕ ਕੇ ਪੰਥ ਇਸ ਤੇ ਮੁੜ ਵੀਚਾਰ ਕਰਕੇ ਇਸ ਨੂੰ ਪਹਿਲੀ ਵੈਸਾਖ ਨੂੰ ਮਨਾਉਣਾ ਅਰੰਭ ਨਹੀਂ ਕਰਦਾ। ਫਿਰ ਕੀ ਕਾਰਨ ਹੈ ਕੇਵਲ ਡੇਰੇਦਾਰਾਂ ਨੂੰ ਪੂਰਨਮਾਸ਼ੀਆਂ ਮਨਾਣ ਦੀ ਖੂਸ਼ੀ ਦੇਣ ਲਈ ਕੋਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਪੰਥ ਅਖਵਾਣ ਵਾਲਿਓ ਵੀਚਾਰ ਕਰੋ ਕੀ ਇਹ ਫੈਸਲਾ ਕਿਸੇ ਹੋਰ ਪੰਥ ਨੇ ਕਰਨਾ ਹੈ ?।
ਫਿਰ ਨਾ ਆਖਿਓ ਜਦੋਂ ਜਾਗਰਤ ਪੰਥ ਨੇ ਫੈਸਲਾ ਕਰਕੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪਹਿਲੀ ਵੈਸਾਖ ਨੂੰ ਮਨਾਣਾ ਅਰੰਭ ਕਰ ਦਿਤਾ।

 ਦਰਸ਼ਨ ਸਿੰਘ ਖਾਲਸਾ

No comments:

Post a Comment