Sunday, 31 March 2013


ਪੁਰਾਣੀ ਇਕ ਪਰਚੱਲਤ ਕਹਾਣੀ

 ਕਹਿੰਦੇ ਨੇ ਇਕ ਖੁਹ ਵਿਚ ਬਿਲੀ ਡਿਗ ਪਈ ਅਤੇ ਮਰ ਗਈ ਕੁਛ ਦਿਨਾ ਬਾਹਦ ਉਸ ਖੁਹ ਵਿਚੋਂ ਬਦਬੂ ਆਉਣ ਲੱਗ ਪਈ ਖੁਹ ਦਾ ਪਾਣੀ ਭੀ ਪੀਣ ਲਾਇਕ ਨਾ ਰਿਹਾ ਜੇ ਭੁਲੇਖੇ ਨਾਲ ਰਾਹ ਜਾਂਦਾ ਰਾਹੀ ਦੋ ਘੁਟ ਪਾਣੀ ਪੀ ਲੈਂਦਾ ਤਾਂ ਬੀਮਾਰ ਹੋ ਜਾਂਦਾ । ਪਿੰਡ ਵਾਸੀ ਕਿਸੇ ਸਿਆਣੇ ਕੋਲ ਗਏ ਕੇ ਬਾਬਾ ਕਿਸੇ ਤਰਾਂ ਇਸ ਖੁਹ ਦਾ ਪਾਣੀ ਸਾਫ ਅਤੇ ਪੀਣ ਲਾਇਕ ਹੋ ਸਕਦਾ ਹੈ। ਬਾਬੇ ਨੇ ਕਿਹਾ ਹਾਂ ਭਲੇ ਲੋਕੋ ਹੋ ਸਕਦਾ ਹੈ ਜੇ ਖੁਹ ਵਿਚੋਂ ਉਹ ਮਰੀ ਹੋਈ ਬਿਲੀ ਕੱਢ ਦਿਓ ਅਤੇ ਸੌ ਡੋਲ ਪਾਣੀ ਦਾ ਕੱਢ ਦਿਓ। ਪਿੰਡ ਵਾਸੀ ਇਕੱਠੇ ਹੋਏ ਅਤੇ ਖੁਹ ਵਿਚੋਂ ਪਾਣੀ ਦੇ ਡੋਲ ਭਰ ਭਰ ਕੱਢਣ ਲਗੇ ਇਕ ਸੌ ਨਹੀਂ ਬਲਕੇ ਕਈ ਸੌ ਡੋਲ ਪਾਣੀ ਦਾ ਕੱਢ ਦਿਤਾ ਪਰ ਪਾਣੀ ਸਾਫ ਨਾ ਹੋਇਆ ਪਾਣੀ ਦੀ ਬਦਬੂ ਨਾ ਗਈ , ਲੋਕ ਫਿਰ ਬਾਬੇ ਕੋਲ ਆਏ ਬਾਬਾ ਅਸੀਂ ਤਾਂ ਕਈ ਸੌ ਡੋਲ ਪਾਣੀ ਦਾ ਕੱਢ ਦਿਤਾ ਪਰ ਪਾਣੀ ਸਾਫ ਨਹੀ ਹੋਇਆ । ਬਾਬਾ ਕਹਿਣ ਲੱਗਾ ਭਲੇ ਲੋਕੋ ਬਿਲੀ ਕੱਢੀ ਹੈ ਕੇ ਨਹੀਂ ।ਜਵਾਬ ਸੀ ਬਾਬਾ ਅਜੇ ਬਿਲੀ ਨਹੀਂ ਕੱਢੀ। ਬਾਬਾ ਕਹਿਣ ਲੱਗਾ ਭਲਿਓ ਪਹਿਲਾਂ ਬਿਲੀ ਕੱਢੋ ਫਿਰ ਹੀ ਪਾਣੀ ਕੱਢਣ ਦਾ ਲਾਭ ਹੈ ,ਫਿਰ ਹੀ ਪਾਣੀ ਸਾਫ ਹੋਵੇਗਾ।

ਪਿੰਡ ਵਾਸੀ ਵਾਪਸ ਗਏ ਮਰੀ ਹੋਈ ਬਿਲੀ ਖੁਹ ਵਿਚੋਂ ਕੱਢੀ ਅਤੇ ਫਿਰ ਬਦਬੂ ਮਾਰਿਆ ਸੌ ਡੋਲ ਪਾਣੀ ਕੱਢਿਆ ਬੱਸ ਖੂਹ ਦਾ ਪਾਣੀ ਸਾਫ ਹੋ ਗਿਆ। ਇਸੇ ਤਰਾਂ ਅੱਜ ਵਿਗੜੇ ਹੋਏ ਅਮੀਰ ਲੋਕਾਂ ਵਲੋਂ ਲੱਖਾਂ ਰੁਪੈ ਲਾ ਕੇ ਸਟੇਜਾਂ ਤੇ ਸ਼ਿੰਗਾਰੀ ਹੋਈ ਲੱਚਰ ਗਾਇਕੀ ਦੀ ਬਦਬੂ ਇਤਨੀ ਵੱਧ ਚੁਕੀ ਹੈ ਕੇ ਜੇਹੜਾ ਕੋਲੋਂ ਲੰਘਦਾ ਹੈ ਉਸਨੂੰ ਭੀ ਸੜਹਾਂਦ ਮਾਰਦੀ ਹੈ ਅਤੇ ਜੇਹੜਾ ਨੌਜਵਾਨ ਕੁਛ ਸਮਾ ਇਸ ਨੂੰ ਸੁਣ ਲੈਂਦਾ ਹੈ ਉਹ ਭੀ ਮਾਨਸਕ ਅਤੇ ਸਰੀਰਕ ਤੌਰ ਤੇ ਇਕ ਅਸਾਧ ਰੋਗੀ ਹੋ ਜਾਂਦਾ ਹੈ ਅਤੇ ਅੱਗੇ ਬੀਮਾਰੀ ਫੈਲਾਂਦਾ ਹੈ ।

ਨਤੀਜਾ ਹੈ ਕੇ ਦਿਨ ਬਾਦਿਨ ਸਮਾਜ ਇਸ ਛੂਤ ਦੀ ਬੀਮਾਰੀ ਦਾ ਰੋਗੀ ਹੋਰਿਹਾ ਹੈ।ਇਹ ਨੰਗੇਜ਼ ,ਅਸ਼ਲੀਲਤਾ, ਨਾਈਟ ਕਲੱਬ, ਬਲਿਯੂ ਫਿਲਮਾ, ਬਲਿਯੂ ਮੈਗ਼ਜ਼ੀਨ, ਇੰਟਰਨੈਟ ਤੇ ਅਸ਼ਲੀਲਤਾ ਵਿਚ ਵਾਧਾ ਕਰਣ ਵਾਲੀਆਂ ਵੈਬ ਸਾਈਟਾਂ, ਕੁਛ ਟੀਵੀ ਚੈਨਲ ਅਤੇ ਹੋਰ ਬਹੁਤ ਕੁਛ ਨੇ ਏਸੇ ਵਿਚੋਂ ਜਨਮ ਲਿਆ ਹੈ ਅਤੇ ਆਏ ਦਿਨ ਬਲਾਤ ਕਾਰ ਜੈਸੀਆਂ ਮਾਰੂ ਬੀਮਾਰੀਆਂ ਵਧ ਰਹੀਆਂ ਹਨ।ਜਿਥੇ ਅੱਜ ਸਮਾਜ ਦੇ ਬਹੁਤ ਸਾਰੇ ਹਿਸੇ ਵਿਚੋਂ ਲੱਚਰਤਾ ਦੀ ਬਦਬੂ ਆ ਰਹੀ ਹੈ। ਓਥੇ ਅੱਜ ਸਮਾਜ ਦੇ ਕੁਛ ਜਾਗਰਤ ਹਿਸੇ ਨੇ ਇਸ ਖਤਰਨਾਕ ਬੀਮਾਰੀ ਦੇ ਇਲਾਜ ਲਈ ਹਾਲ ਪਾਹਰਿਆ ਪਾਇਆ ਹੈ ਅਤੇ ਲੱਚਰ ਗਾਇਕੀ ਦੇ ਪੈਦਾ ਹੋ ਚੁਕੇ ਬਦਬੂ ਦਾਰ ਪਾਣੀ ਦੇ ਸੌ ਨਹੀ ਹਜ਼ਾਰਾਂ ਡੋਲ ਕੱਢਣ ਦਾ ਫੈਸਲਾ ਕੀਤਾ ਹੈ।
ਬਹੁਤ ਚੰਗਾ ਹੈ ਬਹੁਤ ਚੰਗਾ ਹੈ ,ਇਹ ਜਾਗਰਤ ਜੁਗ ਦੀ ਨਿਸ਼ਾਨੀ ਹੈ,ਸਮਾਜ ਇਓਂ ਹੀ ਬਚਾਇਆ ਜਾ ਸੱਕੇਗਾ। ਪਰ ਮੈ ੧੯੯੦ ਫਰਵਰੀ ਦੇ ਸੰਚੇਤਨਾ ਮੈਜ਼ਜ਼ੀਨ ਵਿਚ ਕਿਸੇ ਵਿਦਵਾਨ ਵੀਰ ਦੇ ਲਿਖੇ ਹੋਏ ਕੁਛ ਖਿਆਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁਂਦਾ ਹਾਂ, ਉਸ ਨੇ ਲਿਖਿਆ ਸੀ"ਬ੍ਰਾਹਮਨ ਇਜ਼ਮ ਵਲੋਂ ਧਰਮ ਦੇ ਬੁਰਕੇ ਵਿਚ ਭਗਵਾਨਾ ਦੇ ਨਾਮ ਹੇਠ ਲਿਖੇ ਲਟਰੇਚਰ ਰਾਹੀਂ ਜੋ ਅਸ਼ਲੀਲਤਾ ਪਰੋਸੀ ਗਈ ਉਸੇ ਵਿਚੋਂ ਮੰਦਰਾਂ ਵਿਚ ਨਾਚ ਕਰਨ ਵਾਲੀਆਂ ਦੇਵ ਦਾਸੀਆਂ ਨੇ ਜਨਮ ਲਿਆ ਅਤੇ ਇਹ ਸਮਾਜਕ ਬੀਮਾਰੀ ਧਾਰਮਕ ਪ੍ਰਭਾਵ ਕਰਕੇ ਹੀ ਪ੍ਰਮਾਨਤ ਹੋ ਗਈ। ਕਾਮਕ ,ਅਸ਼ਲੀਲ ਗ੍ਰੰਥਾਂ ਨੂੰ ਧਰਮ ਸ਼ਾਸ਼ਤਰਾਂ ਅਤੇ ਗੁਰੂ ਗ੍ਰੰਥਾਂ ਦਾ ਨਾਮ ਦੇ ਕੇ ਸਮਾਜ ਵਿਚ ਧਾਰਮਕ ਸ਼ਰਧਾ ਦੇ ਸਿੰਘਾਸਣਾ ਤੇ ਬਿਠਾ ਦਿਤਾ ਗਿਆ। ਅਤੇ ਇਓਂ ਧਰਮ ਦੇ ਪੜਦੇ ਹੇਠ ਪਲੀ ਇਹ ਅਸ਼ਲੀਲਤਾ ਅੱਜ ਸਮਾਜ ਲਈ ਅਸਾਧ ਰੋਗ ਬਣ ਗਈ।ਅੱਜ ਭੀ ਅਸੀ ਇਕ ਭੁਲੇਖੇ ਵਿਚ ਸੌ ਡੋਲ ਪਾਣੀ ਦਾ ਤਾਂ ਕੱਡ ਰਹੇ ਹਾਂ ਪਰ ਸਮਾਜ ਦੇ ਖੂਹ ਵਿਚ ਡਿਗੀ ਹੋਈ ਮਰੀ ਬਿਲੀ ਨਹੀ ਕੱਢ ਰਹੇ ।

No comments:

Post a Comment