Thursday, 20 October 2011

Kaorra Sach

     ਕੌੜਾ ਸੱਚ
              ਸਚੁ ਸੁਣਾਇਸੀ ਸਚ ਕੀ ਬੇਲਾ

ਜੇਹੜੇ ਲੋਕ ਸੱਚ ਦਾ ਸਾਥ ਨਹੀ ਦੇ ਸਕਦੇ, ਉਹ ਬੁਜ਼ਦਿਲ ਝੂਠ ਦਾ ਮੁਕਾਬਲਾ ਭੀ ਨਹੀ ਕਰ ਸਕਦੇ

ਧਰਮ ਦੇ ਨਾਮ ਹੇਠ ਉਸਰੇ ਝੂਠੇ ਨਜ਼ਾਮ ਅੱਗੇ ਹੱਥ ਜੋੜ ਕੇ ਖਲੋਣ ਵਾਲਿਆਂ ਦਾ ਏਹੋ ਹਸ਼ਰ ਹੋਂਦਾ ਹੈ

ਫਿਰ ਉਹ ਅਪਣੀ ਇਸ ਕੁਰਸੀ ਕਮਜ਼ੋਰੀ ਨੂੰ ਅਪਣੀ ਸਿਆਸੀ ਸਿਆਣਪ ਸਮਝ ਲੈਂਦੇ ਹਨ ।ਅਤੇ ਆਖਰ ਉਹਨਾ ਦੇ ਪਿਛਲੱਗ ਉਹਨਾ ਤੇ ਟੇਕ ਆਸਰਾ ਰੱਖਣ ਵਾਲੇ ਲੋਕਾਂ ਦੀ ਝੋਲੀ ਭੀ ਨਮੋਸ਼ੀ ਹੀ ਪੈਂਦੀ ਹੈ। ਇਉਂ ਉਹ ਸਾਥੀਆਂ ਅਤੇ ਕੋੰਮ ਦਾ ਭਵਿਖ ਦਾਅ ਤੇ ਲਾਉਂਦੇ ਲਾਉਂਦੇ ਆਖਰ ਕੋੰਮੀ ਭਵਿਖ ਤਬਾਹ ਕਰ ਦੇਂਦੇ ਹਨ।ਪਰ ਇਹ ਬੁਜ਼ਦਿਲ ਲੋਕ ਸੱਚ ਦੀ ਛਤਰ ਛਾਇਆ ਹੇਠ ਇਕੱਠੇ ਨਹੀਂ ਹੋਂਦੇ।
ਮੈ ਇਕ ਵਾਰ ਲਿਖਿਆ ਸੀ ਕੇ ਤਾਕਤ ਵਰ ਨੂੰ ਜਦੋਂ ਭੁਖ ਲਗਦੀ ਹੈ ਤਾਂ ਉਹ ਬੇਇਨਸਾਫ ,ਜ਼ਾਲਮ ਬਣਦਾ ਹੈ ਅਤੇ ਜ਼ਬਰਨ ਦੁਜੇ ਦੇ ਹੱਥੋਂ ਰੋਟੀ ਖੋਹ ਲੈਂਦਾ ਹੈ, ਅਤੇ ਨਿਰਬਲ ਕਮਜ਼ੋਰ ਮਨੁਖ ਨੂੰ ਜਦੋਂ ਭੁਖ ਲਗਦੀ ਹੈ ਤਾਂ ਉਹ ਗੁਲਾਮ ਜਾਂ ਮੰਗਤਾ ਬਣਕੇ ਅਪਣੀ ਭੁਖ ਮਿਟਾਣ ਲਈ ਕੁਛ ਰੋਟੀ ਮੰਗਦਾ ਹੈ ਅਸਲ ਵਿਚ ਤਾਕਤ ਵਰ ਅਤੇ ਨਿਰਬਲ ਦੋਨੋ ਹੀ ਕੁਰਸੀ ਦੇ ਭੁਖੇ ਹਨ,ਤਾਕਤ ਵਰ ਅਪਣੇ ਜ਼ਬਰ ਜ਼ੁਲਮ ਨਾਲ ਕੁਰਸੀ ਖੋਹ ਕੇ ਲੈ ਗਿਆ ਹੈ ਅਤੇ ਨਿਰਬਲ ਉਸ ਬਲਵਾਣ ਦੇ ਧਰਮ ਨਾਮ ਹੇਠ ਬਣਾਏ ਹੋਏ ਝੂਠੇ ਨਜ਼ਾਮ ਅੱਗੇ ਹੱਥ ਜੋੜ ਕੇ ਅਪੀਲਾਂ ਹੀ ਕਰਦੇ ਰਹਿ ਗਏ ਜੱਥੇਦਾਰ ਜੀ ਤੁਸੀਂ ਤਾਂ ਧਰਮ ਦੀ ਕੁਰਸੀ ਤੇ ਸਸ਼ੋਬਤ ਹੋ ਇਨਸਾਫ ਨਾਲ ਸਾਡਾ ਹੱਕ ਤਾਂ ਸਾਨੂੰ ਦੁਆ ਦਿਓ,ਪਰ "ਬੈਲ ਕੋ ਨੇਤਰਾ ਪਾਏ ਦੁਹਾਵੈ" ਵਾਂਗੂਂ ਪੱਲੇ ਕੀ ਪਿਆ? ਨਮੋਸ਼ੀ।
ਪਰ ਮੈਨੂੰ ਏਹਨਾ ਬੁਜ਼ਦਿਲ ਲੋਕਾਂ ਤੇ ਅਜੇ ਭੀ ਆਸ ਨਹੀ ਕੇ ਧਰਮ ਦੇ ਬੁਰਕੇ ਵਿਚ ਧਰਮ ਦੀ ਅਖੌਤੀ ਕੁਰਸੀ ਤੇ ਬੈਠੇ ਇਸ ਝੂਠੇਦਾਰਾਂ ਦੇ ਝੂਠੇ ਨਜ਼ਾਮ ਦੀ ਗ਼ੁਲਾਮੀ ਤੋਂ ਮੁਕਤ ਹੋਣ ਗੇ, ਕਿਉਂਕੇ ਗੁਲਾਮ ਅਤੇ ਮੰਗਤਿਆਂ ਦੀ ਭੀ ਅਪਣੀ ਜ਼ਮੀਰ ਜਾਂ ਸੁਭਾ ਬਣ ਜਾਂਦਾ ਹੈ।
ਇਸੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਨਾ ਜਾਲਮ ਦੀ ਭੁਖ ਪ੍ਰਵਾਣ ਹੈ ਨਾ ਬੁਜ਼ਦਿਲ ਦੀ ਭੁਖ ਪ੍ਰਵਾਣ ਹੈ। ਕੀ ਕੁਰਸੀਆਂ ਦੀ ਭੁਖ ਤੋਂ ਉਚਾ ਉਠ ਕੇ ਇਹ ਲੋਕ ਕੇਵਲ ਤੇ ਕੇਵਲ "ਗੁਰੂ ਗ੍ਰੰਥ  ਦਾ ਖਾਲਸਾ ਪੰਥ" ਬਣਕੇ ਦ੍ਰਿੜਤਾ ਨਾਲ ਸੱਚ ਤੇ ਪਹਿਰਾ ਦੇਂਦਿਆਂ ਅਪਣੇ ਅੰਦਰ ਸੱਚ ਕੀ ਬਾਣੀ ਦੀ ਸ਼ਕਤੀ ਨਾਲ ਸ਼ਕਤੀ ਸ਼ਾਲੀ ਬਨਣ ਦਾ ਫੈਸਲਾ ਕਰਨ ਗੇ?।ਗੁਰੂ ਚਾਹੁਂਦਾ ਹੈ ਸਿਖੀ ਨਾ ਜਾਲਮਾਂ ਦਾ ਧਰਮ ਬਣੇ ਨਾ ਬੁਜ਼ਦਿਲਾਂ ਦਾ ਧਰਮ ਬਣੇ ਇਸ ਲਈ ਸਿਖੀ ਵਿਚੋਂ ਇਹ ਮਨਹੂਸ ਭੁਖ ਹੀ ਗੁਰੂ ਮਿਟਾ ਦੇਂਦਾ ਹੈ, ਤਾਂ ਕੇ ਸਿਖੀ ਧਰਮ ਅਣਖ ਅਤੇ ਜ਼ਮੀਰ ਵਿਚ ਜੀਉਣ ਵਾਲਿਆਂ ਦਾ ਧਰਮ ਹੋ ਨਿਬੜੇ।
       ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
   ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥
                                                    ਦਰਸ਼ਨ ਸਿੰਘ ਖਾਲਸਾ 

Kookar

ਆਹਾ ਕੁਛ ਲੋਕ ਜਦੋਂ ਕਹਿਂਦੇ ਹਨ ਬਾਦਲ ਬਹੁਤ ਮਾੜਾ ਹੈ ਕੌਮ ਘਾਤਕ ਹੈ ਜ਼ਾਲਮ ਹੈ ਬੇ ਇਨਸਾਫ ਹੈ ਕਰੱਪਟ ਹੈ ਸਿਖੀ ਦੇ ਭਵਿਖ ਲਈ ਇਹ ਵੱਡਾ ਖਤਰਾ ਹੈ।
ਪਰ ਦੁਜੇ ਪਾਸੇ ਜ੍ਹੇੜੇ ਲੋਕ ਉਸੇ ਹੀ ਬਾਦਲ ਦੇ ਦਰਵਾਜ਼ੇ ਤੇ ਦੁਮ ਹਿਲਾਣ ਵਾਲੇ ਗਲ ਪਟਾ ਪਾਕੇ ਉਸੇ ਦੇ ਕਿਲੇ ਨਾਲ ਬੱ੍ਹਨੇ ਹੋਏ ਉਸਦੇ ਟੁਕਰ ਤੇ ਪਲਣ ਵਾਲੇ ਉਸ ਦੇ ਕਦਮਾਂ ਵਿਚ ਬੈਠੇ ਉਸੇ ਦਾ ਹੁਕਮ ਬਜਾ ਰਹੇ ਉਹਨਾ ਲੋਕਾਂ ਨੂੰ ਕੌਮ ਦਾ ਅਤੇ ਆਪਣਾ ਰਾਹਬਰ ਮੰਨਕੇ ਉਹਨਾ ਅੱਗੇ ਇਨਸਾਫ ਲਈ ਅਪੀਲਾਂ ਅਤੇ ਦਰਖਾਸਤਾਂ ਲੈ ਕੇ ਜਾਂਦੇ ਦੇਖਦਾ ਹਾਂ ਅਤੇ ਅਪਣੇ ਬਚਾ ਲਈ ਸਿਰ ਝੁਕਾ ਕੇ ਏਹਨਾ ਦੀ ਮੁਠੀ ਵਿਚ ਲਫਾਫੇ ਦੇਂਦਾ ਭੀ ਦੇਖਦਾ ਹਾਂ ਤਾਂ ਉਹਨਾ ਲੋਕਾਂ ਦੀ ਨਾਦਾਨੀ ਤੇ ਭੀ ਅਫਸੋਸ ਹੋਂਦਾ ਹੈ ਕੀ ਇਹ ਲੋਕ ਕੌਮ ਨੂੰ ਧੌਖਾ ਦੇ ਰਹੇ ਹਨ ਜਾਂ ਅਪਣੇ ਆਪ ਨਾਲ ਧੋਖਾ ਕਰ ਰਹੇ ਹਨ ।
ਅਕਸਰ ਘਰਦਾ ਮਾਲਕ ਤਾਂ ਅਪਣੀ ਰਾਖੀ ਲਈ ਕੂਕਰ ਅਪਣੇ ਦਰਵਾਜੇ ਤੇ ਰੱਖਦਾ ਹੈ ਅਤੇ ਉਸਨੂੰ ਟੁਕਰ ਭੀ ਪਾਉਂਦਾ ਹੈ ਪਰ ਕਈ ਵਾਰ ਚੋਰ ਭੀ ਅਪਣੇ ਬਚਾ ਲਈ ਕੂਕਰ ਵਾਸਤੇ ਟੁਕਰ ਨਾਲ ਲੈ ਜਾਂਦਾ ਹੈ ਇਸ ਲਈ ਖਿਆਲ ਕਰਿਓ ਮਾਲਕ ਦੇ ਹੁਕਮ ਵਿਚ ਖਲੋਤੇ ਕੂਕਰ ਨੂੰ ਟੁਕਰ ਪਾਉਣ ਵਾਲਾ ਭੀ ਜ਼ਰੂਰ ਚੋਰ ਹੀ ਮੰਨਿਆਂ ਜਾਂਦਾ ਹੈ।
ਇਸ ਲਈ ਮੈ ਪੁਛਣਾ ਚਾਹੁਂਦਾ ਹਾਂ ਕੇ ਜੇ ਬਾਦਲ ਬਹੁਤ ਮਾੜਾ ਹੈ ਤਾਂ ਉਸਦੇ ਹੁਕਮ ਨਾਲ ਦਰਵਾਜ਼ੇ ਤੇ ਬੰ੍ਹਨੇ ਹੋਏ ਲੋਕ ਕਿਵੇਂ ਕੌਮ ਦੇ ਰਾਹਬਰ ਹੋ ਗਏ?ਕੀ ਓਹਨਾ ਕੋਲੋਂ ਇਨਸਾਫ ਜਾਂ ਕੌਮ ਦੀ ਭਲਾਈ ਦੀ ਕੋਈ ਆਸ ਰੱਖਨਾ ਮੂਰਖਤਾ ਨਹੀਂ?।
                                              ਦਰਸ਼ਨ ਸਿੰਘ ਖਾਲਸਾ