Tuesday, 12 July 2011

Sikhi is Not Janeu


ਪਉੜੀ ॥
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥ ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨਿ@ ਓਨ@ਾ ਅੰਦਰਿ ਹਿਰਦੈ ਭਾਈ ॥
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ@ਾ ਪਰਾਇਆ ਭਲਾ ਨ ਸੁਖਾਈ ॥ ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪

ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਤਿਗੁਰੂ ਦੀ ਪ੍ਰੀਭਾਸ਼ਾ ਦਿਤੀ ਗਈ ਹੈ ਕੇ ਗੁਰੂ ਵਿਚ ਮੇਰੇ ਰੱਬ ਨੇ ਨਾਮ ਦਾ ਭੰਡਾਰ ਰਖਿਆ ਹੈ।
ਹਰਿ ਅੰੰਿਮ੍ਰਤ ਭਗਤ ਬੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ॥
ਇਸੇ ਰੋਸ਼ਨੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਤੋਂ ਬਾਹਦ ਗੁਰੂ ਦੀ ਚੋਣ ਕੀਤੀ ਅਤੇ ਨਾਮ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿਤੀ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਹੜ ਲਉ ਨਾਮ ਦੀ ਉਪਮਾ ਨਾਲ ਭਰਿਆ ਪਿਆ ਹੈ
<Ik Onkar> ਤੋਂ ਬਾਹਦ ਪਹਿਲਾ ਸ਼ਬਦ ਸਤਿਨਾਮ ਹੈ ਅਤੇ ਸਮਾਪਤੀ ਤੱਕ ਮਦਾਵਣੀ ਦੀ ਆਖਰੀ ਤੁਕ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ।ਤੇ ਹੈ ਇਓ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਦਾ ਖਜ਼ਾਨਾ ਹੈ
ਦੁਜੇ ਪਾਸੇ ਸਾਜਸ਼ ਰਾਹੀ ਜਿਸ ਗ੍ਰੰਥ ਨੂੰ ਦਸਮ ਗ੍ਰੰਥ ਆਖ ਕੇ ਬ੍ਰਾਬਰ ਪ੍ਰਕਾਸ਼ ਕਰ ਰਹੇ ਹਨ ਉਹ ਨਿਰਾ ਕਾਮ ਦਾ ਖਜ਼ਾਨਾ ਹੈ।
ਇਸੇ ਲਈ ਗੁਰੂ ਨੇ ਨਾਮ ਦੇ ਖਜ਼ਾਨੇ ਨੂੰ ਗੁਰਿਆਈ ਦਿਤੀ ਤੇ ਪੰਥ ਨੂੰ ਨਾਮ ਦੇ ਖਜ਼ਾਨੇ ਦੇ ਲੜ ਲਾਇਆ ਹੈ ਗੁਰੂ ਗ੍ਰੰਥ ਸਾਹਿਬ ਜੀਦੇ ਸਿਖ ਖਾਲਸਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿਚ ਬੈਠ ਕੇ ਜੀਉਂਦਾ ਹੈ।
ਪਰ ਨਿੰਦਕ ਦੁਸਟ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇਖ ਨਹੀਂ ਸਕਦੇ ਅਤੇ ਦੁਜੇ ਕਾਮ ਦੇ ਖਜ਼ਾਨੇ ਗ੍ਰੰਥ ਨੂੰ ਬ੍ਰਾਬਰ ਬਿਠਾਨਾ ਚਾਹੁਂਦੇ ਹਨ।
ਮੇਰੇ ਰੱਬ ਨੂੰ ਨਾਮ ਦੀ ਵਡਿਆਈ ਚੰਗੀ ਲਗਦੀ ਹੈ ਇਸ ਲਈ ਨਿੰਦਕ ਦੁਸਟ ਕਾਲਕਾ ਪੰਥੀਏ ਜਿਵੇਂ ਮਰਜ਼ੀ ਝਖਾਂ ਮਾਰ ਲੈਣ ,ਪਰ  ਗੁਰੂ ਗ੍ਰੰਥ ਦੇ ਖਾਲਸਾ ਪੰਥ ਦੀ ਵਡਿਆਈ ਹਮੇਸ਼ਾਂ ਹਮੇਸ਼ਾਂ ਬਣੀ ਰਹੇ ਗੀ

ਸਿਖੀ ਕਿਰਦਾਰ ਤੋਂ ਗਿਰੇ ਹੋਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਣ ਗੁਰੂ ਨਾ ਮੱਨਣ ਵਾਲੇ ਦੋ ਸਿਆਸੀ ਗੁਲਾਮ ਮਨੁਖ ਕਹਿ ਦੇਣ ਕੇ ਤੁੰ ਅਕਾਲ ਤਖਤ ਤੇ ਹਾਜ਼ਰ ਹੋਇਆਂ ਹੈਂ ਪਰ ਸਾਡੇ ਬੰਦ ਕਮਰੇ ਵਿਚ ਆ ਕੇ ਸਾਡੇ ਅੱਗੇ ਨਹੀਂ ਝੁਕਿਆ ਇਸ ਲਈ ਤੇਰੇ ਕੋਲੋਂ ਅਸੀ ਸਿਖੀ ਦੇ ਹੱਕ ਖੋਹ ਲਏ ਹਨ ਅੱਜ ਤੋਂ ਤੂੰ ਸਿਖ ਨਹੀ ਰਿਹਾ ਅਤੇ ਉਹ ਮਨੁਖ ਜਾਂ ਕੁਛ ਹੋਰ ਲੋਕ ਇਹ ਸਮਝ ਲੈਣ ਕੇ ਇਹ ਸਿਖ ਨਹੀਂ ਰਿਹਾ ਤਾਂ ਇਸ ਤੋਂ ਵੱਡੀ ਸਾਡੀ ਜਹਾਲਤ ਜਾਂ ਗੁਰੂ ਤੋਂ ਬੇਮੁਖਤਾ ਹੋਰ ਕੀ ਹੋ ਸਕਦੀ ਹੈ,ਇਸ ਦਾ ਮਤਲਬ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਖ ਨਹੀਂ ਹਾਂ ਅਸੀਂ ਸਿਖੀ ਤਾਂ ਏਹਨਾ ਬੇਮੁਖ ਲੋਕਾਂ ਅਗੇ ਗਹਿਨੇ ਪਾ ਦਿਤੀ ਹੈ , ਗੁਰੂ ਦਾ ਵਿਸ਼ਵਾਸ਼ੀ ਸਿਖ ਹਮੇਸ਼ਾਂ ਗੁਰੂ ਦਾ ਹੈ ਗੁਰੂ ਅੱਗੇ ਹੀ ਝੁਕੇ ਗਾ ਕਿਸੇ ਗੁਲਾਮ ਨੂੰ ਗੁਰੂ ਮੱਨ ਕੇ ਨਹੀਂ ਝੁਕ ਸਕਦਾ।ਸਿਖ ਦੀ ਸਿਖੀ ਬ੍ਰਾਹਮਨ ਦੇ ਜਨੇਊ ਵਾਂਗ ਕੱਚਾ ਧਾਗਾ ਨਹੀ ਕੇਂ "ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

ਇਕ ਸਿਆਸੀ ਧੜੇ ਦੇ ਗੁਲਾਂਮ {ਝੂਠੇਦਾਰਾਂ} ਨੂੰ ਜੱਥੇਦਾਰ ਸ੍ਰੀ ਅਕਾਲ ਤਖਤ ਆਖਕੇ ਜਾਂ ਅਕਾਲ ਤਖਤ ਮੰਨ ਕੇ ਉਹਨਾ ਸਾਹਵੇਂ ਫਰਿਆਦੀ ਹੋਣਾ ਇਕ ਸਿਖ ਵਲੋਂ ਇਸ ਤੋਂ ਵੱਧ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਰ ਕੀ ਬੇਅਦਬੀ ਹੋ ਸਕਦੀ ਹੈ ਕੇ ਅੱਜ ਦੇ ਜਾਗ੍ਰਤ ਯੁਗ ਵਿਚ ਗੁਲਾਂਮ ਦਰ ਗੁਲਾਂਮ ਮਨੁਖ ਨੂੰ ਅਕਾਲ ਤਖਤ ਦਾ ਨਾਮ ਦੇ ਕੇ ਸਿਖੀ ਨੂੰ ਗੁਮਰਾਹ ਕਰਨ ਵਾਲਾ ਪਾਪ ਕੀਤਾ ਜਾ ਰਿਹਾ ਹੈ।ਇਹ ਸਭ ਕੁਝ ਇਓਂ ਹੀ ਹੈ ਜਿਵੇਂ ਗੁਰੂ ਦੇ ਸਾਹਮਣੇ ਪੱਥਰ ਦੀ ਪੂਜਾ ਹੋ ਰਹੀ ਹੈ।ਪਰ ਭੋਲੇ ਲੋਕ ਲਗਾਤਾਰ ਖਾਮੋਸ਼ ਇਹ ਬੇਅਦਬੀ ਦੇਖ ਅਤੇ ਕਰ ਰਹੇ ਹਨ।

ਏਹਨਾ ਵਿਚੋਂ ਕੋਈ ਅੰਮ੍ਰਿਤ ਛਕਾਣ ਤੇ ਪਾਬੰਦੀ ਲਾ ਰਿਹਾ ਹੈ ਅਤੇ ਕੋਈ ਕਡਮ ਕਾਂਡੀ ਨਿਰਮਲਿਆਂ ਉਦਾਸੀਆਂ ਨੂੰ ਸਿਖੀ ਦੇ ਮੁਖ ਪ੍ਰਚਾਰਕ ਦੱਸਦਾ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਸਾਬਤ ਕਰਨ ਦੀ ਕੋਸ਼ਿਸ਼ ਵਿਚ ਹੈ,ਇਹ ਲੋਕ ਵਿਭਚਾਰੀ ਸਾਦਾਂ ਦੇ ਸਾਥੀ ਸਾਬਤ ਹੋ ਰਹੇ ਹਨ ਐਸੇ ਲੋਕਾਂ ਦੇ ਸਿਖੀ ਕਿਰਦਾਰ ਤੋਂ ਗਿਰ ਜਾਣ ਕਾਰਨ ਜਾਗ੍ਰਤ ਸਿਖ ਸਮਾਜ ਦੇ ਦਿਲ ਵਿਚ ਧੇਲੇ ਦੀ ਵੈਲਿਯੂ ਨਹੀਂ ਰਹੀ ਉਹ ਅਪਣੇ ਆਪ ਨੂੰ ਆਪੇ ਹੀ ਤਖਤਾਂ ਦੇ ਬਾਦਸ਼ਾਹ ਮੰਨ ਕੇ ਖੁਸ਼ ਹੋ ਰਹੇ ਹਨ। ਗੁਰੂ ਬਚਨ ਹੈ "ਸਲੋਕ ਮ; ੨ ॥ ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥

ਜਦੋਂ ਮੈ ਇਹਨਾ ਗ਼ੁਲਾਮ ਦਰ ਗ਼ੁਲਾਮ ਕੌਮੀ ਸਿਧਾਂਤ ਘਾਤਕ ਕੇਸਾਧਾਰੀ ਬਾਹਮਣ,ਧਾਰਮਕ ਪਦਵੀਆਂ ਤੇ ਕਾਬਜ਼ ਲੋਕਾਂ ਦੇ ਸਾਹਮਣੇ ਅਜੇ ਭੀ ਕੌਮ ਦੇ ਕਿਸੇ ਮਸਲੇ ਨੂੰ ਸੁਲਝਾਣ ਲਈ ਅਪੀਲਾਂ ਕਰਦੇ ਕੁਝ ਸਿਖ ਸਰੂਪ ਵਾਲੇ ਲੋਕਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਉਹਨਾ ਦੀ ਅਗਿਆਨਤਾ ਲਈ ਤਰਸ ਆਉਂਦਾ ਹੈ ਕੇ ਏਹਨਾ ਜੱਥੇਦਾਰਾਂ ਦੀਆਂ ਗੱਦਾਰੀਆਂ ਮਕਾਰੀਆਂ ਹੰਡਾ ਕੇ ਭੀ ਅਜੇ ਸਾਨੂੰ ਏਹਨਾ ਦੀ ਪਛਾਣ ਨਹੀਂ ਹੋਈ ਤਾਂ ਫਿਰ ਬਾਬਾ ਕਬੀਰ ਜੀ ਠੀਕ ਕਹਿਂਦੇ ਹਨ–ਬੈਲ ਕੋ ਨੇਤਰਾ ਪਾਏ ਦੁਹਾਵੇ।
ਕਬੀਰ ਜੀ ਕਹਿਂਦੇ ਹਨ ਕੇਡੇ ਅਗਿਆਨੀ ਲੋਕ ਹਨ ਜੇਹੜੇ ਗਉ ਦੇ ਭੁਲੇਖੇ ਬੈਲ ਨੂੰ ਨੇਤਰਾ ਪਾਕੇ ਚੋਣ ਲਗ ਪੈਂਦੇ ਹਨ ਅਤੇ ਆਸ ਰੱਖਦੇ ਹਨ ਬੈਲ ਦੁਧ ਦੇਵੇ ਗਾ।ਉਹਨਾ ਨੂਂ ਤਾਂ ਗਉ ਅਤੇ ਬੈਲ ਵਿਚ ਫਰਕ ਦੀ ਪਛਾਣ ਭੀ ਨਹੀਂ ਹੈ।ਐਸੇ ਲੋਕ ਜਾਂ ਤਾਂ ਗੁਰੂ ਸਿਧਾਂਤ ਤੋਂ ਬੇਮੁਖ ਹਨ ਜਾਂ ਫਿਰ ਸਿਆਸੀ ਕੁਰਸੀ ਦੇ ਗ਼ੁਲਾਮ ਹਨ ਸੋ ਏਹਨਾ ਦੀ ਗੁਲਾਮੀ ਕਬੂਲਣ ਵਾਲੇ ਲੋਕ ਭੀ ਸਿਖੀ ਲਈ ਇਕ ਧੋਖਾ ਹਨ।
ਵਿਸ਼ਵਾਸ਼ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਅੱਗੇ ਮੱਥਾ ਟੇਕਣ ਵਾਲਾ , ਕਾਫਰਾਂ ਦੇ ਕੁਫਰ ਅੱਗੇ ਹੱਥ ਜੋੜ ਕੇ ਕਦੀ ਭੀ ਖੜਾ ਨਹੀਂ ਹੋ ਸਕਦਾ ।ਸੱਚ ਦਾ ਪਹਿਰੇ ਦਾਰ ਤਾਂ ਅਪਣੀ ਮਾਂ ਦੇ ਗਲਤ ਫੈਸਲੇ ਦੇ ਸਾਹਮਣੇ ਭੀ ਸਿਰ ਨਹੀ ਝੁਕਾ ਸਕਦਾ।
ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ॥
ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥
ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥

ਮੈ ਏਹਨਾ ਝੂਠੇਦਾਰਾਂ ਦੀ ਗਰਮੀ ਤੋਂ ਘਬਰਾਇਆ ਨਹੀਂ ਅਤੇ ਨਰਮੀ ਦੀ ਕਦੀ ਮੰਗ ਨਹੀਂ ਕੀਤੀ ਫਿਰ ਇਹ ਅਪਣੇ ਆਪ ਵਿਚ ਧਮਕੀਆਂ ਦੀਆਂ ਗੱਲਾਂ ਕਰਕੇ ਖੁਸ਼ ਹੋਈ ਜਾਂਦੇ ਹਨ।ਤੁਸਾਂ ਗਰਮੀ ਦਿਖਾਂਦਿਆਂ "ਨੈਨ ਜੋਤਿ ਤੇ ਹੀਨ"ਹੋਕੇ ਮੇਰੇ ਖਿਲਾਫ ਫੈਸਲਾ ਸੁਣਾ ਦਿਤਾ,ਫਿਰ ਗੁੰਡਾ ਗਰਦੀ ਦੀ ਅਗਵਾਈ ਕਰਦਿਆਂ ਮੈਨੂੰ ਮਾਰਨ ਲਈ ਤਲਵਾਰਾਂ ਨਾਲ ਲੈਸ ਕਰਕੇ ਗੁੰਡਾ ਗੈਂਗ ਭੇਜੇ ਅਤੇ  ਸਭ ਤੋਂ ਵੱਡੀ ਸਿਧਾਂਤਕ ਗ਼ਲਤੀ ਕੀਤੀ ਕੇ ਉਹਨਾ ਗੁਰੂ ਦੁਰਕਾਰਿਆਂ ਨੂੰ ਗੁਰੂ  ਪਿਆਰੇ ਕਹਿ ਕੇ ਨਿਵਾਜਿਆ, ਭੋਲਿਓ ਤੁਹਾਡੀ ਗਰਮੀ ਹੰਡਾ ਚੁਕਾ ਹਾਂ ਇਸ ਲਈ ਹੁਣ ਨਰਮੀ ਦੀ ਮੰਗ ਨਹੀਂ ਕਰਦਾ।
ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥ ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥ ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥ ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ              

ਗੁਰੂ ਗ੍ਰੰਥ ਦੇ ਪੰਥ ਦਾ ਦਾਸ—ਦਰਸ਼ਨ ਸਿੰਘ ਖਾਲਸਾ

No comments:

Post a Comment