Thursday, 14 July 2011

Kaljugਕਲਜੁਗ                ਸਲੋਕ ਮ; ੨ ॥

ਅੱਜ ਵਰਤ ਰਹੇ ਕਲਜੁਗ ਦੇ ਸਮੇ ਦਾ ਬਿਆਨ ਗੁਰੂ ਅੰਗਦ ਸਾਹਿਬ ਗੁਰਬਾਣੀ ਵਿਚ ਇਓਂ ਕਰਦੇ ਹਨ।

ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥
ਭਾਈ ਗੁਰਦਾਸ ਜੀ ਦੇ ਬਚਨ ਵਾਂਗੂਂ "ਮਨਮੁਖ ਹੋਇ ਬੰਦੇ ਦਾ ਬੰਦਾ" ਰੋਟੀ ਲਈ ਅਪਣੇ ਆਕਾਵਾਂ {ਮਾਲਕਾਂ} ਦੇ ਦਰ ਦੀ  ਗੁਲਾਮੀ ਕਰਨ ਵਾਲਿਆਂ ਮੰਗਤਿਆ {ਫਕੀਰਾਂ} ਨੂੰ ਲੋਕ ਤਖਤਾਂ ਦੇ ਪਾਤਸ਼ਾਹ ਮੰਨਦੇ ਅਤੇ ਕਹਿ ਰਹਿ ਹਨ।
ਐਸੇ ਅਧਰਮੀ ਅਤੇ ਵਿਭਚਾਰੀ ਮੁਰਖ ਲੋਕ ਜਿਹਨਾਂ ਨੂੰ ਧਰਮ ਅਤੇ ਧਰਮੀ ਗੁਣਾ ਦੇ ਅੱਖਰੀ ਅਰਥਾਂ ਦਾ ਭੀ ਪਤਾ ਨਹੀਂ ,ਉਹਨਾਂ ਨੂੰ ਲੋਕ ਗਿਆਨੀ ਆਖਦੇ ਅਤੇ ਲਿਖਦੇ ਹਨ।
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
ਜਿਹਨਾ ਮੁਰਖ ਲੋਕਾਂ ਦੀਆਂ ਗਿਆਨ, ਇਨਸਾਫ ਦੀਆਂ ਅਖਾਂ ਕੋਈ ਨਹੀਂ ,ਭਲੇ ਬੁਰੇ ਦੀ ਪਛਾਣ ਨਹੀਂ ਕਰ ਸਕਦੇ ਐਸੇ ਗਿਆਨ ਵਿਹੂਣੇ ਅੰਧਲੇ ਲੋਕਾਂ ਨੂੰ ਕਲਜੁਗ ਵਿਚ ਪਾਰਖੂ ਬਣਾਕੇ ਇਨਸਾਫ ਦੀ ਕੁਰਸੀ ਤੇ ਬਿਠਾ ਦਿਤਾ ਗਿਆ ਹੈ।ਅਤੇ ਮੁਰਖ ਲੋਕ ਉਹਨਾ ਕੋਲੋਂ ਇਨਸਾਫ ਦੇ ਫੈਸਲੇ ਕਰਨ ਦੀ ਆਸ ਰੱਖਦੇ ਹਨ।
ਕਲਜੁਗ ਦੇ ਐਸੇ ਵਰਤਾਓ ਕਾਰਨ ਸਿਖ ਦਾ ਧਾਰਮਕ ਜੀਵਨ ਬਰਬਾਦ ਹੋ ਰਿਹਾ ਹੈ।

ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
ਇਲਤੀ {ਸ਼ਰਾਰਤੀ ਮਕਾਰ} ਝੂਠ ਫਰੇਬ ਨਾਲ ਕੌਮ ਦਾ ਬੇੜਾ ਗ਼ਰਕ ਕਰਣ ਵਾਲੇ ਨੂੰ ਲੋਕ ਪ੍ਰਧਾਨ {ਚੌਧਰੀ} ਕਹਿਂਦੇ ਹਨ। ਉਹ ਕੂੜ {ਝੂਠ} ਦੇ ਸਹਾਰੇ  ਹਰ ਥਾਵੇਂ ਪਹੁਂਚ ਬਣਾਉਂਦਾ ਹੈ।
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥੧॥
ਗੁਰੂ ਨਾਨਕ ਬਚਨ ਕਰਦੇ ਹਨ, ਗੁਰੂ ਨਾਲ ਜੁੜਿਆ ਹੋਇਆ ਗੁਰਮੁਖ ਸਿਖ ਕਲਜੁਗ ਵਿਚ ਵਰਤ ਰਹੇ ਇਸ ਕੂੜ ਦੇ ਅੰਧੇਰੇ ਨੂੰ ਪਛਾਣ ਕੇ ਸੁਚੇਤ ਹੋ ਜਾਂਦਾ ਹੈ।

ਪਰ ਬਦਕਿਸਮਤੀ ਹੈ ਕੇ ਐਸਾ ਭੀ ਨਹੀ ਹੋ ਰਿਹਾ ਸਿਖਾਂ ਦੇ ਸਾਹਮਣੇ ਇਹ ਕਲਜੁਗੀ ਚੰਡਾਲ ਚੌਕੜੀ ਸਿਖੀ ਦੀ ਜਿੰਦ ਜਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੀ ਨਹੀ ਕਰ ਰਹੀ ਬਲਕੇ ਗੁਰੂ ਦੀ ਹੋਂਦ ਨੂੰ ਹੀ ਮਿਟਾ ਦੇਣ ਦੇ ਇਰਾਦੇ ਨਾਲ ਦਿਨ ਰਾਤ ਹਮਲੇ ਕਰ ਰਹੀ ਹੈ ਦੂਜੇ ਗ੍ਰੰਥਾਂ ਦਾ ਬਰਾਬਰ ਪ੍ਰਕਾਸ਼ ਅਤੇ ਭਾਨੂੰ ਮੂਰਤੀ ,ਭਨਿਆਰੇ ਵਾਲੇ ਸਾਧ ਰਾਹੀ ਕਈ ਤਰਾਂ ਦੇ ਨਵੇ ਗ੍ਰੰਥਾਂ ਦੀ ਪਦਾਇਸ਼ ,ਧਰਮੇ ਨਿਹੰਗ ਵਰਗੇ ਮਨਹੂਸ ਲੋਕਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਚੈਲੰਜ ਕਰਾਇਆ ਗਿਆ ਹੁਣ ਫਿਰ ਸੁਨੈਹਰੀ ਅਖਰਾਂ ਵਾਲੀਆਂ ਬੀੜਾ ਦੇ ਨਾਮ ਹੇਠ ਗੁਰੂ ਅਤੇ ਸਿਖੀ ਨਾਲ ਵੱਡਾ ਧ੍ਰੋਹ ਕੀਤਾ ਗਿਆ ਹੈ ਪਰ ਵੱਡੇ ਦੁਖ ਵਾਲੀ ਗੱਲ ਹੈ ਕੇ ਜਦੋਂ ਦੇਖਦਾ ਹਾਂ ਇਹ ਸਭ ਕੁਛ ਅੱਖੀਂ ਵੇਖ ਕੇ ਭੀ ਮਰ ਚੁਕੀ ਜ਼ਮੀਰ ਵਾਲੇ ਲੋਕ ਗੁਰੂ ,ਸਿਖੀ,ਅਤੇ ਸ਼ਰਮ ਨੂੰ ਤਲਾਂਜਲੀ ਦੇਕੇ ਜੱਥੇਦਾਰਾਂ ਅਤੇ ਪ੍ਰਧਾਨਾ ਦੇ ਮੱਕਰ ਸਾਹਮਣੇ ਵੱਡੀਆਂ ਪਦਵੀਆਂ ਦਾ ਭਰਮ ਪਾਲਦੇ ਹੋਏ ਹੱਥ ਜੋੜ ਕੇ ਖ੍ਹੜੇ ਹਨ ,ਚੰਗੀਆਂ ਚੰਗੀਆਂ ਸੰਸਥਾਵਾਂ ਤੇ ਕਾਬਜ਼ ਬੈਠੇ ਲੋਕ ਕੇਵਲ ਦਲਾਲਾਂ ਵਾਂਗ ਗੁਰੂ ਕੇ ਮਾਨ ਸਨਮਾਣ ਸਿਖੀ ਸਿਧਾਂਤ ਦੇ ਸੌਦੇ ਅਤੇ ਦਲਾਲੀ ਹੀ ਕਰ ਰਹੇ ਹਨ ਯਕੀਨ ਕਰੋ ਸਿੰਘੋ ਜਦੋਂ ਤੱਕ ਏਹਨਾ ਕੁਰਸੀ ਦੇ ਵਾਪਾਰੀਆਂ ਅਤੇ ਦਲਾਲਾਂ ਅੱਗੇ ਸਿਖ ਦਾ ਸਿਰ ਝੁਕਦਾ ਰਹੇ ਗਾ ਸਿਖ ਇਸੇ ਤਰਾਂ ਜ਼ਲੀਲ ਹੋਂਦਾ ਰਹੇ ਗਾ ।ਯਾਦ ਰੱਖੋ
   ਯੇ ਇਨਸਾਨ ਬੇਚ ਦੇਤੇ ਹੈਂ ਇਮਾਨ ਬੇਚ ਦੇਤੇ ਹੈਂ,
     ਜ਼ਰੂਰਤ ਪੜੇ ਤੋ ਯੇ ਭਗਵਾਨ ਬੇਚ ਦੇਤੇ ਹੈਂ

     ਗੁਰੂ ਗ੍ਰੰਥ ਦੇ ਪੰਥ ਦਾ ਸੇਵਾਦਾਰ -ਦਰਸ਼ਨ ਸਿੰਘ ਖਾਲਸਾ

No comments:

Post a Comment