Sunday, 24 July 2011

Aslee Naklee

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸਲੀ ਨਕਲੀ ਦਾ ਪ੍ਰਚਾਰ ਕਰਕੇ,ਸਿਖੀ ਨੂੰ ਹੋਰ ਪੋਥੀਆਂ ਗ੍ਰੰਥਾਂ ਅਤੇ ਡੇਰਿਆਂ ਨਾਲ ਜੁੜਨ ਦਾ ਰਾਹ ਪਧਰਾ ਕਰਨ ਵਾਲੇ ਏਹਨਾ ਭੇਖਧਾਰੀ ਸਿਖਾਂ ਨੂੰ।

ਧ੍ਰਿਕਾਰ             ਧ੍ਰਿਕਾਰ           ਧ੍ਰਿਕਾਰ

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ

ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥


ਆਹਾ-ਗਾਤਰੇ ਪਹਿਨੀਆਂ ਕਿਰਪਾਨਾ ਵਾਲੇ, ਹੱਥ ਵਿਚ ਫੜੀਆਂ ਕਲਮਾ ਵਾਲੇ,  ਸਿਆਸਤ ਅਤੇ ਧਰਮਸਥਾਨਾ ਵਿਚ ਬੈਠੇ ਕੁਰਸੀਆਂ ਵਾਲੇ ਅੱਜ ਬਹੁਤੇ ਜ਼ਾਲਮ ਜਲਾਦ ਹੀ ਦਿਸਦੇ ਨੇ ਜੇਹੜੇ ਬੜੀ ਤੇਜ਼ੀ ਨਾਲ ਸਿਖੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ  ਨਾਲੋਂ ਤੋੜ ਕੇ ਮਿਰਤਕ ਦੇਹ ਕਰਕੇ ਡ੍ਹੂਂਗੀ ਕਬਰ ਵਿਚ ਦਫਨਾਣ ਦੇ ਉਪਰਾਲੇ ਕਰ ਰਹੇ ਹਨ, ਇਹਨਾ ਕੇਸਾ ਧਾਰੀ ਬਾ੍ਹਮਨਾ ਨੂੰ ਪਤਾ ਹੈ ਕੇ, ਬ੍ਰਾਂ੍ਹਮਨ ਇਜ਼ਮ ਦੀ ਉਪਜ ਅਖੌਤੀ ਦਸਮ ਗ੍ਰੰਥ ਕੇਵਲ ਬ੍ਰਹਮਨ ਇਜ਼ਮ ਪ੍ਹੜਾਉਂਦਾ ਹੈ, ਸਾਧਾਂ ਦੇ ਡੇਰੇ ਪ੍ਰੈਕਟੀਕਲੀ  ਬ੍ਰਹਮਨ ਇਜ਼ਮ ਚਲਾਉਂਦੇ ਅਤੇ ਸਿਖਾਉਂਦੇ ਹਨ , ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੇਹੜਾ ਬ੍ਰਹਮਨ ਇਜ਼ਮ ਦੇ ਕਰਮ ਕਾਂਡ ਨੂੰ ਖੁਲ ਕੇ ਚੈਲੰਜ ਕਰਦਾ ਹੈ ਅਤੇ ਸਿਖੀ ਨੂੰ ਬ੍ਰਹਮਨ ਇਜ਼ਮ ਦੇ ਖਾਰੇ ਸਮੁੰਦਰ ਵਿਚ ਗ਼ਰਕ ਹੋਣ ਤੋਂ ਬਚਾਉਂਦਾ ਹੈ,ਇਸ ਲਈ ਧਾਰਮਕ ਪਦਵੀਆਂ ਤੇ ਬੈਠੇ ਕੇਸਾਧਾਰੀ ਬ੍ਰਾਹਮਨਾ ਨੇ ਅਪਣੇ ਟੀਚੇ ਨੂੰ ਸਿਰੇ ਚਾ੍ਹੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਖੀ ਦੇ ਸਿੰਘਾਸਣ ਤੋਂ ਚੁਕਨ ਦਾ ਜ਼ਾਲਮ ਫੈਸਲਾ ਕੀਤਾ ਹੈ ਜਿਸਤੇ ਦਿਨ ਰਾਤ ਕੰਮ ਹੋ ਰਿਹਾ ਹੈ । ਭਾਵੇਂ ਅਖੌਤੀ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼, ਭਾਵੇਂ ਸਾਧਾਂ ਦੇ ਨਵੇਂ ਨਵੇਂ ਗ੍ਰੰਥਾਂ ਅਤੇ ਪੋਥੀਆਂ ਨੂੰ ਮਾਨਤਾ, ਭਾਵੇਂ ਬ੍ਰਹਮਨੀ ਗ੍ਰੰਥ ਦੀ ਅਗਵਾਈ ਵਿਚ ਅਸ ਕਿਰਪਾਣ ਖੰਡੋ ਖੜਗ ਤੁਬਕ ਤਬਰ ਅਰ ਤੀਰ ।ਸੈਫ ਸਰੋਹੀ ਸੈਹਥੀ ਯਹੀ ਹਮਾਰੇ ਪੀਰ। ਗੁਰੂ ਮੰਨ ਕੇ ਸ਼ਬਦ ਗੁਰੂ ਦੇ ਬਰਾਬਰ ਹਥਿਆਰਾਂ ਤੇ ਚੌਰ ਕਰਨੇ ਸ਼ਸਤਰਾਂ ਦੀ ਪੂਜਾ,ਮੂਰਤੀਆਂ ਦੀ ਪੂਜਾ,ਦੇਹਧਾਰੀਆਂ ਦੀ ਪੂਜਾ।
ਹੈਰਾਣਗੀ ਦੀ ਗੱਲ ਹੈ ਕੇ ਇਕ ਪਾਸੇ ਬਚਿਤਰ ਨਾਟਕ ਅਖੌਤੀ ਦਸਮਗ੍ਰੰਥ ਦੀ ਜ਼ਲੀਲਤਾ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕੇ ਇਸ ਗ੍ਰੰਥ ਦਾ ਇਕ ਇਕ ਅੱਖਰ ਦਸਮ ਪਿਤਾ ਦੀ ਲਿਖਤ ਹੈ ,ਦੁਜੇ ਪਾਸੇ ਕੁਝ ਸਾਲਾਂ ਤੋਂ ਲਗਾਤਾਰ ਕੁਝ ਕਲਮਾਂ ਦੇ ਸਹਾਰੇ ਇਹ ਪ੍ਰਚਾਰ ਚੱਲ ਰਿਹਾ ਹੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਕਲੀ ਹੈ ਇਸ ਵਿਚਲੀ ਬਾਣੀ ਨਕਲੀ ਹੈ ਇਸ ਵਿਚ ਮਿਲਾਵਟ ਹੈ ਅਸਲ ਗੁਰਬਾਣੀ ਦੀ ਪੋਥੀ ਗ੍ਰੰਥ ਗੁਆਚ ਗਿਆ ਹੈ ,ਲੱਭਣ ਤੇ ਚਾਰ ਕਰੋੜ ਰੁਪਿਆ ਲੱਗੇ ਗਾ ਅੱਜ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਲਫਾਫਾ ਹੀ ਹੈ ਇਸ ਵਿਚਲੀ ਬਾਣੀ ਅਸਲੀ ਨਹੀਂ ਸਿਖ  ਤਾਂ ਲਫਾਫੇ ਨੂੰ ਹੀ ਸੰਭਾਲ ਰਹੇ ਹਨ, ਸੁਨੈਹਰੀ ਬੀੜਾਂ ਵਾਲੀਆਂ ਗਲਤੀਆਂ ਦਾ ਝਗੜਾ ਫਜ਼ੂਲ ਹੈ ਇਸ ਨਾਲ ਕਿਤੇ ਕਾਹਬਾ ਨਹੀਂ ਢਹਿ ਗਿਆ ਆਦ ਆਦ।
ਅਜ ਤੱਕ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਪੱਥਰਾਂ ਤੇ ਤਿਨ ਤਿਨ ਸੌ ਕਰੋੜ ਖਰਚ ਕਰਕੇ ਊਚੇ ਦਰ ਬਨਾਣ ਵਾਲਿਆਂ ਨੂੰ ਅਸਲ ਬਾਣੀ ਢੂੰਡਣ ਤੇ ਚਾਰ ਕਰੋੜ ਖਰਚ ਕਰਨ ਵੱਲ ਕਿਉਂ ਧਿਆਨ ਨਹੀ ਗਿਆ ਪਰ ਅਸਲ ਕੋਈ ਵੱਖਰੀ ਹੋਵੇ ਤਾਂ ਲੱਭੇ ਸਿਖੋ ਅੱਜ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਹੈ ਏਹਂਦਾ ਪੱਲਾ ਨਾ ਛੱਡੋ   ਨਹੀਂ ਤਾਂ ਮਰ ਜਾਵੋਗੇ ਏਹੋ ਹੀ ਸਿਖ ਦੁਸ਼ਮਣ ਚਾਹੁਂਦਾ ਹੈ ,ਹਾਂ ਕਿਸੇ ਅੱਖਰ ਜਾਂ ਲਗ ਮਾਤਰ ਦੀ ਛਾਪਣ ਸਮੇ ਪ੍ਰਿੰਟਿਗ ਪ੍ਰੈਸ ਦੀ ਗਲਤੀ ਹੋ ਸਕਦੀ ਹੈ ਉਸਨੂੰ ਪ੍ਰਿੰਟਿਗ ਪ੍ਰੈਸ ਦੀ ਗ਼ਲਤੀ ਸਮਝ ਕੇ ਸੁਧਾਰਿਆ ਜਾ ਸਕਦਾ ਹੈ ਪਰ ਗੁਰਬਾਣੀ ਤ੍ਰੈ ਕਾਲ ਸੱਤ ਹੈ ਅਸਲੀ ਹੈ ਇਸ ਨੂੰ ਨਕਲੀ ਆਖ ਕੇ ਆਤਮਕ ਮੌਤ ਨਾ ਸਹੇੜੋ।
ਇਸ ਅਸਲੀ ਨਕਲੀ ਦੇ ਪ੍ਰਚਾਰ ਨਾਲ ਦੁਸ਼ਮਣ ਚਾਹੁੰਦਾ ਹੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਅਖੌਤੀ ਵਿਦਵਾਨਾਂ ਦੀ ਸੋਧ ਦੇ ਕਟੈਹਰੇ ਵਿਚ ਖੜਾ ਕਰਕੇ ਇਸ ਦੀ ਅਭੁਲ ਗੁਰੂ ਕਰਤਾਰ ਵਾਲੀ ਗੁਰਿਆਈ, ਵਡਿਆਈ ਖਤਮ ਕੀਤੀ ਜਾਵੇ ,ਸਿਖ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਤੋਂ ਡੋਲ ਜਾਵੇ ਤਾਂਕੇ ਅਸਾਨੀ ਨਾਲ ਇਸ ਨੂੰ ਅਖੌਤੀ ਦਸਮ ਗ੍ਰੰਥ ,ਅਤੇ ਡੇਰਿਆਂ ਨਾਲ ਜੋੜ ਕੇ ਕਰਮ ਕਾਂਡ ਪੜਾਇਆ ਜਾ ਸੱਕੇ ਅਤੇ ਛੇਤੀ ਉਹ ਹਿੰਦੀ ਹਿੰਦੂ ਹਿੰਦੁਸਤਾਨ ਵਾਲਾ ਸੁਪਨਾ ਪੂਰਾ ਹੋ ਸੱਕੇ। ਇਸ ਲਈ ਸਿੰਘੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਸ਼ੱਕੀ ਬਨਾਉਣਾ ਸਿਖੀ ਲਈ ਕਬਰ ਖੋਦਣ ਦੇ ਤੁਲ ਹੈ ਇਸ ਲਈ ਜਾਗੋ ਤੇ ਕਬੀਰ ਜੀ ਦਾ ਇਹ ਸੱਦਾ ਸੁਣੋ।

ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥

ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ –ਦਰਸ਼ਨ ਸਿੰਘ ਖਾਲਸਾ

No comments:

Post a Comment