Monday, 25 July 2011

Ajj da sawal

           ਅੱਜ ਦਾ ਸਵਾਲ
ਜੇਹੜੇ ਲੋਕ ਸਿਖੀ ਬਾਣਿਆਂ ਵਿਚ ਦੂਹਰੇ ਦੂਹਰੇ ਦੁਮਾਲੇ ਸਜਾ ਕੇ ਅਪਣੇ ਆਪ ਨੂੰ ਮਹਾਨ ਸਿਖ ਅੰਮ੍ਰਿਤ ਧਾਰੀ ਅਤੇ ਗੁਰਮਤਿ ਦਾ ਧਾਰਨੀ ਦੱਸਦੇ ਹਨ , ਉਹ ਕਿਸ ਦੇ ਸਿਖ ਹਨ, ਅੱਜ ਉਹ ਕਿਸ ਨੂੰ ਗੁਰੂ ਮੰਨਦੇ ਹਨ ? ਅੱਜ ਮੈ ਚਾਹੁਂਦਾ ਹਾਂ ਉਹਨਾ ਕੋਲੋਂ ਪੁਛੋ ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖ ਹਨ?
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਕਰਨ ਅਤੇ ਕਰਵਾਣ ਵਿਲਆਂ ਨੂੰ ਧਮਕੀਆਂ ਦੇਂਦੇ ਹਨ ਅਤੇ ਕੀਰਤਨ ਸਮੇ ਹਮਲੇ ਕਰਦੇ ਹਨ,ਅਤੇ ਗੁਰੂ ਤੋਂ ਬੇਮੁਖ ਜੱਥੇਦਾਰਾਂ ਦਾ ਕੁਫਰ ਨਾਮਾ ਚੁਕੀ ਫਿਰਦੇ ਹਨ । ਜੱਥੇਦਾਰ ਅਤੇ ਮੱਕੜ ਦੀ ਹਾਲਤ ਹੇਠਲੀ ਫੋਟੋ ਤੋਂ ਦੇਖੋ ਕਿਸਤਰਾਂ ਬਾਦਲ ਕੁਰਸੀ ਤੇ ਬੈਠਾ ਹੈ ਅਤੇ ਮੱਕੜ ਅਤੇ ਅਖੌਤੀ ਜੱਥੇਦਾਰ ਅਕਾਲ ਤਖਤ ਬਾਦਲ ਦੇ ਪੈਰਾਂ ਵਿਚ ਬੈਠੇ ਵਫਾਦਾਰੀ ਦਿਖਾ ਰਹੇ ਹਨ ਜਿਸ ਦੇ ਹੁਕਮ ਵਿਚ ਕੁਫਰ ਨਾਮੇ ਜਾਰੀ ਹੋਂਦੇ ਹਨ । ਪਰ ਅੱਜ ਜਦੋਂ ਸਾਬਤ ਹੋ ਚੁਕਾ ਹੈ ਕੇ ਉਸੇ ਬਾਦਲ ਬੀਜੇਪੀ ਦੇ ਹੁਕਮ ਵਿਚ ਆਏ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਉਸੇ ਹੀ ਕੁਫਰਨਾਮੇ ਵਾਲੇ ਜੱਥੇਦਾਰਾਂ ਦੀ ਮਿਲੀ ਭੁਗਤ ਨਾਲ ਸਿਖੀ ਦੇ ਇਕੋ ਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਘਿਨਾਉਣੇ ਹਮਲੇ ਹੋ ਰਹੇ ਹਨ, ਗੁਰੂ ਦੀ ਬੇਅਦਬੀ ਕੀਤੀ ਜਾ ਰਹੀ ਹੈ ਗੁਰੂ ਦੀ ਗੁਰਿਆਈ ਅਤੇ ਅਭੁਲ ਗੁਰੂ ਕਰਤਾਰ ਤੇ ਸ਼ੱਕ ਦੀਆਂ ਉਂਗਲਾਂ ਉਠਾਈਆਂ ਜਾ ਰਹੀਆਂ ਹਨ ਤਾਂ ਹੁਣ ਏਹਨਾ ਮਹਾਨ ਸਿਖਾਂ ਦੀਆਂ ਜ਼ਬਾਨਾਂ ਕਿਉਂ ਖਾਮੋਸ਼ ਹਨ ਅੱਖਾਂ ਕਿਉਂ ਅੰਧੀਆਂ ਹੋ ਗਈਆਂ ਹਨ । ਪਰ ਕਲਜੁਗ ਦਾ ਸਮਾਂ ਅਤੇ ਕਲਜੁਗੀ ਸਿਖਾਂ ਦੀ ਹਾਲਤ ਹੀ ਐਸੀ ਹੈ।

ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ (੧-੩੦-੧)
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥ (੧-੩੦-੨)
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥ (

ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥

ਦਰਸ਼ਨ ਸਿੰਘ ਖਾਲਸਾ


No comments:

Post a Comment