Monday, 11 July 2011

Agiani Manukh

ਅਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਲੋਰੇ॥
ਅਰਥ-ਮਨੁਖ ਅਗਿਆਨਤਾ ਵੱਸ ਜਿਥੇ ਜੋ ਹੈ ਨਹੀਂ aਥੋਂ ਉਹ ਢੂਂਡ ਰਿਹਾ ਹੈ
ਅਗਿਆਣਤਾ ਦੇ ਅੰਧੇਰੇ ਵਿਚ ਮਨੁਖ ਅੱਜ ਮਾਹਕਾਲ ਕਾਲਕਾ ਗ੍ਰੰਥ ਦੇ ਪੂਜਾਰੀ ਕਾਲਕਾ ਪੰਥ ਵਲੋਂ ਕਬਜ਼ਾ ਕੀਤੇ ਧਰਮ ਸਥਾਨਾ ਗੁਰਦੁਆਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖੀ ਸਿਧਾਂਤ ਦੀ ਸਿਖੀ ਭਾਲ ਰਿਹਾ ਹੈ।ਜਿਥੇ ਦੀ ਸਿਖੀ ਗੋਲ ਪੱਗਾਂ ਅਤੇ ਨੀਲੇ ਪੀਲੇ ਬਾਣਿਆਂ ਦਾ ਇਕ ਬਚਿਤਰ ਨਾਟਕ ਬਣ ਕੇ ਰਹਿ ਗਈ ਹੈ ਅਤੇ ਇਹ ਨਾਟਕੀ ਸਿਖੀ ਨੂੰ ਦੇਖ ਕੇ ਹੀ ਸਿਖ ਜੁਆਨੀ ਸਿਖੀ ਤੋਂ ਨਾਸਤਕ ਹੋ ਰਹੀ ਹੈ ਏਹਨਾ ਕਾਲਕਾ ਪੰਥੀਆਂ ਦੇ ਕਬਜ਼ੇ ਹੇਠ ਆਏ ਹੋਏ ਧਰਮ ਸਥਾਨਾ ਤੇ ਦਿਨ ਰਾਤ ਸਿਖੀ ਦਾ ਬਚਿਤਰ ਨਾਟਕ ਚਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਾਬਰ ਕੂੜ ਗ੍ਰੰਥ ਦੇ ਪ੍ਰਕਾਸ਼ ,ਅਖੰਡ ਪਾਠਾਂ ਦੀਆਂ ਲੜੀਆਂ,ਬੱਕਰਿਆ ਦੀਆਂ ਬਲੀਆਂ ਬ੍ਰਹਮਨ ਇਜ਼ਮ ਅਨਸਾਰ ਮੱਥੇ ਟਿਕਾ ਤੇੜ ਧੋਤੀ ਕਖਾਈ ਵਾਲੀ ਸਾਰੀ ਮਨਮੱਤ ਗੁਰਦੁਆਰਿਆ ਵਿਚ ਗੁਰਬਾਣੀ ਦੀ ਰੋਸ਼ਨੀ ਨਹੀਂ ਬਲਕੇ ਗੋਲਕ ਦੀ ਚਕਾਚੌਂਧ ਜਿਸ ਦੇ ਦੁਆਲੇ ਅਖੌਤੀ ਸਿਖ ਸ਼ਕਤੀ ਦਿਨ ਰਾਤ ਪ੍ਰਕਰਮਾ ਕਰ ਰਹੀ ਹੈ ।"ਗਿਆਨ ਹੀਨੰ ਅਗਿਆਨ ਪੂਜਾ॥ਅੰਧ ਵਰਤਾਵਾ ਭਾਓ ਦੂਜਾ॥"
ਅਗਿਆਣਤਾ ਕਾਰਨ ਅੱਜ ਸਿਖੀ ਦੀ ਚਾਹਤ ਵਾਲੇ ਲੋਕ ਭੀ ਦੁਬਧਾ ਵਿਚ ਖ੍ਹੜੇ ਕਾਲਕਾ ਪੰਥ ਦੇ ਚਿਕੜ ਵਿਚੋਂ ਸਿਖੀ ਸਿਧਾਂਤ ਦੇ ਮੋਤੀ ਪ੍ਰਾਪਤ ਹੋਣ ਦੀ ਆਸ ਨਾਲ ਜ਼ਿੰਦਗੀ ਦਾ ਕੀਮਤੀ ਸਮਾ ਬਰਬਾਦ ਕਰ ਰਹੇ ਹਨ ਸ੍ਰੀ ਅਕਾਲ ਤਖਤ ਸਿਖਾਂ ਦਾ ਪਵਿਤਰ ਸਿਧਾਂਤ ਹੈ ਪਰ ਵਿਚਾਰੇ ਆਮ ਲੋਕ ਕੇਡੇ ਭੋਲੇ ਹਨ ਅੱਜ ਸਿਆਸੀ ਖਸਮਾਂ ਦੇ ਦਰ ਤੇ ਗੁਲਾਮਾਂ ਨੂੰ ਪਵਿਤਰ ਤਖਤਾਂ ਦੇ ਜੱਥੇਦਾਰ ਮੱਨ ਕੇ ਹੀ ਸਿਰ ਝੁਕਾਈ ਜਾਂਦੇ ਹਨ ।ਸਿਖ  ਅੱਜ ਸਿਆਸੀ ਗੁਲਾਮ ਜੱਥੇਦਾਰਾਂ ਨੂੰ  ਗੁਰੂ ਹਰ ਗੋਬਿੰਦ ਸਾਹਿਬ ਜਾਂ ਦਸਮ ਗੁਰੂ ਸਮਝ ਕੇ ਵੱਡਾ ਅਪ੍ਰਾਧ ਕਰ ਰਿਹਾ ਹੈ ਗੁਰੂ ਇਸ ਭੁਲੇਖੇ ਬਾਰੇ ਬਚਨ ਕਰਦੇ ਹਨ "ਬੈਲ ਕਉ
ਨੇਤ੍ਰਾ ਪਾਇ ਦੁਹਾਵੈ ॥ ਗਊ ਚਰਿ ਸਿੰਘ ਪਾਛੈ ਪਾਵੈ ॥੨॥ ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥ਸਤਿਗੁਰੂ ਗੁਰੂ ਗ੍ਰੰਥ ਨੇ ਦਰੀਆਵਾਂ ਦੇ ਕੰਢੇ ਬਣੀਆਂ ਹੋਈਆਂ ਇਟਾਂ ਪੱਥਰਾਂ ਦੀਆਂ ਇਮਾਰਤਾ ਨੂੰ ਤੀਰਥ ਜਾਣ ਕੇ ਪੂਜਨ ਤੋ ਰੋਕਿਆ ਸੀ ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥ਤੇ ਬਚਨ ਕੀਤਾ ਸੀ "ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ਸ਼ਬਦ ਗੁਰੂ ਰੂਪ ਤੀਰਥ ਦੇ ਗਿਆਨ ਰੂਪ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰੋ।
ਪਰ ਅੱਜ ਸਿਖ ਬਚਿਤਰ ਨਾਟਕੀ ਲੰਬੀਆਂ ਲੰਬੀਆਂ ਤੀਰਥ ਯਾਤਰਾ ਰਾਹੀ ਅਪਣਾ ਸਮਾ ਤੇ ਸਰਮਾਇਆ ਬਰਬਾਦ ਕਰ ਰਿਹਾ ਹੈ ।ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੂੜ ਗ੍ਰੰਥ ਦਾ ਪ੍ਰਕਾਸ਼ ਦੇਖ ਕੇ ਅਤੇ ਕੂੜ ਗ੍ਰੰਥ ਦੀਆਂ ਰਚਨਾਵਾਂ ਪ੍ਹੜ ਸੁਣ ਕੇ ਭੀ ਮੱਥਾ ਟੇਕ ਆਉਂਦਾ ਹੈ ਇਓਂ ਗੁਰੂ ਬੇਅਦਬੀ ਦਾ ਭਾਗੀ ਬਣ ਰਿਹਾ ਹੈ। ਅਤੇ ਇਹ ਸਭ ਕੁਛ ਸਿਖ ਦੀ ਦੁਬਧਾ ਕਰਕੇ ਹੀ ਹੋ ਰਿਹਾ ਹੈ ਕਿਉਂਕੇ ਸਿਖ ਅਜੇ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿਚ ਕੇ ਗੁਰੂ ਪ੍ਰਤੀ ਅਪਣੀ ਵਫਾਦਾਰੀ ਦਾ ਫੈਸਲਾ ਨਹੀਂ ਕਰ ਸਕਿਆ ਕੇ ਮੈ ਕੇਵਲ ਸ੍ਰੀ ਗੁਰੂ ਗ੍ਰੰਥ ਦਾ ਪੰਥ ਹਾਂ ਕਿਸੇ ਕਲਮੂਹੇ ਕਾਲਕਾ ਪੰਥ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਇਹ ਸਿਖ ਦੀ ਦੁਬਧਾ ਹੈ ਕੇ ਗੁਰੂ ਗ੍ਰੰਥ ਦੀ ਹਜ਼ੂਰੀ ਵਿਚ ਬੈਠ ਕੇ ਗੁਰੂ ਦਾ ਸਿਖ ਭੀ ਅਖਵਾਂਦਾ ਹੈ ਅਤੇ ਕਾਲਕਾ ਪੰਥੀਆਂ ਅੱਗੇ ਭੀ ਹੱਥ ਜੋੜ ਕੇ ਸਿਰ ਝੁਕਾ ਆਉਂਦਾ ਹੈ। ਗੁਰੂ ਫੈਸਲਾ ਦੇ ਰਿਹਾ ਹੈ ।ਦੁਬਧਾ ਛੋਡ ਕੁਵਾਟੜੀ ਮੂਸਹੁ ਗੇ ਭਾਈ॥ ਸਿਖਾ ਆ ਦੁਬਧਾ ਛੱਡ ਕੇ ਇਕ ਦਾ ਹੋ ਜਾ, ਇਸ ਕਾਲਕਾ ਗ੍ਰੰਥ ਅਤੇ ਕਾਲਕਾ ਪੰਥ ਨਾਲ ਸਬੰਧ ਜੋੜ ਕੇ ਜੀਵਨ ਦੀ ਰਾਸ ਲੁਟਾ ਬੈਠੇਂਗਾ ਕਾਲਕਾ ਪੰਥੀਆਂ ਦਾ ਹਰ ਪਾਸਿਓਂ ਅਜ ਪੂਰਾ ਜ਼ੋਰ ਲੱਗਾ ਹੋਇਆ ਹੈ ਕੇ ਸ੍ਰੀ ਗੁਰੂ ਗ੍ਰੰਥ ਦੇ ਪੰਥ  ਨੂੰ ਸੁਰਖਸ਼ਤ ਦੇਖਣ ਦੀ ਚਾਹਵਾਨ ਅਵਾਜ਼ ਨੂੰ ਹਰ ਹੀਲੇ ਖਤਮ ਕਰਨਾ ਹੀ ਹੈ ।ਓ ਗੁਰੂ ਗ੍ਰੰਥ ਦੇ ਸਿਖ ਅਖਵਾਣ ਵਾਲਿਓ ਉਠੋ ਅੱਜ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿਚਕੇ ਫੈਸਲਾ ਕਰੀਏ ਕੇ ਅਸੀ ਖਾਲਸਾ ਪੰਥ ਦੇ ਜੀਵਨ ਵਿਚੋਂ ਕਾਲਕਾ ਪੰਥ ਨੂੰ ਛੇਕ ਦਿਤਾ ਹੈ, ਜਿਥੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗੂ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਿਸੇ ਮੂਰਤੀ ਜਾਂ ਦੇਹ ਧਾਰੀ ਦਾ ਆਸਣ ਲਗਦਾ ਹੋਵੇ ਜਦੋਂ ਤਕ ਉਥੋਂ ਹੱਟ ਨਾ ਜਾਵੇ ਸਿਖ ਐਸੇ ਕਿਸੇ ਅਸਥਾਨ ਤੇ ਬਿਲਕੁਲ ਨਹੀਂ ਜਾਵੇਗਾ , ਨਾ ਹੀ ਕਿਸੇ ਕਿਸਮ ਦੀ ਭੇਟਾ ਜਾਂ ਡੁਨੇਸ਼ਨ ਭੇਜੇ ਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੂੜ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਜਾਂ ਉਸ ਕੂੜ ਗ੍ਰੰਥ ਨੂੰ ਗੁਰੂ ਗ੍ਰੰਥ ਦਾ ਅੰਗ ਕਹਿਨ ਵਾਲੇ ਕਿਸੇ ਬੀ ਅਪਰਾਧੀ ਵਿਅਕਤੀ ਨੂੰ ਭਾਵੇ ਕਿਤਨੀ ਭੀ ਵੱਡੀ ਪਦਵੀ ਤੇ ਕਾਬਜ਼ ਹੋਵੇ ਸਿਖ ਉਸ ਨਾਲ ਕੋਈ ਸਬੰਧ ਨਹੀਂ ਰੱਖੇਗਾ ਅਤੇ ਉਸਨੂੰ ਮੂਹ ਨਹੀਂ ਲਾਵੇਗਾ। ਅੱਜ ਸਿਖੀ ਲਈ ਘਾਤਕ ਅਤੇ ਖਤਰਨਾਕ ਹਮਲਿਆਂ ਵਿਚੋਂ ਬਚਾਣ ਖਾਤਰ ਗੁਰੂ ਇਕ ਅਵਾਜ਼ ਦੇਂਦਾ ਹੈ, ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ਇਸ ਲਈ ਸਿਖਾ ਯਾਦ ਰੱਖ ਤੈਨੂੰ ਹੁਕਮ ਹੈ ।
            ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਗੁਰੂ ਗ੍ਰੰਥ ਦੇ ਪੰਥ ਦਾ ਕੂਕਰ—ਦਰਸ਼ਨ ਸਿੰਘ ਖਾਲਸਾ    

No comments:

Post a Comment