Wednesday, 27 July 2011

Khuh and Pahar


ਖ਼ੂਹ ਵਿੱਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ ਪਰ ਪਹਾੜ ’ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ 
ਇਹ ਕਹਾਵਤ ਬਿਲਕੁਲ ਸੱਚ ਹੈ ਕਿ ਖ਼ੂਹ ਵਿੱਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ ਪਰ ਪਹਾੜ ’ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ, ਕਿਉਂਕਿ ਖ਼ੂਹ ਵਿੱਚ ਇੱਕ ਵਾਰ ਛਾਲ ਮਾਰ ਦਿੱਤੀ ਤਾਂ ਆਪਣੀ ਗਲਤੀ ਸੁਧਾਰਨ ਲਈ ਆਪਣੇ ਹੱਥ ਵੱਸ ਕੁਝ ਨਹੀਂ ਰਹਿੰਦਾ ਤੇ ਅੱਗੇ ਸਿੱਧੀ ਮੌਤ ਹੈ ਪਰ ਜੇ ਪਹਾੜ ’ਤੇ ਚੜ੍ਹਨਾ ਹੋਵੇ ਤਾਂ ਬਿਖੜੇ ਪਹਾੜੀ ਰਸਤੇ ’ਤੇ ਚੱਲਣ ਸਮੇਂ ਰਸਤੇ ਵਿੱਚ ਲੋੜੀਂਦਾ ਸਾਜੋ ਸਮਾਨ ਤੇ ਯੋਗ ਵਾਹਨ ਦਾ ਪ੍ਰਬੰਧ ਕਰਨ ਦੀ ਲੋੜ ਹੈ। ਪਹਾੜ ਦੀ ਟੀਸੀ ’ਤੇ ਚੜ੍ਹਨ ਲਈ ਕਈ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਨ੍ਹਾਂ ਕਠਨਾਈਆਂ ਨੂੰ ਸਰ ਕਰਨ ਲਈ ਪਹਾੜ ’ਤੇ ਚੜ੍ਹਨ ਵਾਲੇ ਕੋਲ ਕਈ ਵਿਕਲਪ ਹੁੰਦੇ ਹਨ ਤੇ ਉਹ ਮੌਕੇ ’ਤੇ ਯੋਗ ਫੈਸਲਾ ਕਰਕੇ ਖ਼ਤਰੇ ਰਹਿਤ ਅਸਾਨ ਰਸਤਾ ਅਖਤਿਆਰ ਕਰਕੇ ਚੋਟੀ ਸਰ ਕਰ ਸਕਦਾ ਹੈ। ਜੇ ਕਦੀ ਉਹ ਯੋਗ ਫੈਸਲਾ ਕਰਨ ਵਿੱਚ ਅਸਫਲ ਵੀ ਹੋ ਜਾਵੇ ਤਾਂ ਵੀ ਅੱਗੇ ਸ਼ਰਤੀਆ ਮੌਤ ਵਾਲਾ ਖ਼ਤਰਾ ਨਹੀਂ ਹੁੰਦਾ, ਵੱਧ ਤੋਂ ਵੱਧ ਉਸ ਨੂੰ ਚੋਟੀ ’ਤੇ ਪਹੁੰਚਣ ਲਈ ਸਮਾਂ ਵੱਧ ਲੱਗ ਸਕਦਾ ਹੈ ਜਾਂ ਅਜਿਹਾ ਵੀ ਹੋ ਸਕਦਾ ਹੈ ਕਿ ਅਸਫਲ ਰਹਿਣ ਕਰਕੇ ਉਸ ਨੂੰ ਵਾਪਸ ਹੇਠਾਂ ਵੀ ਆਉਣਾ ਪਵੇ।
ਹੁਣ ਅਸਲੀ ਗੱਲ ਵੱਲ ਆਈਏ ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣਾ, ਇਸ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਣਾ ਜਾਂ ਰੱਦ ਕਰਨਾ ਸਿੱਖ ਲਈ ਸਿੱਧੀ ਮੌਤ ਹੈ ਤੇ ਇਸ ਰਸਤੇ ਪੈਣਾ ਖ਼ੂਹ ਵਿੱਚ ਛਾਲ ਮਾਰਨ ਲਈ ਤਿਆਰ ਹੋਣਾ ਹੈ। ਦੂਸਰੇ ਪਾਸੇ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਦੇ ਮੂਲ ਸਿਧਾਂਤ:
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤੁ ਛੂਟੈ ॥1॥ (ਪੰਨਾ 747)
ਮਃ 5 ॥ ਨਾਨਕ, ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ, ਵਿਚੇ ਹੋਵੈ ਮੁਕਤਿ ॥2॥........ਸਲੋਕੁ ਮਃ 5 ॥ ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ, ਉਤਰੀ ਚਿੰਤ ॥1॥ (ਪੰਨਾ 522)
ਉਦਮੁ ਕਰਤ ਮਨੁ ਨਿਰਮਲੁ ਹੋਆ ॥ ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ, ਮਿਟਿ ਗਏ ਸਗਲੇ ਰੋਗਾ ਜੀਉ ॥2॥ (ਪੰਨਾ 99)
ਨੂੰ ਆਪ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਏ ਭ੍ਰਮ, ਭਟਕਣਾ ਅਤੇ ਪੁਜਾਰੀਆਂ ਦੇ ਫ਼ਜ਼ੂਲ ਦੇ ਕ੍ਰਮਕਾਂਡੀ ਜੂਲ਼ੇ ਤੋਂ ਮੁਕਤ ਹੋ ਕੇ ਆਪਣੇ ਇਸ ਜੀਵਨ ਵਿੱਚ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨਾ ਜੀਵਨ ਰੂਪੀ ਪਹਾੜ ਦੀ ਚੋਟੀ ’ਤੇ ਪਹੁੰਚਣਾ ਹੈ। ਹਰ ਸਿੱਖ ਦਾ ਜੀਵਨ ਮਨੋਰਥ ਇਸ ਚੋਟੀ ’ਤੇ ਪਹੁੰਚਣ ਦਾ ਹੋਣਾ ਚਾਹੀਦਾ ਹੈ। ਪਰ ਪੁਜਾਰੀ ਲਾਣਾ ਨਹੀਂ ਚਾਹੁੰਦਾ ਕਿ ਆਮ ਲੋਕਾਈ ਗੁਰੂ ਗੰ੍ਰਥ ਸਾਹਿਬ ਤੋਂ ਗਿਆਨ ਪ੍ਰਾਪਤ ਕਰਕੇ ਪੁਜਾਰੀਆਂ ਦੀ ਹੋਂਦ ਨੂੰ ਹੀ ਬੇਲੋੜਾ ਸਿੱਧ ਕਰਕੇ ਉਨ੍ਹਾਂ ਦੀ ਰੋਜ਼ੀ ਰੋਟੀ ਲਈ ਕੋਈ ਖ਼ਤਰਾ ਬਣੇ। ਗੋਲਕਾਂ ’ਤੇ ਪਲਨ ਵਾਲੇ ਪੁਜਾਰੀਆਂ, ਸੰਪ੍ਰਦਾਈਆਂ ਤੇ ਡੇਰੇਦਾਰਾਂ ਵਲੋਂ ਗੁਰੂ ਗੰ੍ਰਥ ਸਾਹਿਬ ਜੀ ਦੇ ਸਿਧਾਂਤ ਨੂੰ ਮਿਲਗੋਭਾ ਕਰਨ ਲਈ ਗੁਰਮਤਿ ਵਿਰੋਧੀ ਤੇ ਅਸ਼ਲੀਲ ਰਚਨਾ ਵਾਲੀ ਬਚਿੱਤਰ ਨਾਟਕ ਨਾਮੀ ਪੁਸਤਕ ਨੂੰ ਅਖੌਤੀ ਦਸਮ ਗ੍ਰੰਥ ਦਾ ਨਾਮ ਦੇ ਕੇ ਗੁਰੂ ਗੰ੍ਰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਕੇ ਸਿੱਖਾਂ ਦੇ ਇੱਕ ਗੁਰੂ ਦੀ ਥਾਂ ਦੋ ਗੁਰੂਆਂ ਦਾ ਸਿਧਾਂਤ ਪ੍ਰਚਾਰਿਆ ਜਾ ਰਿਹਾ ਹੈ। ਇਸ ਮੰਦਭਾਵਨਾ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਪੁਜਾਰੀਆਂ ਦੇ ਦੂਸਰੇ ਰੂਪ (ਅਖੌਤੀ ਜਥੇਦਾਰਾਂ) ਦੇ ਫਤਵਿਆਂ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ।
ਸ: ਗੁਰਬਖਸ਼ ਸਿੰਘ ਜੀ ਕਾਲਾ ਅਫ਼ਗਾਨਾ ਦੀ ਪੁਸਤਕ ਲੜੀ 'ਬ੍ਰਿਪਰਨ ਦੀ ਰੀਤ ਤੋˆ ਸੱਚ ਦਾ ਮਾਰਗ' ਰਾਹੀˆ ਸਿੱਖ ਸਮਾਜ ਵਿਚ ਘੁਸਪੈਠ ਕਰ ਚੁੱਕੇ ਬ੍ਰਾਹਮਣਵਾਦ ਦੀ ਪਛਾਣ ਹੋਣ ਨਾਲ ਕੌਮ ਵਿਚ ਜਾਗ੍ਰਿਤੀ ਲਹਿਰ ਤੇਜ਼ ਹੋਣ ਲੱਗੀ। 'ਸਪੋਕਸਮੈਨ ਮਾਸਿਕ' ਨੇ ਇਸ ਲਹਿਰ ਦਾ 'ਬੁਲਾਰਾ' ਬਣ ਕੇ ਹੋਕਾ ਦੇਣਾ ਸ਼ੁਰੂ ਕੀਤਾ। ਪਰ ਰੋਜ਼ਾਨਾ ਸਪੋਕਸਮੈਨ ਦੇ ਸ਼ੁਰੂ ਹੁੰਦਿਆਂ ਹੀ ਇਸ ਦੇ ਸੰਪਾਦਕ ਜੋਗਿੰਦਰ ਸਿੰਘ ਵੱਲੋˆ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਪ੍ਰਤੀ ਅਧਾਰਹੀਨ ਅਤੇ ਮਾਰੂ ਟਿੱਪਣੀਆˆ- ਸੰਪਾਦਕੀਆˆ ਅਤੇ ਹੋਰ ਕਾਲਮਾˆ ਰਾਹੀˆ ਭੱਟਾˆ ਦੇ ਸਵੱਈਆˆ ਤੋˆ ਸ਼ੁਰੂ ਕਰਕੇ ਭਗਤ ਬਾਣੀ ਤੋˆ ਹੁੰਦੇ ਹੋਏ, ਮਗਰਲੇ ਨਾਨਕ ਸਰੂਪਾˆ ਦੀ ਬਾਣੀ ਦੀ ਪ੍ਰਮਾਣਿਕਤਾ 'ਤੇ ਵੀ ਬੜੀ ਅਣਗਹਿਲੀ ਨਾਲ ਅਧਾਰਹੀਨ ਟਿੱਪਣੀਆˆ ਕਰਕੇ ਕਿੰਤੂ ਕੀਤਾ ਗਿਆ। ਸਿੱਖ ਦੀ ਐਸੀ ਸੋਚ ਖ਼ੂਹ ਵਿਚ ਛਾਲ ਮਾਰਨ ਦੇ ਬਰਾਬਰ ਹੈ।
ਦੂਸਰੀ ਇਕ ਹੋਰ ਸਖ਼ਸ਼ੀਅਤ ਪ੍ਰੋ: ਦਰਸ਼ਨ ਸਿੰਘ ਜੀ ਹਨ। 2007-08 ਤੋਂ ਉਨ੍ਹਾਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੁਜਾਰੀਵਾਦ ਤੇ ਅਖੌਤੀ ਦਸਮ ਗੰ੍ਰਥ ਪ੍ਰਤੀ ਸਿੱਖ ਸੰਗਤਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ ਦੀ ਅਵਾਜ਼ ਨੇ ਪੁਜਾਰੀਆਂ/ਦਸਮਗ੍ਰੰਥੀਆਂ/ਅਖੌਤੀ ਜਥੇਦਾਰਾਂ ਨੂੰ ਕੰਬਣੀ ਲਾ ਦਿੱਤੀ। ਆਪਣੇ ਆਪ ਨੂੰ ਇਸ ਆਵਾਜ਼ ਦਾ ਮੁਕਾਬਲਾ ਕਰਨ ਤੋਂ ਅਸਮਰਥ ਹੋਣ ਕਰਕੇ ਬੁਖਲਾਹਟ ਵਿੱਚ ਆਇਆਂ ਨੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਧੜੇ ਨਾਲ ਗੱਠਜੋੜ ਕਰਕੇ, ਉਨ੍ਹਾਂ ਅਕਾਲ ਤਖ਼ਤ ਦੀ ਮਹਾਨ ਸੰਸਥਾ ਦਾ ਦੁਰਉਪਯੋਗ ਕਰਦਿਆਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਝੂਠੇ ਤੇ ਅਧਾਰਹੀਨ ਬਹਾਨੇ ਬਣਾ ਕੇ ਜਨਵਰੀ 2010 ’ਚ ਅਖੌਤੀ ਹੁਕਮਨਾਮੇ ਰਾਹੀਂ ਪੰਥ ਵਿੱਚੋਂ ਛੇਕਣ ਦਾ ਡਰਾਮਾ ਰਚ ਦਿੱਤਾ। ਇਹ ਸਮਾ ਸੀ ਜਦੋਂ ਇਸ ਝੂਠ ਨੂੰ ਸੰਗਤ ਦੀ ਕਚਹਿਰੀ ਵਿੱਚ ਰੱਖ ਕੇ ਇੱਕ ਤਕੜੀ ਸੰਘਰਸ਼ਮਈ ਲਹਿਰ ਸ਼ੁਰੂ ਕਰਕੇ ਗੁਰੂ ਗੰ੍ਰਥ ਸਾਹਿਬ ਜੀ ਦੇ ਸਿਧਾਂਤ ਲਾਗੂ ਕਰਨ ਰੂਪੀ ਪਹਾੜ ਦੀ ਚੋਟੀ ਸਰ ਕਰਨ ਲਈ ਯਾਤਰਾ ਅਰੰਭੀ ਜਾ ਸਕਦੀ ਸੀ, ਤੇ ਇਸ ਵਿੱਚ ਵੱਡੀ ਸਫ਼ਲਤਾ ਦੀ ਉਮੀਦ ਵੀ ਬਝਦੀ ਸੀ। ਪਰ ਅਫ਼ਸੋਸ ਕਿ ਆਪਣੀ ਹਉਂਮੈ ਤੇ ਈਗੋ ਕਾਰਣ (ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਜੀ ਦਾ ਸਾਥ ਦੇਣ ਦੀ ਥਾਂ ਉਨ੍ਹਾਂ ਵਿਰੁਧ ਵੱਡੀ ਪੱਧਰ ’ਤੇ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸੁਹਿਰਦ ਵੀਰਾਂ ਨੇ ਇਨ੍ਹਾਂ ਵਿੱਚ ਨੇੜਤਾ ਕਰਵਾਉਣ ਦੀਆਂ ਵੀ ਕਾਫੀ ਕੋਸ਼ਿਸਾਂ ਕੀਤੀਆਂ। ਇਨ੍ਹਾਂ ਕੋਸ਼ਿਸ਼ਾਂ ਦੇ ਅਸਫਲ ਰਹਿਣ ਦਾ ਮੁੱਖ ਕਾਰਣ ਸੀ ਕਿ ਪ੍ਰੋ: ਦਰਸ਼ਨ ਸਿੰਘ ਜੀ ਭਲੀ ਭਾਂਤ ਸਮਝਦੇ ਸਨ ਕਿ ਜੋਗਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਅਤੇ ਅੰਮ੍ਰਿਤ ਸੰਚਾਰ ’ਤੇ ਕਿੰਤੂ ਕਰਕੇ ਖ਼ੂਹ ਵਿੱਚ ਛਾਲ ਮਾਰਣ ਵੱਲ ਵੱਧ ਰਿਹਾ ਹੈ ਇਸ ਲਈ ਜਦ ਤੱਕ ਉਹ ਜਨਤਕ ਤੌਰ ’ਤੇ ਆਪਣੀ ਇਹ ਨੀਤੀ ਤਿਆਗਣ ਦਾ ਐਲਾਨ ਨਹੀਂ ਕਰਦੇ ਉਸ ਸਮੇ ਤੱਕ ਜ਼ਾਹਰਾ ਤੌਰ ’ਤੇ ਉਸ ਨਾਲ ਕੋਈ ਤਾਲ ਮੇਲ ਕਰ ਕੇ, ਉਹ (ਪ੍ਰੋ: ਦਰਸ਼ਨ ਸਿੰਘ) ਸੰਗਤ ਨੂੰ ਗੁਮਰਾਹ ਕਰਨ ਲਈ ਤਿਆਰ ਨਹੀਂ ਹਨ। ਕਿਸੇ ਵਿਚੋਲੇ ਵਿੱਚ ਇਤਨੀ ਹਿੰਮਤ ਨਹੀਂ ਸੀ ਕਿ ਉਹ ਜੋਗਿੰਦਰ ਸਿੰਘ ਤੋਂ ਇਹ ਵਾਅਦਾ ਲੈ ਸਕੇ ਕਿ ਉਸ ਨੇ ਇਹ ਗਲਤ ਨੀਤੀ ਤਿਆਗ ਦਿੱਤੀ ਹੈ। ਇਸ ਲਈ ਉਨ੍ਹਾਂ ਵਿੱਚ ਏਕਤਾ ਦੀ ਥਾਂ ਦੂਰੀਆਂ ਵਧਦੀਆਂ ਗਈਆਂ।
ਤੀਸਰੀ ਧਿਰ ਤੱਤ ਗੁਰਮਤਿ ਪ੍ਰਵਾਰ ਦੀ ਹੈ। ਇਹ ਕਾਫੀ ਲੰਬਾ ਸਮਾ ਸਪੋਕਸਮੈਨ ਦੇ ਸਾਥੀ ਰਹੇ। ਇਹ ਭਲੀ ਭਾਂਤ ਸਮਝ ਚੁੱਕੇ ਹਨ ਕਿ ਸਪੋਕਸਮੈਨ ਦੀਆਂ ਨੀਤੀਆਂ ਗੁਰੂ ਗੰ੍ਰਥ ਸਾਹਿਬ ਨੂੰ ਰੱਦ ਕਰਕੇ ਖ਼ੂਹ ਵਿੱਚ ਛਾਲ ਮਾਰਨ ਵੱਲ ਵੱਧ ਰਹੀਆਂ ਹਨ। ਇਸ ਕਾਰਣ ਇਨ੍ਹਾਂ ਦੀ ਦੂਰੀ ਵਧਦੀ ਗਈ। ਇਸ ਸਥਿਤੀ ਦਾ ਜ਼ਿਕਰ ਇਨ੍ਹਾਂ ਪਹਿਲਾਂ ਕਈ ਲੇਖਾਂ ਤੋਂ ਇਲਾਵਾ ਆਪਣੀ ਵੈਂਬਸਾਈਟ ਵਿੱਚ 13 ਫਰਵਰੀ ਨੂੰ ’ਜੋਗਿੰਦਰ ਸਿੰਘ (ਸਪੋਕਸਮੈਨ) ਸਮਰਥਕ ਬਨਾਮ ਪ੍ਰੋ. ਦਰਸ਼ਨ ਸਿੰਘ ਸਮਰਥਕ-ਇਕ ਦੂਜੇ ਨੂੰ ਨੀਵਾˆ ਵਿਖਾਉਣ ਦੀ ਸੋਚ ਦਾ ਤਿਆਗ ਕਰਕੇ 'ਸਿਧਾˆਤਕ ਦ੍ਰਿੜਤਾ' ਵਾਲੀ ਪਹੁੰਚ ਅਪਨਾਉਣ ਤਾˆ ਚੰਗਾ ਹੋਵੇਗਾ’ ਸਿਰਲੇਖ ਹੇਠ ਲਿਖੀ ਸੰਪਾਦਕੀ ਵਿੱਚ ਵੀ ਕੀਤਾ ਹੈ। ਇਸ ਸੰਪਾਦਕੀ ਵਿੱਚ ਉਨ੍ਹਾਂ ਸਪੋਕਸਮੈਨ ਦੇ ਸਮਰਥਕਾਂ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਕੀ ਉਹ ਜੋਗਿੰਦਰ ਸਿੰਘ ਜੀ (ਕਰਤਾ-ਧਰਤਾ ਸਪੋਕਸਮੈਨ ਟਰਸਟ) ਤੋˆ ਇਹ ਵਾਅਦਾ ਲਿਖਤੀ ਰੂਪ ਵਿਚ ਲੈ ਸਕਦੇ ਹਨ ਕਿ ਉੱਥੇ ਆਪਣੀ ਨਿਜੀ ਮੱਤ ਨੂੰ ਪ੍ਰਧਾਨਤਾ ਦੇਣ ਦੀ ਥਾˆ ਨਿਰਪੱਖ ਜਾਗਰੂਕ ਵਿਦਵਾਨਾˆ ਦੇ ਇਕ ਪੈਨਲ ਦੀ ਦੇਖ-ਰੇਖ ਹੇਠ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ ? ਜੇ ਨਹੀˆ ਤਾˆ ਕੀ ਇਹ ਵੀਰ 'ਸਭ ਕੁੱਛ ਲੁਟਾ ਕੇ ਹੋਸ਼ ਮੇˆ ਆਏ' ਵਾਲਾ ਭਾਣਾ ਵਰਤ ਜਾਣ ਦਾ ਇੰਤਜ਼ਾਰ ਤਾˆ ਨਹੀˆ ਕਰ ਰਹੇ?
ਦੂਸਰੇ ਪਾਸੇ ਪ੍ਰੋ: ਦਰਸ਼ਨ ਸਿੰਘ ਬਾਰੇ ਉਨ੍ਹਾਂ ਲਿਖਿਆ ਹੈ ਕਿ ’ਉਹ ਕੌਮ ਦੀ ਬਹੁਤ ਹੀ ਮਾਨਯੋਗ ਅਤੇ ਕਾਬਿਲ ਸਖਸ਼ੀਅਤ ਹਨ। 84 ਤੋˆ ਬਾਅਦ ਕਾਲੇ ਬੱਦਲਾˆ ਵਾਲੇ ਦੌਰ ਵਿਚ ਵੀ ਉਨ੍ਹਾˆ ਨੇ ਨਿਡਰਤਾ ਨਾਲ ਕੀਰਤਨ ਰਾਹੀˆ ਪ੍ਰਚਾਰ ਕਰਕੇ ਕੌਮ ਨੂੰ ਕਾਫੀ ਹੌਸਲਾ ਦਿੱਤਾ। ਬੇਸ਼ੱਕ ਦਸਮ ਗ੍ਰੰਥ ਪ੍ਰਤੀ ਉਨ੍ਹਾˆ ਦੀ ਪਹੁੰਚ ਕਾਫੀ ਸਮੇˆ ਤੱਕ ਜਾਗਰੂਕਤਾ ਵਾਲੀ ਨਹੀˆ ਸੀ ਪਰ ਇਹ ਨਿਰੋਲ ਅਨਜਾਣਪੁਣੇ ਕਾਰਨ ਸੀ, ਜੋ ਇਤਨੀ ਗਲਤ ਗੱਲ ਨਹੀˆ ਹੈ। ਵੱਡੀ ਗੱਲ ਇਹ ਹੈ ਕਿ ਜਿਵੇˆ ਹੀ ਉਨ੍ਹਾˆ ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ, ਉਨ੍ਹਾˆ ਨੇ ਆਪਣੀ ਇਸ ਪੁਰਾਣੀ ਸੋਚ ਨੂੰ ਤਿਆਗਣ ਵਿਚ ਬਿਲਕੁਲ ਵੀ ਸੰਕੋਚ ਨਹੀˆ ਕੀਤਾ। ਐਸੀ ਹਿੰਮਤ ਵਿਰਲੇ ਹੀ ਕਰ ਸਕਦੇ ਹਨ। ਉਨ੍ਹਾˆ ਨੇ ਤਾˆ ਇਸ ਤੋˆ ਵੀ ਅੱਗੇ ਜਾˆਦੇ ਹੋਏ, ਦਸਮ ਗ੍ਰੰਥ ਬਾਰੇ ਸੱਚ ਪ੍ਰਗਟ ਕਰਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਉਨ੍ਹਾˆ ਦੇ ਇਸ ਖੇਤਰ ਵਿਚ ਆਉਣ ਨਾਲ ਜਾਗਰੂਕ ਪੰਥ ਦੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਤੱਕੜਾ ਬਲ ਮਿਲਿਆ। ਜਾਗਰੂਕ ਪੰਥ ਨੂੰ ਉਨ੍ਹਾˆ ਵਿਚ ਇਸ ਲਹਿਰ ਦਾ ਇਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ ਨਜ਼ਰ ਆਉਣ ਲੱਗ ਪਿਆ। ਇਸ ਦੇ ਨਾਲ ਹੀ ਉਹ ਇਹ ਵੀ ਲਿਖ ਰਹੇ ਨ ਕਿ ਪ੍ਰੋ. ਦਰਸ਼ਨ ਸਿੰਘ ਜੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਲਾਮਬੰਦ ਤਾˆ ਕਰਨਾ ਚਾਹੁੰਦੇ ਹਨ ਪਰ ਇਸ 'ਕੂੜ ਦੇ ਬੂਟੇ' ਨੂੰ ਜੜ੍ਹੋˆ ਪੁਟੱਣ ਦੇ ਹੱਕ ਵਿਚ ਨਹੀˆ ਲਗਦੇ। ਉਨ੍ਹਾˆ ਦੀ ਪੰਥ ਪ੍ਰਵਾਨਿਤ (ਸਿੱਖ ਰਹਿਤ ਮਰਿਯਾਦਾ ਵਿਚਲੀਆˆ) ਹੋ ਚੁੱਕੀਆˆ ਰਚਨਾਵਾˆ ਬਾਰੇ ਜਨਤਕ ਤੌਰ 'ਤੇ ਦੁਬਿਧਾਪੂਰਨ ਸਥਿਤੀ ਬਣੀ ਹੋਈ ਹੈ। ਇਸ ਦੁਬਿਧਾ ਨੂੰ ਤਿਆਗ ਨਾ ਸਕਣ ਕਾਰਨ ਜਾਗਰੂਕ ਪੰਥ ਨੂੰ ਕਾਫੀ ਨਿਰਾਸ਼ਤਾ ਵੀ ਹੋ ਰਹੀ ਹੈ।.......ਉਨ੍ਹਾˆ ਨੇ ਦਸਮ ਗ੍ਰੰਥ ਦੀ ਜੜ੍ਹ ਪੁੱਟਣ ਦੇ ਸਹੀ ਤਰੀਕੇ ਨੂੰ ਆਪਨਾਉਣ ਦੀ ਥਾˆ ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਿਤ ਕਰ ਲਿਆ ਲਗਦਾ ਹੈ’।
ਅਖੌਤੀ ਦਸਮ ਗ੍ਰੰਥ ਦੀ ਸੱਚਾਈ ਪ੍ਰਤੀ ਜਾਗਰੂਕਤਾ ਲਹਿਰ ਨੂੰ ਬਲ ਦੇਣ ਵਿਚ ਪ੍ਰੋ: ਦਰਸ਼ਨ ਸਿੰਘ ਦੀ ਭੂਮਿਕਾ ਬਾਰੇ ਤੱਤ ਗੁਰਮਤਿ ਪ੍ਰਵਾਰ ਦੇ ਖ਼ਿਆਲ ਬਿਲਕੁਲ ਸਹੀ ਹਨ। ਪਰ ਲਹਿਰ ਨੂੰ ਕਦਮ-ਦਰ-ਕਦਮ ਵਿਕਸਿਤ ਕਰਕੇ (ਪਹਿਲਾਂ ਗੁਰਦੁਆਰਿਆਂ ਅਤੇ ਡੇਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿਚ ਸਜਾਏ ਗਏ ਅਖੌਤੀ ਦਸਮ ਗ੍ਰੰਥ ਦੀਆਂ ਪ੍ਰਤੀਆਂ ਨੂੰ ਚੁਕਵਾਉਣਾ, ਫਿਰ ਦਸਮ ਗ੍ਰੰਥ ਦੀਆਂ ਕਾਮ-ਉਕਸਾਊ ਅਤੇ ਨਿਰੋਲ ਬ੍ਰਾਹਮਣਵਾਦੀ ਰਚਨਾਵਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨਾ ਅਤੇ ਫਿਰ ਰਹਿਤ ਮਰਿਆਦਾ ਤੋਂ ਮਾਨਤਾ ਪ੍ਰਾਪਤ ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ’ਤੋਂ ਚਰਚਾ ਕਰਵਾਉਣਾ) ਅਮਲ ਵਿਚ ਲਿਆਉਣ ਦੀ ਪ੍ਰੋ: ਦਰਸ਼ਨ ਸਿੰਘ ਦੀ ਨੀਤੀ ਤੋਂ ਸਹਿਮਤ ਨਾ ਹੋਣ ਕਾਰਨ ਪ੍ਰਵਾਰ ਏਨਾ ਤਲਖੀ ਵਿਚ ਆ ਗਿਆ ਹੈ ਕਿ ਅਜਿਹੇ ਸੂਝਵਾਨ, ਦਲੇਰ ਤੇ ਪ੍ਰਤਿਭਾਸ਼ਾਲੀ ਪ੍ਰਚਾਰਕ ’ਤੇ ਵੀ “ਪ੍ਰੋ: ਦਰਸ਼ਨ ਸਿੰਘ ਜੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਲਾਮਬੰਦ ਤਾਂ ਕਰਨਾ ਚਾਹੁੰਦੇ ਹਨ ਪਰ ਇਸ ‘ਕੂੜ ਦੇ ਬੂਟੇ’ ਨੂੰ ਜੜ੍ਹੋਂ ਪੁੱਟਣ ਦੇ ਹੱਕ ਵਿਚ ਨਹੀਂ ਲਗਦੇ’’ ਜਿਹੇ ਇਲਜ਼ਾਮ ਲਗਾ ਰਿਹਾ ਹੈ। ਪ੍ਰੋ: ਦਰਸ਼ਨ ਸਿੰਘ ਜੀ ਦੀ ਉਕਤ ਸੂਝ-ਬੂਝ ਭਰਪੂਰ ਅਤੇ ਤਮਾਮ ਪੰਥਕ ਵਿਦਵਾਨਾਂ ਤੋਂ ਹਮਾਇਤ ਪ੍ਰਾਪਤ ਨੀਤੀ ਨੂੰ ‘ਦੁਬਿਧਾਪੂਰਨ ਸਥਿਤੀ’ ਐਲਾਨਣ ਦੀ ਕੋਸ਼ਿਸ਼ ਬਿਲਕੁਲ ਨਿਰਾਧਾਰ, ਤੱਥਾਂ ਤੋਂ ਉਲਟ ਅਤੇ ਢੀਠਪੁਣੇ ਦੀ ਪ੍ਰਤੀਕ ਹੈ। ਪ੍ਰੋ: ਦਰਸ਼ਨ ਸਿੰਘ ਨੇ ਦਸਮ ਗ੍ਰੰਥ ਦੀ ਜੜ੍ਹ ਪੁੱਟਣ ਦੇ ਅਖੌਤੀ ‘ਸਹੀ ਤਰੀਕੇ’ ਦੀ ਥਾਂ ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਤ ਨਹੀਂ ਕੀਤਾ ਬਲਕਿ ਇਹ ਲਹਿਰ ਦਾ ਪਹਿਲਾ ਪੜਾਅ ਹੈ। ਇਸ ਵਿਚ ਸਫ਼ਲਤਾ ਮਿਲਣ ਉਪਰੰਤ ਹੀ ਦੂਜੇ ਪੜਾਅ ਵੱਲ ਵਧਿਆ ਜਾ ਸਕਦਾ ਹੈ। ਨਹੀਂ ਤਾਂ ਸਥਿਤੀ ‘‘ਆਧੀ ਛੋੜ ਪੂਰੀ ਕੋ ਧਾਵੈ, ਆਧੀ ਰਹੈ ਨਾ ਪੂਰੀ ਪਾਵੈ’’ ਵਾਲੀ ਕਹਾਵਤ ਮੁਤਾਬਿਕ ਹੋ ਸਕਦੀ ਹੈ।
ਇਸ ਤੋਂ ਅੱਗੇ ਜਾ ਕੇ ਜਦੋਂ ਉਹ ਜੋਗਿੰਦਰ ਸਿੰਘ ਅਤੇ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਦੀ ਤੁਲਨਾ ਕਰਕੇ ਇਹ ਲਿਖ ਰਹੇ ਹਨ ਕਿ “ਦੋਨਾˆ ਸਮਰਥਕਾˆ ਵਿਚ ਇਕ ਗੱਲ ਤਾˆ ਸਾˆਝੀ ਹੈ ਕਿ ਉਹ ਸਖਸ਼ੀਅਤ ਪ੍ਰਸਤੀ ਤੋˆ ਗੁਰਮਤਿ ਸਿਧਾˆਤ (ਸੱਚ) ਨੂੰ ਕੁਰਬਾਨ ਕਰਨ ਦੀ ਰਾਹ 'ਤੇ ਤੁਰ ਰਹੇ ਹਨ।’’ ਉਹ ਦੋਵਾਂ ਧਿਰਾਂ ਨੂੰ ਦੋਸ਼ੀ ਗਰਦਾਨਦੇ ਹੋਏ ਲਿਖ ਰਹੇ ਹਨ:- “'ਦੋਹਾˆ ਧਿਰਾˆ ਵਿਚ ਇਕ ਤਰ੍ਹਾˆ ਨਾਲ 'ਕੋਲਡ ਵਾਰ' ਚਲ ਰਹੀ ਹੈ। ਇਕ-ਦੂਜੇ ਨੂੰ ਤਾਹਣੇ-ਮਿਹਣੇ ਸੁਨਣ/ਪੜ੍ਹਣ ਨੂੰ ਮਿਲਦੇ ਰਹਿੰਦੇ ਹਨ। ਪਰ ਕੋਈ ਵੀ ਧਿਰ ਅਪਣੇ ਆਗੂ ਦੀਆˆ ਕਮੀਆˆ ਨੂੰ ਮੰਨਦੇ ਹੋਏ, ਉਸ ਨੂੰ ਸੁਧਾਰਨ ਦਾ ਜਤਨ ਨਹੀˆ ਕਰ ਰਹੀ।’’
ਉਨ੍ਹਾਂ ਦੀ ਇਹ ਲਿਖਤ ਸਿੱਧ ਕਰਦੀ ਹੈ ਕਿ ਉਹ ਆਪਣੇ ਆਪ ਨੂ ਬਹਤ ਵੱਡੇ ਸਿਧਾਂਤਵਾਦੀ ਹੋਣ ਦਾ ਭੁਲੇਖਾ ਖਾ ਬੈਠੇ ਹਨ ਪਰ ਉਨ੍ਹਾਂ ਨੂੰ ਨਾ ਤਾਂ ਮਨੁਖੀ ਸੁਭਾਓ ਦੇ ਵਰਤਾਰੇ ਦੀ ਸਮਝ ਹੈ, ਨਾ ਹੀ ਇਹ ਸਮਝ ਹੈ ਕਿ ਟੀਚੇ ਨੂੰ ਸਰ ਕਰਨ ਲਈ ਕੀ ਨੀਤੀ ਅਪਨਾਉਣੀ ਪਏਗੀ? ਜੇ ਇਹ ਸਮਝ ਹੁੰਦੀ ਤਾਂ ਹੁਣ ਤਕ ਉਹ ਸਮਝ ਚੁੱਕੇ ਹੁੰਦੇ ਕਿ ਉਨ੍ਹਾਂ (ਪਰਿਵਾਰ) ਨੂੰ ਤਾਂ ਇਹ ਸਮਝ ਸੀ! ਫਿਰ ਉਹ ਸਪੋਕਸਮੈਨ ਤੋਂ ਵੱਖਰੇ ਕਿਉਂ ਹੋਏ? ਇਹ ਪਰਿਵਾਰ ਇਹ ਵੀ ਸਮਝ ਚੁੱਕਿਆ ਹੁੰਦਾ ਕਿ ਜੋਗਿੰਦਰ ਸਿੰਘ ਦੇ ਜਿਹੜੇ ਸਮਰਥਕ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਜੋਗਿੰਦਰ ਸਿੰਘ ਦੀ ਸੋਚ ਦੇ ਉਲਟ ਆਪਣੀ ਨਿਜੀ ਰਾਇ ਵੀ ਜਨਤਕ ਤੌਰ ’ਤੇ ਨਹੀਂ ਦੇ ਸਕਦੇ ਉਨ੍ਹਾਂ ਤੋਂ ਕਿਵੇਂ ਆਸ ਰੱਖੀ ਜਾ ਸਕਦੀ ਹੈ ਕਿ ਜੋਗਿੰਦਰ ਸਿੰਘ ਤੋਂ ਇਹ ਲਿਖਤੀ ਵਾਅਦਾ ਲੈ ਸਕਣ ਕਿ ਉਹ ਆਪਣੀ ਨਿਜੀ ਮੱਤ ਨੂੰ ਪ੍ਰਧਾਨਤਾ ਦੇਣ ਦੀ ਥਾˆ ਨਿਰਪੱਖ ਜਾਗਰੂਕ ਵਿਦਵਾਨਾˆ ਦੇ ਇਕ ਪੈਨਲ ਦੀ ਦੇਖ-ਰੇਖ ਹੇਠ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ? ਐਸੀ ਆਸ ਰੱਖਣ ਵਾਲਿਆਂ ਲਈ ਪੰਜਾਬੀ ਅਖਾਣ ਵਰਤੀ ਜਾਂਦੀ ਹੈ ’ਝੋਟਿਆਂ ਵਾਲੇ ਘਰੋਂ ਲੱਸੀ ਭਾਲਣਾ’। ਵੀਰ ਜੀ ਜੇ ਜੋਗਿੰਦਰ ਸਿੰਘ ਲੱਸੀ ਦੇਣ ਵਾਲਾ ਹੁੰਦਾ ਤਾਂ ਤੁਸੀਂ ਖ਼ੁਦ ਉਸ ਤੋਂ ਵੱਖ ਨਹੀਂ ਸੀ ਹੋਣਾ। ਜੇ ਤੁਸੀਂ ਸਮਝਦੇ ਹੋ ਕਿ ਉਸ ਸਮੇਂ ਤੁਹਾਨੂੰ ਅੱਜ ਵਾਲੀ ਸੋਝੀ ਨਹੀਂ ਸੀ, ਤਾਂ ਗੱਲ ਵੱਖਰੀ ਹੈ, ਪਰ ਤੁਸੀਂ ਦੂਸਰਿਆਂ ਨੂੰ ਸਲਾਹ ਦੇਣ ਦੀ ਥਾਂ ਖ਼ੁਦ ਹੁਣ ਹੀ ਉਨ੍ਹਾਂ ਨੂੰ ਮਨਾ ਕੇ ਵੇਖ ਲਓ! (ਵੈਸੇ ਇਹ ਸੰਭਵ ਨਹੀਂ ਜਾਪਦਾ) ਪਰ ਮੰਨ ਲਓ ਕਿ ਜੋਗਿੰਦਰ ਸਿੰਘ ਹੁਣ ਵਾਅਦਾ ਕਰ ਵੀ ਦਿੰਦਾ ਹੈ ਕਿ ਉਹ ਆਪਣੀ ਨਿਜੀ ਮੱਤ ਦਾ ਤਿਆਗ ਕਰਕੇ ਜਾਗਰੂਕ ਵਿਦਵਾਨਾਂ ਦਾ ਪੈਨਲ ਬਣਾਉਣ ਲਈ ਤਿਆਰ ਹੈ, ਤਾਂ ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਇਸ ਪੈਨਲ ਦਾ ਹਾਲ ਵੀ ਏਕਸ ਕੇ ਬਾਰਕ ਜਥੇਬੰਦੀ ਦੇ ਉਸ 51 ਮੈਂਬਰੀ ਸਲਾਹਕਾਰ ਬੋਰਡ ਵਾਲਾ ਨਹੀਂ ਹੋਵੇਗਾ, ਜਿਸ ਦੀ ਅੱਜ ਤੱਕ ਨਾ ਕੋਈ ਮੀਟਿੰਗ ਹੋਈ ਹੈ, ਤੇ ਨਾ ਹੀ ਉਨ੍ਹਾਂ ਮੈਂਬਰਾਂ ਦੇ ਨਾਮ ਹੁਣ ਉਸ ਖ਼ੁਦ ਨੂੰ ਹੀ ਯਾਦ ਹਨ, ਕਿ ਕਿਹੜੇ ਕਿਹੜੇ ਉਸ ਨੇ ਮੈਂਬਰ ਬਣਾਏ ਸਨ ਤੇ ਉਨ੍ਹਾਂ ਵਿਚੋਂ ਕਿਹੜੇ ਉਸ ਨੇ ਚੁੱਪ ਚਪੀਤੇ ਬਰਖ਼ਾਸਤ ਕਰ ਦਿੱਤੇ ਹਨ। ਤੁਸੀਂ ਤਾਂ ਮੈਂਬਰਾਂ ਦੀ ਸੂਚੀ ਵਾਰੇ ਖ਼ੁਦ ਪੁੱਛ ਕੇ ਜੋਰ ਲਾ ਹਟੇ ਹੋ, ਤੁਹਾਡੇ ਹੱਥ ਪੱਲੇ ਉਸ ਨੇ ਕੁਝ ਪਾਇਆ? ਜੇ ਕਰ ਤੱਤ ਗੁਰਮਤਿ ਪਰਿਵਾਰ ਵਾਲੇ ਜਿਨ੍ਹਾਂ ਦੀ ਪਹੁੰਚ ਦਸਮ ਗੰ੍ਰਥ ਦੇ ਮਾਮਲੇ ’ਤੇ ਜੋਗਿੰਦਰ ਸਿੰਘ ਨਾਲ ਮੇਲ ਖਾਂਦੀ ਹੈ, ਉਹ ਉਸ ਨਾਲ ਏਕਤਾ ਨਹੀਂ ਕਰ ਸਕਦੇ ਤਾਂ ਪ੍ਰੋ: ਦਰਸ਼ਨ ਸਿੰਘ ਨਾਲ ਉਸ ਦੀ ਏਕਤਾ ਕਰਵਾਉਣ ਦਾ ਉਪਦੇਸ਼ ਦੇਣਾ ਮੂੰਘੇਰੀ ਲਾਲ ਦੇ ਸੁਪਨੇ ਲੈਣ ਦੇ ਬਰਾਬਰ ਹੈ।
ਦੂਸਰੀ ਗੱਲ- ਜੇ ਤੁਸੀਂ ਇਹ ਸਮਝ ਚੁੱਕੇ ਹੋ ਕਿ ਪ੍ਰੋ: ਦਰਸ਼ਨ ਸਿੰਘ ਜੀ ਕੱਚੀਆਂ ਦਲੀਲਾਂ ਦੇ ਅਧਾਰ ’ਤੇ ਪੂਰੇ ਦਸਮ ਗੰ੍ਰਥ ਨੂੰ ਰੱਦ ਨਹੀਂ ਕਰ ਰਹੇ ਤਾਂ ਕ੍ਰਿਪਾ ਕਰਕੇ ਮੱਕੜ, ਅਖੌਤੀ ਜਥੇਦਾਰਾਂ ਤੇ ਦਸਮ ਗ੍ਰੰਥੀਆਂ ਨੂੰ ਹੀ ਇਹ ਗੱਲ ਸਮਝਾ ਦਿਓ ਕਿ ਪ੍ਰੋ: ਦਰਸ਼ਨ ਸਿੰਘ ਨੂੰ ਐਵੇਂ ਹੀ ਸਿਹਰਾ ਨਾ ਦੇਈ ਜਾਓ, ਇਸ ਸਿਹਰੇ ਦੇ ਹੱਕਦਾਰ ਤਾਂ ਸਪੋਕਸਮੈਨ ਤੇ ਤੱਤ ਗੁਰਮਤਿ ਪਰਿਵਾਰ ਵਾਲੇ ਹਨ। ਜੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਇਹ ਸਿਹਰਾ ਦੇਣ ਵਾਲੇ ਤੁਹਾਡੀ ਇਹ ਗੱਲ ਨਹੀਂ ਮੰਨਦੇ ਤਾਂ ਤੁਸੀਂ ਹੀ ਸਵੀਕਾਰ ਕਰ ਲਵੋ ਕਿ ਤੁਸੀਂ ਪ੍ਰੋ: ਦਰਸ਼ਨ ਸਿੰਘ ਨੂੰ ਸਮਝ ਨਹੀਂ ਸਕੇ। ਤੱਤ ਗਰਮਤਿ ਵਾਲੇ ਵੀਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿਧਾਂਤ ਦੀ ਗੱਲ ਕਰਨੀ ਬਹੁਤ ਵੱਡੀ ਗੱਲ ਹੈ ਪਰ ਇਸ ਤੋਂ ਵੱਡੀ ਗੱਲ ਹੈ ਸਿਧਾਂਤ ਨੂੰ ਲਾਗੂ ਕਰਨ ਲਈ ਬਾਨ੍ਹਣੂ ਬੰਨ੍ਹ ਕੇ ਉਸ ਵਿੱਚ ਸਫਲਤਾ ਪ੍ਰਾਪਤ ਕਰਨੀ। ਸਿਧਾਂਤ ਦੀ ਗੱਲ ਭਗਤ ਸਾਹਿਬਾਨਾਂ ਨੇ ਵੀ ਕੀਤੀ। ਬ੍ਰਾਹਮਣਵਾਦ ਤੇ ਪਾਖੰਡਵਾਦ ਵਿਰੁਧ ਜੋ ਸਖਤ ਸ਼ਬਦਾਵਲੀ ਭਗਤਾਂ ਖ਼ਾਸ ਕਰਕੇ ਕਬੀਰ ਸਾਹਿਬ ਨੇ ਵਰਤੀ ਉਤਨੀ ਸਖਤ ਗੁਰੂ ਸਾਹਿਬਾਨ ਨੇ ਨਹੀਂ ਵਰਤੀ ਪਰ ਜੋ ਲਹਿਰ ਗੁਰੂ ਨਾਨਕ ਸਾਹਿਬ ਨੇ ਲੰਬੀ ਵਿਉਂਤਵੰਦੀ ਕਰਕੇ ਖੜ੍ਹੀ ਕੀਤੀ ਤੇ ਇਤਿਹਾਸ ਸਿਰਜਿਆ, ਉਹ ਭਗਤ ਸਾਹਿਬਾਨ ਨਹੀਂ ਕਰ ਸਕੇ।
ਪ੍ਰੋ: ਦਰਸ਼ਨ ਸਿੰਘ ਜੀ ਕੋਲ ਵੀ ਇਹੋ ਵਿਉਂਤਬੰਦੀ ਹੈ। ਉਹ 9 ਜਨਵਰੀ 2010 ਨੂੰ ਸ੍ਰ ਜਸਜੀਤ ਸਿੰਘ ਦੇ ਘਰ ਹੋਈ ਮੀਟਿੰਗ {ਜਿਸ ਵਿੱਚ ਤੱਤ ਗੁਰਮਤਿ ਪਰਿਵਾਰ ਵੀ ਸ਼ਾਮਲ ਸੀ। ਮੀਟਿੰਗ (ਦੀ ਤਸ਼ਵੀਰ ਵਿੱਚ ਪ੍ਰਿ. ਨਰਿੰਦਰ ਸਿੰਘ ਜੀ ਪਰਿਵਾਰ ਵਲੋਂ ਦਿੱਤੀ ਸਹਿਮਤੀ ਨੂੰ ਪੜ੍ਹਕੇ ਸੁਣਾਉਦੇ ਦਿਖਾਈ ਦੇ ਰਹੇ ਹਨ) ਤੱਤ ਪਰਿਵਾਰ ਨੇ ਪ੍ਰੋ ਦਰਸ਼ਨ ਸਿੰਘ ਜੀ ਨੂੰ ਜੋ ਲਿਖਤੀ ਭਰੋਸਾ ਦਿਤਾ ਸੀ ਉਸ ਉਪਰ ਅੱਜ ਤੱਕ ਕੋਈ ਅਮਲ ਨਹੀਂ ਕੀਤਾ} ਵਿੱਚ ਸਮਝਾ ਚੁੱਕੇ ਹਨ ਕਿ ਜਦ ਤੱਕ ਅਖੌਤੀ ਦਸਮ ਗੰ੍ਰਥ ਨੂੰ ਗੁਰੂ ਦਾ ਦਰਜ਼ਾ ਦੇ ਕੇ ਉਸ ਨੂੰ ਗੁਰੂ ਵਾਲਾ ਸਤਿਕਾਰ ਦਿੱਤਾ ਜਾ ਰਿਹਾ ਹੈ ਉਤਨਾ ਚਿਰ ਉਸ ਵਿਚ ਦਰਜ਼ ਪੰਥ ਪ੍ਰਵਾਨਤ ਨਿਤਨੇਮ ਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ’ਤੇ ਕਿਤੂੰ ਨਹੀਂ ਕੀਤਾ ਜਾ ਸਕਦਾ। ਇਸ ਲਈ ਪਹਿਲਾਂ ਸਿੱਖ ਰਹਿਤ ਮਰਯਾਦਾ ਦੇ ਆਧਾਰ ’ਤੇ ਉਸ ਦਾ ਪ੍ਰਕਾਸ਼ ਕੀਤੇ ਜਾਣਾ ਬੰਦ ਕਰਵਾਇਆ ਜਾਵੇ, ਉਸ ਤੋਂ ਬਾਅਦ ਇਸ ਵਿਚਲੀ ਰਚਨਾ ਦੀ ਪੜਚੋਲ ਕਰਨ ਲਈ ਵਿਦਵਾਨਾਂ ਦਾ ਪੈਨਲ ਬਣਾਇਆ ਜਾਵੇ। ਉਸ ਸਮੇਂ ਤੁਹਾਡੀ ਹਿੰਮਤ ਹੈ ਕਿ ਕਿਹੜੀਆਂ ਕਿਹੜੀਆਂ ਬਾਣੀਆਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਕੇ ਰੱਦ ਕਰਵਾ ਸਕਦੇ ਹੋ ਤੇ ਕਿਹੜੀਆਂ ਤੁਹਾਨੂੰ ਗੁਰੂ ਕ੍ਰਿਤ ਮੰਨਣੀਆਂ ਪੈ ਸਕਦੀਆਂ ਹਨ। ਸਪੋਕਸਮੈਨ ਤੇ ਪਰਿਵਾਰ ਵਾਲੇ ਇਹ ਗੱਲ ਸਮਝਣ ਤੋਂ ਅਸਮਰਥ ਹਨ ਤੇ ਵਾਰ ਵਾਰ ਪ੍ਰੋ: ਦਰਸ਼ਨ ਸਿੰਘ ਤੋਂ ਸਪਸ਼ਟੀਕਰਨ ਮੰਗ ਕੇ ਅਤੇ ਉਸ ਦੇ ਸਮਰਥਕਾਂ ਨੂੰ ਸਖਸ਼ੀਅਤ ਪੂਜਕ ਦੱਸ ਕੇ ਦਸਮਗੰ੍ਰਥੀਆਂ ਨੂੰ ਲਾਭ ਪਹੁੰਚਾ ਰਹੇ ਹਨ। ਜਿਸ ਬੰਦੇ ਨੂੰ ਇਹ ਗਲਤ ਫ਼ਹਿਮੀ ਹੋ ਜਾਵੇ ਕਿ ਸਿਧਾਂਤ ਨੂੰ ਸਿਰਫ ਉਹ ਹੀ ਸਮਝ ਸਕਿਆ ਹੈ ਤੇ ਬਾਕੀ ਦੇ 'ਗੁਰਮਤਿ ਸਿਧਾˆਤ' ਨੂੰ 'ਸ਼ਖਸੀਅਤ' ਤੋˆ ਕੁਰਬਾਨ ਕਰਨ ਵਾਲੇ ਹੀ ਹਨ, ਉਸ ਨੂੰ ਸਮਝਾਉਣਾ ਸੰਭਵ ਨਹੀਂ ਹੈ। ਸ਼ਾਇਦ ਇਸੇ ਕਰਕੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਤੱਤ ਗੁਰਮਤਿ ਪਰਿਵਾਰ ਨੂੰ ਨਿਜੀ ਮੇਲ ਰਾਹੀˆ ਜਵਾਬ ਦੇਣਾ ਪਿਆ, 'ਮੈˆ ਤੁਹਾਨੂੰ ਸ਼ਾਇਦ ਨਹੀˆ ਸਮਝਾ ਸਕਦਾ'। ਤੱਤ ਗੁਰਮਤਿ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ 1. ਜਾਂ ਤਾਂ ਉਨ੍ਹਾਂ ਨੂੰ ਪੂਰਾ ਦਸਮ ਗੰ੍ਰਥ ਰੱਦ ਕਰਨ ਵਾਲੇ ਸਪੋਕਸਮੈਨ ਦੀ ਗੱਡੀ ਵਿੱਚ ਸਵਾਰ ਹੋ ਜਾਣਾ ਚਾਹੀਦਾ ਹੈ ਪਰ ਉਹ ਧਿਆਨ ਰੱਖਣ ਕੇ ਉਹ ਰੁਕਣ ਵਾਲਾ ਨਹੀਂ ਹੈ ਇਸ ਲਈ ਪਹਾੜ ਦੀ ਚੋਟੀ ’ਤੇ ਪਹੁੰਚ ਕੇ ਅੱਗੇ ਡੂੰਘੀ ਖੱਡ ਵਿੱਚ ਵੀ ਸੁੱਟ ਸਕਦਾ ਹੈ ਭਾਵ ਗੁਰੂ ਗੰ੍ਰਥ ਸਾਹਿਬ ਜੀ ਨੂੰ ਵੀ ਰੱਦ ਕਰ ਸਕਦਾ ਹੈ। 2. ਜਾਂ ਫਿਰ ਪ੍ਰੋ: ਦਰਸ਼ਨ ਸਿੰਘ ਦੀ ਗੱਡੀ ਵਿੱਚ ਸਵਾਰ ਹੋ ਜਾਣ। ਉਨ੍ਹਾਂ ਦੇ ਸਾਥ ਪਹਾੜ ’ਤੇ ਜਿੰਨਾ ਕੁ ਚੜ੍ਹ ਸਕਦੇ ਹਨ ਉਸ ਦਾ ਲਾਹਾ ਖੱਟਣ ਤੇ ਜੇ ਪੋ: ਸਾਹਿਬ ਅੱਗੇ ਤੁਰਨ ਤੋਂ ਨਾਂਹ ਕਰ ਦੇਣ ਤਾਂ ਉਨ੍ਹਾਂ ਦੀ ਗੱਡੀ ਤੋਂ ਉੱਤਰ ਕੇ ਆਪਣਾ ਸਫਰ ਜਾਰੀ ਰੱਖਣ। ਇਨ੍ਹਾਂ ਦੀ ਗੱਡੀ ’ਚ ਚੜ੍ਹਨ ਨਾਲ ਅੱਗੇ ਡੂੰਘੀ ਖੱਡ ਵਿੱਚ ਡਿੱਗਣ ਦਾ ਕੋਈ ਖ਼ਤਰਾ ਨਹੀਂ ਹੈ। ਚੋਣ, ਤੱਤ ਗੁਰਮਤਿ ਪਰਿਵਾਰ ਨੇ ਕਰਨੀ ਹੈ, ਉਹ ਇਨ੍ਹਾਂ ਦੋਵਾਂ ਵਿਚੋਂ ਕੋਈ ਵੀ ਕਰ ਸਕਦੇ ਹਨ। ਪਰ ਮਹਿਸੂਸ ਇਹ ਹੋ ਰਿਹਾ ਹੈ ਕਿ ਉਨ੍ਹਾਂ ਦੋਵਾਂ ਵਿਚੋਂ ਇਨ੍ਹਾਂ ਨੇ ਕਰਨਾ ਕੋਈ ਵੀ ਨਹੀਂ। ਅੱਗੇ ਕੋਈ ਕਦਮ ਪੁੱਟਣ ਦੀ ਵਜਾਏ ਉਸੇ ਥਾਂ ਖੜ੍ਹੇ ਸਿਧਾਂਤ ਦਾ ਪਾਠ ਹੀ ਪੜ੍ਹਾਈ ਜਾਣਾ ਹੈ, ਜਿਸ ਵਿਚੋਂ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਉਨ੍ਹਾਂ ਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ ’ਤੇ ਵੀਚਾਰ ਕਰ ਲੈਣਾ ਚਹੀਦਾ ਹੈ:
ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦੁ ਮੀਠੋ ਆਵੈ॥ ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ ॥
ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ॥ ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ ॥
ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸੁ ਬਾਸੁ॥ ਚੰਦ੍ਰ ਚੰਦ੍ਰ ਕਹੈ ਉਜੀਆਰੋ ਨ ਪ੍ਰਗਾਸ ਹੈ ॥
ਤੈਸੇ ਗਿਆਨ ਗੋਸਟਿ ਕਹਤ ਨ ਰਹਤ ਪਾਵੈ॥ ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ ॥437॥
ਅਖੀਰ ਵਿੱਚ ਮੈਂ ਤੱਤ ਗੁਰਮਤਿ ਪ੍ਰੀਵਾਰ ਵਾਲਿਆਂ ਵਲੋਂ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ’ਤੇ ਇਹ ਦੋਸ਼ ਲਾਉਣ ’ਤੇ ਇਤਰਾਜ ਕਰ ਰਿਹਾ ਕਿ ਇਹ ਜੋਗਿੰਦਰ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਨੀਚਾ ਦਿਖਾਉਣ ਲਈ ਉਨ੍ਹਾਂ ਵਿਰੁਧ ਤੋਮਤਬਾਜ਼ੀ ਕਰ ਰਹੇ ਹਨ। ਮੇਰਾ ਖਿਆਲ ਹੈ ਕਿ ਪ੍ਰੋ: ਦਰਸ਼ਨ ਸਿੰਘ ਦੇ ਕਿਸੇ ਸਮਰਥਕ ਨੇ ਸਪੋਕਸਮੈਨ ਤੇ ਉਸ ਦੇ ਸਮਰਥਕਾਂ ਵਿਰੁਧ ਉਸ ਤੋਂ ਵੱਧ ਕੁਝ ਨਹੀਂ ਲਿਖਿਆ ਜਿੰਨਾ ਕੁ ਤੱਤ ਗੁਰਮਤਿ ਵਾਲੇ ਲਿਖ ਚੁੱਕੇ ਹਨ। 13 ਫਰਵਰੀ ਦੀ ਸੰਪਾਦਕੀ ਪੜ੍ਹਨ ਤੋਂ ਹੀ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ। ਜੋ ਕੁਝ ਤੱਤ ਗੁਰਮਤਿ ਵਾਲਿਆਂ ਨੇ 13 ਫਰਵਰੀ ਦੀ ਸੰਪਾਦਕੀ ਵਿੱਚ ਲਿਖਿਆ ਹੈ, ਕੀ ਉਹ ਦੂਜੇ ਨੂੰ ਨੀਚਾ ਵਿਖਾਉਣ ਲਈ ਹੈ? ਜੇ ਨਹੀਂ ਤਾਂ ਹੋਰ ਕੋਈ ਸਪੋਕਸਮੈਨ ਤੋਂ ਉਹੀ ਸਵਾਲ ਪੁੱਛਣ ਵਾਲਾ ਦੋਸ਼ੀ ਕਿਵੇਂ ਹੋ ਗਿਆ? ਇਸ ਤੋਂ ਵੱਧ ਜੇ ਕੁਝ ਹੈ ਤਾਂ ਉਹ ਸਪੋਕਸਮੈਨ ਦੇ ਸਮਰਥਕਾਂ ਵਲੋਂ ਸਿਧਾਂਤਕ ਸਵਾਲ ਨੂੰ ਛੱਡ ਕੇ ਸਵਾਲ ਪੁੱਛਣ ਵਾਲਿਆਂ ’ਤੇ ਲਾਏ ਗਏ ਨਿਜੀ ਦੋਸ਼ਾਂ ਦਾ ਉਂਤਰ ਹੀ ਹੈ। ਜੇ ਤੱਤ ਗੁਰਮਤਿ ਵਾਲਿਆਂ ਕੋਲ ਇਸ ਦਾ ਕੋਈ ਸਬੂਤ ਹੈ, ਕਿ ਸਵਾਲ ਪੁੱਛਣ ਵਾਲਿਆਂ ਨੇ ਸਪੋਕਸਮੈਨ ਦੇ ਸਮਰਥਕਾਂ ’ਤੇ ਨਿਜੀ ਦੋਸ਼ ਲਾਉਣ ਦੀ ਪਹਿਲ ਕੀਤੀ ਹੈ, ਤਾਂ ਉਹ ਦੱਸੇ ਜਾਣ ਪਰ ਐਵੇਂ ਹੀ ਆਪਣੇ ਆਪ ਨੂੰ ਨਿਰਪੱਖ ਹੋਣ ਦਾ ਸਿਹਰਾ ਬੰਨ੍ਹਣ ਲਈ ਦੋਵਾਂ ਧਿਰਾਂ ਨੂੰ ਬਰਾਬਰ ਦਾ ਦੋਸ਼ੀ ਐਲਾਨ ਦੇਣਾ ਈਮਾਨਦਾਰੀ ਨਹੀਂ ਹੈ। ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਭਲੀ ਭਾਂਤ ਪਤਾ ਹੈ ਕਿ ਜੋਗਿੰਦਰ ਸਿੰਘ ਜਾਂ ਉਸ ਦੇ ਸਮਰਥਕਾਂ ਨੇ ਕਦੀ ਵੀ ਪੁੱਛੇ ਗਏ ਸਿਧਾਂਤਕ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ ਸਗੋਂ ਸਵਾਲ ਕਰਤਾ ’ਤੇ ਨਿਜੀ ਊਝਾਂ ਹੀ ਲਈਆਂ ਹਨ। ਤਾਂ ਕੀ ਉਨ੍ਹਾਂ ਦੇ ਜਵਾਬ ਨਾ ਦਿੱਤੇ ਜਾਣ? ਕੀ ਪਰਿਵਾਰ ਨੇ ਖ਼ੁਦ ਜਵਾਬ ਨਹੀਂ ਦਿੱਤੇ? ਜੇ ਤੱਤ ਗੁਰਮਤਿ ਪਰਿਵਾਰ ਵਾਲੇ ਮੇਰੀ ਗੱਲ ਸਮਝ ਗਏ ਹੋਣ ਤਾਂ ਮੈਂ ਉਨ੍ਹਾਂ ਤੋਂ ਮੰਗ ਕਰਾਂਗਾ ਕਿ ਉਪਦੇਸ਼ਕ ਬਣ ਕੇ ਸਭ ਨੂੰ ਇੱਕੋ ਰੱਸੇ ਬੰਨ੍ਹਣ ਵਾਲੀ ਆਪਣੀ ਨੀਤੀ ਵਿਚ ਸੁਧਾਰ ਜਰੂਰ ਕਰਨ।
ਕਿਰਪਾਲ ਸਿੰਘ ਬਠਿੰਡਾ
(ਮੋਬ:)
:+91 98554 80797, (Gr)+91 164 2210797

No comments:

Post a Comment