Wednesday, 27 July 2011

Khuh and Pahar


ਖ਼ੂਹ ਵਿੱਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ ਪਰ ਪਹਾੜ ’ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ 
ਇਹ ਕਹਾਵਤ ਬਿਲਕੁਲ ਸੱਚ ਹੈ ਕਿ ਖ਼ੂਹ ਵਿੱਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ ਪਰ ਪਹਾੜ ’ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ, ਕਿਉਂਕਿ ਖ਼ੂਹ ਵਿੱਚ ਇੱਕ ਵਾਰ ਛਾਲ ਮਾਰ ਦਿੱਤੀ ਤਾਂ ਆਪਣੀ ਗਲਤੀ ਸੁਧਾਰਨ ਲਈ ਆਪਣੇ ਹੱਥ ਵੱਸ ਕੁਝ ਨਹੀਂ ਰਹਿੰਦਾ ਤੇ ਅੱਗੇ ਸਿੱਧੀ ਮੌਤ ਹੈ ਪਰ ਜੇ ਪਹਾੜ ’ਤੇ ਚੜ੍ਹਨਾ ਹੋਵੇ ਤਾਂ ਬਿਖੜੇ ਪਹਾੜੀ ਰਸਤੇ ’ਤੇ ਚੱਲਣ ਸਮੇਂ ਰਸਤੇ ਵਿੱਚ ਲੋੜੀਂਦਾ ਸਾਜੋ ਸਮਾਨ ਤੇ ਯੋਗ ਵਾਹਨ ਦਾ ਪ੍ਰਬੰਧ ਕਰਨ ਦੀ ਲੋੜ ਹੈ। ਪਹਾੜ ਦੀ ਟੀਸੀ ’ਤੇ ਚੜ੍ਹਨ ਲਈ ਕਈ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਨ੍ਹਾਂ ਕਠਨਾਈਆਂ ਨੂੰ ਸਰ ਕਰਨ ਲਈ ਪਹਾੜ ’ਤੇ ਚੜ੍ਹਨ ਵਾਲੇ ਕੋਲ ਕਈ ਵਿਕਲਪ ਹੁੰਦੇ ਹਨ ਤੇ ਉਹ ਮੌਕੇ ’ਤੇ ਯੋਗ ਫੈਸਲਾ ਕਰਕੇ ਖ਼ਤਰੇ ਰਹਿਤ ਅਸਾਨ ਰਸਤਾ ਅਖਤਿਆਰ ਕਰਕੇ ਚੋਟੀ ਸਰ ਕਰ ਸਕਦਾ ਹੈ। ਜੇ ਕਦੀ ਉਹ ਯੋਗ ਫੈਸਲਾ ਕਰਨ ਵਿੱਚ ਅਸਫਲ ਵੀ ਹੋ ਜਾਵੇ ਤਾਂ ਵੀ ਅੱਗੇ ਸ਼ਰਤੀਆ ਮੌਤ ਵਾਲਾ ਖ਼ਤਰਾ ਨਹੀਂ ਹੁੰਦਾ, ਵੱਧ ਤੋਂ ਵੱਧ ਉਸ ਨੂੰ ਚੋਟੀ ’ਤੇ ਪਹੁੰਚਣ ਲਈ ਸਮਾਂ ਵੱਧ ਲੱਗ ਸਕਦਾ ਹੈ ਜਾਂ ਅਜਿਹਾ ਵੀ ਹੋ ਸਕਦਾ ਹੈ ਕਿ ਅਸਫਲ ਰਹਿਣ ਕਰਕੇ ਉਸ ਨੂੰ ਵਾਪਸ ਹੇਠਾਂ ਵੀ ਆਉਣਾ ਪਵੇ।
ਹੁਣ ਅਸਲੀ ਗੱਲ ਵੱਲ ਆਈਏ ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣਾ, ਇਸ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਣਾ ਜਾਂ ਰੱਦ ਕਰਨਾ ਸਿੱਖ ਲਈ ਸਿੱਧੀ ਮੌਤ ਹੈ ਤੇ ਇਸ ਰਸਤੇ ਪੈਣਾ ਖ਼ੂਹ ਵਿੱਚ ਛਾਲ ਮਾਰਨ ਲਈ ਤਿਆਰ ਹੋਣਾ ਹੈ। ਦੂਸਰੇ ਪਾਸੇ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਦੇ ਮੂਲ ਸਿਧਾਂਤ:
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤੁ ਛੂਟੈ ॥1॥ (ਪੰਨਾ 747)
ਮਃ 5 ॥ ਨਾਨਕ, ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ, ਵਿਚੇ ਹੋਵੈ ਮੁਕਤਿ ॥2॥........ਸਲੋਕੁ ਮਃ 5 ॥ ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ, ਉਤਰੀ ਚਿੰਤ ॥1॥ (ਪੰਨਾ 522)
ਉਦਮੁ ਕਰਤ ਮਨੁ ਨਿਰਮਲੁ ਹੋਆ ॥ ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ, ਮਿਟਿ ਗਏ ਸਗਲੇ ਰੋਗਾ ਜੀਉ ॥2॥ (ਪੰਨਾ 99)
ਨੂੰ ਆਪ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਏ ਭ੍ਰਮ, ਭਟਕਣਾ ਅਤੇ ਪੁਜਾਰੀਆਂ ਦੇ ਫ਼ਜ਼ੂਲ ਦੇ ਕ੍ਰਮਕਾਂਡੀ ਜੂਲ਼ੇ ਤੋਂ ਮੁਕਤ ਹੋ ਕੇ ਆਪਣੇ ਇਸ ਜੀਵਨ ਵਿੱਚ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨਾ ਜੀਵਨ ਰੂਪੀ ਪਹਾੜ ਦੀ ਚੋਟੀ ’ਤੇ ਪਹੁੰਚਣਾ ਹੈ। ਹਰ ਸਿੱਖ ਦਾ ਜੀਵਨ ਮਨੋਰਥ ਇਸ ਚੋਟੀ ’ਤੇ ਪਹੁੰਚਣ ਦਾ ਹੋਣਾ ਚਾਹੀਦਾ ਹੈ। ਪਰ ਪੁਜਾਰੀ ਲਾਣਾ ਨਹੀਂ ਚਾਹੁੰਦਾ ਕਿ ਆਮ ਲੋਕਾਈ ਗੁਰੂ ਗੰ੍ਰਥ ਸਾਹਿਬ ਤੋਂ ਗਿਆਨ ਪ੍ਰਾਪਤ ਕਰਕੇ ਪੁਜਾਰੀਆਂ ਦੀ ਹੋਂਦ ਨੂੰ ਹੀ ਬੇਲੋੜਾ ਸਿੱਧ ਕਰਕੇ ਉਨ੍ਹਾਂ ਦੀ ਰੋਜ਼ੀ ਰੋਟੀ ਲਈ ਕੋਈ ਖ਼ਤਰਾ ਬਣੇ। ਗੋਲਕਾਂ ’ਤੇ ਪਲਨ ਵਾਲੇ ਪੁਜਾਰੀਆਂ, ਸੰਪ੍ਰਦਾਈਆਂ ਤੇ ਡੇਰੇਦਾਰਾਂ ਵਲੋਂ ਗੁਰੂ ਗੰ੍ਰਥ ਸਾਹਿਬ ਜੀ ਦੇ ਸਿਧਾਂਤ ਨੂੰ ਮਿਲਗੋਭਾ ਕਰਨ ਲਈ ਗੁਰਮਤਿ ਵਿਰੋਧੀ ਤੇ ਅਸ਼ਲੀਲ ਰਚਨਾ ਵਾਲੀ ਬਚਿੱਤਰ ਨਾਟਕ ਨਾਮੀ ਪੁਸਤਕ ਨੂੰ ਅਖੌਤੀ ਦਸਮ ਗ੍ਰੰਥ ਦਾ ਨਾਮ ਦੇ ਕੇ ਗੁਰੂ ਗੰ੍ਰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਕੇ ਸਿੱਖਾਂ ਦੇ ਇੱਕ ਗੁਰੂ ਦੀ ਥਾਂ ਦੋ ਗੁਰੂਆਂ ਦਾ ਸਿਧਾਂਤ ਪ੍ਰਚਾਰਿਆ ਜਾ ਰਿਹਾ ਹੈ। ਇਸ ਮੰਦਭਾਵਨਾ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਪੁਜਾਰੀਆਂ ਦੇ ਦੂਸਰੇ ਰੂਪ (ਅਖੌਤੀ ਜਥੇਦਾਰਾਂ) ਦੇ ਫਤਵਿਆਂ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ।
ਸ: ਗੁਰਬਖਸ਼ ਸਿੰਘ ਜੀ ਕਾਲਾ ਅਫ਼ਗਾਨਾ ਦੀ ਪੁਸਤਕ ਲੜੀ 'ਬ੍ਰਿਪਰਨ ਦੀ ਰੀਤ ਤੋˆ ਸੱਚ ਦਾ ਮਾਰਗ' ਰਾਹੀˆ ਸਿੱਖ ਸਮਾਜ ਵਿਚ ਘੁਸਪੈਠ ਕਰ ਚੁੱਕੇ ਬ੍ਰਾਹਮਣਵਾਦ ਦੀ ਪਛਾਣ ਹੋਣ ਨਾਲ ਕੌਮ ਵਿਚ ਜਾਗ੍ਰਿਤੀ ਲਹਿਰ ਤੇਜ਼ ਹੋਣ ਲੱਗੀ। 'ਸਪੋਕਸਮੈਨ ਮਾਸਿਕ' ਨੇ ਇਸ ਲਹਿਰ ਦਾ 'ਬੁਲਾਰਾ' ਬਣ ਕੇ ਹੋਕਾ ਦੇਣਾ ਸ਼ੁਰੂ ਕੀਤਾ। ਪਰ ਰੋਜ਼ਾਨਾ ਸਪੋਕਸਮੈਨ ਦੇ ਸ਼ੁਰੂ ਹੁੰਦਿਆਂ ਹੀ ਇਸ ਦੇ ਸੰਪਾਦਕ ਜੋਗਿੰਦਰ ਸਿੰਘ ਵੱਲੋˆ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਪ੍ਰਤੀ ਅਧਾਰਹੀਨ ਅਤੇ ਮਾਰੂ ਟਿੱਪਣੀਆˆ- ਸੰਪਾਦਕੀਆˆ ਅਤੇ ਹੋਰ ਕਾਲਮਾˆ ਰਾਹੀˆ ਭੱਟਾˆ ਦੇ ਸਵੱਈਆˆ ਤੋˆ ਸ਼ੁਰੂ ਕਰਕੇ ਭਗਤ ਬਾਣੀ ਤੋˆ ਹੁੰਦੇ ਹੋਏ, ਮਗਰਲੇ ਨਾਨਕ ਸਰੂਪਾˆ ਦੀ ਬਾਣੀ ਦੀ ਪ੍ਰਮਾਣਿਕਤਾ 'ਤੇ ਵੀ ਬੜੀ ਅਣਗਹਿਲੀ ਨਾਲ ਅਧਾਰਹੀਨ ਟਿੱਪਣੀਆˆ ਕਰਕੇ ਕਿੰਤੂ ਕੀਤਾ ਗਿਆ। ਸਿੱਖ ਦੀ ਐਸੀ ਸੋਚ ਖ਼ੂਹ ਵਿਚ ਛਾਲ ਮਾਰਨ ਦੇ ਬਰਾਬਰ ਹੈ।
ਦੂਸਰੀ ਇਕ ਹੋਰ ਸਖ਼ਸ਼ੀਅਤ ਪ੍ਰੋ: ਦਰਸ਼ਨ ਸਿੰਘ ਜੀ ਹਨ। 2007-08 ਤੋਂ ਉਨ੍ਹਾਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੁਜਾਰੀਵਾਦ ਤੇ ਅਖੌਤੀ ਦਸਮ ਗੰ੍ਰਥ ਪ੍ਰਤੀ ਸਿੱਖ ਸੰਗਤਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਹੈ। ਇਨ੍ਹਾਂ ਦੀ ਅਵਾਜ਼ ਨੇ ਪੁਜਾਰੀਆਂ/ਦਸਮਗ੍ਰੰਥੀਆਂ/ਅਖੌਤੀ ਜਥੇਦਾਰਾਂ ਨੂੰ ਕੰਬਣੀ ਲਾ ਦਿੱਤੀ। ਆਪਣੇ ਆਪ ਨੂੰ ਇਸ ਆਵਾਜ਼ ਦਾ ਮੁਕਾਬਲਾ ਕਰਨ ਤੋਂ ਅਸਮਰਥ ਹੋਣ ਕਰਕੇ ਬੁਖਲਾਹਟ ਵਿੱਚ ਆਇਆਂ ਨੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਧੜੇ ਨਾਲ ਗੱਠਜੋੜ ਕਰਕੇ, ਉਨ੍ਹਾਂ ਅਕਾਲ ਤਖ਼ਤ ਦੀ ਮਹਾਨ ਸੰਸਥਾ ਦਾ ਦੁਰਉਪਯੋਗ ਕਰਦਿਆਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਝੂਠੇ ਤੇ ਅਧਾਰਹੀਨ ਬਹਾਨੇ ਬਣਾ ਕੇ ਜਨਵਰੀ 2010 ’ਚ ਅਖੌਤੀ ਹੁਕਮਨਾਮੇ ਰਾਹੀਂ ਪੰਥ ਵਿੱਚੋਂ ਛੇਕਣ ਦਾ ਡਰਾਮਾ ਰਚ ਦਿੱਤਾ। ਇਹ ਸਮਾ ਸੀ ਜਦੋਂ ਇਸ ਝੂਠ ਨੂੰ ਸੰਗਤ ਦੀ ਕਚਹਿਰੀ ਵਿੱਚ ਰੱਖ ਕੇ ਇੱਕ ਤਕੜੀ ਸੰਘਰਸ਼ਮਈ ਲਹਿਰ ਸ਼ੁਰੂ ਕਰਕੇ ਗੁਰੂ ਗੰ੍ਰਥ ਸਾਹਿਬ ਜੀ ਦੇ ਸਿਧਾਂਤ ਲਾਗੂ ਕਰਨ ਰੂਪੀ ਪਹਾੜ ਦੀ ਚੋਟੀ ਸਰ ਕਰਨ ਲਈ ਯਾਤਰਾ ਅਰੰਭੀ ਜਾ ਸਕਦੀ ਸੀ, ਤੇ ਇਸ ਵਿੱਚ ਵੱਡੀ ਸਫ਼ਲਤਾ ਦੀ ਉਮੀਦ ਵੀ ਬਝਦੀ ਸੀ। ਪਰ ਅਫ਼ਸੋਸ ਕਿ ਆਪਣੀ ਹਉਂਮੈ ਤੇ ਈਗੋ ਕਾਰਣ (ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਜੀ ਦਾ ਸਾਥ ਦੇਣ ਦੀ ਥਾਂ ਉਨ੍ਹਾਂ ਵਿਰੁਧ ਵੱਡੀ ਪੱਧਰ ’ਤੇ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸੁਹਿਰਦ ਵੀਰਾਂ ਨੇ ਇਨ੍ਹਾਂ ਵਿੱਚ ਨੇੜਤਾ ਕਰਵਾਉਣ ਦੀਆਂ ਵੀ ਕਾਫੀ ਕੋਸ਼ਿਸਾਂ ਕੀਤੀਆਂ। ਇਨ੍ਹਾਂ ਕੋਸ਼ਿਸ਼ਾਂ ਦੇ ਅਸਫਲ ਰਹਿਣ ਦਾ ਮੁੱਖ ਕਾਰਣ ਸੀ ਕਿ ਪ੍ਰੋ: ਦਰਸ਼ਨ ਸਿੰਘ ਜੀ ਭਲੀ ਭਾਂਤ ਸਮਝਦੇ ਸਨ ਕਿ ਜੋਗਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਅਤੇ ਅੰਮ੍ਰਿਤ ਸੰਚਾਰ ’ਤੇ ਕਿੰਤੂ ਕਰਕੇ ਖ਼ੂਹ ਵਿੱਚ ਛਾਲ ਮਾਰਣ ਵੱਲ ਵੱਧ ਰਿਹਾ ਹੈ ਇਸ ਲਈ ਜਦ ਤੱਕ ਉਹ ਜਨਤਕ ਤੌਰ ’ਤੇ ਆਪਣੀ ਇਹ ਨੀਤੀ ਤਿਆਗਣ ਦਾ ਐਲਾਨ ਨਹੀਂ ਕਰਦੇ ਉਸ ਸਮੇ ਤੱਕ ਜ਼ਾਹਰਾ ਤੌਰ ’ਤੇ ਉਸ ਨਾਲ ਕੋਈ ਤਾਲ ਮੇਲ ਕਰ ਕੇ, ਉਹ (ਪ੍ਰੋ: ਦਰਸ਼ਨ ਸਿੰਘ) ਸੰਗਤ ਨੂੰ ਗੁਮਰਾਹ ਕਰਨ ਲਈ ਤਿਆਰ ਨਹੀਂ ਹਨ। ਕਿਸੇ ਵਿਚੋਲੇ ਵਿੱਚ ਇਤਨੀ ਹਿੰਮਤ ਨਹੀਂ ਸੀ ਕਿ ਉਹ ਜੋਗਿੰਦਰ ਸਿੰਘ ਤੋਂ ਇਹ ਵਾਅਦਾ ਲੈ ਸਕੇ ਕਿ ਉਸ ਨੇ ਇਹ ਗਲਤ ਨੀਤੀ ਤਿਆਗ ਦਿੱਤੀ ਹੈ। ਇਸ ਲਈ ਉਨ੍ਹਾਂ ਵਿੱਚ ਏਕਤਾ ਦੀ ਥਾਂ ਦੂਰੀਆਂ ਵਧਦੀਆਂ ਗਈਆਂ।
ਤੀਸਰੀ ਧਿਰ ਤੱਤ ਗੁਰਮਤਿ ਪ੍ਰਵਾਰ ਦੀ ਹੈ। ਇਹ ਕਾਫੀ ਲੰਬਾ ਸਮਾ ਸਪੋਕਸਮੈਨ ਦੇ ਸਾਥੀ ਰਹੇ। ਇਹ ਭਲੀ ਭਾਂਤ ਸਮਝ ਚੁੱਕੇ ਹਨ ਕਿ ਸਪੋਕਸਮੈਨ ਦੀਆਂ ਨੀਤੀਆਂ ਗੁਰੂ ਗੰ੍ਰਥ ਸਾਹਿਬ ਨੂੰ ਰੱਦ ਕਰਕੇ ਖ਼ੂਹ ਵਿੱਚ ਛਾਲ ਮਾਰਨ ਵੱਲ ਵੱਧ ਰਹੀਆਂ ਹਨ। ਇਸ ਕਾਰਣ ਇਨ੍ਹਾਂ ਦੀ ਦੂਰੀ ਵਧਦੀ ਗਈ। ਇਸ ਸਥਿਤੀ ਦਾ ਜ਼ਿਕਰ ਇਨ੍ਹਾਂ ਪਹਿਲਾਂ ਕਈ ਲੇਖਾਂ ਤੋਂ ਇਲਾਵਾ ਆਪਣੀ ਵੈਂਬਸਾਈਟ ਵਿੱਚ 13 ਫਰਵਰੀ ਨੂੰ ’ਜੋਗਿੰਦਰ ਸਿੰਘ (ਸਪੋਕਸਮੈਨ) ਸਮਰਥਕ ਬਨਾਮ ਪ੍ਰੋ. ਦਰਸ਼ਨ ਸਿੰਘ ਸਮਰਥਕ-ਇਕ ਦੂਜੇ ਨੂੰ ਨੀਵਾˆ ਵਿਖਾਉਣ ਦੀ ਸੋਚ ਦਾ ਤਿਆਗ ਕਰਕੇ 'ਸਿਧਾˆਤਕ ਦ੍ਰਿੜਤਾ' ਵਾਲੀ ਪਹੁੰਚ ਅਪਨਾਉਣ ਤਾˆ ਚੰਗਾ ਹੋਵੇਗਾ’ ਸਿਰਲੇਖ ਹੇਠ ਲਿਖੀ ਸੰਪਾਦਕੀ ਵਿੱਚ ਵੀ ਕੀਤਾ ਹੈ। ਇਸ ਸੰਪਾਦਕੀ ਵਿੱਚ ਉਨ੍ਹਾਂ ਸਪੋਕਸਮੈਨ ਦੇ ਸਮਰਥਕਾਂ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਕੀ ਉਹ ਜੋਗਿੰਦਰ ਸਿੰਘ ਜੀ (ਕਰਤਾ-ਧਰਤਾ ਸਪੋਕਸਮੈਨ ਟਰਸਟ) ਤੋˆ ਇਹ ਵਾਅਦਾ ਲਿਖਤੀ ਰੂਪ ਵਿਚ ਲੈ ਸਕਦੇ ਹਨ ਕਿ ਉੱਥੇ ਆਪਣੀ ਨਿਜੀ ਮੱਤ ਨੂੰ ਪ੍ਰਧਾਨਤਾ ਦੇਣ ਦੀ ਥਾˆ ਨਿਰਪੱਖ ਜਾਗਰੂਕ ਵਿਦਵਾਨਾˆ ਦੇ ਇਕ ਪੈਨਲ ਦੀ ਦੇਖ-ਰੇਖ ਹੇਠ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ ? ਜੇ ਨਹੀˆ ਤਾˆ ਕੀ ਇਹ ਵੀਰ 'ਸਭ ਕੁੱਛ ਲੁਟਾ ਕੇ ਹੋਸ਼ ਮੇˆ ਆਏ' ਵਾਲਾ ਭਾਣਾ ਵਰਤ ਜਾਣ ਦਾ ਇੰਤਜ਼ਾਰ ਤਾˆ ਨਹੀˆ ਕਰ ਰਹੇ?
ਦੂਸਰੇ ਪਾਸੇ ਪ੍ਰੋ: ਦਰਸ਼ਨ ਸਿੰਘ ਬਾਰੇ ਉਨ੍ਹਾਂ ਲਿਖਿਆ ਹੈ ਕਿ ’ਉਹ ਕੌਮ ਦੀ ਬਹੁਤ ਹੀ ਮਾਨਯੋਗ ਅਤੇ ਕਾਬਿਲ ਸਖਸ਼ੀਅਤ ਹਨ। 84 ਤੋˆ ਬਾਅਦ ਕਾਲੇ ਬੱਦਲਾˆ ਵਾਲੇ ਦੌਰ ਵਿਚ ਵੀ ਉਨ੍ਹਾˆ ਨੇ ਨਿਡਰਤਾ ਨਾਲ ਕੀਰਤਨ ਰਾਹੀˆ ਪ੍ਰਚਾਰ ਕਰਕੇ ਕੌਮ ਨੂੰ ਕਾਫੀ ਹੌਸਲਾ ਦਿੱਤਾ। ਬੇਸ਼ੱਕ ਦਸਮ ਗ੍ਰੰਥ ਪ੍ਰਤੀ ਉਨ੍ਹਾˆ ਦੀ ਪਹੁੰਚ ਕਾਫੀ ਸਮੇˆ ਤੱਕ ਜਾਗਰੂਕਤਾ ਵਾਲੀ ਨਹੀˆ ਸੀ ਪਰ ਇਹ ਨਿਰੋਲ ਅਨਜਾਣਪੁਣੇ ਕਾਰਨ ਸੀ, ਜੋ ਇਤਨੀ ਗਲਤ ਗੱਲ ਨਹੀˆ ਹੈ। ਵੱਡੀ ਗੱਲ ਇਹ ਹੈ ਕਿ ਜਿਵੇˆ ਹੀ ਉਨ੍ਹਾˆ ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ, ਉਨ੍ਹਾˆ ਨੇ ਆਪਣੀ ਇਸ ਪੁਰਾਣੀ ਸੋਚ ਨੂੰ ਤਿਆਗਣ ਵਿਚ ਬਿਲਕੁਲ ਵੀ ਸੰਕੋਚ ਨਹੀˆ ਕੀਤਾ। ਐਸੀ ਹਿੰਮਤ ਵਿਰਲੇ ਹੀ ਕਰ ਸਕਦੇ ਹਨ। ਉਨ੍ਹਾˆ ਨੇ ਤਾˆ ਇਸ ਤੋˆ ਵੀ ਅੱਗੇ ਜਾˆਦੇ ਹੋਏ, ਦਸਮ ਗ੍ਰੰਥ ਬਾਰੇ ਸੱਚ ਪ੍ਰਗਟ ਕਰਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਉਨ੍ਹਾˆ ਦੇ ਇਸ ਖੇਤਰ ਵਿਚ ਆਉਣ ਨਾਲ ਜਾਗਰੂਕ ਪੰਥ ਦੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਤੱਕੜਾ ਬਲ ਮਿਲਿਆ। ਜਾਗਰੂਕ ਪੰਥ ਨੂੰ ਉਨ੍ਹਾˆ ਵਿਚ ਇਸ ਲਹਿਰ ਦਾ ਇਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ ਨਜ਼ਰ ਆਉਣ ਲੱਗ ਪਿਆ। ਇਸ ਦੇ ਨਾਲ ਹੀ ਉਹ ਇਹ ਵੀ ਲਿਖ ਰਹੇ ਨ ਕਿ ਪ੍ਰੋ. ਦਰਸ਼ਨ ਸਿੰਘ ਜੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਲਾਮਬੰਦ ਤਾˆ ਕਰਨਾ ਚਾਹੁੰਦੇ ਹਨ ਪਰ ਇਸ 'ਕੂੜ ਦੇ ਬੂਟੇ' ਨੂੰ ਜੜ੍ਹੋˆ ਪੁਟੱਣ ਦੇ ਹੱਕ ਵਿਚ ਨਹੀˆ ਲਗਦੇ। ਉਨ੍ਹਾˆ ਦੀ ਪੰਥ ਪ੍ਰਵਾਨਿਤ (ਸਿੱਖ ਰਹਿਤ ਮਰਿਯਾਦਾ ਵਿਚਲੀਆˆ) ਹੋ ਚੁੱਕੀਆˆ ਰਚਨਾਵਾˆ ਬਾਰੇ ਜਨਤਕ ਤੌਰ 'ਤੇ ਦੁਬਿਧਾਪੂਰਨ ਸਥਿਤੀ ਬਣੀ ਹੋਈ ਹੈ। ਇਸ ਦੁਬਿਧਾ ਨੂੰ ਤਿਆਗ ਨਾ ਸਕਣ ਕਾਰਨ ਜਾਗਰੂਕ ਪੰਥ ਨੂੰ ਕਾਫੀ ਨਿਰਾਸ਼ਤਾ ਵੀ ਹੋ ਰਹੀ ਹੈ।.......ਉਨ੍ਹਾˆ ਨੇ ਦਸਮ ਗ੍ਰੰਥ ਦੀ ਜੜ੍ਹ ਪੁੱਟਣ ਦੇ ਸਹੀ ਤਰੀਕੇ ਨੂੰ ਆਪਨਾਉਣ ਦੀ ਥਾˆ ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਿਤ ਕਰ ਲਿਆ ਲਗਦਾ ਹੈ’।
ਅਖੌਤੀ ਦਸਮ ਗ੍ਰੰਥ ਦੀ ਸੱਚਾਈ ਪ੍ਰਤੀ ਜਾਗਰੂਕਤਾ ਲਹਿਰ ਨੂੰ ਬਲ ਦੇਣ ਵਿਚ ਪ੍ਰੋ: ਦਰਸ਼ਨ ਸਿੰਘ ਦੀ ਭੂਮਿਕਾ ਬਾਰੇ ਤੱਤ ਗੁਰਮਤਿ ਪ੍ਰਵਾਰ ਦੇ ਖ਼ਿਆਲ ਬਿਲਕੁਲ ਸਹੀ ਹਨ। ਪਰ ਲਹਿਰ ਨੂੰ ਕਦਮ-ਦਰ-ਕਦਮ ਵਿਕਸਿਤ ਕਰਕੇ (ਪਹਿਲਾਂ ਗੁਰਦੁਆਰਿਆਂ ਅਤੇ ਡੇਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿਚ ਸਜਾਏ ਗਏ ਅਖੌਤੀ ਦਸਮ ਗ੍ਰੰਥ ਦੀਆਂ ਪ੍ਰਤੀਆਂ ਨੂੰ ਚੁਕਵਾਉਣਾ, ਫਿਰ ਦਸਮ ਗ੍ਰੰਥ ਦੀਆਂ ਕਾਮ-ਉਕਸਾਊ ਅਤੇ ਨਿਰੋਲ ਬ੍ਰਾਹਮਣਵਾਦੀ ਰਚਨਾਵਾਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕਰਨਾ ਅਤੇ ਫਿਰ ਰਹਿਤ ਮਰਿਆਦਾ ਤੋਂ ਮਾਨਤਾ ਪ੍ਰਾਪਤ ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ’ਤੋਂ ਚਰਚਾ ਕਰਵਾਉਣਾ) ਅਮਲ ਵਿਚ ਲਿਆਉਣ ਦੀ ਪ੍ਰੋ: ਦਰਸ਼ਨ ਸਿੰਘ ਦੀ ਨੀਤੀ ਤੋਂ ਸਹਿਮਤ ਨਾ ਹੋਣ ਕਾਰਨ ਪ੍ਰਵਾਰ ਏਨਾ ਤਲਖੀ ਵਿਚ ਆ ਗਿਆ ਹੈ ਕਿ ਅਜਿਹੇ ਸੂਝਵਾਨ, ਦਲੇਰ ਤੇ ਪ੍ਰਤਿਭਾਸ਼ਾਲੀ ਪ੍ਰਚਾਰਕ ’ਤੇ ਵੀ “ਪ੍ਰੋ: ਦਰਸ਼ਨ ਸਿੰਘ ਜੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਲਾਮਬੰਦ ਤਾਂ ਕਰਨਾ ਚਾਹੁੰਦੇ ਹਨ ਪਰ ਇਸ ‘ਕੂੜ ਦੇ ਬੂਟੇ’ ਨੂੰ ਜੜ੍ਹੋਂ ਪੁੱਟਣ ਦੇ ਹੱਕ ਵਿਚ ਨਹੀਂ ਲਗਦੇ’’ ਜਿਹੇ ਇਲਜ਼ਾਮ ਲਗਾ ਰਿਹਾ ਹੈ। ਪ੍ਰੋ: ਦਰਸ਼ਨ ਸਿੰਘ ਜੀ ਦੀ ਉਕਤ ਸੂਝ-ਬੂਝ ਭਰਪੂਰ ਅਤੇ ਤਮਾਮ ਪੰਥਕ ਵਿਦਵਾਨਾਂ ਤੋਂ ਹਮਾਇਤ ਪ੍ਰਾਪਤ ਨੀਤੀ ਨੂੰ ‘ਦੁਬਿਧਾਪੂਰਨ ਸਥਿਤੀ’ ਐਲਾਨਣ ਦੀ ਕੋਸ਼ਿਸ਼ ਬਿਲਕੁਲ ਨਿਰਾਧਾਰ, ਤੱਥਾਂ ਤੋਂ ਉਲਟ ਅਤੇ ਢੀਠਪੁਣੇ ਦੀ ਪ੍ਰਤੀਕ ਹੈ। ਪ੍ਰੋ: ਦਰਸ਼ਨ ਸਿੰਘ ਨੇ ਦਸਮ ਗ੍ਰੰਥ ਦੀ ਜੜ੍ਹ ਪੁੱਟਣ ਦੇ ਅਖੌਤੀ ‘ਸਹੀ ਤਰੀਕੇ’ ਦੀ ਥਾਂ ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਤ ਨਹੀਂ ਕੀਤਾ ਬਲਕਿ ਇਹ ਲਹਿਰ ਦਾ ਪਹਿਲਾ ਪੜਾਅ ਹੈ। ਇਸ ਵਿਚ ਸਫ਼ਲਤਾ ਮਿਲਣ ਉਪਰੰਤ ਹੀ ਦੂਜੇ ਪੜਾਅ ਵੱਲ ਵਧਿਆ ਜਾ ਸਕਦਾ ਹੈ। ਨਹੀਂ ਤਾਂ ਸਥਿਤੀ ‘‘ਆਧੀ ਛੋੜ ਪੂਰੀ ਕੋ ਧਾਵੈ, ਆਧੀ ਰਹੈ ਨਾ ਪੂਰੀ ਪਾਵੈ’’ ਵਾਲੀ ਕਹਾਵਤ ਮੁਤਾਬਿਕ ਹੋ ਸਕਦੀ ਹੈ।
ਇਸ ਤੋਂ ਅੱਗੇ ਜਾ ਕੇ ਜਦੋਂ ਉਹ ਜੋਗਿੰਦਰ ਸਿੰਘ ਅਤੇ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਦੀ ਤੁਲਨਾ ਕਰਕੇ ਇਹ ਲਿਖ ਰਹੇ ਹਨ ਕਿ “ਦੋਨਾˆ ਸਮਰਥਕਾˆ ਵਿਚ ਇਕ ਗੱਲ ਤਾˆ ਸਾˆਝੀ ਹੈ ਕਿ ਉਹ ਸਖਸ਼ੀਅਤ ਪ੍ਰਸਤੀ ਤੋˆ ਗੁਰਮਤਿ ਸਿਧਾˆਤ (ਸੱਚ) ਨੂੰ ਕੁਰਬਾਨ ਕਰਨ ਦੀ ਰਾਹ 'ਤੇ ਤੁਰ ਰਹੇ ਹਨ।’’ ਉਹ ਦੋਵਾਂ ਧਿਰਾਂ ਨੂੰ ਦੋਸ਼ੀ ਗਰਦਾਨਦੇ ਹੋਏ ਲਿਖ ਰਹੇ ਹਨ:- “'ਦੋਹਾˆ ਧਿਰਾˆ ਵਿਚ ਇਕ ਤਰ੍ਹਾˆ ਨਾਲ 'ਕੋਲਡ ਵਾਰ' ਚਲ ਰਹੀ ਹੈ। ਇਕ-ਦੂਜੇ ਨੂੰ ਤਾਹਣੇ-ਮਿਹਣੇ ਸੁਨਣ/ਪੜ੍ਹਣ ਨੂੰ ਮਿਲਦੇ ਰਹਿੰਦੇ ਹਨ। ਪਰ ਕੋਈ ਵੀ ਧਿਰ ਅਪਣੇ ਆਗੂ ਦੀਆˆ ਕਮੀਆˆ ਨੂੰ ਮੰਨਦੇ ਹੋਏ, ਉਸ ਨੂੰ ਸੁਧਾਰਨ ਦਾ ਜਤਨ ਨਹੀˆ ਕਰ ਰਹੀ।’’
ਉਨ੍ਹਾਂ ਦੀ ਇਹ ਲਿਖਤ ਸਿੱਧ ਕਰਦੀ ਹੈ ਕਿ ਉਹ ਆਪਣੇ ਆਪ ਨੂ ਬਹਤ ਵੱਡੇ ਸਿਧਾਂਤਵਾਦੀ ਹੋਣ ਦਾ ਭੁਲੇਖਾ ਖਾ ਬੈਠੇ ਹਨ ਪਰ ਉਨ੍ਹਾਂ ਨੂੰ ਨਾ ਤਾਂ ਮਨੁਖੀ ਸੁਭਾਓ ਦੇ ਵਰਤਾਰੇ ਦੀ ਸਮਝ ਹੈ, ਨਾ ਹੀ ਇਹ ਸਮਝ ਹੈ ਕਿ ਟੀਚੇ ਨੂੰ ਸਰ ਕਰਨ ਲਈ ਕੀ ਨੀਤੀ ਅਪਨਾਉਣੀ ਪਏਗੀ? ਜੇ ਇਹ ਸਮਝ ਹੁੰਦੀ ਤਾਂ ਹੁਣ ਤਕ ਉਹ ਸਮਝ ਚੁੱਕੇ ਹੁੰਦੇ ਕਿ ਉਨ੍ਹਾਂ (ਪਰਿਵਾਰ) ਨੂੰ ਤਾਂ ਇਹ ਸਮਝ ਸੀ! ਫਿਰ ਉਹ ਸਪੋਕਸਮੈਨ ਤੋਂ ਵੱਖਰੇ ਕਿਉਂ ਹੋਏ? ਇਹ ਪਰਿਵਾਰ ਇਹ ਵੀ ਸਮਝ ਚੁੱਕਿਆ ਹੁੰਦਾ ਕਿ ਜੋਗਿੰਦਰ ਸਿੰਘ ਦੇ ਜਿਹੜੇ ਸਮਰਥਕ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਜੋਗਿੰਦਰ ਸਿੰਘ ਦੀ ਸੋਚ ਦੇ ਉਲਟ ਆਪਣੀ ਨਿਜੀ ਰਾਇ ਵੀ ਜਨਤਕ ਤੌਰ ’ਤੇ ਨਹੀਂ ਦੇ ਸਕਦੇ ਉਨ੍ਹਾਂ ਤੋਂ ਕਿਵੇਂ ਆਸ ਰੱਖੀ ਜਾ ਸਕਦੀ ਹੈ ਕਿ ਜੋਗਿੰਦਰ ਸਿੰਘ ਤੋਂ ਇਹ ਲਿਖਤੀ ਵਾਅਦਾ ਲੈ ਸਕਣ ਕਿ ਉਹ ਆਪਣੀ ਨਿਜੀ ਮੱਤ ਨੂੰ ਪ੍ਰਧਾਨਤਾ ਦੇਣ ਦੀ ਥਾˆ ਨਿਰਪੱਖ ਜਾਗਰੂਕ ਵਿਦਵਾਨਾˆ ਦੇ ਇਕ ਪੈਨਲ ਦੀ ਦੇਖ-ਰੇਖ ਹੇਠ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ? ਐਸੀ ਆਸ ਰੱਖਣ ਵਾਲਿਆਂ ਲਈ ਪੰਜਾਬੀ ਅਖਾਣ ਵਰਤੀ ਜਾਂਦੀ ਹੈ ’ਝੋਟਿਆਂ ਵਾਲੇ ਘਰੋਂ ਲੱਸੀ ਭਾਲਣਾ’। ਵੀਰ ਜੀ ਜੇ ਜੋਗਿੰਦਰ ਸਿੰਘ ਲੱਸੀ ਦੇਣ ਵਾਲਾ ਹੁੰਦਾ ਤਾਂ ਤੁਸੀਂ ਖ਼ੁਦ ਉਸ ਤੋਂ ਵੱਖ ਨਹੀਂ ਸੀ ਹੋਣਾ। ਜੇ ਤੁਸੀਂ ਸਮਝਦੇ ਹੋ ਕਿ ਉਸ ਸਮੇਂ ਤੁਹਾਨੂੰ ਅੱਜ ਵਾਲੀ ਸੋਝੀ ਨਹੀਂ ਸੀ, ਤਾਂ ਗੱਲ ਵੱਖਰੀ ਹੈ, ਪਰ ਤੁਸੀਂ ਦੂਸਰਿਆਂ ਨੂੰ ਸਲਾਹ ਦੇਣ ਦੀ ਥਾਂ ਖ਼ੁਦ ਹੁਣ ਹੀ ਉਨ੍ਹਾਂ ਨੂੰ ਮਨਾ ਕੇ ਵੇਖ ਲਓ! (ਵੈਸੇ ਇਹ ਸੰਭਵ ਨਹੀਂ ਜਾਪਦਾ) ਪਰ ਮੰਨ ਲਓ ਕਿ ਜੋਗਿੰਦਰ ਸਿੰਘ ਹੁਣ ਵਾਅਦਾ ਕਰ ਵੀ ਦਿੰਦਾ ਹੈ ਕਿ ਉਹ ਆਪਣੀ ਨਿਜੀ ਮੱਤ ਦਾ ਤਿਆਗ ਕਰਕੇ ਜਾਗਰੂਕ ਵਿਦਵਾਨਾਂ ਦਾ ਪੈਨਲ ਬਣਾਉਣ ਲਈ ਤਿਆਰ ਹੈ, ਤਾਂ ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਇਸ ਪੈਨਲ ਦਾ ਹਾਲ ਵੀ ਏਕਸ ਕੇ ਬਾਰਕ ਜਥੇਬੰਦੀ ਦੇ ਉਸ 51 ਮੈਂਬਰੀ ਸਲਾਹਕਾਰ ਬੋਰਡ ਵਾਲਾ ਨਹੀਂ ਹੋਵੇਗਾ, ਜਿਸ ਦੀ ਅੱਜ ਤੱਕ ਨਾ ਕੋਈ ਮੀਟਿੰਗ ਹੋਈ ਹੈ, ਤੇ ਨਾ ਹੀ ਉਨ੍ਹਾਂ ਮੈਂਬਰਾਂ ਦੇ ਨਾਮ ਹੁਣ ਉਸ ਖ਼ੁਦ ਨੂੰ ਹੀ ਯਾਦ ਹਨ, ਕਿ ਕਿਹੜੇ ਕਿਹੜੇ ਉਸ ਨੇ ਮੈਂਬਰ ਬਣਾਏ ਸਨ ਤੇ ਉਨ੍ਹਾਂ ਵਿਚੋਂ ਕਿਹੜੇ ਉਸ ਨੇ ਚੁੱਪ ਚਪੀਤੇ ਬਰਖ਼ਾਸਤ ਕਰ ਦਿੱਤੇ ਹਨ। ਤੁਸੀਂ ਤਾਂ ਮੈਂਬਰਾਂ ਦੀ ਸੂਚੀ ਵਾਰੇ ਖ਼ੁਦ ਪੁੱਛ ਕੇ ਜੋਰ ਲਾ ਹਟੇ ਹੋ, ਤੁਹਾਡੇ ਹੱਥ ਪੱਲੇ ਉਸ ਨੇ ਕੁਝ ਪਾਇਆ? ਜੇ ਕਰ ਤੱਤ ਗੁਰਮਤਿ ਪਰਿਵਾਰ ਵਾਲੇ ਜਿਨ੍ਹਾਂ ਦੀ ਪਹੁੰਚ ਦਸਮ ਗੰ੍ਰਥ ਦੇ ਮਾਮਲੇ ’ਤੇ ਜੋਗਿੰਦਰ ਸਿੰਘ ਨਾਲ ਮੇਲ ਖਾਂਦੀ ਹੈ, ਉਹ ਉਸ ਨਾਲ ਏਕਤਾ ਨਹੀਂ ਕਰ ਸਕਦੇ ਤਾਂ ਪ੍ਰੋ: ਦਰਸ਼ਨ ਸਿੰਘ ਨਾਲ ਉਸ ਦੀ ਏਕਤਾ ਕਰਵਾਉਣ ਦਾ ਉਪਦੇਸ਼ ਦੇਣਾ ਮੂੰਘੇਰੀ ਲਾਲ ਦੇ ਸੁਪਨੇ ਲੈਣ ਦੇ ਬਰਾਬਰ ਹੈ।
ਦੂਸਰੀ ਗੱਲ- ਜੇ ਤੁਸੀਂ ਇਹ ਸਮਝ ਚੁੱਕੇ ਹੋ ਕਿ ਪ੍ਰੋ: ਦਰਸ਼ਨ ਸਿੰਘ ਜੀ ਕੱਚੀਆਂ ਦਲੀਲਾਂ ਦੇ ਅਧਾਰ ’ਤੇ ਪੂਰੇ ਦਸਮ ਗੰ੍ਰਥ ਨੂੰ ਰੱਦ ਨਹੀਂ ਕਰ ਰਹੇ ਤਾਂ ਕ੍ਰਿਪਾ ਕਰਕੇ ਮੱਕੜ, ਅਖੌਤੀ ਜਥੇਦਾਰਾਂ ਤੇ ਦਸਮ ਗ੍ਰੰਥੀਆਂ ਨੂੰ ਹੀ ਇਹ ਗੱਲ ਸਮਝਾ ਦਿਓ ਕਿ ਪ੍ਰੋ: ਦਰਸ਼ਨ ਸਿੰਘ ਨੂੰ ਐਵੇਂ ਹੀ ਸਿਹਰਾ ਨਾ ਦੇਈ ਜਾਓ, ਇਸ ਸਿਹਰੇ ਦੇ ਹੱਕਦਾਰ ਤਾਂ ਸਪੋਕਸਮੈਨ ਤੇ ਤੱਤ ਗੁਰਮਤਿ ਪਰਿਵਾਰ ਵਾਲੇ ਹਨ। ਜੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਇਹ ਸਿਹਰਾ ਦੇਣ ਵਾਲੇ ਤੁਹਾਡੀ ਇਹ ਗੱਲ ਨਹੀਂ ਮੰਨਦੇ ਤਾਂ ਤੁਸੀਂ ਹੀ ਸਵੀਕਾਰ ਕਰ ਲਵੋ ਕਿ ਤੁਸੀਂ ਪ੍ਰੋ: ਦਰਸ਼ਨ ਸਿੰਘ ਨੂੰ ਸਮਝ ਨਹੀਂ ਸਕੇ। ਤੱਤ ਗਰਮਤਿ ਵਾਲੇ ਵੀਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿਧਾਂਤ ਦੀ ਗੱਲ ਕਰਨੀ ਬਹੁਤ ਵੱਡੀ ਗੱਲ ਹੈ ਪਰ ਇਸ ਤੋਂ ਵੱਡੀ ਗੱਲ ਹੈ ਸਿਧਾਂਤ ਨੂੰ ਲਾਗੂ ਕਰਨ ਲਈ ਬਾਨ੍ਹਣੂ ਬੰਨ੍ਹ ਕੇ ਉਸ ਵਿੱਚ ਸਫਲਤਾ ਪ੍ਰਾਪਤ ਕਰਨੀ। ਸਿਧਾਂਤ ਦੀ ਗੱਲ ਭਗਤ ਸਾਹਿਬਾਨਾਂ ਨੇ ਵੀ ਕੀਤੀ। ਬ੍ਰਾਹਮਣਵਾਦ ਤੇ ਪਾਖੰਡਵਾਦ ਵਿਰੁਧ ਜੋ ਸਖਤ ਸ਼ਬਦਾਵਲੀ ਭਗਤਾਂ ਖ਼ਾਸ ਕਰਕੇ ਕਬੀਰ ਸਾਹਿਬ ਨੇ ਵਰਤੀ ਉਤਨੀ ਸਖਤ ਗੁਰੂ ਸਾਹਿਬਾਨ ਨੇ ਨਹੀਂ ਵਰਤੀ ਪਰ ਜੋ ਲਹਿਰ ਗੁਰੂ ਨਾਨਕ ਸਾਹਿਬ ਨੇ ਲੰਬੀ ਵਿਉਂਤਵੰਦੀ ਕਰਕੇ ਖੜ੍ਹੀ ਕੀਤੀ ਤੇ ਇਤਿਹਾਸ ਸਿਰਜਿਆ, ਉਹ ਭਗਤ ਸਾਹਿਬਾਨ ਨਹੀਂ ਕਰ ਸਕੇ।
ਪ੍ਰੋ: ਦਰਸ਼ਨ ਸਿੰਘ ਜੀ ਕੋਲ ਵੀ ਇਹੋ ਵਿਉਂਤਬੰਦੀ ਹੈ। ਉਹ 9 ਜਨਵਰੀ 2010 ਨੂੰ ਸ੍ਰ ਜਸਜੀਤ ਸਿੰਘ ਦੇ ਘਰ ਹੋਈ ਮੀਟਿੰਗ {ਜਿਸ ਵਿੱਚ ਤੱਤ ਗੁਰਮਤਿ ਪਰਿਵਾਰ ਵੀ ਸ਼ਾਮਲ ਸੀ। ਮੀਟਿੰਗ (ਦੀ ਤਸ਼ਵੀਰ ਵਿੱਚ ਪ੍ਰਿ. ਨਰਿੰਦਰ ਸਿੰਘ ਜੀ ਪਰਿਵਾਰ ਵਲੋਂ ਦਿੱਤੀ ਸਹਿਮਤੀ ਨੂੰ ਪੜ੍ਹਕੇ ਸੁਣਾਉਦੇ ਦਿਖਾਈ ਦੇ ਰਹੇ ਹਨ) ਤੱਤ ਪਰਿਵਾਰ ਨੇ ਪ੍ਰੋ ਦਰਸ਼ਨ ਸਿੰਘ ਜੀ ਨੂੰ ਜੋ ਲਿਖਤੀ ਭਰੋਸਾ ਦਿਤਾ ਸੀ ਉਸ ਉਪਰ ਅੱਜ ਤੱਕ ਕੋਈ ਅਮਲ ਨਹੀਂ ਕੀਤਾ} ਵਿੱਚ ਸਮਝਾ ਚੁੱਕੇ ਹਨ ਕਿ ਜਦ ਤੱਕ ਅਖੌਤੀ ਦਸਮ ਗੰ੍ਰਥ ਨੂੰ ਗੁਰੂ ਦਾ ਦਰਜ਼ਾ ਦੇ ਕੇ ਉਸ ਨੂੰ ਗੁਰੂ ਵਾਲਾ ਸਤਿਕਾਰ ਦਿੱਤਾ ਜਾ ਰਿਹਾ ਹੈ ਉਤਨਾ ਚਿਰ ਉਸ ਵਿਚ ਦਰਜ਼ ਪੰਥ ਪ੍ਰਵਾਨਤ ਨਿਤਨੇਮ ਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ’ਤੇ ਕਿਤੂੰ ਨਹੀਂ ਕੀਤਾ ਜਾ ਸਕਦਾ। ਇਸ ਲਈ ਪਹਿਲਾਂ ਸਿੱਖ ਰਹਿਤ ਮਰਯਾਦਾ ਦੇ ਆਧਾਰ ’ਤੇ ਉਸ ਦਾ ਪ੍ਰਕਾਸ਼ ਕੀਤੇ ਜਾਣਾ ਬੰਦ ਕਰਵਾਇਆ ਜਾਵੇ, ਉਸ ਤੋਂ ਬਾਅਦ ਇਸ ਵਿਚਲੀ ਰਚਨਾ ਦੀ ਪੜਚੋਲ ਕਰਨ ਲਈ ਵਿਦਵਾਨਾਂ ਦਾ ਪੈਨਲ ਬਣਾਇਆ ਜਾਵੇ। ਉਸ ਸਮੇਂ ਤੁਹਾਡੀ ਹਿੰਮਤ ਹੈ ਕਿ ਕਿਹੜੀਆਂ ਕਿਹੜੀਆਂ ਬਾਣੀਆਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਕੇ ਰੱਦ ਕਰਵਾ ਸਕਦੇ ਹੋ ਤੇ ਕਿਹੜੀਆਂ ਤੁਹਾਨੂੰ ਗੁਰੂ ਕ੍ਰਿਤ ਮੰਨਣੀਆਂ ਪੈ ਸਕਦੀਆਂ ਹਨ। ਸਪੋਕਸਮੈਨ ਤੇ ਪਰਿਵਾਰ ਵਾਲੇ ਇਹ ਗੱਲ ਸਮਝਣ ਤੋਂ ਅਸਮਰਥ ਹਨ ਤੇ ਵਾਰ ਵਾਰ ਪ੍ਰੋ: ਦਰਸ਼ਨ ਸਿੰਘ ਤੋਂ ਸਪਸ਼ਟੀਕਰਨ ਮੰਗ ਕੇ ਅਤੇ ਉਸ ਦੇ ਸਮਰਥਕਾਂ ਨੂੰ ਸਖਸ਼ੀਅਤ ਪੂਜਕ ਦੱਸ ਕੇ ਦਸਮਗੰ੍ਰਥੀਆਂ ਨੂੰ ਲਾਭ ਪਹੁੰਚਾ ਰਹੇ ਹਨ। ਜਿਸ ਬੰਦੇ ਨੂੰ ਇਹ ਗਲਤ ਫ਼ਹਿਮੀ ਹੋ ਜਾਵੇ ਕਿ ਸਿਧਾਂਤ ਨੂੰ ਸਿਰਫ ਉਹ ਹੀ ਸਮਝ ਸਕਿਆ ਹੈ ਤੇ ਬਾਕੀ ਦੇ 'ਗੁਰਮਤਿ ਸਿਧਾˆਤ' ਨੂੰ 'ਸ਼ਖਸੀਅਤ' ਤੋˆ ਕੁਰਬਾਨ ਕਰਨ ਵਾਲੇ ਹੀ ਹਨ, ਉਸ ਨੂੰ ਸਮਝਾਉਣਾ ਸੰਭਵ ਨਹੀਂ ਹੈ। ਸ਼ਾਇਦ ਇਸੇ ਕਰਕੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਤੱਤ ਗੁਰਮਤਿ ਪਰਿਵਾਰ ਨੂੰ ਨਿਜੀ ਮੇਲ ਰਾਹੀˆ ਜਵਾਬ ਦੇਣਾ ਪਿਆ, 'ਮੈˆ ਤੁਹਾਨੂੰ ਸ਼ਾਇਦ ਨਹੀˆ ਸਮਝਾ ਸਕਦਾ'। ਤੱਤ ਗੁਰਮਤਿ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ 1. ਜਾਂ ਤਾਂ ਉਨ੍ਹਾਂ ਨੂੰ ਪੂਰਾ ਦਸਮ ਗੰ੍ਰਥ ਰੱਦ ਕਰਨ ਵਾਲੇ ਸਪੋਕਸਮੈਨ ਦੀ ਗੱਡੀ ਵਿੱਚ ਸਵਾਰ ਹੋ ਜਾਣਾ ਚਾਹੀਦਾ ਹੈ ਪਰ ਉਹ ਧਿਆਨ ਰੱਖਣ ਕੇ ਉਹ ਰੁਕਣ ਵਾਲਾ ਨਹੀਂ ਹੈ ਇਸ ਲਈ ਪਹਾੜ ਦੀ ਚੋਟੀ ’ਤੇ ਪਹੁੰਚ ਕੇ ਅੱਗੇ ਡੂੰਘੀ ਖੱਡ ਵਿੱਚ ਵੀ ਸੁੱਟ ਸਕਦਾ ਹੈ ਭਾਵ ਗੁਰੂ ਗੰ੍ਰਥ ਸਾਹਿਬ ਜੀ ਨੂੰ ਵੀ ਰੱਦ ਕਰ ਸਕਦਾ ਹੈ। 2. ਜਾਂ ਫਿਰ ਪ੍ਰੋ: ਦਰਸ਼ਨ ਸਿੰਘ ਦੀ ਗੱਡੀ ਵਿੱਚ ਸਵਾਰ ਹੋ ਜਾਣ। ਉਨ੍ਹਾਂ ਦੇ ਸਾਥ ਪਹਾੜ ’ਤੇ ਜਿੰਨਾ ਕੁ ਚੜ੍ਹ ਸਕਦੇ ਹਨ ਉਸ ਦਾ ਲਾਹਾ ਖੱਟਣ ਤੇ ਜੇ ਪੋ: ਸਾਹਿਬ ਅੱਗੇ ਤੁਰਨ ਤੋਂ ਨਾਂਹ ਕਰ ਦੇਣ ਤਾਂ ਉਨ੍ਹਾਂ ਦੀ ਗੱਡੀ ਤੋਂ ਉੱਤਰ ਕੇ ਆਪਣਾ ਸਫਰ ਜਾਰੀ ਰੱਖਣ। ਇਨ੍ਹਾਂ ਦੀ ਗੱਡੀ ’ਚ ਚੜ੍ਹਨ ਨਾਲ ਅੱਗੇ ਡੂੰਘੀ ਖੱਡ ਵਿੱਚ ਡਿੱਗਣ ਦਾ ਕੋਈ ਖ਼ਤਰਾ ਨਹੀਂ ਹੈ। ਚੋਣ, ਤੱਤ ਗੁਰਮਤਿ ਪਰਿਵਾਰ ਨੇ ਕਰਨੀ ਹੈ, ਉਹ ਇਨ੍ਹਾਂ ਦੋਵਾਂ ਵਿਚੋਂ ਕੋਈ ਵੀ ਕਰ ਸਕਦੇ ਹਨ। ਪਰ ਮਹਿਸੂਸ ਇਹ ਹੋ ਰਿਹਾ ਹੈ ਕਿ ਉਨ੍ਹਾਂ ਦੋਵਾਂ ਵਿਚੋਂ ਇਨ੍ਹਾਂ ਨੇ ਕਰਨਾ ਕੋਈ ਵੀ ਨਹੀਂ। ਅੱਗੇ ਕੋਈ ਕਦਮ ਪੁੱਟਣ ਦੀ ਵਜਾਏ ਉਸੇ ਥਾਂ ਖੜ੍ਹੇ ਸਿਧਾਂਤ ਦਾ ਪਾਠ ਹੀ ਪੜ੍ਹਾਈ ਜਾਣਾ ਹੈ, ਜਿਸ ਵਿਚੋਂ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਉਨ੍ਹਾਂ ਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ ’ਤੇ ਵੀਚਾਰ ਕਰ ਲੈਣਾ ਚਹੀਦਾ ਹੈ:
ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦੁ ਮੀਠੋ ਆਵੈ॥ ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ ॥
ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ॥ ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ ॥
ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸੁ ਬਾਸੁ॥ ਚੰਦ੍ਰ ਚੰਦ੍ਰ ਕਹੈ ਉਜੀਆਰੋ ਨ ਪ੍ਰਗਾਸ ਹੈ ॥
ਤੈਸੇ ਗਿਆਨ ਗੋਸਟਿ ਕਹਤ ਨ ਰਹਤ ਪਾਵੈ॥ ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ ॥437॥
ਅਖੀਰ ਵਿੱਚ ਮੈਂ ਤੱਤ ਗੁਰਮਤਿ ਪ੍ਰੀਵਾਰ ਵਾਲਿਆਂ ਵਲੋਂ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ’ਤੇ ਇਹ ਦੋਸ਼ ਲਾਉਣ ’ਤੇ ਇਤਰਾਜ ਕਰ ਰਿਹਾ ਕਿ ਇਹ ਜੋਗਿੰਦਰ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਨੀਚਾ ਦਿਖਾਉਣ ਲਈ ਉਨ੍ਹਾਂ ਵਿਰੁਧ ਤੋਮਤਬਾਜ਼ੀ ਕਰ ਰਹੇ ਹਨ। ਮੇਰਾ ਖਿਆਲ ਹੈ ਕਿ ਪ੍ਰੋ: ਦਰਸ਼ਨ ਸਿੰਘ ਦੇ ਕਿਸੇ ਸਮਰਥਕ ਨੇ ਸਪੋਕਸਮੈਨ ਤੇ ਉਸ ਦੇ ਸਮਰਥਕਾਂ ਵਿਰੁਧ ਉਸ ਤੋਂ ਵੱਧ ਕੁਝ ਨਹੀਂ ਲਿਖਿਆ ਜਿੰਨਾ ਕੁ ਤੱਤ ਗੁਰਮਤਿ ਵਾਲੇ ਲਿਖ ਚੁੱਕੇ ਹਨ। 13 ਫਰਵਰੀ ਦੀ ਸੰਪਾਦਕੀ ਪੜ੍ਹਨ ਤੋਂ ਹੀ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ। ਜੋ ਕੁਝ ਤੱਤ ਗੁਰਮਤਿ ਵਾਲਿਆਂ ਨੇ 13 ਫਰਵਰੀ ਦੀ ਸੰਪਾਦਕੀ ਵਿੱਚ ਲਿਖਿਆ ਹੈ, ਕੀ ਉਹ ਦੂਜੇ ਨੂੰ ਨੀਚਾ ਵਿਖਾਉਣ ਲਈ ਹੈ? ਜੇ ਨਹੀਂ ਤਾਂ ਹੋਰ ਕੋਈ ਸਪੋਕਸਮੈਨ ਤੋਂ ਉਹੀ ਸਵਾਲ ਪੁੱਛਣ ਵਾਲਾ ਦੋਸ਼ੀ ਕਿਵੇਂ ਹੋ ਗਿਆ? ਇਸ ਤੋਂ ਵੱਧ ਜੇ ਕੁਝ ਹੈ ਤਾਂ ਉਹ ਸਪੋਕਸਮੈਨ ਦੇ ਸਮਰਥਕਾਂ ਵਲੋਂ ਸਿਧਾਂਤਕ ਸਵਾਲ ਨੂੰ ਛੱਡ ਕੇ ਸਵਾਲ ਪੁੱਛਣ ਵਾਲਿਆਂ ’ਤੇ ਲਾਏ ਗਏ ਨਿਜੀ ਦੋਸ਼ਾਂ ਦਾ ਉਂਤਰ ਹੀ ਹੈ। ਜੇ ਤੱਤ ਗੁਰਮਤਿ ਵਾਲਿਆਂ ਕੋਲ ਇਸ ਦਾ ਕੋਈ ਸਬੂਤ ਹੈ, ਕਿ ਸਵਾਲ ਪੁੱਛਣ ਵਾਲਿਆਂ ਨੇ ਸਪੋਕਸਮੈਨ ਦੇ ਸਮਰਥਕਾਂ ’ਤੇ ਨਿਜੀ ਦੋਸ਼ ਲਾਉਣ ਦੀ ਪਹਿਲ ਕੀਤੀ ਹੈ, ਤਾਂ ਉਹ ਦੱਸੇ ਜਾਣ ਪਰ ਐਵੇਂ ਹੀ ਆਪਣੇ ਆਪ ਨੂੰ ਨਿਰਪੱਖ ਹੋਣ ਦਾ ਸਿਹਰਾ ਬੰਨ੍ਹਣ ਲਈ ਦੋਵਾਂ ਧਿਰਾਂ ਨੂੰ ਬਰਾਬਰ ਦਾ ਦੋਸ਼ੀ ਐਲਾਨ ਦੇਣਾ ਈਮਾਨਦਾਰੀ ਨਹੀਂ ਹੈ। ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਭਲੀ ਭਾਂਤ ਪਤਾ ਹੈ ਕਿ ਜੋਗਿੰਦਰ ਸਿੰਘ ਜਾਂ ਉਸ ਦੇ ਸਮਰਥਕਾਂ ਨੇ ਕਦੀ ਵੀ ਪੁੱਛੇ ਗਏ ਸਿਧਾਂਤਕ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ ਸਗੋਂ ਸਵਾਲ ਕਰਤਾ ’ਤੇ ਨਿਜੀ ਊਝਾਂ ਹੀ ਲਈਆਂ ਹਨ। ਤਾਂ ਕੀ ਉਨ੍ਹਾਂ ਦੇ ਜਵਾਬ ਨਾ ਦਿੱਤੇ ਜਾਣ? ਕੀ ਪਰਿਵਾਰ ਨੇ ਖ਼ੁਦ ਜਵਾਬ ਨਹੀਂ ਦਿੱਤੇ? ਜੇ ਤੱਤ ਗੁਰਮਤਿ ਪਰਿਵਾਰ ਵਾਲੇ ਮੇਰੀ ਗੱਲ ਸਮਝ ਗਏ ਹੋਣ ਤਾਂ ਮੈਂ ਉਨ੍ਹਾਂ ਤੋਂ ਮੰਗ ਕਰਾਂਗਾ ਕਿ ਉਪਦੇਸ਼ਕ ਬਣ ਕੇ ਸਭ ਨੂੰ ਇੱਕੋ ਰੱਸੇ ਬੰਨ੍ਹਣ ਵਾਲੀ ਆਪਣੀ ਨੀਤੀ ਵਿਚ ਸੁਧਾਰ ਜਰੂਰ ਕਰਨ।
ਕਿਰਪਾਲ ਸਿੰਘ ਬਠਿੰਡਾ
(ਮੋਬ:)
:+91 98554 80797, (Gr)+91 164 2210797

Monday, 25 July 2011

Ajj da sawal

           ਅੱਜ ਦਾ ਸਵਾਲ
ਜੇਹੜੇ ਲੋਕ ਸਿਖੀ ਬਾਣਿਆਂ ਵਿਚ ਦੂਹਰੇ ਦੂਹਰੇ ਦੁਮਾਲੇ ਸਜਾ ਕੇ ਅਪਣੇ ਆਪ ਨੂੰ ਮਹਾਨ ਸਿਖ ਅੰਮ੍ਰਿਤ ਧਾਰੀ ਅਤੇ ਗੁਰਮਤਿ ਦਾ ਧਾਰਨੀ ਦੱਸਦੇ ਹਨ , ਉਹ ਕਿਸ ਦੇ ਸਿਖ ਹਨ, ਅੱਜ ਉਹ ਕਿਸ ਨੂੰ ਗੁਰੂ ਮੰਨਦੇ ਹਨ ? ਅੱਜ ਮੈ ਚਾਹੁਂਦਾ ਹਾਂ ਉਹਨਾ ਕੋਲੋਂ ਪੁਛੋ ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖ ਹਨ?
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਕਰਨ ਅਤੇ ਕਰਵਾਣ ਵਿਲਆਂ ਨੂੰ ਧਮਕੀਆਂ ਦੇਂਦੇ ਹਨ ਅਤੇ ਕੀਰਤਨ ਸਮੇ ਹਮਲੇ ਕਰਦੇ ਹਨ,ਅਤੇ ਗੁਰੂ ਤੋਂ ਬੇਮੁਖ ਜੱਥੇਦਾਰਾਂ ਦਾ ਕੁਫਰ ਨਾਮਾ ਚੁਕੀ ਫਿਰਦੇ ਹਨ । ਜੱਥੇਦਾਰ ਅਤੇ ਮੱਕੜ ਦੀ ਹਾਲਤ ਹੇਠਲੀ ਫੋਟੋ ਤੋਂ ਦੇਖੋ ਕਿਸਤਰਾਂ ਬਾਦਲ ਕੁਰਸੀ ਤੇ ਬੈਠਾ ਹੈ ਅਤੇ ਮੱਕੜ ਅਤੇ ਅਖੌਤੀ ਜੱਥੇਦਾਰ ਅਕਾਲ ਤਖਤ ਬਾਦਲ ਦੇ ਪੈਰਾਂ ਵਿਚ ਬੈਠੇ ਵਫਾਦਾਰੀ ਦਿਖਾ ਰਹੇ ਹਨ ਜਿਸ ਦੇ ਹੁਕਮ ਵਿਚ ਕੁਫਰ ਨਾਮੇ ਜਾਰੀ ਹੋਂਦੇ ਹਨ । ਪਰ ਅੱਜ ਜਦੋਂ ਸਾਬਤ ਹੋ ਚੁਕਾ ਹੈ ਕੇ ਉਸੇ ਬਾਦਲ ਬੀਜੇਪੀ ਦੇ ਹੁਕਮ ਵਿਚ ਆਏ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਉਸੇ ਹੀ ਕੁਫਰਨਾਮੇ ਵਾਲੇ ਜੱਥੇਦਾਰਾਂ ਦੀ ਮਿਲੀ ਭੁਗਤ ਨਾਲ ਸਿਖੀ ਦੇ ਇਕੋ ਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਘਿਨਾਉਣੇ ਹਮਲੇ ਹੋ ਰਹੇ ਹਨ, ਗੁਰੂ ਦੀ ਬੇਅਦਬੀ ਕੀਤੀ ਜਾ ਰਹੀ ਹੈ ਗੁਰੂ ਦੀ ਗੁਰਿਆਈ ਅਤੇ ਅਭੁਲ ਗੁਰੂ ਕਰਤਾਰ ਤੇ ਸ਼ੱਕ ਦੀਆਂ ਉਂਗਲਾਂ ਉਠਾਈਆਂ ਜਾ ਰਹੀਆਂ ਹਨ ਤਾਂ ਹੁਣ ਏਹਨਾ ਮਹਾਨ ਸਿਖਾਂ ਦੀਆਂ ਜ਼ਬਾਨਾਂ ਕਿਉਂ ਖਾਮੋਸ਼ ਹਨ ਅੱਖਾਂ ਕਿਉਂ ਅੰਧੀਆਂ ਹੋ ਗਈਆਂ ਹਨ । ਪਰ ਕਲਜੁਗ ਦਾ ਸਮਾਂ ਅਤੇ ਕਲਜੁਗੀ ਸਿਖਾਂ ਦੀ ਹਾਲਤ ਹੀ ਐਸੀ ਹੈ।

ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ (੧-੩੦-੧)
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥ (੧-੩੦-੨)
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥ (

ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥

ਦਰਸ਼ਨ ਸਿੰਘ ਖਾਲਸਾ


Sunday, 24 July 2011

Aslee Naklee

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸਲੀ ਨਕਲੀ ਦਾ ਪ੍ਰਚਾਰ ਕਰਕੇ,ਸਿਖੀ ਨੂੰ ਹੋਰ ਪੋਥੀਆਂ ਗ੍ਰੰਥਾਂ ਅਤੇ ਡੇਰਿਆਂ ਨਾਲ ਜੁੜਨ ਦਾ ਰਾਹ ਪਧਰਾ ਕਰਨ ਵਾਲੇ ਏਹਨਾ ਭੇਖਧਾਰੀ ਸਿਖਾਂ ਨੂੰ।

ਧ੍ਰਿਕਾਰ             ਧ੍ਰਿਕਾਰ           ਧ੍ਰਿਕਾਰ

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ

ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥


ਆਹਾ-ਗਾਤਰੇ ਪਹਿਨੀਆਂ ਕਿਰਪਾਨਾ ਵਾਲੇ, ਹੱਥ ਵਿਚ ਫੜੀਆਂ ਕਲਮਾ ਵਾਲੇ,  ਸਿਆਸਤ ਅਤੇ ਧਰਮਸਥਾਨਾ ਵਿਚ ਬੈਠੇ ਕੁਰਸੀਆਂ ਵਾਲੇ ਅੱਜ ਬਹੁਤੇ ਜ਼ਾਲਮ ਜਲਾਦ ਹੀ ਦਿਸਦੇ ਨੇ ਜੇਹੜੇ ਬੜੀ ਤੇਜ਼ੀ ਨਾਲ ਸਿਖੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ  ਨਾਲੋਂ ਤੋੜ ਕੇ ਮਿਰਤਕ ਦੇਹ ਕਰਕੇ ਡ੍ਹੂਂਗੀ ਕਬਰ ਵਿਚ ਦਫਨਾਣ ਦੇ ਉਪਰਾਲੇ ਕਰ ਰਹੇ ਹਨ, ਇਹਨਾ ਕੇਸਾ ਧਾਰੀ ਬਾ੍ਹਮਨਾ ਨੂੰ ਪਤਾ ਹੈ ਕੇ, ਬ੍ਰਾਂ੍ਹਮਨ ਇਜ਼ਮ ਦੀ ਉਪਜ ਅਖੌਤੀ ਦਸਮ ਗ੍ਰੰਥ ਕੇਵਲ ਬ੍ਰਹਮਨ ਇਜ਼ਮ ਪ੍ਹੜਾਉਂਦਾ ਹੈ, ਸਾਧਾਂ ਦੇ ਡੇਰੇ ਪ੍ਰੈਕਟੀਕਲੀ  ਬ੍ਰਹਮਨ ਇਜ਼ਮ ਚਲਾਉਂਦੇ ਅਤੇ ਸਿਖਾਉਂਦੇ ਹਨ , ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੇਹੜਾ ਬ੍ਰਹਮਨ ਇਜ਼ਮ ਦੇ ਕਰਮ ਕਾਂਡ ਨੂੰ ਖੁਲ ਕੇ ਚੈਲੰਜ ਕਰਦਾ ਹੈ ਅਤੇ ਸਿਖੀ ਨੂੰ ਬ੍ਰਹਮਨ ਇਜ਼ਮ ਦੇ ਖਾਰੇ ਸਮੁੰਦਰ ਵਿਚ ਗ਼ਰਕ ਹੋਣ ਤੋਂ ਬਚਾਉਂਦਾ ਹੈ,ਇਸ ਲਈ ਧਾਰਮਕ ਪਦਵੀਆਂ ਤੇ ਬੈਠੇ ਕੇਸਾਧਾਰੀ ਬ੍ਰਾਹਮਨਾ ਨੇ ਅਪਣੇ ਟੀਚੇ ਨੂੰ ਸਿਰੇ ਚਾ੍ਹੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਖੀ ਦੇ ਸਿੰਘਾਸਣ ਤੋਂ ਚੁਕਨ ਦਾ ਜ਼ਾਲਮ ਫੈਸਲਾ ਕੀਤਾ ਹੈ ਜਿਸਤੇ ਦਿਨ ਰਾਤ ਕੰਮ ਹੋ ਰਿਹਾ ਹੈ । ਭਾਵੇਂ ਅਖੌਤੀ ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼, ਭਾਵੇਂ ਸਾਧਾਂ ਦੇ ਨਵੇਂ ਨਵੇਂ ਗ੍ਰੰਥਾਂ ਅਤੇ ਪੋਥੀਆਂ ਨੂੰ ਮਾਨਤਾ, ਭਾਵੇਂ ਬ੍ਰਹਮਨੀ ਗ੍ਰੰਥ ਦੀ ਅਗਵਾਈ ਵਿਚ ਅਸ ਕਿਰਪਾਣ ਖੰਡੋ ਖੜਗ ਤੁਬਕ ਤਬਰ ਅਰ ਤੀਰ ।ਸੈਫ ਸਰੋਹੀ ਸੈਹਥੀ ਯਹੀ ਹਮਾਰੇ ਪੀਰ। ਗੁਰੂ ਮੰਨ ਕੇ ਸ਼ਬਦ ਗੁਰੂ ਦੇ ਬਰਾਬਰ ਹਥਿਆਰਾਂ ਤੇ ਚੌਰ ਕਰਨੇ ਸ਼ਸਤਰਾਂ ਦੀ ਪੂਜਾ,ਮੂਰਤੀਆਂ ਦੀ ਪੂਜਾ,ਦੇਹਧਾਰੀਆਂ ਦੀ ਪੂਜਾ।
ਹੈਰਾਣਗੀ ਦੀ ਗੱਲ ਹੈ ਕੇ ਇਕ ਪਾਸੇ ਬਚਿਤਰ ਨਾਟਕ ਅਖੌਤੀ ਦਸਮਗ੍ਰੰਥ ਦੀ ਜ਼ਲੀਲਤਾ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕੇ ਇਸ ਗ੍ਰੰਥ ਦਾ ਇਕ ਇਕ ਅੱਖਰ ਦਸਮ ਪਿਤਾ ਦੀ ਲਿਖਤ ਹੈ ,ਦੁਜੇ ਪਾਸੇ ਕੁਝ ਸਾਲਾਂ ਤੋਂ ਲਗਾਤਾਰ ਕੁਝ ਕਲਮਾਂ ਦੇ ਸਹਾਰੇ ਇਹ ਪ੍ਰਚਾਰ ਚੱਲ ਰਿਹਾ ਹੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਕਲੀ ਹੈ ਇਸ ਵਿਚਲੀ ਬਾਣੀ ਨਕਲੀ ਹੈ ਇਸ ਵਿਚ ਮਿਲਾਵਟ ਹੈ ਅਸਲ ਗੁਰਬਾਣੀ ਦੀ ਪੋਥੀ ਗ੍ਰੰਥ ਗੁਆਚ ਗਿਆ ਹੈ ,ਲੱਭਣ ਤੇ ਚਾਰ ਕਰੋੜ ਰੁਪਿਆ ਲੱਗੇ ਗਾ ਅੱਜ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਲਫਾਫਾ ਹੀ ਹੈ ਇਸ ਵਿਚਲੀ ਬਾਣੀ ਅਸਲੀ ਨਹੀਂ ਸਿਖ  ਤਾਂ ਲਫਾਫੇ ਨੂੰ ਹੀ ਸੰਭਾਲ ਰਹੇ ਹਨ, ਸੁਨੈਹਰੀ ਬੀੜਾਂ ਵਾਲੀਆਂ ਗਲਤੀਆਂ ਦਾ ਝਗੜਾ ਫਜ਼ੂਲ ਹੈ ਇਸ ਨਾਲ ਕਿਤੇ ਕਾਹਬਾ ਨਹੀਂ ਢਹਿ ਗਿਆ ਆਦ ਆਦ।
ਅਜ ਤੱਕ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਪੱਥਰਾਂ ਤੇ ਤਿਨ ਤਿਨ ਸੌ ਕਰੋੜ ਖਰਚ ਕਰਕੇ ਊਚੇ ਦਰ ਬਨਾਣ ਵਾਲਿਆਂ ਨੂੰ ਅਸਲ ਬਾਣੀ ਢੂੰਡਣ ਤੇ ਚਾਰ ਕਰੋੜ ਖਰਚ ਕਰਨ ਵੱਲ ਕਿਉਂ ਧਿਆਨ ਨਹੀ ਗਿਆ ਪਰ ਅਸਲ ਕੋਈ ਵੱਖਰੀ ਹੋਵੇ ਤਾਂ ਲੱਭੇ ਸਿਖੋ ਅੱਜ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਹੈ ਏਹਂਦਾ ਪੱਲਾ ਨਾ ਛੱਡੋ   ਨਹੀਂ ਤਾਂ ਮਰ ਜਾਵੋਗੇ ਏਹੋ ਹੀ ਸਿਖ ਦੁਸ਼ਮਣ ਚਾਹੁਂਦਾ ਹੈ ,ਹਾਂ ਕਿਸੇ ਅੱਖਰ ਜਾਂ ਲਗ ਮਾਤਰ ਦੀ ਛਾਪਣ ਸਮੇ ਪ੍ਰਿੰਟਿਗ ਪ੍ਰੈਸ ਦੀ ਗਲਤੀ ਹੋ ਸਕਦੀ ਹੈ ਉਸਨੂੰ ਪ੍ਰਿੰਟਿਗ ਪ੍ਰੈਸ ਦੀ ਗ਼ਲਤੀ ਸਮਝ ਕੇ ਸੁਧਾਰਿਆ ਜਾ ਸਕਦਾ ਹੈ ਪਰ ਗੁਰਬਾਣੀ ਤ੍ਰੈ ਕਾਲ ਸੱਤ ਹੈ ਅਸਲੀ ਹੈ ਇਸ ਨੂੰ ਨਕਲੀ ਆਖ ਕੇ ਆਤਮਕ ਮੌਤ ਨਾ ਸਹੇੜੋ।
ਇਸ ਅਸਲੀ ਨਕਲੀ ਦੇ ਪ੍ਰਚਾਰ ਨਾਲ ਦੁਸ਼ਮਣ ਚਾਹੁੰਦਾ ਹੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਅਖੌਤੀ ਵਿਦਵਾਨਾਂ ਦੀ ਸੋਧ ਦੇ ਕਟੈਹਰੇ ਵਿਚ ਖੜਾ ਕਰਕੇ ਇਸ ਦੀ ਅਭੁਲ ਗੁਰੂ ਕਰਤਾਰ ਵਾਲੀ ਗੁਰਿਆਈ, ਵਡਿਆਈ ਖਤਮ ਕੀਤੀ ਜਾਵੇ ,ਸਿਖ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ਼ ਤੋਂ ਡੋਲ ਜਾਵੇ ਤਾਂਕੇ ਅਸਾਨੀ ਨਾਲ ਇਸ ਨੂੰ ਅਖੌਤੀ ਦਸਮ ਗ੍ਰੰਥ ,ਅਤੇ ਡੇਰਿਆਂ ਨਾਲ ਜੋੜ ਕੇ ਕਰਮ ਕਾਂਡ ਪੜਾਇਆ ਜਾ ਸੱਕੇ ਅਤੇ ਛੇਤੀ ਉਹ ਹਿੰਦੀ ਹਿੰਦੂ ਹਿੰਦੁਸਤਾਨ ਵਾਲਾ ਸੁਪਨਾ ਪੂਰਾ ਹੋ ਸੱਕੇ। ਇਸ ਲਈ ਸਿੰਘੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਸ਼ੱਕੀ ਬਨਾਉਣਾ ਸਿਖੀ ਲਈ ਕਬਰ ਖੋਦਣ ਦੇ ਤੁਲ ਹੈ ਇਸ ਲਈ ਜਾਗੋ ਤੇ ਕਬੀਰ ਜੀ ਦਾ ਇਹ ਸੱਦਾ ਸੁਣੋ।

ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥

ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ –ਦਰਸ਼ਨ ਸਿੰਘ ਖਾਲਸਾ

Panth nu Sadda

ਗੁਰੂ ਗ੍ਰੰਥ ਦੇ ਪੰਥ ਨੂੰ ਇੱਕ ਸੱਦਾ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਓ, ਆਓ ਉਠੋ ਜਾਗੋ, ਇਹਨਾਂ ਝੂਠੀ ਰਾਜਨੀਤੀ ਦੇ ਕੁਫਰ ਹਦਾਇਤ ਨਾਮਿਆਂ ਦੇ ਭੈ ਜਾਲ ਤੋਂ ਬਾਹਰ ਆਵੋ, ਛੱਡ ਦਿਓ ਇਹਨਾਂ ਕਾਲਕਾ ਪੰਥੀਆਂ ਨੂੰ, ਛੱਡ ਦਿਓ ਗੋਲਕ ਦਾ ਪੱਲਾ, ਫੜ ਲਓ ਗੁਰੂ ਦਾ ਪੱਲਾ, ਗੁਰੂ ਤੁਹਾਡੇ ਅੰਗ ਸੰਗ ਹੋਵੇਗਾ ਗੁਰੂ ਦੀਆਂ ਖੁਸ਼ੀਆਂ ਮਾਣੋਗੇ।

ਹੁਣ ਕਾਲਕਾ ਪੰਥ,  ਆਰ.ਐਸ.ਐਸ ਦੇ ਇਸ਼ਾਰੇ ਤੇ ਗੁਰਦੁਆਰਿਆਂ ਵਿਚ ਗੁਰਬਾਣੀ ਗੁਰਮਤਿ ਦਾ ਪ੍ਰਵਾਹ ਰੋਕਣਾ ਚਾਹੁੰਦਾ ਹੈ, ਇਸੇ ਲਈ ਪਹਿਲੇ ਭੀ ਹਰ ਇਕ ਗੁਰਮਤਿ ਸਿਧਾਂਤ ਦੇ ਪ੍ਰਚਾਰ ਰਾਹੀ ਇਕੋ ਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਵਾਲੇ ਪ੍ਰਚਾਰਕਾਂ ਨੂੰ ਹੀ ਛੇਕਿਆ ਗਿਆ ਹੈ ਅਤੇ ਹੁਣ ਭੀ ਗਿਆਨੀ ਜਗਤਾਰ ਸਿੰਘ ਜਾਚਕ ਨੂੰ ਛੇਕ ਦੇਣ ਦੀ ਧਮਕੀ ਦਿਤੀ ਜਾ ਰਹੀ ਹੈ ਤਾਂ ਕੇ ਗੁਰਮਤਿ ਪ੍ਰਚਾਰ ਦੀ ਅਵਾਜ਼ ਬੰਦ ਕੀਤੀ ਜਾ ਸੱਕੇ ਗੁਰੂ ਗ੍ਰੰਥ ਦੇ ਖਾਲਸਾ ਪੰਥ ਨੂੰ ਸੰਜੀਦਗੀ ਨਾਲ ਸੋਚਣਾ ਪਵੇਗਾ। ਖਾਲਸਾ ਪੰਥ ਇਨ੍ਹਾਂ ਦੇ ਹਰਬਿਆਂ ਤੋਂ ਡਰਦਾ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚੋਂ ਮਿਲੀ ਹਲੀਮੀ ਅਤੇ ਗੁਰਮਤਿ ਬੁਧ ਕਾਰਨ ਬਚਣਾ ਜਰੂਰ ਚਾਹੁੰਦਾ ਹੈ।

ਕਾਲਕਾ ਪੰਥ ਵਲੋਂ ਇਨ੍ਹਾਂ ਆਪ ਹੁਦਰੀਆਂ ਨਾਲ ਸਮੁੱਚੇ ਪੰਥ ਨੂੰ ਆਪਣਾ ਜਰਗਮਾਲ ਬਣਾਕੇ ਰੱਖਣ ਦੀ ਸਿਆਸੀ ਸੋਚ ਕਾਰਨ ਹੀ ਕੁੱਝ ਸਮੇਂ ਤੋਂ ਜਾਗਰੂਕ ਖਾਲਸਾ ਵਲੋਂ ਵੱਖ ਵੱਖ ਦੇਸ਼ਾਂ ਅਤੇ ਸਟੇਟਾਂ ਵਿੱਚ ਵੱਖ ਵੱਖ ਸ਼੍ਰੋਮਣੀ ਗੁਰਦੁਆਰਾ ਕਮੇਟੀਆਂ ਬਣੀਆਂ ਅਤੇ ਬਣ ਰਹੀਆਂ ਹਨ ਤਾਂਕਿ ਇਸ ਝੂਠੀ ਸਿਆਸਤ ਦੀ ਅਮਰ ਵੇਲ ਹੇਠੋਂ ਨਿਕਲ ਕੇ ਗੁਰਦੁਆਰਾ ਪ੍ਰਬੰਧ ਵਿਚ ਧਰਮ ਸਿਧਾਂਤ ਜੀਵਤ ਰਹਿ ਸੱਕੇ।

ਇਸੇ ਰੋਸ਼ਨੀ ਵਿਚ ਖਾਲਸਾ ਪੰਥ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕੇ ਜਿਹੜੇ ਗੁਰਦੁਆਰਾ ਪ੍ਰਬੰਧਕ ਸਹਿਯੋਗ ਦੇਣ ਠੀਕ ਹੈ ਨਹੀ ਤਾਂ ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ, ਵੱਡੀਆਂ ਅਰਬਾਂ ਦੀਆਂ ਗੋਲਕਾਂ, ਪੰਥ ਦਾ ਸਰਮਾਇਆ ਨਹੀਂ। ਇਸ ਨੇ ਤਾਂ ਸਾਡਾ ਸਿਧਾਂਤਕ ਨੁਕਸਾਨ ਹੀ ਕੀਤਾ ਹੈ। ਖਾਲਸੇ ਦਾ ਸਰਮਾਇਆ ਹੈ ਗੁਰੂ ਸਿਧਾਂਤ, ਜਿਸਨੇ ਕੱਚੇ ਗੁਰਦੁਆਰਿਆਂ ਵਿਚੋਂ ਜਨਮ ਲੈਕੇ ਪੱਕੇ ਸਿੱਖ ਪੈਦਾ ਕੀਤੇ ਸਨ। ਹੁਣ ਭੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਤੇ ਗੁਰਬਾਣੀ ਸਿਧਾਂਤ ਦੀ ਸੰਭਾਲ ਲਈ ਛੋਟੀਆਂ ਛੋਟੀਆਂ ਸੰਸਥਾਵਾਂ ਬਣਾਕੇ, ਭਾਵੇਂ ਮੁਢਲੇ ਰੂਪ ਵਿੱਚ ਕਿਰਾਏ ਤੇ ਹਾਲ ਲੈਕੇ ਜਾਂ ਘਰਾਂ ਵਿਚ ਹਫਤਾਵਾਰੀ ਸਤਸੰਗ ਸ਼ੁਰੂ ਕਰੀਏ, ਪਰ ਉਸ ਸੰਸਥਾ ਦਾ ਹਰ ਮੈਂਬਰ ਇਹ ਪ੍ਰਣ ਪੱਤਰ ਭਰੇ, ਕਿ ਮੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਨੂੰ ਹੀ ਜੀਵਨ ਦਾ ਆਧਾਰ ਮਨਾਂਗਾ ਅਤੇ ਹੋਰ ਕਿਸੇ ਗ੍ਰੰਥ ਮੂਰਤੀ ਜਾਂ ਦੇਹਧਾਰੀ ਗੁਰੂ ਡੰਮ ਨੂੰ ਮਾਨਤਾ ਨਹੀਂ ਦੇਵਾਂਗਾ। ਉਸ ਸੰਸਥਾ ਦੇ ਅਸਥਾਨ ਮਨਮਤੀ ਕਰਮ ਕਾਂਡ ਦੇ ਪ੍ਰਹਾਰ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਨਣਗੇ।

ਸ੍ਰੀ ਅਕਾਲ ਤਖਤ ਸੱਚੇ ਨਿਅਓਂ ਦਾ ਪ੍ਰਤੀਕ ਹੈ, ਸਾਡਾ ਸਭ ਦਾ ਸਿਰ ਝੁਕਦਾ ਹੈ, ਪਰ ਸ੍ਰੀ ਅਕਾਲ ਤਖਤ ਤੇ ਕਾਬਜ਼ ਬੈਠੇ ਸਿਅਸੀ ਗੁਲਾਮ ਜੱਥੇਦਾਰਾਂ ਦੇ ਕਿਸੇ ਸਿਆਸੀ ਪ੍ਰਭਾਵ ਹੇਠ ਦਿਤੇ ਕੁਫਰ ਆਦੇਸ਼ ਨੂੰ ਅਸੀਂ ਕਦੀ ਨਹੀਂ ਮੰਨ ਸਕਦੇ। ਨਹੀਂ ਤਾਂ ਇਹ ਕਾਲਕਾ ਪੰਥੀਏ ਮਹਾਕਾਲ ਕਾਲਕਾ ਗ੍ਰੰਥ ਵਰਗੇ ਅਨੇਕਾਂ ਗ੍ਰੰਥ ਪੋਥੀਆਂ ਦੇ ਜਾਲ ਵਿੱਚ ਉਲਝਾ ਕੇ ਸਿੱਖੀ ਦੇ ਗੁਰਮਤਿ ਸਿਧਾਂਤ ਨੂੰ ਤਹਿਸ ਨਹਿਸ ਕਰ ਦੇਣਗੇ, ਇਓਂ ਸਿੱਖੀ ਜੀਵਨ ਬਰਬਾਦ ਹੋ ਜਾਵੇਗਾ।ਗੁਰਮਤਿ ਕਹਿਂਦੀ ਹੈ ਜੇਹੜਾ ਗੁਰਬਾਣੀ ਨਾਲ ਜੁੜ ਕੇ ਗੁਰਮਤਿ ਸਿਧਾਂਤ ਦੀ ਪਾਲਣਾ ਕਰਦਾ ਹੈ ਉਹ ਸਿਖ ਹੈ,ਅਤੇ ਜੇਹੜਾ ਗੁਰੂ ਨੂੰ ਛੱਡ ਕੇ ਬੰਦੇ ਦੀ ਗੁਲਾਮੀ ਕਰਦਾ ਹੈ ਉਹ ਮਨਮੁਖ ਹੈ "ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਇ ਬੰਦੇ ਦਾ ਬੰਦਾ"
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਣ ਗੁਰੂ ਨਾ ਮੱਨਣ ਵਾਲੇ ਦੋ ਸਿਆਸੀ ਗੁਲਾਮ ਮਨੁਖ ਕਹਿ ਦੇਣ ਕੇ ਤੁੰ ਬੇਸ਼ਕ ਅਕਾਲ ਤਖਤ ਤੇ ਹਾਜ਼ਰ ਹੋਇਆਂ ਹੈਂ ਪਰ ਸਾਡੇ ਬੰਦ ਕਮਰੇ ਵਿਚ ਆ ਕੇ ਸਾਡੇ ਅੱਗੇ ਨਹੀਂ ਝੁਕਿਆ ਇਸ ਲਈ ਤੇਰੇ ਕੋਲੋਂ ਅਸੀ ਸਿਖੀ ਦੇ ਹੱਕ ਖੋਹ ਲਏ ਹਨ ਅੱਜ ਤੋਂ ਤੂੰ ਸਿਖ ਨਹੀ ਰਿਹਾ,ਅੱਜ ਹਰ ਸਿਖ ਅਖਵਾਣ ਵਾਲਾ ਇਕ ਕਿਰਦਾਰ ਹੀਨ ਜੱਥੇਦਾਰ ਦਾ ਗੁਲਾਮ ਹੋ ਗਿਆ ਹੈ ? ਸਿਖ ਗੁਰੂ ਦਾ ਨਹੀਂ ਬਲਕੇ ਇਕ ਸਿਆਸੀ ਲਫਾਫੇ ਵਿਚੋਂ ਨਿਕਲੇ ਮਨੁਖ ਦੀ ਮਰਜ਼ੀ ਤੇ ਹੈ ? ਉਹ ਜਦੋਂ ਮਰਜੀ ਉਸਨੂੰ ਤਲਬ ਕਰ ਸਕਦਾ ਹੈ ਜਾਂ ਛੇਕ ਸਕਦਾ ਹੈ ? ਤਾਂ ਫਿਰ ਸਿਖੀ ਇਕ ਗੁਲਾਮਾਂ ਦਾ ਧਰਮ ਹੋ ਗਿਆ ,ਇਸ ਤੋਂ ਵੱਡੀ ਸਾਡੀ ਜਹਾਲਤ ਜਾਂ ਗੁਰੂ ਤੋਂ ਬੇਮੁਖਤਾ ਹੋਰ ਕੀ ਹੋ ਸਕਦੀ ਹੈ,।
ਇਸ ਦਾ ਮਤਲਬ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਖ ਨਹੀਂ ਹਾਂ ਅਸੀਂ ਸਿਖੀ ਤਾਂ ਏਹਨਾ ਬੇਮੁਖ ਲੋਕਾਂ ਅਗੇ ਗਹਿਨੇ ਪਾ ਦਿਤੀ ਹੈ । ਗੁਰੂ ਦਾ ਵਿਸ਼ਵਾਸ਼ੀ ਸਿਖ ਹਮੇਸ਼ਾਂ ਗੁਰੂ ਦਾ ਹੈ ਗੁਰੂ ਅੱਗੇ ਹੀ ਝੁਕੇ ਗਾ ਕਿਸੇ ਗੁਲਾਮ ਨੂੰ ਗੁਰੂ ਮੱਨ ਕੇ ਨਹੀਂ ਝੁਕ ਸਕਦਾ।ਸਿਖ ਦੀ ਸਿਖੀ ਬ੍ਰਾਹਮਨ ਦੇ ਜਨੇਊ ਵਾਂਗ ਕੱਚਾ ਧਾਗਾ ਨਹੀ ਕੇ ਕਿਸੇ ਕਾਫਰ ਦੇ ਇਕ ਕੁਫਰ ਨਾਮੇ ਨਾਲ ਟੁਟ ਜਾਂਦੀ ਹੈ।

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥


ਇਨ੍ਹਾਂ ਦੇ ਭਰਮ ਜਾਲ ਵਿਚੋਂ ਨਿਕਲਣ ਲਈ ਗੁਰੂ ਵਾਕ "ਨਿਕਸ ਰੇ ਪੰਖੀ ਸਿਮਰ ਹਰ ਪਾਂਖ" ਅਨੁਸਾਰ ਗੁਰੂ ਅਦਬ ਦੀ ਇਕੋ ਇਕ ਸੋਚ ਹੇਠ ਇੱਕਤਰ ਹੋਵੋ। ਆਪਣੇ ਅਸਥਾਨਾਂ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੋ, ਕਰਮ ਕਾਂਡੀ ਮਨਮਤ ਦਾ ਪ੍ਰਹਾਰ ਕਰੋ।

ਇਹ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਇੰਟਰਨੈਸ਼ਨਲ ਮੂਵਮੈਂਟ) ਇਕ ਕੇਂਦਰੀ ਤਾਲ ਮੇਲ ਜੱਥੇਬੰਦੀ ਇਸ ਲਈ ਬਣਾਈ ਗਈ ਹੈ ਕਿਉਂਕੇ ਅਸੀਂ ਕਾਲਕਾ ਪੰਥ ਵਲੋਂ ਕਈ ਥਾਵਾਂ ਤੇ ਕੀਤੀ ਜਾਂਦੀ ਬੁਰਛਾ ਗਰਦੀ, ਹੁਲੜਬਾਜ਼ੀ ਨਹੀਂ ਚਾਹੁੰਦੇ, ਅਤੇ ਅਸੀ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵਿਅਕਤੀ ਜਾਂ  ਸੰਸਥਾਵਾਂ ਨੂੰ  ਇਕੱਤਰ ਕਰਕੇ ਸ਼ਾਂਤੀ ਨਾਲ ਗੁਰਬਾਣੀ ਗੁਰਮਤਿ ਦਾ ਸਹਿਜ ਅਨੰਦ ਮਾਨਣਾ ਚਾਹੁਂਦੇ ਹਾਂ।

ਸਿੰਘੋ!!! ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਇੰਟਰਨੈਸ਼ਨਲ ਮੂਵਮੈਂਟ) ਰੂਪੀ ਕੇਂਦਰੀ ਤਾਲਮੇਲ ਜੱਥੇਬੰਦੀ ਰਾਹੀਂ ਆਪਸ ਵਿੱਚ ਜੁੜ ਕੇ, ਬਾਹਵਾਂ ਵਿਚ ਬਾਹਾਂ ਪਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸਿਧਾਂਤ ਦੀ ਰਾਖੀ ਲਈ ਜੱਥੇਬੰਦ ਅਤੇ ਲਾਮਬੰਦ ਹੋ ਜਾਵੋ ਜੀ, ਅਤੇ ਕਿਸੇ ਔਕੜ ਸਮੇਂ ਇੱਕ ਦੂਜੇ ਦੀ ਮਦਦ ਕਰੋ ਜੀ।

ਬੇਨਤੀ ਕਰਤਾ ---ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਦਾਸ—ਦਰਸ਼ਨ ਸਿੰਘ ਖਾਲਸਾ

Thursday, 14 July 2011

Kaljugਕਲਜੁਗ                ਸਲੋਕ ਮ; ੨ ॥

ਅੱਜ ਵਰਤ ਰਹੇ ਕਲਜੁਗ ਦੇ ਸਮੇ ਦਾ ਬਿਆਨ ਗੁਰੂ ਅੰਗਦ ਸਾਹਿਬ ਗੁਰਬਾਣੀ ਵਿਚ ਇਓਂ ਕਰਦੇ ਹਨ।

ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥
ਭਾਈ ਗੁਰਦਾਸ ਜੀ ਦੇ ਬਚਨ ਵਾਂਗੂਂ "ਮਨਮੁਖ ਹੋਇ ਬੰਦੇ ਦਾ ਬੰਦਾ" ਰੋਟੀ ਲਈ ਅਪਣੇ ਆਕਾਵਾਂ {ਮਾਲਕਾਂ} ਦੇ ਦਰ ਦੀ  ਗੁਲਾਮੀ ਕਰਨ ਵਾਲਿਆਂ ਮੰਗਤਿਆ {ਫਕੀਰਾਂ} ਨੂੰ ਲੋਕ ਤਖਤਾਂ ਦੇ ਪਾਤਸ਼ਾਹ ਮੰਨਦੇ ਅਤੇ ਕਹਿ ਰਹਿ ਹਨ।
ਐਸੇ ਅਧਰਮੀ ਅਤੇ ਵਿਭਚਾਰੀ ਮੁਰਖ ਲੋਕ ਜਿਹਨਾਂ ਨੂੰ ਧਰਮ ਅਤੇ ਧਰਮੀ ਗੁਣਾ ਦੇ ਅੱਖਰੀ ਅਰਥਾਂ ਦਾ ਭੀ ਪਤਾ ਨਹੀਂ ,ਉਹਨਾਂ ਨੂੰ ਲੋਕ ਗਿਆਨੀ ਆਖਦੇ ਅਤੇ ਲਿਖਦੇ ਹਨ।
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
ਜਿਹਨਾ ਮੁਰਖ ਲੋਕਾਂ ਦੀਆਂ ਗਿਆਨ, ਇਨਸਾਫ ਦੀਆਂ ਅਖਾਂ ਕੋਈ ਨਹੀਂ ,ਭਲੇ ਬੁਰੇ ਦੀ ਪਛਾਣ ਨਹੀਂ ਕਰ ਸਕਦੇ ਐਸੇ ਗਿਆਨ ਵਿਹੂਣੇ ਅੰਧਲੇ ਲੋਕਾਂ ਨੂੰ ਕਲਜੁਗ ਵਿਚ ਪਾਰਖੂ ਬਣਾਕੇ ਇਨਸਾਫ ਦੀ ਕੁਰਸੀ ਤੇ ਬਿਠਾ ਦਿਤਾ ਗਿਆ ਹੈ।ਅਤੇ ਮੁਰਖ ਲੋਕ ਉਹਨਾ ਕੋਲੋਂ ਇਨਸਾਫ ਦੇ ਫੈਸਲੇ ਕਰਨ ਦੀ ਆਸ ਰੱਖਦੇ ਹਨ।
ਕਲਜੁਗ ਦੇ ਐਸੇ ਵਰਤਾਓ ਕਾਰਨ ਸਿਖ ਦਾ ਧਾਰਮਕ ਜੀਵਨ ਬਰਬਾਦ ਹੋ ਰਿਹਾ ਹੈ।

ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
ਇਲਤੀ {ਸ਼ਰਾਰਤੀ ਮਕਾਰ} ਝੂਠ ਫਰੇਬ ਨਾਲ ਕੌਮ ਦਾ ਬੇੜਾ ਗ਼ਰਕ ਕਰਣ ਵਾਲੇ ਨੂੰ ਲੋਕ ਪ੍ਰਧਾਨ {ਚੌਧਰੀ} ਕਹਿਂਦੇ ਹਨ। ਉਹ ਕੂੜ {ਝੂਠ} ਦੇ ਸਹਾਰੇ  ਹਰ ਥਾਵੇਂ ਪਹੁਂਚ ਬਣਾਉਂਦਾ ਹੈ।
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥੧॥
ਗੁਰੂ ਨਾਨਕ ਬਚਨ ਕਰਦੇ ਹਨ, ਗੁਰੂ ਨਾਲ ਜੁੜਿਆ ਹੋਇਆ ਗੁਰਮੁਖ ਸਿਖ ਕਲਜੁਗ ਵਿਚ ਵਰਤ ਰਹੇ ਇਸ ਕੂੜ ਦੇ ਅੰਧੇਰੇ ਨੂੰ ਪਛਾਣ ਕੇ ਸੁਚੇਤ ਹੋ ਜਾਂਦਾ ਹੈ।

ਪਰ ਬਦਕਿਸਮਤੀ ਹੈ ਕੇ ਐਸਾ ਭੀ ਨਹੀ ਹੋ ਰਿਹਾ ਸਿਖਾਂ ਦੇ ਸਾਹਮਣੇ ਇਹ ਕਲਜੁਗੀ ਚੰਡਾਲ ਚੌਕੜੀ ਸਿਖੀ ਦੀ ਜਿੰਦ ਜਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੀ ਨਹੀ ਕਰ ਰਹੀ ਬਲਕੇ ਗੁਰੂ ਦੀ ਹੋਂਦ ਨੂੰ ਹੀ ਮਿਟਾ ਦੇਣ ਦੇ ਇਰਾਦੇ ਨਾਲ ਦਿਨ ਰਾਤ ਹਮਲੇ ਕਰ ਰਹੀ ਹੈ ਦੂਜੇ ਗ੍ਰੰਥਾਂ ਦਾ ਬਰਾਬਰ ਪ੍ਰਕਾਸ਼ ਅਤੇ ਭਾਨੂੰ ਮੂਰਤੀ ,ਭਨਿਆਰੇ ਵਾਲੇ ਸਾਧ ਰਾਹੀ ਕਈ ਤਰਾਂ ਦੇ ਨਵੇ ਗ੍ਰੰਥਾਂ ਦੀ ਪਦਾਇਸ਼ ,ਧਰਮੇ ਨਿਹੰਗ ਵਰਗੇ ਮਨਹੂਸ ਲੋਕਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਚੈਲੰਜ ਕਰਾਇਆ ਗਿਆ ਹੁਣ ਫਿਰ ਸੁਨੈਹਰੀ ਅਖਰਾਂ ਵਾਲੀਆਂ ਬੀੜਾ ਦੇ ਨਾਮ ਹੇਠ ਗੁਰੂ ਅਤੇ ਸਿਖੀ ਨਾਲ ਵੱਡਾ ਧ੍ਰੋਹ ਕੀਤਾ ਗਿਆ ਹੈ ਪਰ ਵੱਡੇ ਦੁਖ ਵਾਲੀ ਗੱਲ ਹੈ ਕੇ ਜਦੋਂ ਦੇਖਦਾ ਹਾਂ ਇਹ ਸਭ ਕੁਛ ਅੱਖੀਂ ਵੇਖ ਕੇ ਭੀ ਮਰ ਚੁਕੀ ਜ਼ਮੀਰ ਵਾਲੇ ਲੋਕ ਗੁਰੂ ,ਸਿਖੀ,ਅਤੇ ਸ਼ਰਮ ਨੂੰ ਤਲਾਂਜਲੀ ਦੇਕੇ ਜੱਥੇਦਾਰਾਂ ਅਤੇ ਪ੍ਰਧਾਨਾ ਦੇ ਮੱਕਰ ਸਾਹਮਣੇ ਵੱਡੀਆਂ ਪਦਵੀਆਂ ਦਾ ਭਰਮ ਪਾਲਦੇ ਹੋਏ ਹੱਥ ਜੋੜ ਕੇ ਖ੍ਹੜੇ ਹਨ ,ਚੰਗੀਆਂ ਚੰਗੀਆਂ ਸੰਸਥਾਵਾਂ ਤੇ ਕਾਬਜ਼ ਬੈਠੇ ਲੋਕ ਕੇਵਲ ਦਲਾਲਾਂ ਵਾਂਗ ਗੁਰੂ ਕੇ ਮਾਨ ਸਨਮਾਣ ਸਿਖੀ ਸਿਧਾਂਤ ਦੇ ਸੌਦੇ ਅਤੇ ਦਲਾਲੀ ਹੀ ਕਰ ਰਹੇ ਹਨ ਯਕੀਨ ਕਰੋ ਸਿੰਘੋ ਜਦੋਂ ਤੱਕ ਏਹਨਾ ਕੁਰਸੀ ਦੇ ਵਾਪਾਰੀਆਂ ਅਤੇ ਦਲਾਲਾਂ ਅੱਗੇ ਸਿਖ ਦਾ ਸਿਰ ਝੁਕਦਾ ਰਹੇ ਗਾ ਸਿਖ ਇਸੇ ਤਰਾਂ ਜ਼ਲੀਲ ਹੋਂਦਾ ਰਹੇ ਗਾ ।ਯਾਦ ਰੱਖੋ
   ਯੇ ਇਨਸਾਨ ਬੇਚ ਦੇਤੇ ਹੈਂ ਇਮਾਨ ਬੇਚ ਦੇਤੇ ਹੈਂ,
     ਜ਼ਰੂਰਤ ਪੜੇ ਤੋ ਯੇ ਭਗਵਾਨ ਬੇਚ ਦੇਤੇ ਹੈਂ

     ਗੁਰੂ ਗ੍ਰੰਥ ਦੇ ਪੰਥ ਦਾ ਸੇਵਾਦਾਰ -ਦਰਸ਼ਨ ਸਿੰਘ ਖਾਲਸਾ

Tuesday, 12 July 2011

Msand & Sikhi

ਮਸੰਦ ਅਤੇ ਸਿਖੀ

ਪਹਿਲੇ ਮਸੰਦ
ਸਿਖੀ ਵਿਚ ਗੁਰੂ ਸ਼ਬਦ ਦੇ ਗੁਰਮਤਿ ਪ੍ਰਚਾਰ ਲਈ ਕਦੀ ਗੁਰੂ ਨੇ ਆਪ ਖੁਦ ਕੁਝ ਸਿਖਾਂ ਦੀ ਚੋਣ ਕਰਕੇ ਵੱਖ ਵੱਖ ਥਾਈ ਪ੍ਰਚਾਰਕ ਮੰਜੀਆਂ ਕਾਇਮ ਕੀਤੀਆਂ ਸਨ ਕਿਉਂਕੇ ਦੂਰ ਦੁਰਾਡੇ ਤੋਂ ਆਣ ਜਾਣ ਦੇ ਸਾਂਧਨ ਨਾ ਹੋਣ ਕਰਕੇ ਸਿਖੀ ਅਪਣੇ ਖੇਤਰ ਵਿਚ ਹੀ ਉਸ ਮਸੰਦ ਰਾਹੀ ਗੁਰਮਤਿ ਪ੍ਰਚਾਰ ਨਾਲ ਜੁੜੀ ਰਹੇ ਅਤੇ ਗੁਰੂ ਘਰ ਲਈ ਕੱਢੀ ਸੇਵਾ ਭੀ ਗੁਰੂ ਘਰ ਤੱਕ ਪਹੁਂਚਦੀ ਰਹੇ ਇਹ ਮਸੰਦ ਕਿਉਕੇ ਗੁਰੂ ਨੇ ਆਪ ਨਿਸਚਤ ਕੀਤੇ ਸਨ ਇਸ ਲਈ ਸਿਖ ਸੰਗਤਾਂ ਦੀ ਅੰਧੀ ਸ਼ਰਧਾ ਦਾ ਕੇਂਦਰ ਬਣ ਗeੈ ਸਧਾਰਣ ਅੰਧ ਵਿਸ਼ਵਾਸ਼ੀ ਸਿਖ ਇਹ ਸਮਝਣ ਲੱਗ ਪਿਆ ਕੇ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਤਾਂ ਹਰ ਕੀਮਤ ਤੇ ਇਸ ਮਸੰਦ ਨੂੰ ਪ੍ਰਸੰਨ ਰੱਖਨਾ ਜਰੂਰੀ ਹੈ ਇਓਂ ਜਿਥੇ ਇਹ ਮਸੰਦ ਅਪਣੇ ਆਪ ਵਿਚ ਗੁਰੂ ਬਣ ਬੈਠੇ, ਓਥੇ ਗੁਰੂ ਘਰ ਲਈ ਭੇਜੀ ਜਾਣ ਵਾਲੀ ਭੇਟਾ ਦੇ ਰੂਪ ਵਿਚ ਦੌਲਤ ਨੇ ਅਤੇ ਹਰ ਤਰਾਂ ਨਾਲ ਗੁਰੂ ਖੁਸ਼ੀ ਲਈ ਸ਼ਰਧਾ ਅਧੀਨ ਹੱਥ ਜੋੜ ਖੜੀ ਅਬੋਲ ਸਿਖੀ ਦੇ ਭੋਲੇਪਨ ਨੇ ਏਹਨਾ ਮਸੰਦਾਂ ਦਾ ਦੀਮਾਗ਼ ਖਰਾਬ ਕਰਕੇ ਐਸ਼ ਪ੍ਰਸਤ ਅਤੇ ਵਿਭਚਾਰੀ ਬਣਾ ਦਿਤਾ ਇਉਂ ਸਿਖੀ ਦਾ ਸੋਸ਼ਣ ਹੋਨ ਲੱਗਾ ਸਿਖੀ ਦੀ ਦੌਲਤ ਅਤੇ ਇਜ਼ਤ ਮਸੰਦਾਂ ਰਾਹੀ ਲੁਟੀ ਜਾਂਦੀ ਰਹੀ ਪਰ ਅਗਿਆਣਤਾ ਵੱਸ ਗੁਰੂ ਦੀ ਪਛਾਣ ਨਾ ਹੋਨ ਕਰਕੇ ਸਿਖੀ ਗੁਰੂ ਕਰੋਪੀ ਦੇ ਡਰੋਂ ਅਬੋਲ ਹੋਕੇ ਰਹਿ ਗਈ ਸੀ ਕਿਉਂ ਕੇ ਸਿਖ ਨੂੰ ਇਹ ਭੁਲੇਖਾਂ ਖਾਈ ਜਾ ਰਿਹਾ ਸੀ ਕੇ ਮਸੰਦ ਦੀ ਕਰੋਪੀ ਗੁਰੂ ਦੀ ਕਰੋਪੀ ਹੈ ਆਖਰ ਸੁਚੇਤ ਲੋਕਾਂ ਵਲੋਂ ਗੁਰੂ ਤੱਕ ਇਹ ਸਭ ਕੁਛ ਪਹੁਚਾਣ ਤੇ ਜਿਸ ਤਰਾਂ ਸਤਿਗੁਰੂ ਜੀ ਨੇ ਜ਼ਾਲਮ ਅਤੇ ਵਿਭਚਾਰੀ ਮਸੰਦਾਂ ਦੀ ਹੋਂਦ ਨੂੰ ਸਖਤ ਸਜਾ ਦੇ ਕੇ ਖਤਮ ਕੀਤਾ ਅਤੇ ਸਿਖੀ ਨੂੰ ਸਿਧਾ ਅਪਣੇ ਨਾਲ ਜੋੜ ਲਿਆ ਸਿਖ ਇਤਹਾਸ ਦਾ ਪੰਨਾ ਬਣ ਚੁਕਾ ਹੈ ਪਰ ਕਦੀ ਇਉਂ ਅਗਿਆਨੀ ਸਿਖੀ ,ਵਿਭਚਾਰੀ ਮਸੰਦਾਂ ਨੂੰ ਭੀ ਗੁਰੂ ਮੰਨ ਕੇ ਜ਼ਲੀਲ ਹੋਂਦੀ ਰਹੀ ਸੀ ਇਹ ਭੀ ਇਤਹਾਸ ਦੀ ਕੌੜੀ ਸਚਾਈ ਹੈ।

ਦੂਜਾ ਮਸੰਦ
ਗੁਰੂ ਦਸਮ ਪਾਤਸ਼ਾਹ ਜੀ ਵਲੋਂ ਅਪਣੇ ਸਰੀਰਕ ਅੰਤ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਮੂਚੀ ਸਿਖ ਸੰਗਤ ਖਾਲਸੇ ਨੂੰ ਹੁਕਮ ਕਰਨਾ ਕੇ ਅੱਜ ਤੋਂ ਸਿਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਪਰ ਸਿਖ ਦੋਖੀ ਸੋਚ ਵਲੋਂ ਬ੍ਰਹਮਨ ਇਜ਼ਮ ਦੇ ਗਰਭ ਵਿਚੋਂ ਜਨਮ ਲੈਣ ਵਾਲੇ ,ਹਿੰਦੂ ਮਥਾਲੋਜ਼ੀ ਅਨਸਾਰ ਲਹੁ ਪੀਣੇ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਅਤੇ ਵਿਭਚਾਰੀ ਜਲਾਲਤ ਦੇ ਸਰੂਪ ਵਾਲੇ ਬਚਿਤਰ ਨਾਟਕ ਗ੍ਰੰਥ ਨੂੰ ਮਸੰਦਾਂ ਵਾਗੂਂ ਸਿਖੀ ਦੇ ਵੇਹੜੇ ਵਿਚ ਗੁਰੂ ਬਣਾ ਕੇ ਬਿਠਾ ਦਿਤਾ ਗਿਆ । ਦਸਮ ਨਾਮ ਨਾਲ ਜੋੜ ਦਿਤਾ ਗਿਆ ਇਓਂ ਇਹ ਵਿਭਚਾਰੀ ਮਸੰਦ ਰੂਪ ਗ੍ਰੰਥ ਗੁਰੂ ਬਣ ਬੈਠਾ, ਸਿਖੀ ਦੁਬਾਰਾ ਭੁਲ ਗਈ ਇਸਦੇ ਅਖੰਡ ਪਾਠ ਹੋਣ ਲੱਗੇ ਮੱਥੇ ਟੇਕੇ ਜਾਣ ਲੱਗੇ ਇਸਦੇ ਪ੍ਰਸ਼ਾਦ ਭੰਗ ਦੇ ਨਸ਼ੇ ਅਤੇ ਰਚਨਾਵਾਂ ਦੀ ਜਹਿਰ ਮਨੁਖੀ ਸਰੀਰ ਅਤੇ ਆਤਮਾ ਵਿਚ ਘੁਲਨ ਲੱਗੀ ,ਪਰ ਬਹੁਤ ਸਾਰੀ  ਭੋਲੀ ਅਤੇ ਅਗਿਆਨੀ ਸਿਖੀ ਅਜੇ ਭੀ ਇਸ ਦੀਆਂ ਅਸ਼ਲੀਲ ਰਚਨਾਵਾਂ ਅੱਗੇ ਮੱਥੇ ਟੇਕ ਰਹੀ ਹੈ ਅਤੇ ਉਹਨਾ ਮਸੰਦਾਂ ਦੀ ਤਰਾਂ ਏਹਨਾ ਭੋਲੇ ਸਿਖਾਂ ਨੂੰ ਆਖਿਆ ਜਾ ਰਿਹਾ ਹੈ ਕੇ ਇਸ ਗ੍ਰੰਥ ਦਾ ਤਿਆਗ ਕਰਨਾ ਦਸਮ ਗੁਰੂ ਵਲੋਂ ਮੂਹ ਮੋੜਨਾ ਹੈ ਅਤੇ ਇਓਂ ਗੁਰੂ ਦੀ ਕਰੋਪੀ ਹੋ ਜਾਵੇ ਗੀ ਅਤੇ ਇਸ ਗ੍ਰੰਥ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਖ ਭੀ ਨਹੀ ਬਣਿਆਂ ਜਾ ਸਕਦਾ ਇਓਂ ਇਹ ਗ੍ਰੰਥ ਦੂਜੀ ਵਾਰ ਮਸੰਦਾਂ ਦੀ ਤਰਾਂ ਗੁਰੂ ਅਤੇ ਸਾਡੇ ਦਰਮਿਆਨ ਆ ਖੜਾ ਹੋਇਆ ਹੈ ।
ਪਰ ਅੱਜ ਬਹੁਤ ਸਾਰੀ ਸਿਖੀ ਜਾਗ ਪਈ ਹੈ ,ਆਸ ਅਤੇ ਅਰਦਾਸ ਹੈ ਗੁਰ ਕਿਰਪਾ ਕਰੇਗਾ ਆਪ ਖਾਲਸੇ ਵਿਚ ਬੈਠਕੇ ਫੈਸਲਾ ਕਰੇਗਾ ਕੇ ਇਸ ਮਸੰਦ ਨੂੰ ਵਿਚੋਂ ਹਟਾਕੇ ਖਾਲਸੇ ਨੂੰ ਕਿਵੇਂ ਸਿਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਉਜਾਗਰ ਕਰਨਾ ਹੈ।

ਤੀਜੇ ਮਸੰਦ
ਕਦੀ ਸਮੇ ਸਮੇ ਨਾਲ ਖਾਲਸਾ ਪੰਥ ਨੇ  ਅਸਥਾਨਾਂ ਦੀ ਸੇਵਾ ਸੰਭਾਲ ਅਤੇ ਸਿਖ ਦੇ ਹਿਰਦੇ ਤੇ ਰਾਜ ਕਰਨ ਵਾਲੇ ,ਮੀਰੀ ਪੀਰੀ ਦੀ ਸੁਮੇਲ ਸ਼ਕਤੀ ਗੁਰਬਾਣੀ ਗੁਰਮਤਿ ਸਿਧਾਂਤ ਰੂਪ ਤਖਤ ਦੇ ਪ੍ਰਚਾਰਕ ਦੇ ਰੂਪ ਵਿਚ ਕੁਝ ਸੇਵਾਦਾਰਾਂ ਦੀ ਸੇਵਾ ਲਾਈ ਸੀ ਤਾਂਕੇ ਇਹ ਸੇਵਾਦਾਰ ਸਿਖ ਸੰਗਤ ਨੂੰ ਗੁਰਬਾਣੀ ਗੁਰਮਤਿ ਨਾਲ ਜੋੜਨਗੇ ,ਪਰ ਇਹ ਲੋਕ ਅੱਜ ਦੌਲਤ ਸ਼ੋਹਰਤ ਦੇ ਨਸ਼ੇ ਵਿਚ ਤਿਨ ਤਿਨ ਔਰਤਾਂ ਰੱਖਨ ਵਾਲੇ ਵਿਭਚਾਰੀ ਜਾਂ ਵਿਭਚਾਰੀ ਲੋਕਾਂ ਨੂੰ ਕਲੀਨ ਚਿਟਾਂ ਦੇਣ ਵਾਲੇ ਉਹਨਾ ਦੇ ਸਾਥੀ ਸਾਬਤ ਹੋ ਚੁਕੇ ਹਨ ਅਤੇ ਨਾਲ ਹੀ ਭੋਲੀ ਸਿਖੀ ਦੀ ਅਗਿਆਣਤਾ ਅਤੇ ਅੰਧ ਵਿਸ਼ਵਾਸ਼ ਦਾ ਨਜਾਇਜ਼ ਫਾਇਦਾ ਉਠਾਂਦਿਆਂ ਉਹਨਾਂ ਮਸੰਦਾਂ ਦੀ ਤਰਾਂ ਅੱਜ ਇਹ ਮਸੰਦ ਭੀ ਸਿਰਫ ਗੁਰੂ ਹੀ ਨਹੀ ਬਲਕੇ ਅਕਾਲ ਪੁਰਖ ਭੀ ਬਣ ਬੈਠੇ ਹਨ ਇਓਂ ਸਿਖੀ ਦਾ ਸੋਸ਼ਣ ਹੋਰਿਹਾ ਹੈ ਇਹਨਾ ਦਾ ਹੁਕਮ ਨਾਮਾ ਗੁਰੂ ਹਰ ਗੋਬਿੰਦ ਸਾਹਿਬ ਜਾਂ ਸ੍ਰੀ ਅਕਾਲ ਤਖਤ ਦਾ ਹੁਕਮ ਨਾਮਾ ਹੈ ,ਏਹਨਾ ਦਾ ਹੁਕਮ ਭਾਵੇਂ ਝੂਠ ਜਾਂ ਸਿਆਸਤ ਤੇ ਅਧਰਤ ਹੋਵੇ ਮੰਨਣਾ ਹੀ ਪਵੇ ਗਾ ਜੇਹੜਾ ਨਾ ਮੰਨੇ ਉਸਤੇ ਗੁਰੂ ਹਰ ਗੋਬਿੰਦ ਸਾਹਿਬ ਅਤੇ ਅਕਾਲ ਤਖਤ ਦੀ ਕਰੋਪੀ ਹੋ ਜਾਵੇਗੀ ਜੇਹੜਾ ਏਹਨਾ ਦਾ ਸਿਖ ਨਹੀਂ ਉਹ ਗੁਰੂ ਦਾ ਸਿਖ ਨਹੀਂ ਆਦ ਆਦ ਮਸੰਦਾ ਵਾਲੇ ਹਰਬੇ ਵਰਤ ਕੇ ਅੱਜ ਫਿਰ ਸਿਖੀ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਅੱਜ ਭੀ ਕੁਝ ਭੋਲੇ ਅਗਿਆਨੀ ਲੋਕ ਜਾਂ ਕੁਛ ਏਹਨਾ ਦੇ ਭਾਈਵਾਲ ਮਤਲਬ ਪ੍ਰਸਤ ਲੋਕ ਉਹਨਾ ਮਸੰਦਾਂ ਦੀ ਤਰਾਂ ਏਹਨਾ ਮਸੰਦਾਂ ਦੇ ਸਾਹਮਣੇ ਅਨੇਕਾਂ ਵਾਰ ਜ਼ਲੀਲ ਹੋਕੇ ਭੀ ਹੱਥ ਜੋੜੀ ਖੜੇ ਹਨ ਇਓਂ ਭੁਲੇਖੇ ਵਿਚ ਏਹਨਾਂ ਮਸੰਦਾਂ ਨੂੰ ਅਕਾਲ ਤਖਤ ਦਾ ਨਾਮ ਦੇਣ ਦੀ ਵੱਡੀ ਭੁਲ ਅਤੇ ਗੁਰੂ ਬੇਅਦਬੀ ਕੀਤੀ ਜਾ ਰਹੀ ਹੈ ।
ਪਰ ਦੁਜੇ ਪਾਸੇ ਗੁਰੂ ਗ੍ਰੰਥ ਦੇ ਪੰਥ ਦਾ ਬਹੁਤ ਵੱਡਾ ਵਰਗ ਗੁਰਮਤਿ ਦੀ ਰੋਸ਼ਨੀ ਵਿਚ ਜਾਗ ਚੁਕਾਂ ਹੈ ਜਿਸਨੇ ਏਹਨਾਂ ਦੇ ਨਕਲੀ ਚੇਹਰੇ ਵਿਚੋ ਸਿਅਸੀ ਗੁਲਾਮ ਬਿਰਤੀ ਨੂੰ ਪਛਾਣ ਲਿਆ ਹੈ
ਹੁਣ ਗੁਰੂ ਗ੍ਰੰਥ ਦੇ ਪੰਥ ਨੇ ਫੈਸਲਾ ਕਰਨਾ ਹੈ ਕੇ ਏਹਨਾ ਮਸੰਦਾਂ ਨੂੰ ਕੇਹੜੀ ਸਜਾ ਦੇਕੇ ਗੁਰੂ ਅਤੇ ਖਾਲਸੇ ਦੇ ਦਰਮਿਆਨੋ ਇਕ ਪਾਸੇ ਕਰਨਾ ਹੈ ਅਤੇ ਕਿਵੇਂ ਸਿਖੀ ਨੇ ਸਿਧਾ ਗੁਰੂ ਗ੍ਰੰਥ ਦਾ ਪੰਥ ਬਨਣਾ ਹੈ
                 ਗੁਰੂ ਗ੍ਰੰਥ ਦੇ ਪੰਥ ਦਾ ਕੂਕਰ -ਦਰਸ਼ਨ ਸਿੰਘ ਖਾਲਸਾ


Sikhi is Not Janeu


ਪਉੜੀ ॥
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥ ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨਿ@ ਓਨ@ਾ ਅੰਦਰਿ ਹਿਰਦੈ ਭਾਈ ॥
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ@ਾ ਪਰਾਇਆ ਭਲਾ ਨ ਸੁਖਾਈ ॥ ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪

ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਤਿਗੁਰੂ ਦੀ ਪ੍ਰੀਭਾਸ਼ਾ ਦਿਤੀ ਗਈ ਹੈ ਕੇ ਗੁਰੂ ਵਿਚ ਮੇਰੇ ਰੱਬ ਨੇ ਨਾਮ ਦਾ ਭੰਡਾਰ ਰਖਿਆ ਹੈ।
ਹਰਿ ਅੰੰਿਮ੍ਰਤ ਭਗਤ ਬੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ॥
ਇਸੇ ਰੋਸ਼ਨੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਤੋਂ ਬਾਹਦ ਗੁਰੂ ਦੀ ਚੋਣ ਕੀਤੀ ਅਤੇ ਨਾਮ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿਤੀ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਹੜ ਲਉ ਨਾਮ ਦੀ ਉਪਮਾ ਨਾਲ ਭਰਿਆ ਪਿਆ ਹੈ
<Ik Onkar> ਤੋਂ ਬਾਹਦ ਪਹਿਲਾ ਸ਼ਬਦ ਸਤਿਨਾਮ ਹੈ ਅਤੇ ਸਮਾਪਤੀ ਤੱਕ ਮਦਾਵਣੀ ਦੀ ਆਖਰੀ ਤੁਕ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ।ਤੇ ਹੈ ਇਓ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਦਾ ਖਜ਼ਾਨਾ ਹੈ
ਦੁਜੇ ਪਾਸੇ ਸਾਜਸ਼ ਰਾਹੀ ਜਿਸ ਗ੍ਰੰਥ ਨੂੰ ਦਸਮ ਗ੍ਰੰਥ ਆਖ ਕੇ ਬ੍ਰਾਬਰ ਪ੍ਰਕਾਸ਼ ਕਰ ਰਹੇ ਹਨ ਉਹ ਨਿਰਾ ਕਾਮ ਦਾ ਖਜ਼ਾਨਾ ਹੈ।
ਇਸੇ ਲਈ ਗੁਰੂ ਨੇ ਨਾਮ ਦੇ ਖਜ਼ਾਨੇ ਨੂੰ ਗੁਰਿਆਈ ਦਿਤੀ ਤੇ ਪੰਥ ਨੂੰ ਨਾਮ ਦੇ ਖਜ਼ਾਨੇ ਦੇ ਲੜ ਲਾਇਆ ਹੈ ਗੁਰੂ ਗ੍ਰੰਥ ਸਾਹਿਬ ਜੀਦੇ ਸਿਖ ਖਾਲਸਾ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿਚ ਬੈਠ ਕੇ ਜੀਉਂਦਾ ਹੈ।
ਪਰ ਨਿੰਦਕ ਦੁਸਟ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇਖ ਨਹੀਂ ਸਕਦੇ ਅਤੇ ਦੁਜੇ ਕਾਮ ਦੇ ਖਜ਼ਾਨੇ ਗ੍ਰੰਥ ਨੂੰ ਬ੍ਰਾਬਰ ਬਿਠਾਨਾ ਚਾਹੁਂਦੇ ਹਨ।
ਮੇਰੇ ਰੱਬ ਨੂੰ ਨਾਮ ਦੀ ਵਡਿਆਈ ਚੰਗੀ ਲਗਦੀ ਹੈ ਇਸ ਲਈ ਨਿੰਦਕ ਦੁਸਟ ਕਾਲਕਾ ਪੰਥੀਏ ਜਿਵੇਂ ਮਰਜ਼ੀ ਝਖਾਂ ਮਾਰ ਲੈਣ ,ਪਰ  ਗੁਰੂ ਗ੍ਰੰਥ ਦੇ ਖਾਲਸਾ ਪੰਥ ਦੀ ਵਡਿਆਈ ਹਮੇਸ਼ਾਂ ਹਮੇਸ਼ਾਂ ਬਣੀ ਰਹੇ ਗੀ

ਸਿਖੀ ਕਿਰਦਾਰ ਤੋਂ ਗਿਰੇ ਹੋਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਣ ਗੁਰੂ ਨਾ ਮੱਨਣ ਵਾਲੇ ਦੋ ਸਿਆਸੀ ਗੁਲਾਮ ਮਨੁਖ ਕਹਿ ਦੇਣ ਕੇ ਤੁੰ ਅਕਾਲ ਤਖਤ ਤੇ ਹਾਜ਼ਰ ਹੋਇਆਂ ਹੈਂ ਪਰ ਸਾਡੇ ਬੰਦ ਕਮਰੇ ਵਿਚ ਆ ਕੇ ਸਾਡੇ ਅੱਗੇ ਨਹੀਂ ਝੁਕਿਆ ਇਸ ਲਈ ਤੇਰੇ ਕੋਲੋਂ ਅਸੀ ਸਿਖੀ ਦੇ ਹੱਕ ਖੋਹ ਲਏ ਹਨ ਅੱਜ ਤੋਂ ਤੂੰ ਸਿਖ ਨਹੀ ਰਿਹਾ ਅਤੇ ਉਹ ਮਨੁਖ ਜਾਂ ਕੁਛ ਹੋਰ ਲੋਕ ਇਹ ਸਮਝ ਲੈਣ ਕੇ ਇਹ ਸਿਖ ਨਹੀਂ ਰਿਹਾ ਤਾਂ ਇਸ ਤੋਂ ਵੱਡੀ ਸਾਡੀ ਜਹਾਲਤ ਜਾਂ ਗੁਰੂ ਤੋਂ ਬੇਮੁਖਤਾ ਹੋਰ ਕੀ ਹੋ ਸਕਦੀ ਹੈ,ਇਸ ਦਾ ਮਤਲਬ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਖ ਨਹੀਂ ਹਾਂ ਅਸੀਂ ਸਿਖੀ ਤਾਂ ਏਹਨਾ ਬੇਮੁਖ ਲੋਕਾਂ ਅਗੇ ਗਹਿਨੇ ਪਾ ਦਿਤੀ ਹੈ , ਗੁਰੂ ਦਾ ਵਿਸ਼ਵਾਸ਼ੀ ਸਿਖ ਹਮੇਸ਼ਾਂ ਗੁਰੂ ਦਾ ਹੈ ਗੁਰੂ ਅੱਗੇ ਹੀ ਝੁਕੇ ਗਾ ਕਿਸੇ ਗੁਲਾਮ ਨੂੰ ਗੁਰੂ ਮੱਨ ਕੇ ਨਹੀਂ ਝੁਕ ਸਕਦਾ।ਸਿਖ ਦੀ ਸਿਖੀ ਬ੍ਰਾਹਮਨ ਦੇ ਜਨੇਊ ਵਾਂਗ ਕੱਚਾ ਧਾਗਾ ਨਹੀ ਕੇਂ "ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

ਇਕ ਸਿਆਸੀ ਧੜੇ ਦੇ ਗੁਲਾਂਮ {ਝੂਠੇਦਾਰਾਂ} ਨੂੰ ਜੱਥੇਦਾਰ ਸ੍ਰੀ ਅਕਾਲ ਤਖਤ ਆਖਕੇ ਜਾਂ ਅਕਾਲ ਤਖਤ ਮੰਨ ਕੇ ਉਹਨਾ ਸਾਹਵੇਂ ਫਰਿਆਦੀ ਹੋਣਾ ਇਕ ਸਿਖ ਵਲੋਂ ਇਸ ਤੋਂ ਵੱਧ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਰ ਕੀ ਬੇਅਦਬੀ ਹੋ ਸਕਦੀ ਹੈ ਕੇ ਅੱਜ ਦੇ ਜਾਗ੍ਰਤ ਯੁਗ ਵਿਚ ਗੁਲਾਂਮ ਦਰ ਗੁਲਾਂਮ ਮਨੁਖ ਨੂੰ ਅਕਾਲ ਤਖਤ ਦਾ ਨਾਮ ਦੇ ਕੇ ਸਿਖੀ ਨੂੰ ਗੁਮਰਾਹ ਕਰਨ ਵਾਲਾ ਪਾਪ ਕੀਤਾ ਜਾ ਰਿਹਾ ਹੈ।ਇਹ ਸਭ ਕੁਝ ਇਓਂ ਹੀ ਹੈ ਜਿਵੇਂ ਗੁਰੂ ਦੇ ਸਾਹਮਣੇ ਪੱਥਰ ਦੀ ਪੂਜਾ ਹੋ ਰਹੀ ਹੈ।ਪਰ ਭੋਲੇ ਲੋਕ ਲਗਾਤਾਰ ਖਾਮੋਸ਼ ਇਹ ਬੇਅਦਬੀ ਦੇਖ ਅਤੇ ਕਰ ਰਹੇ ਹਨ।

ਏਹਨਾ ਵਿਚੋਂ ਕੋਈ ਅੰਮ੍ਰਿਤ ਛਕਾਣ ਤੇ ਪਾਬੰਦੀ ਲਾ ਰਿਹਾ ਹੈ ਅਤੇ ਕੋਈ ਕਡਮ ਕਾਂਡੀ ਨਿਰਮਲਿਆਂ ਉਦਾਸੀਆਂ ਨੂੰ ਸਿਖੀ ਦੇ ਮੁਖ ਪ੍ਰਚਾਰਕ ਦੱਸਦਾ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਸਾਬਤ ਕਰਨ ਦੀ ਕੋਸ਼ਿਸ਼ ਵਿਚ ਹੈ,ਇਹ ਲੋਕ ਵਿਭਚਾਰੀ ਸਾਦਾਂ ਦੇ ਸਾਥੀ ਸਾਬਤ ਹੋ ਰਹੇ ਹਨ ਐਸੇ ਲੋਕਾਂ ਦੇ ਸਿਖੀ ਕਿਰਦਾਰ ਤੋਂ ਗਿਰ ਜਾਣ ਕਾਰਨ ਜਾਗ੍ਰਤ ਸਿਖ ਸਮਾਜ ਦੇ ਦਿਲ ਵਿਚ ਧੇਲੇ ਦੀ ਵੈਲਿਯੂ ਨਹੀਂ ਰਹੀ ਉਹ ਅਪਣੇ ਆਪ ਨੂੰ ਆਪੇ ਹੀ ਤਖਤਾਂ ਦੇ ਬਾਦਸ਼ਾਹ ਮੰਨ ਕੇ ਖੁਸ਼ ਹੋ ਰਹੇ ਹਨ। ਗੁਰੂ ਬਚਨ ਹੈ "ਸਲੋਕ ਮ; ੨ ॥ ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥

ਜਦੋਂ ਮੈ ਇਹਨਾ ਗ਼ੁਲਾਮ ਦਰ ਗ਼ੁਲਾਮ ਕੌਮੀ ਸਿਧਾਂਤ ਘਾਤਕ ਕੇਸਾਧਾਰੀ ਬਾਹਮਣ,ਧਾਰਮਕ ਪਦਵੀਆਂ ਤੇ ਕਾਬਜ਼ ਲੋਕਾਂ ਦੇ ਸਾਹਮਣੇ ਅਜੇ ਭੀ ਕੌਮ ਦੇ ਕਿਸੇ ਮਸਲੇ ਨੂੰ ਸੁਲਝਾਣ ਲਈ ਅਪੀਲਾਂ ਕਰਦੇ ਕੁਝ ਸਿਖ ਸਰੂਪ ਵਾਲੇ ਲੋਕਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਉਹਨਾ ਦੀ ਅਗਿਆਨਤਾ ਲਈ ਤਰਸ ਆਉਂਦਾ ਹੈ ਕੇ ਏਹਨਾ ਜੱਥੇਦਾਰਾਂ ਦੀਆਂ ਗੱਦਾਰੀਆਂ ਮਕਾਰੀਆਂ ਹੰਡਾ ਕੇ ਭੀ ਅਜੇ ਸਾਨੂੰ ਏਹਨਾ ਦੀ ਪਛਾਣ ਨਹੀਂ ਹੋਈ ਤਾਂ ਫਿਰ ਬਾਬਾ ਕਬੀਰ ਜੀ ਠੀਕ ਕਹਿਂਦੇ ਹਨ–ਬੈਲ ਕੋ ਨੇਤਰਾ ਪਾਏ ਦੁਹਾਵੇ।
ਕਬੀਰ ਜੀ ਕਹਿਂਦੇ ਹਨ ਕੇਡੇ ਅਗਿਆਨੀ ਲੋਕ ਹਨ ਜੇਹੜੇ ਗਉ ਦੇ ਭੁਲੇਖੇ ਬੈਲ ਨੂੰ ਨੇਤਰਾ ਪਾਕੇ ਚੋਣ ਲਗ ਪੈਂਦੇ ਹਨ ਅਤੇ ਆਸ ਰੱਖਦੇ ਹਨ ਬੈਲ ਦੁਧ ਦੇਵੇ ਗਾ।ਉਹਨਾ ਨੂਂ ਤਾਂ ਗਉ ਅਤੇ ਬੈਲ ਵਿਚ ਫਰਕ ਦੀ ਪਛਾਣ ਭੀ ਨਹੀਂ ਹੈ।ਐਸੇ ਲੋਕ ਜਾਂ ਤਾਂ ਗੁਰੂ ਸਿਧਾਂਤ ਤੋਂ ਬੇਮੁਖ ਹਨ ਜਾਂ ਫਿਰ ਸਿਆਸੀ ਕੁਰਸੀ ਦੇ ਗ਼ੁਲਾਮ ਹਨ ਸੋ ਏਹਨਾ ਦੀ ਗੁਲਾਮੀ ਕਬੂਲਣ ਵਾਲੇ ਲੋਕ ਭੀ ਸਿਖੀ ਲਈ ਇਕ ਧੋਖਾ ਹਨ।
ਵਿਸ਼ਵਾਸ਼ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਅੱਗੇ ਮੱਥਾ ਟੇਕਣ ਵਾਲਾ , ਕਾਫਰਾਂ ਦੇ ਕੁਫਰ ਅੱਗੇ ਹੱਥ ਜੋੜ ਕੇ ਕਦੀ ਭੀ ਖੜਾ ਨਹੀਂ ਹੋ ਸਕਦਾ ।ਸੱਚ ਦਾ ਪਹਿਰੇ ਦਾਰ ਤਾਂ ਅਪਣੀ ਮਾਂ ਦੇ ਗਲਤ ਫੈਸਲੇ ਦੇ ਸਾਹਮਣੇ ਭੀ ਸਿਰ ਨਹੀ ਝੁਕਾ ਸਕਦਾ।
ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ॥
ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥
ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥

ਮੈ ਏਹਨਾ ਝੂਠੇਦਾਰਾਂ ਦੀ ਗਰਮੀ ਤੋਂ ਘਬਰਾਇਆ ਨਹੀਂ ਅਤੇ ਨਰਮੀ ਦੀ ਕਦੀ ਮੰਗ ਨਹੀਂ ਕੀਤੀ ਫਿਰ ਇਹ ਅਪਣੇ ਆਪ ਵਿਚ ਧਮਕੀਆਂ ਦੀਆਂ ਗੱਲਾਂ ਕਰਕੇ ਖੁਸ਼ ਹੋਈ ਜਾਂਦੇ ਹਨ।ਤੁਸਾਂ ਗਰਮੀ ਦਿਖਾਂਦਿਆਂ "ਨੈਨ ਜੋਤਿ ਤੇ ਹੀਨ"ਹੋਕੇ ਮੇਰੇ ਖਿਲਾਫ ਫੈਸਲਾ ਸੁਣਾ ਦਿਤਾ,ਫਿਰ ਗੁੰਡਾ ਗਰਦੀ ਦੀ ਅਗਵਾਈ ਕਰਦਿਆਂ ਮੈਨੂੰ ਮਾਰਨ ਲਈ ਤਲਵਾਰਾਂ ਨਾਲ ਲੈਸ ਕਰਕੇ ਗੁੰਡਾ ਗੈਂਗ ਭੇਜੇ ਅਤੇ  ਸਭ ਤੋਂ ਵੱਡੀ ਸਿਧਾਂਤਕ ਗ਼ਲਤੀ ਕੀਤੀ ਕੇ ਉਹਨਾ ਗੁਰੂ ਦੁਰਕਾਰਿਆਂ ਨੂੰ ਗੁਰੂ  ਪਿਆਰੇ ਕਹਿ ਕੇ ਨਿਵਾਜਿਆ, ਭੋਲਿਓ ਤੁਹਾਡੀ ਗਰਮੀ ਹੰਡਾ ਚੁਕਾ ਹਾਂ ਇਸ ਲਈ ਹੁਣ ਨਰਮੀ ਦੀ ਮੰਗ ਨਹੀਂ ਕਰਦਾ।
ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥ ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥ ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥ ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ              

ਗੁਰੂ ਗ੍ਰੰਥ ਦੇ ਪੰਥ ਦਾ ਦਾਸ—ਦਰਸ਼ਨ ਸਿੰਘ ਖਾਲਸਾ

Akal Takhat te Jathedar da Jhooth


Monday, 11 July 2011

Panthik Agenda

ਗੁਰੂ ਗ੍ਰੰਥ ਦਾ ਖ਼ਾਲਸਾ ਪੰਥ
ਵਿਸ਼ਵ ਚੇਤਨਾ ਲਹਿਰ

ਗੁਰੂ ਸਵਾਰੇ ਵੀਰ ਜੀ / ਭੈਣ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥

ਵੱਡੇ ਘੱਲੂਘਾਰੇ ਦੀ ਸ਼ਾਮ ਸਿੰਘਾਂ ਨੇ ਵੱਡਾ ਜਾਨੀ ਨੁਕਸਾਨ ਹੋਣ ਉਪਰੰਤ ਅਰਦਾਸ ਰੂਪ ਵਿੱਚ ਜੋਦੜੀ ਕੀਤੀ ਸੀ ਕਿ :
ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ,
ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ। (ਰਤਨ ਸਿੰਘ ਭੰਗੂ, ਪੰਥ ਪ੍ਰਕਾਸ਼)

ਉਹਨਾਂ ਦੀ ਅਰਦਾਸ ਦੀ ਭਾਵਨਾ ਨੂੰ ਜੇ ਰਤਾ ਗਹੁ ਨਾਲ ਸਮਝੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਦਰਅਸਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋਵੇਂ ਇਉਂ ਅੰਤਰ-ਸਬੰਧਤ ਹਨ ਕਿ ਦੋਹਾਂ ਦੀ ਹੋਂਦ ਇੱਕ ਦੂਜੇ ਲਈ ਲਾਜ਼ਮੀ ਹੈ। ਦੋਹਾਂ ਦੀ ਹੋਂਦ ਨੂੰ ਮਲੀਆਮੇਟ ਕਰਨ ਦੀ ਕੁਚੇਸ਼ਟਾ ਚਿਰੋਕਣੀ ਹੈ ਅਤੇ ਵੱਖ-ਵੱਖ ਸਮੇਂ ਅਨੇਕਾਂ ਬੁਰਕੇ ਪਾ ਕੇ ਇਤਿਹਾਸ ਦੇ ਪਟ 'ਤੇ ਪ੍ਰਗਟ ਹੁੰਦੀ ਆਈ ਹੈ। ੧੫ ਅਗਸਤ ੧੯੪੭ ਤੋਂ ਬਾਅਦ ਅਜਿਹੇ ਮਨਸੂਬਿਆਂ ਵਿੱਚ ਆਈ ਪ੍ਰਚੰਡਤਾ ਅਜੋਕੇ ਦੌਰ ਵਿੱਚ ਸਿਖ਼ਰਾਂ ਛੋਹ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦੀ ਧਰੋਹਰ ਅਤੇ "ਜਗਤ ਜਲੰਦਾ" ਦਾ ਅੰਤਮ ਧਰਵਾਸ ਹਨ। ਇਹਨਾਂ ਦੀ ਅਗਵਾਈ ਵਿੱਚ ਸਰਬੱਤ ਦੇ ਭਲ਼ੇ ਵਾਲਾ ਨਿਜ਼ਾਮ ਅਤੇ ਸਮਾਜ ਘੜਨ ਲਈ ਤਤਪਰ ਅਤੇ ਯਤਨਸ਼ੀਲ ਰਹਿਣਾ ਏਸ ਦੇ ਅਨੁਯਾਈ ਗੁਰੂ ਖ਼ਾਲਸਾ ਪੰਥ, ਜੋ ਸੰਸਾਰ ਉੱਤੇ "ਗੁਸਾਈਂ ਦਾ ਪਹਿਲਵਾਨੜਾ" ਹੈ, ਦਾ ਪਰਮੋ-ਧਰਮ ਹੈ। ਹੋਰਨਾਂ ਨੂੰ ਨੀਵਾਂ ਦਿਖਾ ਕੇ, ਗ਼ੁਲਾਮ ਬਣਾ ਕੇ, ਸ਼ੋਸ਼ਣ ਦੀ ਰੁਚੀ ਤਹਿਤ ਵੰਡੀਆਂ-ਵਿਤਕਰਿਆਂ ਦੇ ਸਹਾਰੇ ਰਾਜ ਕਰਨ ਵਾਲਿਆਂ ਨੂੰ ਅਜਿਹੇ ਸ਼ੁਭ ਕਰਮ ਫੁੱਟੀ ਅੱਖ ਨਹੀਂ ਭਾਉਂਦੇ। ਏਸ ਲਈ ਗੁਰੂ ਖ਼ਾਲਸਾ ਪੰਥ ਦੇ ਕਤਲੇਆਮ ਦੇ ਅਨੇਕਾਂ ਦੌਰਾਂ ਉਪਰੰਤ ਇਹਨਾਂ ਸ਼ਕਤੀਆਂ ਨੇ ਗੁਰੂ ਗ੍ਰੰਥ ਵਿਰੁੱਧ ਅਣ-ਐਲਾਨਿਆ ਮਾਰੂ ਹਮਲਾ ਵਿੱਢਿਆ ਹੋਇਆ ਹੈ ਤਾਂ ਜੋ ਸਿੱਖੀ ਨੂੰ ਜੜ੍ਹੋਂ ਉਖੇੜਿਆ ਜਾ ਸਕੇ। ਗੁਰੂ ਗ੍ਰੰਥ ਸਾਹਿਬ ਨੂੰ ਸਹਿਜੇ-ਸਹਿਜੇ, ਚੁਪ-ਚੁਪੀਤੇ ਸਿੱਖੀ-ਜੀਵਨ 'ਚੋਂ ਮਨਫ਼ੀ ਕੀਤੇ ਜਾਣ ਦਾ ਪੁਖ਼ਤਾ ਬੰਦੋਬਸਤ ਕੀਤਾ ਗਿਆ ਹੈ ਤਾਂ ਜੁ ਬਿਨਾਂ ਕਿਸੇ ਪ੍ਰਤੱਖ ਹਮਲੇ ਜਾਂ ਜ਼ਬਰੀ ਧਰਮ-ਪਰਿਵਰਤਨ ਦੇ ਗੁਰੂ ਖ਼ਾਲਸਾ ਪੰਥ ਆਪਣੇ-ਆਪ ਕਾਲਕਾ ਪੰਥ ਵਿੱਚ ਤਬਦੀਲ ਹੋ ਜਾਵੇ ਅਤੇ ਕੰਨੋ-ਕੰਨ ਖ਼ਬਰ ਵੀ ਨਾ ਹੋਵੇ। ਇਉਂ ਕਾਲਕਾ ਪੰਥ ਦੇ ਸਦੀਆਂ ਤੋਂ ਚਿਤਵੇ ਮਨਸੂਬੇ ਨੂੰ ਬੂਰ ਪਵੇਗਾ ਅਤੇ ਗੁਰੂ ਸਾਹਿਬਾਨ ਦੀ ਸਦੀਆਂ ਦੀ ਘਾਲਣਾ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ - ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ।

੧੯੯੬ ਦੀ ਮੋਗਾ ਕੌਨਫ਼ਰੰਸ, ਜਿੱਥੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਵਾਹਦ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਐਲਾਨ ਕੇ ਕਾਲਕਾ ਪੰਥ ਨੂੰ ਗੁਰੂ-ਦਕਸ਼ਣਾ ਦੇ ਰੂਪ ਵਿੱਚ ਸਿੱਖੀ ਨੂੰ ਤਿਲਾਂਜਲੀ ਦਿੱਤੀ ਗਈ ਸੀ, ਉਪਰੰਤ ਗੁਰੂ ਖ਼ਾਲਸਾ ਪੰਥ ਦੇ ਨੁਮਾਇੰਦੇ ਦੇ ਭੇਖ ਵਿੱਚ ਸੱਤਾ ਹਥਿਆਉਣ ਅਤੇ ਹੰਢਾਉਣ ਵਾਲੇ ਅਨਸਰ ਨੇ ਉਪਰੋਕਤ ਮਨਸੂਬੇ ਨੂੰ ਅੰਜਾਮ ਦੇਣ ਦਾ ਵਾਅਦਾ ਦੇ ਕੇ ਸੱਤਾ ਪ੍ਰਾਪਤ ਕੀਤੀ ਸੀ ਜਿਸ ਨੂੰ ਪੁਗਾਉਣ ਲਈ ਉਹਨਾਂ ਵੱਲੋਂ ਸਿਰਤੋੜ ਯਤਨ ਜਾਰੀ ਹਨ। ਏਸ ਲਈ ਉਹਨਾਂ ਦੇ ਹੱਥ 'ਬਚਿੱਤਰ ਨਾਟਕ ਗ੍ਰੰਥ' (ਮੌਜੂਦਾ ਨਾਮ 'ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ') ਦਾ ਬ੍ਰਹਮਅਸਤਰ ਦਿੱਤਾ ਗਿਆ ਹੈ ਜੋ ਕਿ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਅਸ਼ਲੀਲ, ਸਖ਼ਤ ਅਸ਼ਲੀਲ ਅਤੇ ਨਗਨ" ਰਚਨਾਵਾਂ ਦਾ ਸੰਗ੍ਰਹਿ ਹੈ। ਗੁਰੂ ਖ਼ਾਲਸਾ ਪੰਥ ਦੇ ਕੇਂਦਰਾਂ ਦਾ ਮੁਕੰਮਲ ਕੰਟਰੋਲ ਵੀ ਉਹਨਾਂ ਨੂੰ ਸੌਂਪਿਆ ਗਿਆ ਹੈ।

ਏਸ ਵਿਆਪਕ ਯੋਜਨਾ ਦੇ ਤਹਿਤ ਕੁਫ਼ਰ ਦਾ ਕਾਅਬੇ ਤੋਂ ਉੱਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਸਾਕਤੀ, ਗੁਰਮਤਿ-ਵਿਹੂਣੇ, 'ਦਸਮ ਗ੍ਰੰਥ' ਦੇ ਉਪਾਸ਼ਕ ਅਤੇ ਲੋਭੀ ਬਿਰਤੀ ਵਾਲੇ ਲੋਕਾਂ ਨੂੰ ਗੁਰੂ ਖ਼ਾਲਸਾ ਪੰਥ ਦੇ ਕੇਂਦਰਾਂ ਦੇ ਪ੍ਰਬੰਧਕਾਂ, ਗ੍ਰੰਥੀਆਂ ਅਤੇ ਜ਼ਿੰਮੇਵਾਰ ਅਹੁਦੇਦਾਰਾਂ ਵਜੋਂ ਸਥਾਪਤ ਕੀਤਾ ਗਿਆ ਹੈ। ਉਹਨਾਂ ਰਾਹੀਂ ਡੇਰੇਦਾਰੀ ਮੂਰਤੀ ਪੂਜਾ ਅਤੇ ਫ਼ੋਕਟ ਕਰਮ-ਕਾਂਡਾਂ ਨੂੰ ਸਿੱਖਾਂ ਦਰਮਿਆਨ ਸਿੱਖ-ਜੀਵਨ-ਜਾਚ ਵਜੋਂ ਪ੍ਰਚੱਲਤ ਕੀਤਾ ਜਾ ਰਿਹਾ ਹੈ ਅਤੇ 'ਦਸਮ ਗ੍ਰੰਥ' ਨੂੰ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕਰ ਕੇ ਏਸ ਦੇ ਸ਼ਰੀਕ ਵਜੋਂ ਸਿੱਖ ਮਾਨਸਿਕਤਾ ਅੰਦਰ ਇਸ ਦੀ ਥਾਂ ਬਣਾਈ ਜਾ ਰਹੀ ਹੈ। ਸਮਾਂ ਆਉਣ 'ਤੇ ਏਸ ਨੂੰ ਗੁਰੂ ਦੀ ਥਾਂਵੇਂ ਸਥਾਪਤ ਕੀਤਾ ਜਾਣਾ ਹੈ। ਇਹ ਸਾਰੇ ਹੱਥਕੰਡੇ ਸਿੱਖੀ-ਸਿਧਾਂਤ, ਸਰੂਪ ਅਤੇ ਸਿੱਖ ਹੋਂਦ ਦੀ ਮੌਲਿਕਤਾ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਇਹਨਾਂ ਦੀ ਹੀ ਸਫ਼ਲਤਾ ਲਈ ਪੱਬਾਂ ਭਾਰ ਹੋ ਕੇ ਜੂਝ ਰਹੇ ਹਨ ਤਖ਼ਤਾਂ ਦੇ 'ਜਥੇਦਾਰ'।

ਗੁਰੂ ਰਹਿਮਤ ਸਦਕਾ ਕੁਝ ਸੁਚੇਤ ਵੀਰਾਂ ਵੱਲੋਂ ਸਿੱਖੀ ਨੂੰ ਇੱਕੋ-ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਰੂਪ ਵਿੱਚ ਲਾਮਬੰਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

ਸੋ ਮਨਮਤ ਦੇ ਮਾਰੂ ਪ੍ਰਹਾਰ ਨੂੰ ਕਾਰਗਰ ਢੰਗ ਨਾਲ ਠੱਲ੍ਹਣ ਅਤੇ ਗੁਰਮਤ ਦੇ ਪ੍ਰਚਾਰ ਹਿਤ ਇਸ ਵਿਸ਼ਵ-ਪੱਧਰੀ ਪੰਥਕ ਲਹਿਰ ਨੂੰ ਸ਼ਕਤੀਸ਼ਾਲੀ ਰੂਪ ਵਿੱਚ ਉਭਾਰੇ ਜਾਣ ਦੀ ਲੋੜ ਹੈ ਤਾਂ ਜੁ ਸਿੱਖੀ-ਵਿਰੋਧੀ ਮਨਮਤੀ ਕਰਮਕਾਂਡੀ ਖ਼ਤਰਿਆਂ ਤੋ ਬਚਾ ਕੇ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤ ਨੂੰ ਕਾਲਕਾ ਪੰਥ ਵਿੱਚ ਅਭੇਦ ਹੋਣੋਂ ਬਚਾਇਆ ਜਾ ਸਕੇ । ਏਸ ਮੰਤਵ ਲਈ ਹੇਠਾਂ ਦਿੱਤੇ ਗਏ ਏਜੰਡੇ ਨੂੰ ਫ਼ੌਰੀ ਤੌਰ 'ਤੇ ਅਪਣਾਏ ਜਾਣ ਦੀ ਲੋੜ ਹੈ।

ਏਜੰਡਾ :
• ਗੁਰੂ ਗੋਬਿੰਦ ਸਿੰਘ ਜੀ ਨੇ ੧੭੦੮ ਵਿੱਚ ਹਜ਼ੂਰ ਸਾਹਿਬ ਵਿਖੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ 'ਤੇ ਸਥਾਪਤ ਕਰ ਕੇ ਖਾਲਸਾ ਪੰਥ ਨੂੰ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ । ਇਸ ਲਈ ਕੇਵਲ ਗੁਰੂ ਗ੍ਰੰਥ ਦਾ ਸਿੱਖ ਹੀ ਖ਼ਾਲਸਾ ਪੰਥ ਹੋ ਸਕਦਾ ਹੈ। ਏਸ ਸੰਕਲਪ ਪ੍ਰਤੀ ਵਚਨਬੱਧ ਹੋ ਕੇ ਏਸ ਵਿਚਾਰ ਨੂੰ ਕੌਮ ਨੂੰ ਦ੍ਰਿੜ੍ਹ ਕਰਾਉਨਾ ।

• ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਹੈ। ਇਸ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੀ ਸ਼ਬਦ ਗੁਰੂ ਹੈ, ਹੋਰ ਕੋਈ ਸ਼ਬਦ ਗੁਰੂ ਨਹੀਂ ਮੰਨਣਾ।

• ਵਰਤਮਾਨ ਪ੍ਰਮਾਣਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ < ਤੋਂ ਮੁੰਦਾਵਣੀ ਤੱਕ ਸੰਪੂਰਨ ਮੰਨਣਾ ਅਤੇ ਕਿਸੇ ਤਰ੍ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ 'ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕਰਨਾ।

• ਖਾਲਸਾ ਪੰਥ ਦੇ ਧਰਮ ਅਸਥਾਨਾਂ 'ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋਵੇਗਾ। ਹੋਰ ਕਿਸੇ ਗ੍ਰੰਥ, ਪੋਥੀ, ਮੂਰਤੀ ਜਾਂ ਵਿਅਕਤੀ ਦਾ ਆਸਣ ਨਹੀ ਲੱਗ ਸਕਦਾ। ਏਸ ਮੰਤਵ ਲਈ ਯਤਨਸ਼ੀਲ ਰਹਿਣਾ ਅਤੇ ਏਸ ਸਬੰਧੀ ਸੰਗਤਾਂ ਨੂੰ ਸੁਚੇਤ ਕਰਨ ਦੇ ਉਪਰਾਲੇ ਕਰਨਾ।

• ਪੰਥਕ ਅਸਥਾਨਾਂ 'ਤੇ ਕੀਰਤਨ-ਕਥਾ ਕੇਵਲ ਗੁਰਬਾਣੀ ਦੀ ਹੀ ਹੋ ਸਕਦੀ ਹੈ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਅਤੇ ਇਤਹਾਸਕ ਪੁਸਤਕਾਂ ਵਿੱਚੋਂ ਗੁਰਮਤਿ ਦ੍ਰਿੜ੍ਹਾਉਂਦੀ ਰਚਨਾ ਦਾ ਪ੍ਰਮਾਣ ਦਿੱਤਾ ਜਾ ਸਕਦਾ ਹੈ। ਗੁਰਬਾਣੀ ਦੀਆਂ ਤੁਕਾਂ ਵਿਗਾੜ ਕੇ ਬਣਾਈਆਂ ਧਾਰਨਾਵਾਂ ਨਹੀਂ ਪੜ੍ਹੀਆਂ ਜਾ ਸਕਦੀਆਂ।

• ਪਟਨਾ ਅਤੇ ਹਜ਼ੂਰ ਸਾਹਿਬ ਸਮੇਤ ਕੁਝ ਅਸਥਾਨਾਂ ਤੇ ਬਚਿੱਤਰ ਨਾਟਕ (ਅਖ਼ੌਤੀ ਦਸਮ ਗ੍ਰੰਥ) ਦਾ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕਰ ਕੇ ਅਤੇ ਇਸ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਤੁਲਨਾ ਦੇ ਕੇ ਕੀਤੀ ਜਾ ਰਹੀ ਗੁਰੂ ਦੀ ਬੇਅਦਬੀ ਨੂੰ ਰੋਕਣ ਲਈ ਖਾਲਸਾ ਪੰਥ ਨੂੰ ਜਾਗ੍ਰਿਤ ਕਰਨਾ।

• ਖ਼ਾਲਸੇ ਨੂੰ ਗੁਰਮਤੀ ਵਿਦਵਾਨਾਂ ਵੱਲੋਂ ਮਿਲ-ਬੈਠ ਕੇ, ਪੰਥਕ ਜੁਗਤ ਨਾਲ ਸਿਰਜੀ ਰਹਿਤ ਮਰਿਯਾਦਾ ਵਿੱਚ ਪਰੋ ਕੇ ਰੱਖਣ ਲਈ ਸਮੇਂ-ਸਮੇਂ ਉਲੀਕੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣਾ ਅਤੇ ਸਿਆਸੀ ਹੱਥਕੰਡਿਆਂ ਰਾਹੀਂ ਤਖ਼ਤਾਂ ਦੀ ਹੋ ਰਹੀ ਦੁਰਵਰਤੋਂ ਰੋਕ ਕੇ ਤਖ਼ਤਾਂ ਨੂੰ ਸਿੱਖ ਬੁਰਕੇ ਹੇਠ ਸਿੱਖ ਦੁਸ਼ਮਣ ਤਾਕਤਾਂ ਤੋਂ ਅਤੇ ਪਰਿਵਾਰਕ ਸਿਆਸਤ ਤੋਂ ਮੁਕਤ ਕਰਵਾਉਣ ਲਈ ਹੰਭਲਾ ਮਾਰਨਾ ਤਾਂ ਜੁ ਏਥੋਂ ਗੁਰੂ-ਆਸ਼ੇ ਅਨੁਸਾਰ ਸਿੱਖਾਂ ਅਤੇ ਸਰਬੱਤ ਦੇ ਸਿਆਸੀ, ਸਮਾਜਕ, ਧਾਰਮਕ ਅਤੇ ਆਰਥਕ ਮਸਲਿਆਂ ਨੂੰ ਸੰਬੋਧਤ ਹੋਇਆ ਜਾ ਸਕੇ।

• ਮਨੁੱਖਤਾ ਨੂੰ ਕਰਮ-ਕਾਂਡੀ ਮਨਮਤਿ ਦੇ ਪ੍ਰਹਾਰ ਤੋਂ ਬਚਾਉਣ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਲਈ ਜਾਗ੍ਰਿਤ ਕਰਨਾ।

ਅਬ ਮਨ ਜਾਗਤ ਰਹੁ ਰੇ ਭਾਈ ॥
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥ (ਗਉੜੀ ਕਬੀਰ ਜੀ, ਪੰਨਾ ੩੩੯)
ਨੋਟ:
੧. ਕੇਵਲ ਏਜੰਡੇ ਬਾਰੇ ਹੀ ਸੁਝਾਅ ਦਿੱਤੇ ਜਾਣ ਜੀ ।

ਪੰਥ ਦੇ ਦਾਸ:

ਪ੍ਰੋ. ਦਰਸ਼ਨ ਸਿੰਘ, ਗੁਰਤੇਜ ਸਿੰਘ, ਇੰਦਰਜੀਤ ਸਿੰਘ(ਰਾਨਾ), ਗੁਰਚਰਨ ਸਿੰਘ, ਰਾਜਿੰਦਰ ਸਿੰਘ

Agiani Manukh

ਅਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਲੋਰੇ॥
ਅਰਥ-ਮਨੁਖ ਅਗਿਆਨਤਾ ਵੱਸ ਜਿਥੇ ਜੋ ਹੈ ਨਹੀਂ aਥੋਂ ਉਹ ਢੂਂਡ ਰਿਹਾ ਹੈ
ਅਗਿਆਣਤਾ ਦੇ ਅੰਧੇਰੇ ਵਿਚ ਮਨੁਖ ਅੱਜ ਮਾਹਕਾਲ ਕਾਲਕਾ ਗ੍ਰੰਥ ਦੇ ਪੂਜਾਰੀ ਕਾਲਕਾ ਪੰਥ ਵਲੋਂ ਕਬਜ਼ਾ ਕੀਤੇ ਧਰਮ ਸਥਾਨਾ ਗੁਰਦੁਆਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖੀ ਸਿਧਾਂਤ ਦੀ ਸਿਖੀ ਭਾਲ ਰਿਹਾ ਹੈ।ਜਿਥੇ ਦੀ ਸਿਖੀ ਗੋਲ ਪੱਗਾਂ ਅਤੇ ਨੀਲੇ ਪੀਲੇ ਬਾਣਿਆਂ ਦਾ ਇਕ ਬਚਿਤਰ ਨਾਟਕ ਬਣ ਕੇ ਰਹਿ ਗਈ ਹੈ ਅਤੇ ਇਹ ਨਾਟਕੀ ਸਿਖੀ ਨੂੰ ਦੇਖ ਕੇ ਹੀ ਸਿਖ ਜੁਆਨੀ ਸਿਖੀ ਤੋਂ ਨਾਸਤਕ ਹੋ ਰਹੀ ਹੈ ਏਹਨਾ ਕਾਲਕਾ ਪੰਥੀਆਂ ਦੇ ਕਬਜ਼ੇ ਹੇਠ ਆਏ ਹੋਏ ਧਰਮ ਸਥਾਨਾ ਤੇ ਦਿਨ ਰਾਤ ਸਿਖੀ ਦਾ ਬਚਿਤਰ ਨਾਟਕ ਚਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਾਬਰ ਕੂੜ ਗ੍ਰੰਥ ਦੇ ਪ੍ਰਕਾਸ਼ ,ਅਖੰਡ ਪਾਠਾਂ ਦੀਆਂ ਲੜੀਆਂ,ਬੱਕਰਿਆ ਦੀਆਂ ਬਲੀਆਂ ਬ੍ਰਹਮਨ ਇਜ਼ਮ ਅਨਸਾਰ ਮੱਥੇ ਟਿਕਾ ਤੇੜ ਧੋਤੀ ਕਖਾਈ ਵਾਲੀ ਸਾਰੀ ਮਨਮੱਤ ਗੁਰਦੁਆਰਿਆ ਵਿਚ ਗੁਰਬਾਣੀ ਦੀ ਰੋਸ਼ਨੀ ਨਹੀਂ ਬਲਕੇ ਗੋਲਕ ਦੀ ਚਕਾਚੌਂਧ ਜਿਸ ਦੇ ਦੁਆਲੇ ਅਖੌਤੀ ਸਿਖ ਸ਼ਕਤੀ ਦਿਨ ਰਾਤ ਪ੍ਰਕਰਮਾ ਕਰ ਰਹੀ ਹੈ ।"ਗਿਆਨ ਹੀਨੰ ਅਗਿਆਨ ਪੂਜਾ॥ਅੰਧ ਵਰਤਾਵਾ ਭਾਓ ਦੂਜਾ॥"
ਅਗਿਆਣਤਾ ਕਾਰਨ ਅੱਜ ਸਿਖੀ ਦੀ ਚਾਹਤ ਵਾਲੇ ਲੋਕ ਭੀ ਦੁਬਧਾ ਵਿਚ ਖ੍ਹੜੇ ਕਾਲਕਾ ਪੰਥ ਦੇ ਚਿਕੜ ਵਿਚੋਂ ਸਿਖੀ ਸਿਧਾਂਤ ਦੇ ਮੋਤੀ ਪ੍ਰਾਪਤ ਹੋਣ ਦੀ ਆਸ ਨਾਲ ਜ਼ਿੰਦਗੀ ਦਾ ਕੀਮਤੀ ਸਮਾ ਬਰਬਾਦ ਕਰ ਰਹੇ ਹਨ ਸ੍ਰੀ ਅਕਾਲ ਤਖਤ ਸਿਖਾਂ ਦਾ ਪਵਿਤਰ ਸਿਧਾਂਤ ਹੈ ਪਰ ਵਿਚਾਰੇ ਆਮ ਲੋਕ ਕੇਡੇ ਭੋਲੇ ਹਨ ਅੱਜ ਸਿਆਸੀ ਖਸਮਾਂ ਦੇ ਦਰ ਤੇ ਗੁਲਾਮਾਂ ਨੂੰ ਪਵਿਤਰ ਤਖਤਾਂ ਦੇ ਜੱਥੇਦਾਰ ਮੱਨ ਕੇ ਹੀ ਸਿਰ ਝੁਕਾਈ ਜਾਂਦੇ ਹਨ ।ਸਿਖ  ਅੱਜ ਸਿਆਸੀ ਗੁਲਾਮ ਜੱਥੇਦਾਰਾਂ ਨੂੰ  ਗੁਰੂ ਹਰ ਗੋਬਿੰਦ ਸਾਹਿਬ ਜਾਂ ਦਸਮ ਗੁਰੂ ਸਮਝ ਕੇ ਵੱਡਾ ਅਪ੍ਰਾਧ ਕਰ ਰਿਹਾ ਹੈ ਗੁਰੂ ਇਸ ਭੁਲੇਖੇ ਬਾਰੇ ਬਚਨ ਕਰਦੇ ਹਨ "ਬੈਲ ਕਉ
ਨੇਤ੍ਰਾ ਪਾਇ ਦੁਹਾਵੈ ॥ ਗਊ ਚਰਿ ਸਿੰਘ ਪਾਛੈ ਪਾਵੈ ॥੨॥ ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥ਸਤਿਗੁਰੂ ਗੁਰੂ ਗ੍ਰੰਥ ਨੇ ਦਰੀਆਵਾਂ ਦੇ ਕੰਢੇ ਬਣੀਆਂ ਹੋਈਆਂ ਇਟਾਂ ਪੱਥਰਾਂ ਦੀਆਂ ਇਮਾਰਤਾ ਨੂੰ ਤੀਰਥ ਜਾਣ ਕੇ ਪੂਜਨ ਤੋ ਰੋਕਿਆ ਸੀ ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥ਤੇ ਬਚਨ ਕੀਤਾ ਸੀ "ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ਸ਼ਬਦ ਗੁਰੂ ਰੂਪ ਤੀਰਥ ਦੇ ਗਿਆਨ ਰੂਪ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰੋ।
ਪਰ ਅੱਜ ਸਿਖ ਬਚਿਤਰ ਨਾਟਕੀ ਲੰਬੀਆਂ ਲੰਬੀਆਂ ਤੀਰਥ ਯਾਤਰਾ ਰਾਹੀ ਅਪਣਾ ਸਮਾ ਤੇ ਸਰਮਾਇਆ ਬਰਬਾਦ ਕਰ ਰਿਹਾ ਹੈ ।ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੂੜ ਗ੍ਰੰਥ ਦਾ ਪ੍ਰਕਾਸ਼ ਦੇਖ ਕੇ ਅਤੇ ਕੂੜ ਗ੍ਰੰਥ ਦੀਆਂ ਰਚਨਾਵਾਂ ਪ੍ਹੜ ਸੁਣ ਕੇ ਭੀ ਮੱਥਾ ਟੇਕ ਆਉਂਦਾ ਹੈ ਇਓਂ ਗੁਰੂ ਬੇਅਦਬੀ ਦਾ ਭਾਗੀ ਬਣ ਰਿਹਾ ਹੈ। ਅਤੇ ਇਹ ਸਭ ਕੁਛ ਸਿਖ ਦੀ ਦੁਬਧਾ ਕਰਕੇ ਹੀ ਹੋ ਰਿਹਾ ਹੈ ਕਿਉਂਕੇ ਸਿਖ ਅਜੇ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿਚ ਕੇ ਗੁਰੂ ਪ੍ਰਤੀ ਅਪਣੀ ਵਫਾਦਾਰੀ ਦਾ ਫੈਸਲਾ ਨਹੀਂ ਕਰ ਸਕਿਆ ਕੇ ਮੈ ਕੇਵਲ ਸ੍ਰੀ ਗੁਰੂ ਗ੍ਰੰਥ ਦਾ ਪੰਥ ਹਾਂ ਕਿਸੇ ਕਲਮੂਹੇ ਕਾਲਕਾ ਪੰਥ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਇਹ ਸਿਖ ਦੀ ਦੁਬਧਾ ਹੈ ਕੇ ਗੁਰੂ ਗ੍ਰੰਥ ਦੀ ਹਜ਼ੂਰੀ ਵਿਚ ਬੈਠ ਕੇ ਗੁਰੂ ਦਾ ਸਿਖ ਭੀ ਅਖਵਾਂਦਾ ਹੈ ਅਤੇ ਕਾਲਕਾ ਪੰਥੀਆਂ ਅੱਗੇ ਭੀ ਹੱਥ ਜੋੜ ਕੇ ਸਿਰ ਝੁਕਾ ਆਉਂਦਾ ਹੈ। ਗੁਰੂ ਫੈਸਲਾ ਦੇ ਰਿਹਾ ਹੈ ।ਦੁਬਧਾ ਛੋਡ ਕੁਵਾਟੜੀ ਮੂਸਹੁ ਗੇ ਭਾਈ॥ ਸਿਖਾ ਆ ਦੁਬਧਾ ਛੱਡ ਕੇ ਇਕ ਦਾ ਹੋ ਜਾ, ਇਸ ਕਾਲਕਾ ਗ੍ਰੰਥ ਅਤੇ ਕਾਲਕਾ ਪੰਥ ਨਾਲ ਸਬੰਧ ਜੋੜ ਕੇ ਜੀਵਨ ਦੀ ਰਾਸ ਲੁਟਾ ਬੈਠੇਂਗਾ ਕਾਲਕਾ ਪੰਥੀਆਂ ਦਾ ਹਰ ਪਾਸਿਓਂ ਅਜ ਪੂਰਾ ਜ਼ੋਰ ਲੱਗਾ ਹੋਇਆ ਹੈ ਕੇ ਸ੍ਰੀ ਗੁਰੂ ਗ੍ਰੰਥ ਦੇ ਪੰਥ  ਨੂੰ ਸੁਰਖਸ਼ਤ ਦੇਖਣ ਦੀ ਚਾਹਵਾਨ ਅਵਾਜ਼ ਨੂੰ ਹਰ ਹੀਲੇ ਖਤਮ ਕਰਨਾ ਹੀ ਹੈ ।ਓ ਗੁਰੂ ਗ੍ਰੰਥ ਦੇ ਸਿਖ ਅਖਵਾਣ ਵਾਲਿਓ ਉਠੋ ਅੱਜ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿਚਕੇ ਫੈਸਲਾ ਕਰੀਏ ਕੇ ਅਸੀ ਖਾਲਸਾ ਪੰਥ ਦੇ ਜੀਵਨ ਵਿਚੋਂ ਕਾਲਕਾ ਪੰਥ ਨੂੰ ਛੇਕ ਦਿਤਾ ਹੈ, ਜਿਥੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗੂ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਿਸੇ ਮੂਰਤੀ ਜਾਂ ਦੇਹ ਧਾਰੀ ਦਾ ਆਸਣ ਲਗਦਾ ਹੋਵੇ ਜਦੋਂ ਤਕ ਉਥੋਂ ਹੱਟ ਨਾ ਜਾਵੇ ਸਿਖ ਐਸੇ ਕਿਸੇ ਅਸਥਾਨ ਤੇ ਬਿਲਕੁਲ ਨਹੀਂ ਜਾਵੇਗਾ , ਨਾ ਹੀ ਕਿਸੇ ਕਿਸਮ ਦੀ ਭੇਟਾ ਜਾਂ ਡੁਨੇਸ਼ਨ ਭੇਜੇ ਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੂੜ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਜਾਂ ਉਸ ਕੂੜ ਗ੍ਰੰਥ ਨੂੰ ਗੁਰੂ ਗ੍ਰੰਥ ਦਾ ਅੰਗ ਕਹਿਨ ਵਾਲੇ ਕਿਸੇ ਬੀ ਅਪਰਾਧੀ ਵਿਅਕਤੀ ਨੂੰ ਭਾਵੇ ਕਿਤਨੀ ਭੀ ਵੱਡੀ ਪਦਵੀ ਤੇ ਕਾਬਜ਼ ਹੋਵੇ ਸਿਖ ਉਸ ਨਾਲ ਕੋਈ ਸਬੰਧ ਨਹੀਂ ਰੱਖੇਗਾ ਅਤੇ ਉਸਨੂੰ ਮੂਹ ਨਹੀਂ ਲਾਵੇਗਾ। ਅੱਜ ਸਿਖੀ ਲਈ ਘਾਤਕ ਅਤੇ ਖਤਰਨਾਕ ਹਮਲਿਆਂ ਵਿਚੋਂ ਬਚਾਣ ਖਾਤਰ ਗੁਰੂ ਇਕ ਅਵਾਜ਼ ਦੇਂਦਾ ਹੈ, ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ਇਸ ਲਈ ਸਿਖਾ ਯਾਦ ਰੱਖ ਤੈਨੂੰ ਹੁਕਮ ਹੈ ।
            ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਗੁਰੂ ਗ੍ਰੰਥ ਦੇ ਪੰਥ ਦਾ ਕੂਕਰ—ਦਰਸ਼ਨ ਸਿੰਘ ਖਾਲਸਾ    

Friday, 8 July 2011

Akal Takhatਅਕਾਲ ਤਖਤ,  ਅਕਾਲ ਤਖਤ ਦੀ ਇਮਾਰਤ , ਅਕਾਲ ਤਖਤ ਦਾ ਸੇਵਾਦਾਰ

ਮੈ ਕਈ ਵਾਰ ਕੀਰਤਨ ਕਰਦਿਆਂ ਸਟੇਜਾਂ ਤੇ ਭੀ ਕਹਿ ਚੁਕਾ ਹਾਂ ਅਤੇ ਲਿਖਤੀ ਬੀ ਲਿਖ ਚੁਕਾ ਹਾਂ ਕੇ ਇਹ ਤਿਨੋ ਚੀਜ਼ਾਂ ਬੇਸ਼ਕ ਆਪਸ ਵਿਚ ਸਬੰਧ ਰਖਦੀਆਂ ਹਨ ਪਰ ਤਿਨੋ ਹੀ ਵੱਖ ਵੱਖ ਹਨ ।ਅਸੀਂ ਆਮ ਕਰਕੇ ਅਗਿਆਨਤਾ ਵੱਸ ਏਹਨਾ ਤਿਨਾ ਨੂੰ ਰਲਗੱਡ ਕਰਨ ਦੀ ਵੱਡੀ ਭੁਲ ਕਰ ਰਹੇ ਹਾਂ ਅਤੇ ਇਸ ਵਿਸ਼ੇ ਤੇ ਵੀਚਾਰ ਕਰਨ ਤੋਂ ਪਹਿਲਾਂ ਇਹ ਫੈਸਲਾ ਨਹੀਂ ਕਰ ਰਹੇ ਕੇ ਆਖਰ ਕਿਸ ਨੂੰ ਅਕਾਲ ਤਖਤ ਮੰਨਿਆਂ ਜਾਵੇ ?।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਕਾਲ ਤਖਤ, ਨਿਰਭa,ੁ ਨਿਰਵੈਰ, ਅਕਾਲ ਮੂਰਤ, ਅਜੂਨੀ,ਸੈਭੰ,ਅਤੇ
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ ਰੂਪ ਸਿਧਾਂਤ ਹੈ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
ਸਿਧਾਂਤ ਹੈ
ਜੋ ਮੀਰੀ ਪੀਰੀ ਸਮੇਤ ਸਿਖ ਦੇ ਜੀਵਨ ਦੇ ਹਰ ਪਹਿਲੂ ਵਿਚ ਅਗਵਾਈ ਕਰਦਾ ਹੈ।
ਅਤੇ ਉਹ ਸਿਧਾਂਤ ਦੇਹ ਕਰਕੇ ਗੁਰੂ ਹਰ ਗੋਬਿੰਦ ਸਾਹਿਬ ਤੋਂ ਪਹਿਲੇ ਭੀ ਸੀ ਅਤੇ ਦਰਬਾਰ ਸਾਹਿਬ ਵਿਚ ਪ੍ਰਕਾਸ਼ ਹੋ ਚੁਕਾ ਸੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਇਕ ਅਕਾਲ ਤਖਤ ਦੀ ਇਮਾਰਤ ਅਸਥਾਨ ਇਸ ਲਈ ਬਣਾਇਆ ਕੇ ਏਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ "ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ" ਰੂਪ ਅਕਾਲ ਤਖਤ ਨੂੰ ਲੁਕਾਈ ਦੇ ਜੀਵਨ ਵਰਤਾਰੇ ਵਿਚ ਸਮਝਾਇਆ ਫੈਲਾਇਆ ਅਤੇ ਅਪਣਾਇਆ ਜਾ ਸੱਕੇ।ਬਸ ਇਸ ਅਸਥਾਨ ਦਾ ਏਹੋ ਹੀ ਮਕਸਦ ਪਹਿਲਾਂ ਸੀ ਅਤੇ ਹੁਣ ਭੀ ਹੈ।
               ਗੁਰੂ ਨਾਨਕ ਤੋਂ ਅਰੰਭਿ ਹੋਇਆ ਮੀਰੀ ਪੀਰੀ ਦਾ ਅਕਾਲ ਤਖਤ

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥

ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ ॥ ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ
ਸਰਿ ਲੜਿਅਉ ॥ ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ ॥ ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥ ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥ ਗੁਰ ਅਮਰਦਾਸ ਸਚੁ ਸਲ´ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥੧॥੨੧॥

ਪਉੜੀ ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ ਜੋ ਕੀਨ@ੀ ਕਰਤਾਰਿ ਸਾਈ ਭਲੀ ਗਲ॥ ਜਿਨ@ੀ ਪਛਾਤਾ ਖਸਮੁ ਸੇ ਦਰਗਾਹ ਮਲ ॥ ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ ਨਾਨਕੁ ਕਾਇਆ
ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

ਏਕੋ ਤਖਤੁ ਏਕੋ ਪਾਤਿਸਾਹੁ ॥ਸਰਬੀ ਥਾਈ ਵੇਪਰਵਾਹੁ ॥ ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥ ਏਕਾ ਮੂਰਤਿ ਸਾਚਾ ਨਾਉ ॥ ਤਿਥੈ ਨਿਬੜੈ ਸਾਚੁ ਨਿਆਉ ॥ ਸਾਚੀ ਕਰਣੀ ਪਤਿ ਪਰਵਾਣੁ ॥ ਸਾਚੀ ਦਰਗਹ ਪਾਵੈ ਮਾਣੁ ॥੬॥

ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ´ ਜਨ ਕੀਅਉ ਪ੍ਰਗਾਸ ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ ਸਭ ਬਿਧਿ ਮਾਨਿ´ਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥  ਅਤੇ  "ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥"

ਐਥੇ ਇਕ ਹੋਰ ਗੱਲ ਵਿਚਾਰਨ ਵਾਲੀ ਹੈ ਕੇ ਦੇਹ ਕਰਕੇ ਗੁਰੂ ਰਾਮਦਾਸ ਜੀ ਭੀ {ਰਾਜ ਜੋਗ ਤਖਤ} ਅਕਾਲ ਤਖਤ ਨਹੀਂ ਹਨ ਕਿਉਂਕੇ ਫਾਨੀ ਦੇਹ ਅਕਾਲ ਤਖਤ ਨਹੀਂ ਹੋ ਸਕਦੀ ਹਾਂ ਸਿਧਾਂਤ ਰੂਪ ਅਕਾਲ ਤਖਤ ਗੁਰੂ ਰਾਮ ਦਾਸ ਜੀ ਨੂੰ ਸਉਂਪਿਆ ਗਿਆ ਹੈ ਕੇ ਇਸ ਨੂੰ ਸੰਸਾਰ ਵਿਚ ਫੈਲਾਓ {ਲਾਗੂ ਕਰੋ}।

ਅਕਾਲ ਤਖਤ ਲਫਜ਼ ਵਿਚ ,ਦੀ ,ਦਾ ਕੋਈ ਲਫਜ਼ ਨਹੀ ਹੈ ,ਪਰ ਅਕਾਲ ਤਖਤ ਦੀ ਇਮਾਰਤ ਵਿਚ ਦੀ ਅਤੇ ਅਕਾਲ ਤਖਤ ਦਾ ਸੇਵਾਦਾਰ ਲਫਜ਼ ਵਿਚ ਦਾ ,ਇਮਾਰਤ ਅਤੇ ਸੇਵਾਦਾਰ ਨੂੰ ਅਕਾਲ ਤਖਤ ਤੋਂ ਵੱਖ ਕਰਦੇ ਹਨ ।ਅਤੇ ਉਸਦੇ ਰਿਸ਼ਤੇ ਵਿਚ ਇਕ ਸ਼ਰਤ ਬਣ ਜਾਂਦੀ ਹੈ ਕੇ ਜੇ ਇਮਾਰਤ ਵਿਚ ਸਿਧਾਂਤ ਰੂਪ ਅਕਾਲ ਤਖਤ ਹੈ ਤਾਂ ਇਮਾਰਤ ਅਕਾਲ ਤਖਤ ਦੀ ਹੈ ਨਹੀਂ ਤਾਂ ਨਹੀਂ ,ਜੇ ਸੇਵਾਦਾਰ ਵਿਚ ਸਿਧਾਂਤ ਰੂਪ ਅਕਾਲ ਤਖਤ  ਹੈ ਅਤੇ ਉਹ ਉਸ ਸਿਧਾਂਤ ਦਾ ਮੁਖ ਪ੍ਰਚਾਰਕ ਹੈ ਤਾਂ ਅਕਾਲ ਤਖਤ ਦਾ ਸੇਵਾਦਾਰ ਹੈ ਜੇ ਨਹੀਂ ਤਾਂ ਨਹੀਂ  ।ਪਰ ਕਿਸੇ ਇਮਾਰਤ ਜਾਂ ਵਿਅਕਤੀ ਨੂੰ ਅਪਣੇ ਆਪ ਵਿਚ ਅਕਾਲ ਤਖਤ ਤਾਂ ਆਖਿਆ ਹੀ ਨਹੀਂ ਜਾ ਸਕਦਾ। ਕਿਉਂਕੇ ਅਕਾਲ ਤਖਤ ਅਤੇ ਇਮਾਰਤ ਜਾਂ ਸੇਵਾਦਾਰ ਦੇ ਨਾਮ ਦੇ ਦਰਮਿਆਨ ਦੀ ਜਾਂ ਦਾ ਖ੍ਹੜੇ ਹਨ।
ਅਕਾਲ ਤਖਤ , ਇਕ ਪਵਿਤਰ ਸਿਧਾਂਤ ਹੈ ਜੋ ਮਰਦਾ ਜਾਂ ਬਦਲਦਾ ਨਹੀਂ ਹੈ।
ਅਕਾਲ ਤਖਤ ਦੀ ਇਮਾਰਤ ਸਮੇ ਨਾਲ ਢਹਿ ਜਾਂਦੀ ਜਾਂ ਢਾਹੀ ਜਾਂਦੀ ਹੈ ਬਦਲ ਜਾਂਦੀ ਹੈ  ਜੋ ਕਈ ਵਾਰ ਹੋਇਆ ਹੈ ਇਸ ਲਈ ਇਮਾਰਤ ਅਕਾਲ ਤਖਤ ਨਹੀਂ ਹੋ ਸਕਦੀ ,ਅਕਾਲ ਤਖਤ ਦੀ ਇਮਾਰਤ ਹੋ ਸਕਦੀ ਹੈ।
ਅਕਾਲ ਤਖਤ ਦਾ ਸੇਵਾਦਾਰ  ਮਰਦਾ ਹੈ ਬਦਲਿਆ ਜਾਂਦਾ ਹੈ ਅਤੇ ਆਏ ਦਿਨ ਐਸਾ ਅਕਸਰ ਹੋ ਰਿਹਾ ਹੈ ਇਕ ਆਮ ਆਦਮੀ ਉਸਨੂੰ ਬਦਲ ਦੇਂਦਾ ਹੈ, ਇਸ ਲਈ ਉਹ ਸੇਵਾਦਾਰ ਅਕਾਲ ਤਖਤ ਨਹੀਂ ਹੋ ਸਕਦਾ।
ਇਸੇ ਲਈ ੫ ਦਸੰਬਰ ੨੦੦੯ ਨੂੰ ਪੇਸ਼ੀ ਸਮੇ ਦਾਸ ਨੇ ਭੇਟ ਕੀਤੀ ਗਈ ਫਈਲ ਦੇ ਕਵਰਿੰਗ ਲੈਟਰ ਵਿਚ ਇਹ ਫਰਕ ਸਪਸ਼ਟ ਕਰ ਦਿਤਾ ਸੀ ।

ਕਵਰਿੰਗ ਲੈਟਰ
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥

ਸੱਚੇ ਅਕਾਲ ਤਖ਼ਤ ਦੇ ਮਾਲਕ, ਸੱਚੇ ਪਾਤਸ਼ਾਹ ਜੀਉ!
ਪਰਮ ਸਤਿਕਾਰ ਸਹਿਤ ਨਮਸਕਾਰ।

ਸੱਚੇ ਪਾਤਸ਼ਾਹ ਜੀਉ! ਇੱਕ ਸੇਵਾਦਾਰ ਗਿਆਨੀ ਗੁਰਬਚਨਸਿੰਘ ਜੀ ਦੀ ਚਿੱਠੀ ਰਾਹੀਂ ਦਾਸ ਨੂੰ ਸੰਦੇਸ਼ ਪੁੱਜਿਆ ਕਿ ਆਪ ਜੀ ਦੇ ਤਖ਼ਤ ਸਾਹਿਬ ਅੱਗੇ ਪੁੱਜ ਕੇ ਸਪਸ਼ਟੀਕਰਨ ਦੇਵਾਂ।
ਸੱਚੇ ਪਾਤਸ਼ਾਹ ਜੀਉ! ਮੈਨੂੰ ਯਕੀਨ ਹੈ ਕਿ ਆਪ ਤਾਂ ਅੰਤਰਜਾਮੀ ਹੋ, ਆਪ ਜੀ ਨੂੰ ਤਾਂ ਕਿਸੇ ਸਪਸ਼ਟੀਕਰਨ ਦੀ ਲੋੜ ਹੀ ਨਹੀਂ:
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਇਐ॥
ਪਰ ਭੋਲੀ ਭਾਲੀ ਸਿੱਖੀ ਦੀ ਗਿਆਤ ਲਈ ਜੇ ਸ੍ਰੀ ਅਕਾਲ ਤਖ਼ਤ ਦੇ ਨਾਮ ਹੇਠ ਸਪਸ਼ਟੀਕਰਨ ਪੁੱਜ ਜਾਵੇ ਤਾਂ ਭਲਾ ਹੀ ਹੋਵੇਗਾ।  ਇਸ ਲਈ ਸਪਸ਼ਟੀਕਰਨ ਸਬੰਧੀ ਫਾਈਲ ਭੇਂਟ ਕਰਨ ਲਈ ਅਕਾਲ ਤਖ਼ਤ ਦੇ ਅਸਥਾਨ 'ਤੇ ਹਾਜ਼ਰ ਹੋਇਆ ਹਾਂ, ਤਾਂਕਿ ਇਸ ਵਿਚਲੀ ਸੱਚਾਈ ਇੱਕੋ ਇੱਕ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਦੇ ਹਿਰਦਿਆਂ ਤੱਕ ਪਹੁੰਚ ਸਕੇ ਅਤੇ ਉਹ ਇੱਕੋ ਇੱਕ ਤਖ਼ਤ ਚਵਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਜਾਗ ਉਠਣ।
ਅਤੇ ਇਸੇ ਲਈ ਮੈ ਜੱਥੇਦਾਰ ਨੂੰ ਅਕਾਲ ਤਖਤ ਮੰਨ ਕੇ ਉਸਦੇ ਬੰਦ ਕਮਰੇ ਵਿਚ ਪੇਸ਼ ਨਹੀਂ ਹੋਇਆ ਸੀ। ਅਕਾਲ ਤਖਤ ਦੀ ਇਮਾਰਤ ਦੇ ਸਾਹਮਣੇ ਪੇਸ਼ ਹੋਇਆ ਸੀ ਜਿਥੋਂ ਸੰਗਤ ਅਤੇ ਪੰਥ ਦੀ ਹਾਜ਼ਰੀ ਵਿਚ ਅਕਾਲ ਤਖਤ ਰੂਪ ਇਨਸਾਫ ਅਤੇ ਸੱਚ ਨਿਯਾਏਂ ਦੀ ਆਸ ਰੱਖੀ ਜਾਂਦੀ ਹੈ, ਪਰ
੫ ਦਸੰਬਰ ੨੦੦੯ ਨੂੰ ਜਦੋਂ ਉਸ ਅਕਾਲ ਤਖਤ ਦੀ ਇਮਾਰਤ ਦੇ ਛੱਜੇ ਤੇ ਖਲੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਕਾਲ ਤਖਤ ਦਾ ਜੱਥੇਦਾਰ ਅਖਵਾਣ ਵਾਲੇ ਨੇ ਸਭ ਸੰਗਤਾਂ ਦੇ ਸਾਹਮਣੇ ਗੁਰੂ ਦਰਬਾਰ ਦਾ ਭੈ ਲਾਹ ਕੇ ਕੋਰਾ ਝੂਠ ਬੋਲਿਆ ਕੇ ਸਿੰਘ ਸਹਿਬਾਨ ਅਕਾਲ ਤਖਤ ਤੇ ਬੈਠੇ ਇਂਤਜ਼ਾਰ ਕਰਦੇ ਰਹੇ ਪਰ ਦਰਸ਼ਨ ਸਿੰਘ ਆਇਆ ਹੀ ਨਹੀਂ ਬੱਸ ਉਸ ਦਿਨ ਤੋਂ ਮੇਰੇ ਸਮੇਤ ਜਾਗਰਕ ਸੰਗਤਾਂ ਦੇ ਦਿਲਾਂ ਵਿਚ ਇਕ ਸਵਾਲ ਨੇ ਜਨਮ ਲੈ ਲਿਆ ਕੇ ਆਖਰ ਸੱਚ ਅਤੇ ਨਿਆਏਂ ਦਾ ਪ੍ਰਤੀਕ ਅਕਾਲ ਤਖਤ ਕਿਥੇ ਹੈ ?।
                                                    ਗੁਰੂ ਗ੍ਰੰਥ ਦੇ ਪੰਥ ਦਾ ਦਾਸ
                                                      ਦਰਸ਼ਨ ਸਿੰਘ ਖਾਲਸਾ

Thursday, 7 July 2011

Dashmesh Hukam

ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ